Wednesday, May 11, 2011

ਕਾਫ਼ਲੇ ਵੱਲੋਂ ‘ਪ੍ਰਗਤੀਸ਼ੀਲ ਸਾਹਿਤ’ ਦੀ 75ਵੀਂ ਵਰ੍ਹੇ-ਗੰਢ - ਵਿਚਾਰ-ਗੋਸ਼ਟੀ 28 ਮਈ ਨੂੰ ਹੋਵੇਗੀ – ਸੱਦਾ-ਪੱਤਰ

ਟਰਾਂਟੋ:- (ਕੁਲਵਿੰਦਰ ਖਹਿਰਾ) ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋਵੱਲੋਂ 28 ਮਈ ਨੂੰ ਇੱਕ ਖ਼ਾਸ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼-ਵਿਦੇਸ਼ਾਂ ਤੋਂ ਸਾਹਿਤਕਾਰ ਭਾਗ ਲੈ ਰਹੇ ਹਨ। ਪ੍ਰਗਤੀਸ਼ੀਲ ਸਾਹਿਤਦੀ 75ਵੀਂ ਵਰ੍ਹੇ-ਗੰਢ ਨੂੰ ਸਮਰਪਿਤ ਇਸ ਵਿਚਾਰ-ਗੋਸ਼ਟੀ ਸਮਾਗਮ ਵਿੱਚ ਹਿੰਦੀ ਸਾਹਿਤ ਬਾਰੇ ਪ੍ਰੋ. ਸ਼ੈਲਿਜਾ ਸਕਸੈਨਾ, ਉਰਦੂ ਸਾਹਿਤ ਬਾਰੇ ਅਜ਼ੀਮ ਮੁਹੰਮਦ, ਅੰਗ੍ਰੇਜ਼ੀ (ਅਫਰੀਕਨ) ਸਾਹਿਤ ਬਾਰੇ ਪ੍ਰੋਫ਼ੈਸਰ, ਲੇਖਿਕਾ, ਅਤੇ ਐਕਟਿਵਿਸਟ ਸਲੀਮਾਹ ਵਲਿਆਨੀ ਅਤੇ ਬ੍ਰਜਿੰਦਰ ਗੁਲਾਟੀ, ਅਤੇ ਪੰਜਾਬੀ ਸਾਹਿਤ ਬਾਰੇ ਗੁਰਦੇਵ ਚੌਹਾਨ ਅਤੇ ਬਲਦੇਵ ਦੂਹੜੇ ਵੱਲੋਂ ਪੇਪਰ ਪੜ੍ਹੇ ਜਾਣਗੇ ਅਤੇ ਹਰ ਪੇਪਰ ਤੇ ਖੁੱਲ੍ਹ ਕੇ ਵਿਚਾਰ-ਚਰਚਾ ਹੋਵੇਗੀ। ਇਸ ਵਿਚਾਰ-ਗੋਸ਼ਟੀ ਦਾ ਮਕਸਦ ਅੱਜ ਦੇ ਦੌਰ ਵਿੱਚ ਸਾਹਿਤ ਵਿੱਚ ਪ੍ਰਗਤੀਸ਼ੀਲਤਾ ਦੇ ਰੂਪ ਅਤੇ ਰੋਲ ਨੂੰ ਵਿਚਾਰਨਾ ਹੈ।


28 ਮਈ ਨੂੰ ਸੰਤ ਸਿੰਘ ਸੇਖੋਂ ਹਾਲ ਵਿੱਚ ਹੋਣ ਜਾ ਰਹੇ ਇਸ ਸਮਾਗਮ ਵਿੱਚ ਇੰਗਲੈਂਡ, ਵਿਨੀਪੈੱਗ, ਵੈਨਕੂਵਰ, ਅਤੇ ਅਮਰੀਕਾ ਤੋਂ 20 ਦੇ ਕਰੀਬ ਸਾਹਿਤਕਾਰ ਹਿੱਸਾ ਲੈ ਰਹੇ ਹਨ। ਰਾਤ ਸਮੇਂ ਸ਼ਾਨਦਾਰ ਕਵੀ ਦਰਬਾਰ ਵੀ ਕੀਤਾ ਜਾਵੇਗਾ। ਇਸ ਸਮਾਗਮ ਦੀ ਪੂਰੀ ਜਾਣਕਾਰੀ ਆਉਣ ਵਾਲ਼ੇ ਦਿਨਾਂ ਵਿੱਚ ਦਿੱਤੀ ਜਾਵੇਗੀ ਅਤੇ ਇਹ ਜਾਣਕਾਰੀ ਕਾਫ਼ਲੇ ਦੇ ਵੈੱਬਸਾਈਟ www.kalmandakafla.com ਤੋਂ ਵੀ ਹਾਸਿਲ ਕੀਤੀ ਜਾ ਸਕਦੀ ਹੈ। ਇਸ ਜਾਣਕਾਰੀ ਭਰਪੂਰ ਸਮਾਗਮ ਦੌਰਾਨ ਵੱਖਾਂ ਵੱਖ ਸ਼ਹਿਰਾਂ ਤੋਂ ਆ ਰਹੇ ਸਾਹਿਤਕਾਰਾਂ ਨਾਲ਼ ਪੂਰਾ ਦਿਨ ਮਨਾਉਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।No comments: