Saturday, May 28, 2011

ਕਾਫ਼ਲੇ ਦਾ ਵਿਸ਼ੇਸ਼ ਸਮਾਗਮ ਮਈ 28 ਅਤੇ 29 ਨੂੰ – ਸੱਦਾ-ਪੱਤਰ

ਟਰਾਂਟੋ:- (ਕੁਲਵਿੰਦਰ ਖਹਿਰਾ) 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ 28 ਅਤੇ 29 ਮਈ ਨੂੰ ਕਰਵਾਏ ਜਾ ਰਹੇ 'ਪ੍ਰਗਤੀਸ਼ੀਲ ਸਾਹਿਤ' ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਚਾਰ-ਗੋਸ਼ਟੀ ਸਮਾਗਮ ਵਿੱਚ ਜਿੱਥੇ ਵੈਨਕੂਵਰ ਅਤੇ ਵਿਨੀਪੈੱਗ ਤੋਂ ਲੇਖਕ ਅਤੇ ਚਿੰਤਕ ਪਹੁੰਚ ਰਹੇ ਹਨ ਓਥੇ ਇੰਗਲੈਂਡ ਤੋਂ ਗੁਰਨਾਮ ਢਿੱਲੋਂ, ਇੰਡੀਆ ਤੋਂ ਡਾ: ਸੁਰਿੰਦਰ ਗਿੱਲ, ਅਮਰੀਕਾ ਤੋਂ ਸੁਖਵਿੰਦਰ ਕੰਬੋਜ, ਰਵਿੰਦਰ ਸਹਿਰਾਅ, ਕੁਲਵਿੰਦਰ, ਸੁਰਿੰਦਰ ਸੋਹਲ, ਦਲਜੀਤ ਮੋਖਾ, ਰਣਧੀਰ ਸਿੰਘ, ਗੁਰਮੀਤ ਸੰਧੂ ਅਤੇ ਧਰਮਪਾਲ ਉੱਗੀ ਪਹੁੰਚ ਰਹੇ ਹਨਵੈਨਕੂਵਰ ਤੋਂ ਆਉਣ ਵਾਲ਼ੇ ਲੇਖਕਾਂ ਵਿੱਚ ਸੁਰਿੰਦਰ ਧੰਜਲ, ਜੁਗਿੰਦਰ ਸ਼ਮਸ਼ੇਰ, ਡਾ: ਸਾਧੂ ਸਿੰਘ, ਸਤਵੰਤ ਦੀਪਕ ਅਤੇ ਨਦੀਮ ਪਰਮਾਰ ਸ਼ਾਮਿਲ ਹੋ ਰਹੇ ਹਨ ਜਦਕਿ ਵਿਨੀਪੈੱਗ ਤੋਂ ਗੁਰਦੀਪ ਸਿੰਘ ਅਤੇ ਸਾਥੀ ਸ਼ਾਮਲ ਹੋ ਰਹੇ ਹਨ ਸਮਾਗਮ ਵਾਲ਼ੇ ਦਿਨ ਤੱਕ ਕੁਝ ਹੋਰ ਲੇਖਕਾਂ ਦੇ ਸ਼ਾਮਲ ਹੋਣ ਦੀ ਵੀ ਆਸ ਹੈ

ਅਜੋਕੇ ਸਮੇਂ ਵਿੱਚ 'ਪ੍ਰਗਤੀਸ਼ੀਲ ਸਾਹਿਤ' ਦੀ ਦਸ਼ਾ ਅਤੇ ਦਿਸ਼ਾ 'ਤੇ ਵਿਚਾਰ ਕਰਨ ਲਈ ਸਿਰਫ ਪੰਜਾਬੀ ਹੀ ਨਹੀਂ ਸਗੋਂ ਹਿੰਦੀ, ਉਰਦੂ, ਅਤੇ ਅੰਗ੍ਰੇਜ਼ੀ ਭਾਸ਼ਾਵਾਂ ਦੇ ਸਾਹਿਤ ਨੂੰ ਵੀ ਵਿਚਾਰਿਆ ਜਾਵੇਗਾਹਿੰਦੀ ਸਾਹਿਤ ਬਾਰੇ ਪ੍ਰੋ: ਸ਼ੈਲਿਜਾ ਸਕਸੈਨਾ, ਉਰਦੂ ਸਾਹਿਤ ਬਾਰੇ ਅਜ਼ੀਮ ਮੁਹੰਮਦ ਅਤੇ ਨਦੀਮ ਪਰਮਾਰ, ਅੰਗ੍ਰੇਜ਼ੀ (ਅਫਰੀਕਨ) ਸਾਹਿਤ ਬਾਰੇ ਪ੍ਰੋਫ਼ੈਸਰ/ਲੇਖਿਕਾ/ਐਕਟਿਵਿਸਟ ਸਲੀਮਾਹ ਵਲਿਆਨੀ ਅਤੇ ਬ੍ਰਜਿੰਦਰ ਗੁਲਾਟੀ, ਅਤੇ ਪੰਜਾਬੀ ਸਾਹਿਤ ਬਾਰੇ ਗੁਰਦੇਵ ਚੌਹਾਨ ਅਤੇ ਬਲਦੇਵ ਦੂਹੜੇ ਵੱਲੋਂ ਪੇਪਰ ਪੜ੍ਹੇ ਜਾਣਗੇ ਅਤੇ ਹਰ ਪੇਪਰ 'ਤੇ ਖੁੱਲ੍ਹ ਕੇ ਵਿਚਾਰ-ਚਰਚਾ ਹੋਵੇਗੀ

ਭਾਵੇਂ ਪਹਿਲਾਂ ਇਹ ਸਮਾਗਮ ਸਿਰਫ ਸੰਖੇਪ ਮੀਟਿੰਗ ਦੇ ਰੂਪ ਵਿੱਚ ਹੀ ਮਿਥਿਆ ਗਿਆ ਸੀ ਪਰ ਦੋਸਤਾਂ ਦੇ ਮਿਲ਼ੇ ਹੁੰਗਾਰੇ ਤੋਂ ਬਾਅਦ ਪਹਿਲਾਂ ਇੱਕ ਦਿਨ ਅਤੇ ਹੁਣ ਦੋ ਦਿਨ ਦਾ ਕਰਨਾ ਪਿਆ ਹੈਨਵੇਂ ਉਲੀਕੇ ਗਏ ਸਮਾਗਮ ਅਨੁਸਾਰ 28 ਮਈ, ਦਿਨ ਸਨਿੱਚਰਵਾਰ, ਨੂੰ ਸਵੇਰੇ 9:00 ਰਜਿਸਟਰੇਸ਼ਨ ਸ਼ੁਰੂ ਹੋਵੇਗੀ ਅਤੇ ਬਾਅਦ ਵਿੱਚ ਅੰਗ੍ਰੇਜ਼ੀ, ਉਰਦੂ, ਅਤੇ ਹਿੰਦੀ ਦੇ ਪੇਪਰ ਪੜ੍ਹੇ ਜਾਣਗੇਸ਼ਾਮ ਤਕਰੀਬਨ 6:00 ਵਜੇ ਤੱਕ ਚੱਲਣ ਜਾ ਰਹੇ ਇਸ ਸਮਾਗਮ ਦੌਰਾਨ ਚਾਹ-ਪਾਣੀ ਅਤੇ ਖਾਣੇ ਦਾ ਪ੍ਰਬੰਧ ਵੀ ਹੋਵੇਗਾਉਸੇ ਦਿਨ ਹੀ ਸ਼ਾਮ 8:30 ਵਜੇ ਸ਼ਾਨਦਾਰ ਕਵੀ ਦਰਬਾਰ ਕੀਤਾ ਜਾਵੇਗਾ ਜਿਸ ਵਿੱਚ ਆਏ ਹੋਏ ਮਹਿਮਾਨਾਂ ਦੇ ਨਾਲ਼ ਲੋਕਲ ਕਵੀ ਵੀ ਹਿੱਸਾ ਲੈਣਗੇ29 ਮਈ ਸਵੇਰ 9:00 ਵਜੇ ਪੰਜਾਬੀ ਸਾਹਿਤ ਬਾਰੇ ਪੇਪਰ ਪੜ੍ਹੇ ਜਾਣਗੇ ਅਤੇ ਬਾਅਦ ਵਿੱਚ ਚਾਹ ਦੀ ਛੋਟੀ ਜਿਹੀ ਬਰੇਕ ਤੋਂ ਬਾਅਦ ਸਮੁੱਚੇ ਸਮਾਗਮ ਨੂੰ ਵਿਚਾਰ ਕੇ ਮਤੇ ਪਾਸ ਕੀਤੇ ਜਾਣਗੇਦੋਵਾਂ ਦਿਨਾਂ ਦੇ ਸਮਾਗਮਾਂ ਵਿੱਚ ਹਰ ਪੇਪਰ ਤੋਂ ਬਾਅਦ ਵਿਚਾਰ-ਵਟਾਂਦਰਾ ਹੋਵੇਗਾ ਜਿਸ ਵਿੱਚ ਹਰ ਕੋਈ ਭਾਗ ਲੈ ਸਕੇਗਾ

ਏਥੇ ਇਹ ਗੱਲ ਵੀ ਖਾਸ ਤੌਰ ਤੇ ਵਰਨਣਯੋਗ ਹੈ ਕਿ ਇਹ ਸਮਾਗਮ 'ਗ਼ਦਰ ਲਹਿਰ'ਨੂੰ ਸਮਰਪਿਤ ਕੀਤਾ ਜਾ ਰਿਹਾ ਹੈਗ਼ਦਰ ਲਹਿਰ ਜਿੱਥੇ ਸਾਡਾ ਭਾਰਤੋਂ ਬਾਹਰ ਸੂਹਾ ਪ੍ਰਗਤੀਸ਼ੀਲ ਵਿਰਸਾ ਹੈ ਓਥੇ ਲੋਕ-ਹੱਕਾਂ ਦਾ ਘਾਣ ਕਰਨੀਆਂ ਤਾਕਤਾਂ ਖਿਲਾਫ਼ ਏਸ ਲਹਿਰ ਦੇ ਸਾਹਿਤ ਨੇ ਹੀ ਪਹਿਲੀ ਆਵਾਜ਼ ਬੁਲੰਦ ਕੀਤੀ ਸੀਇਸ ਮੌਕੇ ਹੋਣ ਵਾਲੇ ਕਵੀ ਦਰਬਾਰ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਹੁਰਾਂ ਨੂੰ ਸਮਰਪਿਤ ਕਰਦਿਆਂ ਵੀ ਅਸੀਂ ਉਹਨਾਂ ਦੀ ਪੰਜਾਬੀ ਜਨ-ਸਾਧਾਰਨ ਨੂੰ ਲਾਈ ਪ੍ਰਗਤੀਸ਼ੀਲ ਜਾਗ ਅਤੇ ਮਗਰੋਂ ਇਸ ਦੇ ਪ੍ਰਭਾਵ ਹੇਠ ਪੈਦਾ ਹੋਏ ਨਾਮਵਰ ਪੰਜਾਬੀ ਲੇਖਕਾਂ/ਚਿੰਤਕਾਂ ਦੀ ਪ੍ਰਗਤੀਸ਼ੀਲ ਪ੍ਰਤੀਬੱਧਤਾ ਨੂੰ ਸਲਾਮ ਪੇਸ਼ ਕਰ ਰਹੇ ਹਾਂ

ਇਹ ਸਮਾਗਮ ਸੰਤ ਸਿੰਘ ਸੇਖੋਂ ਹਾਲ (7420 ਬਰੈਮਲੀ ਰੋਡ, ਮਿਸੀਸਾਗਾ) ਵਿੱਚ ਹੋਵੇਗਾ ਅਤੇ ਇਸ ਵਿੱਚ ਭਾਗ ਲੈਣ ਲਈ ਸਭ ਨੂੰ ਖੁੱਲ੍ਹਾ ਸੱਦਾ ਹੈਵਧੇਰੇ ਜਾਣਕਾਰੀ ਲਈ ਉਂਕਾਰਪ੍ਰੀਤ (647-449-3766), ਬ੍ਰਜਿੰਦਰ ਗੁਲਾਟੀ (905-804-1805), ਜਾਂ ਕੁਲਵਿੰਦਰ ਖਹਿਰਾ (647-407-1955) ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ

No comments: