Saturday, May 28, 2011

ਜਾਰਜ ਮੈਕੀ ਲਾਇਬ੍ਰੇਰੀ ਵਿਖੇ 'ਇੱਕ ਸ਼ਾਮ ਕਵੀਆਂ ਦੇ ਨਾਮ' – ਸੱਦਾ-ਪੱਤਰ

ਇਹ ਸੱਦਾ-ਪੱਤਰ ਆਰਸੀ ਅਤੇ ਫੇਸ ਬੁੱਕ ਨਾਲ਼ ਜੁੜੇ ਸਾਰੇ ਸਾਹਿਤਕ ਦੋਸਤਾਂ ਲਈ ਸਰਬਜੀਤ ਕੌਰ ਰੰਧਾਵਾ ਹੁਰਾਂ ਵੱਲੋਂ ਘੱਲਿਆ ਗਿਆ ਹੈ।

ਡੈਲਟਾ, ਬੀ ਸੀ, ਮੰਗਲਵਾਰ, ਮਈ 31–6:30 ਵਜੇ - ਪ੍ਰਸਿੱਧ ਗ਼ਜ਼ਲਗੋ ਅਤੇ ਗੀਤਕਾਰ ਗੁਰਦਰਸ਼ਨ ਬਾਦਲ ਅਤੇ ਪੰਜਾਬੀ ਅਤੇ ਉਰਦੂ ਦੇ ਪ੍ਰਸਿੱਧ ਕਵੀ ਤੇ ਲੇਖਕ ਗੁਰਚਰਨ ਸਿੰਘ ਗਿੱਲ ਉਰਫ਼ ਗਿੱਲ ਮਨਸੂਰ ਆਪਣੀਆਂ ਚੋਣਵੀਆਂ ਰਚਨਾਵਾਂ ਸਰੋਤਿਆਂ ਦੇ ਰੂ-ਬ-ਰੂ ਕਰਨਗੇਗਿੱਲ ਮਨਸੂਰ ਦੀਆਂ ਧਨਕ, ਆਈਨਾ ਦਾਰ, ਹੁਸਨੇ- ਇੰਤਖ਼ਾਬ, ਰੰਗੋ-ਮਹਿਕ, ਅਤੇ ਤਨਵੀਰ ਉਰਦੂ ਵਿੱਚ ਛਪੀਆਂ ਕਿਤਾਬਾਂ ਹਨ

ਪਰਿਵਾਰਕ ਰਿਸ਼ਤਿਆਂ ਦਾ ਤਾਣਾ-ਬਾਣਾ ਅਤੇ ਮੱਧ-ਵਰਗੀ ਸ਼੍ਰੇਣੀ ਦੇ ਲੋਕਾਂ ਦੇ ਸੰਘਰਸ਼ ਨੂੰ ਬਾਦਲ ਸਾਹਿਬ ਨੇ ਬੜੇ ਸੁਚੱਜੇ ਢੰਗ ਨਾਲ ਆਪਣੀਆਂ ਗ਼ਜ਼ਲਾਂ ਅਤੇ ਗੀਤਾਂ ਵਿੱਚ ਪਰੋਇਆ ਹੈਗੁਰਦਰਸ਼ਨ ਬਾਦਲ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾ ਚੁੱਕੇ ਹਨ ਜਿਨ੍ਹਾਂ ਵਿੱਚ ਕਾਵਿ-ਸੰਗ੍ਰਹਿ:- ਜੰਗੀ ਨਗ਼ਮੇ, ਗ਼ਜ਼ਲ-ਸੰਗ੍ਰਹਿ: ਗੰਦਲ਼ਾਂ, ਕਿਰਚਾਂ, ਮਰਸੀਆ-ਏ-ਬਾਦਲ, ਕਿਰਨਾਂ, ਗੀਤ-ਸੰਗ੍ਰਹਿ:-ਵਿਹੁ ਮਿਟਾਉਂਦੇ ਗੀਤ, ਘਰ 'ਚ ਕਲੇਸ਼ ਪੈ ਗਿਆ, ਅਤੇ ਰੂਹਾਨੀ ਗ਼ਜ਼ਲ-ਸੰਗ੍ਰਹਿ:- ਨਾਲ਼ ਖ਼ੁਦਾ ਦੇ ਗੱਲਾਂ ਸ਼ਾਮਿਲ ਹਨ



ਇਹ ਪੇਸ਼ਕਾਰੀ ਪੰਜਾਬੀ ਵਿੱਚ ਹੋਵੇਗੀ ਅਤੇ ਇਸ ਪ੍ਰੋਗਰਾਮ ਦੀ ਕੋਈ ਫੀਸ ਨਹੀਂ ਹੈ ਆਪ ਸਭ ਨੂੰ ਇਸ ਸ਼ਾਮ ਦਾ ਆਨੰਦ ਮਾਨਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈਇਨ੍ਹਾਂ ਲਾਜਵਾਬ ਲੇਖਕਾਂ ਨੂੰ ਸੁਣਨ ਲਈ ਜਾਰਜ ਮੈਕੀ ਲਾਇਬ੍ਰੇਰੀ ਵਿਖੇ ਪਧਾਰੋ ਜੋ ਕਿ 8440 – 112 ਸਟਰੀਟ, ਨੌਰਥ ਡੈਲਟਾ ਵਿੱਚ ਹੈ, ਜਾਂ ਵਧੇਰੇ ਜਾਣਕਾਰੀ ਲੈਣ ਲਈ 604-594-8155 ਤੇ ਫ਼ੋਨ ਕਰੋ




No comments: