Thursday, February 18, 2010

ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ – ਸਿਮਪੋਜ਼ੀਅਮ – ਮਾਰਚ 8, 2010 ਨੂੰ ਹੋਵੇਗਾ - ਸੂਚਨਾ

ਯੂ.ਬੀ.ਸੀ. ਦੀ ਏਸ਼ੀਅਨ ਲਾਇਬ੍ਰੇਰੀ ਦੀ 50 ਵੀਂ ਵਰ੍ਹੇ-ਗੰਢ ਦੇ ਮੌਕੇ ‘ਤੇ ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ - ਸਿਮਪੋਜ਼ੀਅਮ

ਸਵਾਗਤੀ ਭਾਸ਼ਨ: ਸਰਬਜੀਤ ਕੌਰ ਰੰਧਾਵਾ ਅਤੇ ਐਲਾਨੋਰ ਯੌਐਨ

ਰਵਿੰਦਰ ਰਵੀ – ਮੁੱਖ ਬੁਲਾਰੇ 11:00 ਸਵੇਰੇ

ਸੁਖਵੰਤ ਹੁੰਦਲ (ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ…)

ਮਨਜੀਤ ਮੀਤ (ਕਵਿਤਾ-ਪਾਠ)

ਦੁਪਹਿਰ ਦਾ ਖਾਣਾ 12:30

ਹਰਚੰਦ ਸਿੰਘ ਬਾਗੜੀ (ਕਵਿਤਾ-ਪਾਠ)

ਪ੍ਰਸ਼ਨ ਉੱਤਰ ਸਮਾਂ

ਸਮਾਪਤੀ 2 ਵਜੇ ਦੁਪਿਹਰ

ਰਵਿੰਦਰ ਰਵੀ

ਮਾਰਚ 8, ਸੋਮਵਾਰ, 11:00-2:00 ਵਜੇ

ਏਸ਼ੀਅਨ ਸੈਂਟਰ ਆਡੀਟੋਰੀਅਮ

1871 Weat Mall Vancouver, B.C. V6T 1Z2

-----

ਰਵਿੰਦਰ ਰਵੀ ਬੀ. ਸੀ ਦੇ ਮਸ਼ਹੂਰ ਕਵੀ ਅਤੇ ਲੇਖਕ ਹਨ ਜਿਨ੍ਹਾਂ ਦੀਆਂ 80 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿੰਨ੍ਹਾ ਵਿੱਚ ਅੰਗਰੇਜ਼ੀ ’ਚ ਲਿਖੀਆਂ Restless Soul and Wind Song ਬਹੁਤ ਪ੍ਰਸਿੱਧ ਹਨ। ਆਪ ਸਭ ਨੂੰ ਇਸ ਪ੍ਰੋਗਰਾਮ ਵਿੱਚ ਆਉਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਜਿੱਥੇ ਹੋਰ ਲੇਖਕ, ਸਕਾਲਰ, ਵਿਦਿਆਰਥੀ ਅਤੇ ਭਾਈਚਾਰਾ ਰਵਿੰਦਰ ਰਵੀ ਦੀਆਂ ਲਿਖਤਾਂ ਦਾ ਅਨੰਦ ਮਾਨਣ ਲਈ ਇੱਕਠੇ ਹੋਣਗੇ।

ਇਸ ਦੇ ਨਾਲ ਹੀ ਕਵੀ, ਲੇਖਕ, ਅਤੇ ਗੀਤਕਾਰ ਹਰਚੰਦ ਸਿੰਘ ਬਾਗੜੀ ਵੀ ਆਪਣੀਆਂ ਚੋਣਵੀਆਂ ਰਚਨਾਵਾਂ ਪੜ੍ਹਨਗੇ। ਸਰਦਾਰ ਬਾਗੜੀ ਦਾ ਗੱਲ ਕਹਿਣ ਦਾ ਵੱਖਰਾ ਅੰਦਾਜ਼ ਹੈ, ਉਹ ਆਪਣੀ ਕਹਾਣੀ ਜਾਂ ਕਵਿਤਾ ਨੂੰ ਫ਼ਲਸਫੇ, ਹਾਸੇ ਅਤੇ ਨਾਟਕੀ ਢੰਗ ਨਾਲ ਪੇਸ਼ ਕਰਦੇ ਹਨ।ਮਨਜੀਤ ਮੀਤ ਕਵਿਤਾ ਅਤੇ ਸੁਖਵੰਤ ਹੁੰਦਲ ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ ਅਤੇ ਯੂ.ਬੀ.ਸੀ ਵਿੱਚ ਪੜ੍ਹਾਈ ਲਿਖਾਈ ਬਾਰੇ ਆਪਣੇ ਵਿਚਾਰ ਰੱਖਣਗੇ । ਆਪ ਸਭ ਨੂੰ ਇਨ੍ਹਾਂ ਲਾਜਵਾਬ ਲੇਖਕਾਂ ਦੇ ਵਿਚਾਰਾਂ ਨੂੰ ਸੁਣਨ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ।

ਇਹ ਪ੍ਰੋਗਰਾਮ ਫਰੀ ਹੈ ਅਤੇ ਖਾਣ ਪੀਣ ਦਾ ਪ੍ਰਬੰਧ ਹੋਵੇਗਾ।

ਹੋਰ ਜਾਣਕਾਰੀ ਲਈ ਸਰਬਜੀਤ ਕੌਰ ਰੰਧਾਵਾ ਨੂੰ ਏਸ਼ੀਅਨ ਲਾਇਬ੍ਰੇਰੀ ਵਿਖੇ 604-822-2162 ਤੇ ਸੰਪਰਕ ਕਰ ਸਕਦੇ ਹੋ।

Tuesday, February 16, 2010

ਯੂਰਪੀ ਪੰਜਾਬੀ ਸੱਥ ਵੱਲੋਂ ਵਰ੍ਹੇਵਾਰ ਸਨਮਾਨਾਂ ਦਾ ਐਲਾਨ - ਸੂਚਨਾ

ਪੰਜਾਬੀ ਸੱਥ ਦੇ ਇਕ ਉਚੇਚੇ ਇਕੱਠ ਵਿਚ ਆਪਣੇ ਵੀਹਵੇਂ ਸਨਮਾਨ ਸਮਾਗਮ ਲਈ ਮਾਂ ਬੋਲੀ, ਮਾਂ ਮਿੱਟੀ, ਵਿਰਾਸਤ ਅਤੇ ਫਲਸਫੇ ਦੇ ਖੇਤਰਾਂ ਵਿਚ ਕੰਮ ਕਰਨ ਵਾਲੇ ਅਦਾਰਿਆਂ, ਖੋਜੀਆਂ ਅਤੇ ਸਾਹਿਤਕਾਰਾਂ ਦੇ ਨਾਵਾਂ ਦਾ ਫੈਸਲਾ ਗੰਭੀਰ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਕੀਤਾ ਗਿਆ। ਪੱਤਰਕਾਰੀ ਦੇ ਖੇਤਰ ਵਿਚ ਬੋਲੀ ਦੀ ਠੁੱਕ, ਠੇਠਤਾਈ ਅਤੇ ਮੁਹਾਵਰੇ ਨੂੰ ਕਾਇਮ ਰੱਖਣ ਲਈ ਰੋਜ਼ਾਨਾ ਨਵਾਂ ਜ਼ਮਾਨਾ ਜਲੰਧਰ ਦੇ ਸਹਿ ਸੰਪਾਦਕ ਸ੍ਰੀ ਜਤਿੰਦਰ ਪੰਨੂੰ, ਸਾਹਿਤਕਾਰੀ ਦੀ ਖੋਜ ਕਰਨ ਵਾਲੇ ਡਾਕਟਰ ਚਰਨਜੀਤ ਸਿੰਘ ਦਿੱਲੀ ਨੂੰ ਸੰਗ੍ਰਹਿ ਕੀਤੀਆਂ ਦੋ ਨਵੇਕਲੀਆਂ ਕਿਤਾਬਾਂ 'ਮਾਵਾਂ ਠੰਡੀਆਂ ਛਾਂਵਾਂ' ਅਤੇ 'ਧੀਆਂ ਦਾਤ ਅੱਦੁਤੀ' ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਚੁਣਿਆ ਗਿਆ। ਇਸੇ ਤਰ੍ਹਾਂ ਹੀ ਤ੍ਰੈਮਾਸਿਕ ਚਿਰਾਗ਼ ਢਿਲਵਾਂ ਕਪੂਰਥਲਾ ਦੇ ਸੰਪਾਦਕ ਸ. ਹਰਭਜਨ ਸਿੰਘ ਹੁੰਦਲ ਨੂੰ ਉਹਨਾਂ ਵੱਲੋਂ ਕੀਤੇ ਵਡਮੁੱਲੇ ਮੌਲਿਕ ਅਤੇ ਉਲਥਾਏ ਸਾਹਿਤਕ ਕਾਰਜਾਂ ਲਈ, ਪਟਿਆਲਾ ਦੀ ਸੰਸਥਾ ਮਾਈ ਭਾਗੋ ਬ੍ਰੀਗੇਡ ਨੂੰ ਉਹਨਾਂ ਵੱਲੋਂ ਨਸ਼ਿਆਂ, ਭਰੂਣ ਹੱਤਿਆ, ਗੁਰਮਤਿ ਤੇ ਵਿਦਿਆ ਦੇ ਖੇਤਰਾਂ ਵਿੱਚ ਕੀਤੇ ਜਾ ਰਹੇ ਬਹੁਮੁੱਲੇ ਕਾਰਜਾਂ ਨੂੰ ਮੁੱਖ ਰੱਖਦਿਆਂ ਚੁਣਿਆ ਗਿਆ। ਇਸ ਤੋਂ ਮਗਰੋਂ ਸ. ਸੁਖਦੇਵ ਸਿੰਘ ਮੱਦੋਕੇ ਦੀ ਰਵਾਇਤੀ ਗਮੰਤਰੀ ਟੋਲੀ ਨੂੰ ਅਜੋਕੇ ਬਾਜ਼ਾਰੂ ਦੌਰ ਵਿੱਚ ਵੀ ਤੂੰਬੇ ਤੇ ਅਲਗੋਜ਼ਿਆਂ ਨਾਲ ਪੰਜਾਬੀ ਗਾਇਕੀ ਪ੍ਰੰਪਰਾ ਨੂੰ ਕਾਇਮ ਰੱਖਣ ਲਈ ਮਾਣ ਦੇਣ ਦਾ ਫੈਸਲਾ ਹੋਇਆ।

------

ਪੰਜਾਬੀ ਸਾਹਿਤਕ ਵਿਰਾਸਤ ਦੇ ਮਾਣ ਵਾਰਿਸ ਸ਼ਾਹ ਦੀ ਹੀਰ ਵਿੱਚੋਂ ਖੋਟ ਕੱਢ ਕੇ, 'ਹੀਰ ਵਾਰਿਸ ਵਿਚ ਮਿਲਾਵਟੀ ਸ਼ੇਅਰਾਂ ਦਾ ਵੇਰਵਾ' ਨਾਮੀ ਵੱਡ ਅਕਾਰੀ ਖੋਜੀ ਗ੍ਰੰਥ ਛਾਪਣ ਲਈ ਜਨਾਬ ਜ਼ਾਹਿਦ ਇਕਬਾਲ ਗੁਜਰਾਂਵਾਲਾ ਨੂੰ ਸਤਿਕਾਰ ਸਹਿਤ ਸਨਮਾਨ ਦੇਣ ਦਾ ਫੈਸਲਾ ਵੀ ਲਿਆ ਗਿਆ। ਯੂਰਪੀ ਪੰਜਾਬੀ ਸੱਥ ਵੱਲੋਂ ਇਸ ਵਾਰ ਦੋ ਬਹੁਤ ਹੀ ਆਦਰਯੋਗ ਬੀਬੀਆਂ ਨੂੰ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹਨਾਂ ਸਤਿਕਾਰਯੋਗ ਭੈਣਾਂ ਦੀ ਬਦੌਲਤ ਹੀ ਹੈ ਕਿ ਇਹਨਾਂ ਦੇ ਪਤੀ ਸਾਹਿਤ ਅਤੇ ਗੀਤਕਾਰੀ ਦੇ ਖੇਤਰਾਂ ਵਿੱਚ ਅੱਜ ਸਿਖਰਾਂ ਛੋਹ ਰਹੇ ਹਨ। ਬੀਬੀ ਯਸ਼ਵੀਰ ਸਾਥੀ ਸੁਪਤਨੀ ਮਾਨਯੋਗ ਸਾਹਿਤਕਾਰ ਡਾ. ਸਾਥੀ ਲੁਧਿਆਣਵੀ ਅਤੇ ਬੀਬੀ ਹਰਜੀਤ ਕੌਰ ਸੁਪਤਨੀ ਸ. ਤਰਲੋਚਨ ਸਿੰਘ 'ਚੰਨ ਜੰਡਿਆਲਵੀ' ਨੂੰ ਸੱਥ ਵੱਲੋਂ ਸ਼ੁੱਧ ਸੋਨੇ ਦੇ ਮੈਡਲ ਫੁਲਕਾਰੀਆਂ, ਸਨਮਾਨ-ਪੱਤਰ ਅਤੇ ਸੱਥ ਵੱਲੋਂ ਛਾਪੀਆਂ ਕਿਤਾਬਾਂ ਦੇ ਸੈੱਟ ਭੇਟ ਕਰਨ ਦੀ ਉਚੇਚੀ ਪਰ੍ਹਿਆ ਗਰਮੀਆਂ ਵਿਚ ਵੈਸਟ ਮਿਡਲੈਂਡਜ਼ ਯੂ.ਕੇ. ਵਿਚ ਜੋੜੀ ਜਾਵੇਗੀ। ਹਰ ਇਕ ਸਨਮਾਨ ਵਿੱਚ 11 ਹਜ਼ਾਰ ਰੁਪਏ ਨਕਦ, ਸਾਹਿਤਕ ਯਾਦਗਾਰੀ ਨਿਸ਼ਾਨੀ, ਇਕ ਦਸਤਾਰ ਅਤੇ ਸੱਥ ਵੱਲੋਂ ਛਾਪੀਆਂ ਕਿਤਾਬਾਂ ਸ਼ਾਮਲ ਹੁੰਦੀਆਂ ਹਨ।

------

ਯਾਦ ਰਹੇ ਕਿ ਪੰਜਾਬੀ ਸੱਥ ਪਿਛਲੇ 20 ਸਾਲਾਂ ਤੋਂ ਮਾਂ ਬੋਲੀ ਦੀ ਸੇਵਾ ਵਿਚ ਜੁੱਟੀ ਹੋਈ ਹੈ। ਜੋ ਹੁਣ ਤੱਕ 80 ਕਿਤਾਬਾਂ ਭੱਖਦੇ ਮੁੱਦਿਆਂ ਨੂੰ ਲੈ ਕੇ ਅਤੇ ਵਿਰਾਸਤੀ ਕੈਲੰਡਰ ਛਾਪੇ ਜਾ ਚੁੱਕੀ ਹੈ। 400 ਤੋਂ ਵੱਧ ਸਾਹਿਤਕਾਰਾਂ, ਖੋਜੀਆਂ, ਇਤਿਹਾਸਕਾਰਾਂ, ਸੰਗੀਤਕਾਰਾਂ, ਕਲਾਕਾਰਾਂ, ਵਿਗਿਆਨੀਆਂ ਅਤੇ ਅਰਥਸ਼ਾਸਤਰੀਆਂ ਨੂੰ ਏਸ ਸੱਥ ਅਤੇ ਦੇਸ ਵਿਦੇਸ਼ ਵਿੱਚ ਫੈਲੀਆਂ 20 ਇਕਾਈਆਂ ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ। ਅੱਜ ਦੇ ਇਸ ਇਕੱਠ ਵਿੱਚ ਸ. ਬਲਦੇਵ ਸਿੰਘ, ਹਿੰਦਪਾਲ ਸਿੰਘ ਚਿੱਟੀ, ਕੁਲਵੰਤ ਸਿੰਘ ਅਠਵਾਲ, ਰਾਮ ਸਿੰਘ ਢੇਸੀ, ਇੰਦਰਜੀਤ ਸਿੰਘ ਘੁੰਗਰਾਲੀ, ਪ੍ਰੋ. ਨਿਰੰਜਨ ਸਿੰਘ ਢੇਸੀ, ਚਰਨਜੀਤ ਸਿੰਘ ਮਿਨਹਾਸ, ਬਹਾਦਰ ਸਿੰਘ ਸੰਧੂ, ਕੈ. ਸਰਬਜੀਤ ਸਿੰਘ ਢਿੱਲੋਂ, ਸੁਖਦੇਵ ਸਿੰਘ ਅਟਵਾਲ, ਬੀਬੀ ਕੁਲਵੰਤ ਕੌਰ, ਬਬਲੀ ਅਰੋੜਾ, ਕੰਵਲਜੀਤ ਕੌਰ, ਜਸਵੀਰ ਸਿੰਘ ਸ਼ੀਰੀ, ਅੰਮ੍ਰਿਤਪਾਲ ਕੌਰ ਅਤੇ ਡਾ. ਨਿਰਮਲ ਸਿੰਘ ਹਾਜ਼ਰ ਸਨ।

ਮੰਜਕੀ ਪੰਜਾਬੀ ਸੱਥ ਭੰਗਾਲਾ ਦੀ ਤੀਜੀ ਵਰ੍ਹੇਵਾਰ ਪਰ੍ਹਿਆ ਲਈ ਸੱਦਾ-ਪੱਤਰ - ਸੂਚਨਾ

ਮਾਂ ਬੋਲੀ ਜੇ ਭੁੱਲ ਜਾਵੋਂਗੇ, ਕੱਖਾਂ ਵਾਂਗੂੰ ਰੁਲ਼ ਜਾਵੋਂਗੇ

ਸੂਚਨਾ ਜਾਰੀ ਕਰਤਾ: ਪ੍ਰਿੰ: ਕੁਲਵਿੰਦਰ ਸਿੰਘ ਸਰਾਏ

ਮੰਜਕੀ ਪੰਜਾਬੀ ਸੱਥ ਭੰਗਾਲਾ ( ਪੰਜਾਬੀ ਸੱਥ ਲਾਂਬੜਾ ਦੀ ਇਕਾਈ )ਦੀ ਤੀਜੀ ਵਰ੍ਹੇਵਾਰ ਪਰ੍ਹਿਆ 20 ਫਰਵਰੀ, 2010 ਦਿਨ ਸ਼ਨਿਚਰਵਾਰ ਗੁਰੂ ਹਰਿ ਰਾਇ ਸੀਨੀਅਰ ਸਕੈਂਡਰੀ ਸਕੂਲ, ਦੁਸਾਂਝ ਕਲਾਂ, ਜ਼ਿਲ੍ਹਾ ਜਲੰਧਰ ਵਿਖੇ, ਹੇਠ ਲਿਖੇ ਪਰੋਗ੍ਰਾਮ ਅਨੁਸਾਰ ਜੁੜ ਰਹੀ ਹੈ। ਇਸ ਮੌਕੇ ‘ਤੇ ਮੰਜਕੀ ਦੀਆਂ ਉੱਘੀਆਂ ਹਸਤੀਆਂ, ਪ੍ਰੋ; ਮਨਮੋਹਨ ਸਿੰਘ ਜੀ ਨੂੰ ਗੁਰਮਤਿ, ਵਿਦਿਆ ਅਤੇ ਸਭਿਆਚਾਰ ਦੇ ਖੇਤਰ ‘ਚ ਪਾਏ ਯੋਗਦਾਨ ਕਰਕੇ ‘ਭਾਈ ਮੰਝ ਯਾਦਗਾਰੀ ਪੁਰਸਕਾਰ’, ਡਾ: ਲਖਵਿੰਦਰ ਜੌਹਲ ਜੀ ਨੂੰ ਕਲਾ, ਸਾਹਿਤ ਅਤੇ ਚਿੰਤਨ ਦੇ ਖੇਤਰ ਵਿਚ ਪਾਏ ਯੋਗਦਾਨ ਲਈ ‘ਸ: ਪਿਆਰਾ ਸਿੰਘ ਸਰਾਏ ਯਾਦਗਾਰੀ ਪੁਰਸਕਾਰ’, ਬੀਬੀ ਬਲਵੀਰ ਕੌਰ ਬਾਂਸਲ ਨੂੰ ਸਮਾਜ ਸੇਵਾ, ਵਿਦਿਆ ਅਤੇ ਵਾਤਾਵਰਣ ਦੇ ਖੇਤਰ ‘ਚ ਪਾਏ ਯੋਗਦਾਨ ਲਈ ‘ਬੀਬੀ ਦੀਪ ਕੌਰ ਤਲਵਣ ਯਾਦਗਾਰੀ ਪੁਰਸਕਾਰ’ ਨਾਲ਼ ਸਨਮਾਨਿਤ ਕੀਤਾ ਜਾਏਗਾ।

-----

ਉੱਘੇ ਵਿਦਵਾਨ ਸ: ਸਰੂਪ ਸਿੰਘ ਜੀ ਅਲੱਗ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਸ: ਮਹਿੰਦਰ ਸੀੰਘ ਦੁਸਾਂਝ ਮੁੱਖ-ਮਹਿਮਾਨ ਹੋਣਗੇ। ਇਸ ਸ਼ੁੱਭ ਅਵਸਰ ਤੇ ਮੰਜਕੀ ਪੰਜਾਬੀ ਸੱਥ ਦੀ ਯਾਦ ਨਿਸ਼ਾਨੀ ਅਤੇ ਪੁਸਤਕਾਂ, ‘ਮੰਜਕੀ ਭੂਮਿ ਰੰਗਾਵਲੀ’, ‘ਇਹ ਵੀ ਸੱਚ ਹੈ’, ‘ਅੱਖਰ, ਇਸ਼ਕ਼ ਇਬਾਦਤ’, ਅਤੇ ‘ਵੈਟਰਨ ਐਥਰੀਨ ਸ: ਕੇਸਰ ਸਿੰਘ ਪੂਨੀਆ’ ਨੂੰ ਬੀਬੀ ਗੁਰਚਰਨ ਕੌਰ ਕੋਚਰ ( ਮੀਤ ਪ੍ਰਦਾਨ ਕੇਂਦਰੀ ਪੰਜਾਬੀ ਲੇਖਕ ਸਭਾ), ਅਤੇ ਸ: ਅਮਰਜੀਤ ਸਿੰਗ ਸੰਧੂ ( ਸੰਧੂ ਗ਼ਜ਼ਲ ਸਕੂਲ) ਲੋਕ-ਅਰਪਣ ਕਰਨਗੇ।

ਇਸ ਮੌਕੇ ਤੇ ਆਪਜੀ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।

----

ਪ੍ਰੋਗਰਾਮ - 20 ਫਰਵਰੀ, 2010 ਦਿਨ ਸ਼ਨਿਚਰਵਾਰ

ਸਨਮਾਨ ਸਮਾਰੋਹ ਦੇ ਉਪਰੰਤ ਸਭ ਮਿਲ਼ ਕੇ ਖਾਣਾ ਖਾਣਗੇ।

----

ਸਵਾਗਤ ਕਰਤਾ: ਡਾ: ਨਿਰਮਲ ਸਿੰਘ ( ਪੰਜਾਬੀ ਲਾਂਬੜਾ ਸੱਥ ), ਪ੍ਰਿੰ: ਹਰੀ ਦੱਤ ਸ਼ਰਮਾ, ਸ: ਮੋਤਾ ਸਿੰਘ ਸਰਾਏ ( ਯੂਰਪੀ ਪੰਜਾਬੀ ਸੱਥ, ਵਾਲਸਾਲ),

ਨਿਵੇਦਕ: ਪ੍ਰਿੰ: ਕੁਲਵਿੰਦਰ ਸਿੰਘ ਸਰਾਏ ( ਸੰਚਾਲਕ ਮੰਜਕੀ ਸੱਥ ਭੰਗਾਲਾ)

-----

ਸੱਥ ਦੇ ਸੰਚਾਲਕ ਪ੍ਰਿੰ: ਸਰਾਏ ਨੇ ਦੱਸਿਆ ਕਿ ਸਮਾਰੋਹ ਵਿਚ ਦੇਸ਼-ਵਿਦੇਸ਼ ਵਿਚਲੀਆਂ ਸੱਥਾਂ ਦੀਆਂ ਇਕਾਈਆਂ ਦੇ ਨੁਮਾਇੰਦੇ ਅਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲ਼ੇ ਭੈਣ-ਭਰਾ ਪਹੁੰਚ ਰਹੇ ਹਨ। ਇੰਗਲੈਂਡ ਤੋਂ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਸ: ਮੋਤਾ ਸਿੰਘ ਸਰਾਏ, ਅਮਰੀਕਾ ਤੋਂ ਡਾ: ਸਵਰਾਜ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚ ਚੁੱਕੇ ਹਨ। ਸਾਰਿਆਂ ਨੂੰ ਇਕ ਵਾਰੀ ਫੇਰ ਸਮਾਗਮ ‘ਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

Monday, February 15, 2010

ਸੰਸਾਰ-ਪ੍ਰਸਿੱਧ ਨਾਵਲਿਸਟ ਅਤੇ ਕਹਾਣੀਕਾਰ ਸ੍ਰੀ ਰਾਮ ਸਰੂਪ ਅਣਖੀ ਜੀ ਨਹੀਂ ਰਹੇ – ਸ਼ੋਕ ਸਮਾਚਾਰ

ਸਾਹਿਤਕ ਹਲਕਿਆਂ ‘ਚ ਇਹ ਖ਼ਬਰ ਬੜੇ ਦੁੱਖ ਨਾਲ਼ ਪੜ੍ਹੀ ਜਾਵੇਗੀ ਕਿ ਸੰਸਾਰ-ਪ੍ਰਸਿੱਧ ਨਾਵਲਿਸਟ ਅਤੇ ਕਹਾਣੀਕਾਰ ਸ੍ਰੀ ਰਾਮ ਸਰੂਪ ਅਣਖੀ ਜੀ ਅੱਜ ਅਕਾਲ ਚਲਾਣਾ ਕਰ ਗਏ ਹਨ। ਬਰਨਾਲੇ ਦੇ ਪਿੰਡ ਧੌਲਾ ਵਿਚ 1932 ‘ਚ ਜਨਮੇ ਅਣਖੀ ਸਾਹਿਬ ਨੇ ਬਾਰਾਂ ਕਹਾਣੀ ਸੰਗ੍ਰਹਿ, ਪੰਦਰਾਂ ਨਾਵਲ ਅਤੇ ਪੰਜ ਕਵਿਤਾ-ਸੰਗ੍ਰਹਿ ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਸਨ, ਜਿਨ੍ਹਾਂ ਵਿਚ ਜਿਨ ਸਿਰ ਸੋਹਨਿ ਪੱਟੀਆਂ, ਸੁਲਗਦੀ ਰਾਤ, ਸਵਾਲ ਦਰ ਸਵਾਲ, ਪੈਂਡਾ, ਲੋਹੇ ਦਾ ਗੇਟ, ਢਿੱਡ ਦੀ ਆਂਦਰ, ਕੱਖਾਂ ਕਾਨਿਆਂ ਦੇ ਫੁੱਲ, ਰੇਸ਼ਮਾ, ਕੋਠੇ ਖੜਕ ਸਿੰਘ, ਮੁਹੱਬਤ ਦੀ ਮਿੱਟੀ, ਸਾਂਝੀ ਖਿੜਕੀ, ਜਵਾਰ ਭਾਟਾ, ਅਤੇ ਸਵੈ- ਜੀਵਨੀ ਮੱਲ੍ਹੇ ਝਾੜੀਆਂ ਪ੍ਰਮੁੱਖ ਹਨ। ਉਹਨਾਂ ਨੂੰ ਆਪਣੀਆਂ ਲਿਖਤਾਂ ਨਾਲ਼ ਪੰਜਾਬੀ ਸਾਹਿਤ ‘ਚ ਪਾਏ ਵਡਮੁੱਲੇ ਯੋਗਦਾਨ ਲਈ ਸਾਹਿਤ ਅਕੈਡਮੀ ਅਤੇ ਸਰਵ-ਸ੍ਰੇਸ਼ਟ ਸਾਹਿਤਕਾਰ ਐਵਾਰਡਾਂ ਸਹਿਤ ਕਈ ਇਨਾਮਾਂ-ਸਨਮਾਨਾਂ ਨਾਲ਼ ਸਨਮਾਨਿਆ ਗਿਆ ਸੀ। ਅਜੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਦੇਣ ਦਾ ਐਲਾਨ ਵੀ ਹੋਇਆ ਸੀ। ਉਹਨਾਂ ਦੇ ਸਪੁੱਤਰ ਕਰਾਂਤੀਪਾਲ ਜੀ ਦੀ ਇਕ ਨਜ਼ਮ ਅਜੇ ਕੱਲ੍ਹ ਹੀ ਆਰਸੀ ਤੇ ਪੋਸਟ ਕੀਤੀ ਗਈ ਸੀ।

ਅਸੀਂ ਅਣਖੀ ਸਾਹਿਬ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਦੁੱਖ ‘ਚ ਸ਼ਰੀਕ

ਸਮੂਹ ਆਰਸੀ ਪਰਿਵਾਰ

Sunday, February 14, 2010

ਸੁਪ੍ਰਸਿੱਧ ਸਿੱਖ ਵਿਦਵਾਨ ਅਤੇ ਕਵੀ ਪ੍ਰੋ: ਹਰਿੰਦਰ ਸਿੰਘ ਮਹਿਬੂਬ ਜੀ ਨਹੀਂ ਰਹੇ – ਸ਼ੋਕ ਸਮਾਚਾਰ

(ਫੋਟੋ ਵਿਚ ਡੀ.ਸੀ. ਜਲੰਧਰ ਸ: ਅਜੀਤ ਸਿੰਘ ਪੰਨੂੰ, ਹਸਪਤਾਲ ਵਿਚ ਮਹਿਬੂਬ ਸਾਹਿਬ ਦਾ ਹਾਲ ਪੁੱਛਦੇ ਹੋਏ)

ਸਾਹਿਤਕ ਹਲਕਿਆਂ ‘ਚ ਇਹ ਖ਼ਬਰ ਬੜੇ ਦੁੱਖ ਨਾਲ਼ ਪੜ੍ਹੀ ਜਾਵੇਗੀ ਕਿ ਸੁਪ੍ਰਸਿੱਧ ਸਿੱਖ ਵਿਦਵਾਨ ਅਤੇ ਕਵੀ ਪ੍ਰੋ: ਹਰਿੰਦਰ ਸਿੰਘ ਮਹਿਬੂਬ ਜੀ ਜਲੰਧਰ ਵਿਖੇ ਅੱਜ ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਜਲੰਧਰ ਹਸਪਤਾਲ ‘ਚ ਦਾਖਿਲ ਸਨ। ਮਹਿਬੂਬ ਸਾਹਿਬ ਨੇ ਕਈ ਕਿਤਾਬਾਂ ਲਿਖੀਆਂ ਅਤੇ ਉਹਨਾਂ ਨੂੰ ਸਾਹਿਤ ਅਕੈਡਮੀ ( ਝਨਾਂ ਦੀ ਰਾਤ – ਚਰਚਿਤ ਕਿਤਾਬ ਲਈ 1991 ‘ਚ ) ਅਤੇ ਸ਼੍ਰੋਮਣੀ ਕਵੀ ਐਵਾਰਡਾਂ ਸਹਿਤ ਕਈ ਇਨਾਮਾਂ-ਸਨਮਾਨਾਂ ਨਾਲ਼ ਸਨਮਾਨਿਆ ਗਿਆ ਸੀ। ਉਹਨਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਦੁਪਹਿਰੇ ਦੋ ਵਜੇ ਜ਼ਿਲ੍ਹਾ ਸੰਗਰੂਰ ‘ਚ ਪੈਂਦੇ ਉਹਨਾਂ ਦੇ ਪਿੰਡ ਵਿਖੇ ਕੀਤਾ ਜਾਵੇਗਾ।

ਅਸੀਂ ਮਹਿਬੂਬ ਸਾਹਿਬ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਦੁੱਖ ‘ਚ ਸ਼ਰੀਕ

ਸਮੂਹ ਆਰਸੀ ਪਰਿਵਾਰ


Friday, February 12, 2010

ਮੰਜਕੀ ਪੰਜਾਬੀ ਸੱਥ ਭੰਗਾਲਾ ਦੀ ਤੀਜੀ ਵਰ੍ਹੇਵਾਰ ਪਰ੍ਹਿਆ 20 ਫਰਵਰੀ, 2010 ਨੂੰ ਹੋਵੇਗੀ - ਸੂਚਨਾ

ਮਾਂ ਬੋਲੀ ਜੇ ਭੁੱਲ ਜਾਵੋਂਗੇ, ਕੱਖਾਂ ਵਾਂਗੂੰ ਰੁਲ਼ ਜਾਵੋਂਗੇ

ਮੰਜਕੀ ਪੰਜਾਬੀ ਸੱਥ ਭੰਗਾਲਾ ( ਪੰਜਾਬੀ ਸੱਥ ਲਾਂਬੜਾ ਦੀ ਇਕਾਈ ) ਦੀ ਤੀਜੀ ਵਰ੍ਹੇਵਾਰ ਪਰ੍ਹਿਆ 20 ਫਰਵਰੀ, 2010 ਦਿਨ ਸ਼ਨਿਚਰਵਾਰ ਗੁਰੂ ਹਰਿ ਰਾਇ ਸੀਨੀਅਰ ਸਕੈਂਡਰੀ ਸਕੂਲ, ਦੁਸਾਂਝ ਕਲਾਂ, ਜ਼ਿਲ੍ਹਾ ਜਲੰਧਰ ਵਿਖੇ, ਹੇਠ ਲਿਖੇ ਪ੍ਰੋਗਰਾਮ ਅਨੁਸਾਰ ਜੁੜ ਰਹੀ ਹੈ। ਇਸ ਮੌਕੇ ‘ਤੇ ਮੰਜਕੀ ਦੀਆਂ ਉੱਘੀਆਂ ਹਸਤੀਆਂ, ਪ੍ਰੋ; ਮਨਮੋਹਨ ਸਿੰਘ ਜੀ ਨੂੰ ਗੁਰਮਤਿ, ਵਿਦਿਆ ਅਤੇ ਸਭਿਆਚਾਰ ਦੇ ਖੇਤਰ ‘ਚ ਪਾਏ ਯੋਗਦਾਨ ਕਰਕੇ ‘ਭਾਈ ਮੰਝ ਯਾਦਗਾਰੀ ਪੁਰਸਕਾਰ’, ਡਾ: ਲਖਵਿੰਦਰ ਜੌਹਲ ਜੀ ਨੂੰ ਕਲਾ, ਸਾਹਿਤ ਅਤੇ ਚਿੰਤਨ ਦੇ ਖੇਤਰ ਵਿਚ ਪਾਏ ਯੋਗਦਾਨ ਲਈ ‘ਸ: ਪਿਆਰਾ ਸਿੰਘ ਸਰਾਏ ਯਾਦਗਾਰੀ ਪੁਰਸਕਾਰ’, ਬੀਬੀ ਬਲਵੀਰ ਕੌਰ ਬਾਂਸਲ ਨੂੰ ਸਮਾਜ ਸੇਵਾ, ਵਿਦਿਆ ਅਤੇ ਵਾਤਾਵਰਣ ਦੇ ਖੇਤਰ ‘ਚ ਪਾਏ ਯੋਗਦਾਨ ਲਈ ‘ਬੀਬੀ ਦੀਪ ਕੌਰ ਤਲਵਣ ਯਾਦਗਾਰੀ ਪੁਰਸਕਾਰ’ ਨਾਲ਼ ਸਨਮਾਨਿਤ ਕੀਤਾ ਜਾਏਗਾ।

-----

ਉੱਘੇ ਵਿਦਵਾਨ ਸ: ਸਰੂਪ ਸਿੰਘ ਜੀ ਅਲੱਗ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਸ: ਮਹਿੰਦਰ ਸੀੰਘ ਦੁਸਾਂਝ ਮੁੱਖ-ਮਹਿਮਾਨ ਹੋਣਗੇ। ਇਸ ਸ਼ੁੱਭ ਅਵਸਰ ਤੇ ਮੰਜਕੀ ਪੰਜਾਬੀ ਸੱਥ ਦੀ ਯਾਦ ਨਿਸ਼ਾਨੀ ਅਤੇ ਪੁਸਤਕਾਂ, ‘ਮੰਜਕੀ ਭੂਮਿ ਰੰਗਾਵਲੀ’, ‘ਇਹ ਵੀ ਸੱਚ ਹੈ’, ‘ਅੱਖਰ, ਇਸ਼ਕ਼ ਇਬਾਦਤ’, ਅਤੇ ‘ਵੈਟਰਨ ਐਥਰੀਨ ਸ: ਕੇਸਰ ਸਿੰਘ ਪੂਨੀਆ’ ਨੂੰ ਬੀਬੀ ਗੁਰਚਰਨ ਕੌਰ ਕੋਚਰ ( ਮੀਤ ਪ੍ਰਦਾਨ ਕੇਂਦਰੀ ਪੰਜਾਬੀ ਲੇਖਕ ਸਭਾ), ਅਤੇ ਸ: ਅਮਰਜੀਤ ਸਿੰਗ ਸੰਧੂ ( ਸੰਧੂ ਗ਼ਜ਼ਲ ਸਕੂਲ) ਲੋਕ-ਅਰਪਣ ਕਰਨਗੇ।

ਇਸ ਮੌਕੇ ਤੇ ਆਪਜੀ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।

----

ਪ੍ਰੋਗਰਾਮ - 20 ਫਰਵਰੀ, 2010 ਦਿਨ ਸ਼ਨਿਚਰਵਾਰ

ਸਨਮਾਨ ਸਮਾਰੋਹ ਦੇ ਉਪਰੰਤ ਸਭ ਮਿਲ਼ ਕੇ ਖਾਣਾ ਖਾਣਗੇ।

----

ਸਵਾਗਤ ਕਰਤਾ: ਡਾ: ਨਿਰਮਲ ਸਿੰਘ ( ਪੰਜਾਬੀ ਲਾਂਬੜਾ ਸੱਥ ), ਪ੍ਰਿੰ: ਹਰੀ ਦੱਤ ਸ਼ਰਮਾ, ਸ: ਮੋਤਾ ਸਿੰਘ ਸਰਾਏ ( ਯੂਰਪੀ ਪੰਜਾਬੀ ਸੱਥ, ਵਾਲਸਾਲ),

ਨਿਵੇਦਕ: ਪ੍ਰਿੰ: ਕੁਲਵਿੰਦਰ ਸਿੰਘ ਸਰਾਏ ( ਸੰਚਾਲਕ ਮੰਜਕੀ ਸੱਥ ਭੰਗਾਲਾ)


Wednesday, February 10, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਸ੍ਰੀਗੰਗਾਨਗਰ, ਰਾਜਸਥਾਨ ਵਸਦੇ ਲੇਖਕ ਗੁਰਮੀਤ ਬਰਾੜ ਜੀ ਨੇ ਹਾਲ ਹੀ ਵਿਚ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਕਾਵਿ-ਸੰਗ੍ਰਹਿ ‘ਕੱਚੇ ਕੱਚ ਦੇ ਕੰਙਣ’ ਆਰਸੀ ਲਈ ਭੇਜਿਆ ਹੈ। ਗੁਰਮੀਤ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’






ਗੁਰਮੀਤ ਬਰਾੜ ਦੀ ਨਵੀਂ ਕਿਤਾਬ ‘ਕੱਚੇ ਕੱਚ ਦੇ ਕੰਙਣ’ 12 ਫਰਵਰੀ ਨੂੰ ਰਿਲੀਜ਼ ਹੋਵੇਗੀ - ਸੂਚਨਾ

ਸਤਿਕਾਰਯੋਗ ਜੀਓ: ਮੇਰੀ ਤੀਜੀ ਕਾਵਿ-ਪੁਸਤਕ ‘ਕੱਚੇ ਕੱਚ ਦੇ ਕੰਙਣ’ ਦੇ ਲੋਕ-ਅਰਪਣ ਸਮਾਰੋਹ ‘ਤੇ ਤੁਹਾਨੂੰ ਹਾਰਦਿਕ ਸੱਦਾ-ਪੱਤਰ ਦਿੱਤਾ ਜਾਂਦਾ ਹੈ। ਇਹ ਸਮਾਰੋਹ ਹੇਠ ਲਿਖੇ ਅਨੁਸਾਰ ਹੋਵੇਗਾ:

ਗੁਰਮੀਤ ਬਰਾੜ – ‘ਕੱਚੇ ਕੱਚ ਦੇ ਕੰਙਣ’

ਦਿਨ ਅਤੇ ਤਾਰੀਖ: ਸ਼ੁੱਕਰਵਾਰ, 12 ਫਰਵਰੀ, 2010

ਸਮਾਂ: 10:30 ਵਜੇ ਸਵੇਰੇ

ਸਥਾਨ: ਹੋਟਲ ਰਾਜ ਸ਼ਿਰੌਂਜ, ਰੇਲਵੇ ਸਟੇਸ਼ਨ ਰੋਡ, ਸ੍ਰੀਗੰਗਾਨਗਰ, ਰਾਜਸਥਾਨ

ਮੁੱਖ ਮਹਿਮਾਨ: ਡਾ: ਸੁਖਦੇਵ ਸਿੰਘ, ਸੈਕਟਰੀ, ਪੰਜਾਬੀ ਅਕੈਡਮੀ

ਸਪੈਸ਼ਲ ਮਹਿਮਾਨ: ਡਾ: ਸਰਬਜੀਤ ਸਿੰਘ, ਸੈਕਟਰੀ, ਕੇਂਦਰੀ ਪੰਜਾਬੀ ਲੇਖਕ ਸਭਾ

ਨਾਸ਼ਤਾ: 11:00 ਵਜੇ ਸਵੇਰ

ਭੋਜਨ: 1 ਵਜੇ ਦੁਪਹਿਰ

ਇਸ ਮੌਕੇ ਤੇ ਦਰਸ਼ਨ ਦੇਣ ਅਤੇ ਇਹ ਸੱਦਾ-ਪੱਤਰ ਆਪਣੇ ਹੋਰ ਸਾਹਿਤਕ ਦੋਸਤਾਂ ਵੀ ਭੇਜਣ ਕ੍ਰਿਪਾਲਤਾ ਕਰਨੀ ਜੀ।

ਤੁਹਾਡੀ ਹਾਜ਼ਰੀ ਨਾਲ਼ ਹੀ ਸਮਾਗਮ ਸਹੀ ਵਕ਼ਤ ‘ਤੇ ਸ਼ੁਰੂ ਹੋ ਸਕੇਗਾ।

ਤੁਹਾਡੀ ਅੱਖਾਂ ਵਿਛਾ ਕੇ ਉਡੀਕ ਰਹੇਗੀ।

ਆਦਰ ਸਹਿਤ

ਗੁਰਮੀਤ ਬਰਾੜ

ਸ੍ਰੀਗੰਗਾਨਗਰ, ਰਾਜਸਥਾਨ

Tuesday, February 9, 2010

ਸੁਪ੍ਰਸਿੱਧ ਲੇਖਕ ਸ: ਸੰਤੋਖ ਸਿੰਘ ਧੀਰ ਜੀ ਨਹੀਂ ਰਹੇ – ਸ਼ੋਕ ਸਮਾਚਾਰ

ਸਾਹਿਤਕ ਹਲਕਿਆਂ ‘ਚ ਇਹ ਖ਼ਬਰ ਬੜੇ ਦੁੱਖ ਨਾਲ਼ ਪੜ੍ਹੀ ਜਾਵੇਗੀ ਕਿ ਸੁਪ੍ਰਸਿੱਧ ਪੰਜਾਬੀ ਲੇਖਕ ਸ: ਸੰਤੋਖ ਸਿੰਘ ਧੀਰ ਜੀ ਚੰਡੀਗੜ੍ਹ ਵਿਖੇ 90 ਸਾਲਾਂ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਜਿਗਰ ਦੇ ਕੈਂਸਰ ਨਾਲ਼ ਪੀੜਤ ਸਨ ਅਤੇ ਪੀ.ਜੀ.ਆਈ ਹਸਪਤਾਲ ‘ਚ ਦਾਖਿਲ ਸਨ। 1920 ‘ਚ ਜਨਮੇ ਧੀਰ ਸਾਹਿਬ ਨੇ ਪੰਜਾਹ ਤੋਂ ਵੱਧ ਕਿਤਾਬਾਂ ਲਿਖੀਆਂ ਅਤੇ ਉਹਨਾਂ ਨੂੰ ਸਾਹਿਤ ਅਕੈਡਮੀ, ਸ਼੍ਰੋਮਣੀ ਸਾਹਿਤਕਾਰ ਐਵਾਰਡਾਂ ਸਹਿਤ ਕਈ ਇਨਾਮਾਂ-ਸਨਮਾਨਾਂ ਨਾਲ਼ ਸਨਮਾਨਿਆ ਗਿਆ ਸੀ।
ਅਸੀਂ ਉਹਨਾਂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਦੁੱਖ ‘ਚ ਸ਼ਰੀਕ
ਸਮੂਹ ਆਰਸੀ ਪਰਿਵਾਰ

Thursday, February 4, 2010

ਕੈਨੇਡਾ ਉਰਦੂ ਐਸੋਸੀਏਸ਼ਨ’ ਵੱਲੋਂ 28 ਫਰਵਰੀ ਨੂੰ ਦੋ ਕਿਤਾਬਾਂ ਰਿਲੀਜ਼ ਹੋਣਗੀਆਂ - ਸੂਚਨਾ

ਆਰਸੀ ਲਈ ਇਹ ਸੂਚਨਾ ਜਨਾਬ ਮੁਹੰਮਦ ਅਫ਼ਜ਼ਲ ਮਲਿਕ ਜੀ ਵੱਲੋਂ ਭੇਜੀ ਗਈ ਹੈ।

‘ਕੈਨੇਡਾ ਉਰਦੂ ਐਸੋਸੀਏਸ਼ਨ’ ਵੱਲੋਂ 28 ਫਰਵਰੀ, 2010 ਨੂੰ ‘ਪਾਕਿਸਤਾਨ ਹਾਊਸ’ 12059 – 88 ਐਵੇਨਿਊ, ਸਰੀ, ਕੈਨੇਡਾ ਵਿਖੇ, ਸ਼ਾਮ 05:30 – 07:30 ਵਜੇ ਹੇਠ ਲਿਖੇ ਲੇਖਕਾਂ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਜਾਣਗੀਆਂ:

(ਮਰਹੂਮ) ਜ਼ਾਹਿਦ ਲਈਕ – ਕਾਵਿ-ਸੰਗ੍ਰਹਿ: ‘ਸ਼ਹਿਰ-ਏ-ਤਨੱਫਸ’

ਕਰਨਲ ਸ਼ਫਾਅਤ ਅਲੀ – ਕਾਵਿ-ਸੰਗ੍ਰਹਿ: ‘ਨੁਸਖ਼ਾ-ਏ-ਸ਼ਫਾਅਤ’

ਇਸ ਮੌਕੇ ਤੇ ਚਾਹ-ਪਾਣੀ ਦਾ ਪ੍ਰਬੰਧ ਹੋਵੇਗਾ। ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

ਸ਼ੁੱਭ ਇੱਛਾਵਾਂ ਸਹਿਤ

ਮੁਹੰਮਦ ਅਫ਼ਜ਼ਲ ਮਲਿਕ

ਪ੍ਰਧਾਨ

ਕੈਨੇਡਾ ਉਰਦੂ ਐਸੋਸੀਏਸ਼ਨ

ਫੋਨ: 604-518-4459

Tuesday, January 5, 2010

ਪੰਜਾਬੀ ਸਾਹਿਤ ਸਭਾ ਜੈਤੋ ਵੱਲੋਂ ਦੀਪਕ ਜੈਤੋਈ ਐਵਾਰਡ ਪ੍ਰਸਿੱਧ ਗ਼ਜ਼ਲਗੋ ਜਸਵਿੰਦਰ ਨੂੰ ਦੇਣ ਦਾ ਫੈਸਲਾ - ਸੂਚਨਾ

ਸੂਚਨਾ ਜਾਰੀ ਕਰਤਾ: - ਹਰਦਮ ਸਿੰਘ ਮਾਨ, ਜੈਤੋ

ਜੈਤੋ-ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਉਸਤਾਦ ਗ਼ਜ਼ਲਗੋ ਮਰਹੂਮ ਦੀਪਕ ਜੈਤੋਈ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ਦੀਪਕ ਜੈਤੋਈ ਐਵਾਰਡ ਇਸ ਵਾਰ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਜਸਵਿੰਦਰ ਨੂੰ ਅਤੇ ਇਸ ਸਾਲ ਤੋਂ ਸ਼ੁਰੂ ਕੀਤਾ ਜਾ ਰਿਹਾ ਪ੍ਰੋ. ਰੁਪਿੰਦਰ ਮਾਨ ਯਾਦਗਾਰੀ ਐਵਾਰਡ ਉਘੇ ਕਵੀ ਜਸਵੰਤ ਜ਼ਫ਼ਰ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਨੇ ਦੱਸਿਆ ਹੈ ਕਿ ਇਹ ਫੈਸਲਾ ਸਭਾ ਦੇ ਪ੍ਰਧਾਨ ਅਮਰਜੀਤ ਢਿੱਲੋਂ ਦੀ ਅਗਵਾਈ ਹੇਠ ਇਥੇ ਹੋਈ ਇਕ ਮੀਟਿੰਗ ਵਿਚ ਕੀਤਾ ਗਿਆ। ਇਸ ਮੀਟਿੰਗ ਵਿਚ ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਸੁਰਿੰਦਰਪ੍ਰੀਤ ਘਣੀਆਂ, ਦਰਸ਼ਨ ਬਲ੍ਹਾੜੀਆ, ਸੁਰਜੀਤ ਅਮਰ, ਭੁਪਿੰਦਰ ਜੈਤੋ, ਹਰਜਿੰਦਰ ਢਿੱਲੋਂ, ਮੰਗਤ ਸ਼ਰਮਾ, ਗੁਰਸਹਿਬ ਸਿੰਘ ਬਰਾੜ ਅਤੇ ਯਸ਼ਪਾਲ ਸ਼ਰਮਾ ਹਾਜਰ ਹੋਏ। ਉਨ੍ਹਾਂ ਦੱਸਿਆ ਕਿ ਇਹ ਐਵਾਰਡ ਸਭਾ ਵੱਲੋਂ 17 ਜਨਵਰੀ 2010 ਨੂੰ ਸਾਹਿਤ ਸਦਨ ਜੈਤੋ ਵਿਖੇ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਦੌਰਾਨ ਦਿੱਤੇ ਜਾਣਗੇ। ਇਸ ਸਮਾਗਮ ਦੀ ਪ੍ਰਧਾਨਗੀ ਵਿਸ਼ਵ ਪ੍ਰਸਿੱਧ ਸਾਹਿਤਕਾਰ ਪਦਮ ਪ੍ਰੋ. ਗੁਰਦਿਆਲ ਸਿੰਘ ਕਰਨਗੇ ਅਤੇ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਦੇ ਨਾਮਵਰ ਸ਼ਾਇਰ ਸੁਰਜੀਤ ਪਾਤਰ ਹੋਣਗੇ। ਸਮਾਗਮ ਵਿਚ ਪ੍ਰੋ. ਅਨੂਪ ਵਿਰਕ, ਦਰਸ਼ਨ ਬੁੱਟਰ, ਸੁਲੱਖਣ ਸਰਹੱਦੀ, ਅਵਤਾਰ ਸਿੰਘ ਸਮਾਧ ਭਾਈ ਅਤੇ ਬਲਕਾਰ ਸਿੰਘ ਦਲ ਸਿੰਘ ਵਾਲਾ ਵਿਸ਼ੇਸ਼ ਮਹਿਮਾਨ ਮਹਿਮਾਨ ਹੋਣਗੇ। ਇਸ ਮੌਕੇ ਕਵੀ ਦਰਬਾਰ ਵੀ ਹੋਵੇਗਾ ਜਿਸ ਵਿਚ ਉਘੇ ਕਵੀ ਭਾਗ ਲੈਣਗੇ।



Monday, November 30, 2009

ਗੁਲਜ਼ਾਰ ਸਿੰਘ ਸੰਧੂ, ਡਾ: ਗੁਰੂਮੇਲ ਸਿੱਧੂ ਤੇ ਮਨਜੀਤ ਮੀਤ ਨੂੰ 2010 ਦੇ ਸਿਪਸਾ ਪੁਰਸਕਾਰ ਦੇਣ ਦੀ ਘੋਸ਼ਣਾ

ਗੁਲਜ਼ਾਰ ਸਿੰਘ ਸੰਧੂ, ਡਾ: ਗੁਰੂਮੇਲ ਸਿੱਧੂ ਤੇ ਮਨਜੀਤ ਮੀਤ ਨੂੰ 2010 ਦੇ ਸਿਪਸਾ ਪੁਰਸਕਾਰ ਦੇਣ ਦੀ ਘੋਸ਼ਣਾ

ਸੂਚਨਾ: ਗੁਰਦਿਆਲ ਕੰਵਲ, ਕੈਨੇਡਾ

ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਜਾਰੀ ਸੂਚਨਾ ਅਨੁਸਾਰ ਹੇਠ ਲਿਖੇ ਪ੍ਰਸਿੱਧ ਪੰਜਾਬੀ ਸਾਹਿਤਕਾਰਾਂ ਨੂੰ ਸਿਪਸਾ ਦੇ ਵਿਸ਼ੇਸ਼ ਪੁਰਸਕਾਰਾਂ ਨਾਲ਼ ਸਨਮਾਨਿਤ ਕੀਤਾ ਜਾਵੇਗਾ:

-----

ਗੁਲਜ਼ਾਰ ਸਿੰਘ ਸੰਧੂ ( ਭਾਰਤ) : - ਕੁਲਵੰਤ ਸਿੰਘ ਵਿਰਕ ਯਾਦਗਾਰੀ ਐਵਾਰਡ, ਗਲਪ ਅਤੇ ਵਾਰਤਕ ਰਚਨਾ ‘ਚ ਉੱਚ-ਪ੍ਰਾਪਤੀ ਲਈ।

-----

ਡਾ: ਗੁਰੂਮੇਲ ਸਿੱਧੂ ( ਯੂ.ਐੱਸ.ਏ.) : - ਡਾ: ਹਰਿਭਜਨ ਸਿੰਘ ਯਾਦਗਾਰੀ ਪੁਰਸਕਾਰ, ਕਵਿਤਾ, ਗਿਆਨ, ਸਾਹਿਤ ੳਤੇ ਆਲੋਚਨਾ ਦੇ ਖੇਤਰ ਵਿਚ ਨਿੱਗਰ ਵਾਧੇ ਲਈ।

-----

ਮਨਜੀਤ ਮੀਤ ( ਕੈਨੇਡਾ) :- ਡਾ: ਸੁਰਜੀਤ ਸਿੰਘ ਸੇਠੀ ਯਾਦਗਾਰੀ ਐਵਾਰਡ ਕਵਿਤਾ ਅਤੇ ਕਾਵਿ-ਨਾਟਕ ਦੇ ਖੇਤਰ ਵਿਚ ਵਿਲੱਖਣ ਯੋਗਦਾਨ ਲਈ।

ਇਹ ਪੁਰਸਕਾਰ ਇੱਕ ਵਿਸ਼ੇਸ਼ ਸਮਾਗਮ ਵਿਚ 2010 ਵਿਚ ਭੇਂਟ ਕੀਤੇ ਜਾਣਗੇ।

********

ਗੁਲਜ਼ਾਰ ਸਿੰਘ ਸੰਧੂ ਜੀ, ਡਾ: ਗੁਰੂਮੇਲ ਸਿੱਧੂ ਜੀ ਅਤੇ ਮਨਜੀਤ ਮੀਤ ਜੀ ਨੂੰ ਆਰਸੀ ਪਰਿਵਾਰ ਵੱਲੋਂ ਮੁਬਾਰਕਾਂ।

Friday, November 20, 2009

ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਪੱਤਰਕਾਰ, ਪ੍ਰਮਿੰਦਰਜੀਤ ਨੂੰ 2009 ਦਾ ਇਆਪਾ ਐਵਾਰਡ

ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਪੱਤਰਕਾਰ, ਪ੍ਰਮਿੰਦਰਜੀਤ ਨੂੰ 2009 ਦਾ ਇਆਪਾ ਐਵਾਰਡ

ਰਿਪੋਰਟ ਜਾਰੀ ਕਰਤਾ: - ਡਾ. ਗੁਰੂਮੇਲ ਸਿੱਧੂ, ਸਕੱਤਰ

ਪੰਜਾਬੀ ਲੇਖਕਾਂ ਅਤੇ ਆਰਟਿਸਟਾਂ ਦੀ ਅੰਤਰਰਾਸ਼ਟਰੀ ਐਸੋਸੀਐਸ਼ਨ ਆਫ ਕੈਨੇਡਾ International Association of Punjabi Authors and Artists Inc. (ਇਆਪਾ) ਦੀ ਸਾਹਿਤਕ ਕਮੇਟੀ ਨੇ 2009 ਦਾ ਪ੍ਰੋ. ਪਿਆਰਾ ਸਿੰਘ ਗਿੱਲ ਅਤੇ ਕਰਮ ਸਿੰਘ ਸੰਧੂ ਯਾਦਗਾਰੀ ਸ਼੍ਰੋਮਣੀ ਸਾਹਿਤਕਾਰ/ ਸਮੀਖਿਆਕਾਰ ਐਵਾਰਡ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਪੱਤਰਕਾਰ ਪ੍ਰਮਿੰਦਰਜੀਤ ਨੂੰ, ਉਸ ਦੀ ਕਵਿਤਾ ਅਤੇ ਸਾਹਿਤਕ ਪੱਤਰਕਾਰੀ ਦੇ ਖੇਤਰਾਂ ਵਿੱਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ, ਦੇਣ ਦਾ ਫੈਸਲਾ ਕੀਤਾ ਹੈ।ਇਹ ਅਵਾਰਡ ਉਸ ਨੂੰ ਸਾਲ 2010 ਵਿੱਚ ਅੰਮ੍ਰਿਤਸਰ ਵਿਖੇ ਦਿੱਤਾ ਜਾਵੇਗਾ।

-----

ਪ੍ਰਮਿੰਦਰਜੀਤ ਆਧੁਨਿਕ ਸਮੇਂ ਦਾ ਪ੍ਰਸਿੱਧ ਪੰਜਾਬੀ ਕਵੀ ਅਤੇ ਸਾਹਿਤਕ ਪੱਤਰਕਾਰ ਹੈ। ਉਸ ਦੀ ਪੰਜਾਬੀ ਸਾਹਿਤ ਨੂੰ ਦੇਣ ਸਦਕਾ ਕਈ ਵੱਡਮੁੱਲੇ ਐਵਾਰਡ ਮਿਲ ਚੁੱਕੇ ਹਨ ਜਿਨ੍ਹਾਂ ਵਿੱਚ ਭਾਸ਼ਾ ਵਿਭਾਗ, ਪੰਜਾਬ, ਦਾ ਸ਼ਰੋਮਣੀ ਸਾਹਿਤਕਾਰ ਐਵਾਰਡ, ਵਿਸ਼ਵ ਪੰਜਾਬੀ ਸਾਹਿਤ ਅਕਾਡਮੀ, ਕੈਲੇਫੋਰਨੀਆ, ਅਮਰੀਕਾ ਦਾ ਅਦੁੱਤੀ ਕਵੀ ਐਵਾਰਡ ਅਤੇ ਇੰਗਲੈਂਡ ਅਤੇ ਜਾਪਾਨ ਅਦਾਰਿਆਂ ਦੇ ਵੱਖ-ਵੱਖ ਐਵਾਰਡ ਸ਼ਾਮਿਲ ਹਨ।

-----

ਪ੍ਰਮਿੰਦਰਜੀਤ ਆਧੁਨਿਕ ਸੰਵੇਦਨਾ ਦਾ ਕਵੀ ਹੈ ਜਿਸ ਦੇ ਵਿਸ਼ੇ ਆਧੁਨਿਕ ਇਨਸਾਨ ਦੇ ਹੋਣ ਥੀਣ ਦੀਆਂ ਬਹੁਪਰਤੀ ਸਮੱਸਿਆਵਾਂ ਨੂੰ ਬੜੇ ਕਲਾਤਮਕ ਅਤੇ ਸੂਖ਼ਮ ਢੰਗ ਨਾਲ ਚਿਤਰਦੇ ਹਨ।ਉਸ ਦੀ ਸ਼ਬਦਾਬਲੀ ਬਹੁਤ ਪ੍ਰਭਾਵਸ਼ਾਲੀ ਹੈ, ਸਿਮਲੀਆਂ ਅਤੇ ਅਲੰਕਾਰ ਤਾਜ਼ਾ ਅਤੇ ਮੌਲਿਕ ਹਨ। ਇਹ ਸਾਰੇ ਗੁਣ ਉਸ ਦੀ ਕਾਵਿ ਸ਼ੈਲੀ ਨੂੰ ਆਕਰਸ਼ਕ ਅਤੇ ਪੜ੍ਹਨ ਯੋਗ ਬਣਾਉਂਦੇ ਹਨ।

-----

ਪ੍ਰਮਿੰਦਰਜੀਤ ਦੇ ਹੁਣ ਤੱਕ ਤਿੰਨ ਮੌਲਿਕ ਕਾਵਿ ਸੰਗ੍ਰਹਿ (ਲਿਖਤੁਮ ਪ੍ਰਮਿੰਦਰਜੀਤ, ਮੇਰੀ ਮਾਰਫਤ, ਬਚਪਨ ਘਰ ਤੇ ਮੈਂ) ਅਤੇ ਇਕ ਚੋਣਵੀਂ ਕਵਿਤਾ ਦੀ ਪੁਸਤਕ, ‘ਮੇਰੇ ਕੁੱਝ ਹਾਸਿਲ’ ਛਪ ਚੁਕੇ ਹਨ। ਉਸ ਦਾ ਸਫ਼ਰਨਾਮਾ ਅਤੇ ਆਤਮਕਥਾ ਛਪਣ ਹੇਤ ਹਨ। ਕਈ ਕਾਵਿ ਪੁਸਤਕਾਂ ਨੂੰ ਉਲਥਾਉਣ ਅਤੇ ਸੰਪਾਦਨਾ ਦੇ ਕਾਰਜ ਲਈ ਉਹ ਨਾਮਣਾ ਖੱਟ ਚੁੱਕਿਆ ਹੈ।

-----

ਉਹ ਪੰਜਾਬੀ ਦਾ ਉੱਘਾ ਪੱਤਰਕਾਰ ਹੈ ਜਿਸ ਨੇ ਸਾਹਿਤਕ ਪੱਤਰਕਾਰੀ ਦੀ ਉਤਪਤੀ ਅਤੇ ਇਸ ਦੇ ਵਿਕਾਸ ਵਿੱਚ ਮੋਹਰੀ ਰੋਲ ਨਿਭਾਇਆ ਹੈ। ਪਹਿਲਾਂ “ਲੋਅ” ਨਾਮੀਂ ਸਾਹਿਤਕ ਪੱਤਰ ਦੀ ਸੰਪਾਦਨਾ ਕੀਤੀ ਅਤੇ ਅੱਜ ਕੱਲ੍ਹ ਉਹ ਮਸ਼ਹੂਰ ਮੈਗਜ਼ੀਨ, “ਅੱਖਰ ” ਦੀ ਸੰਪਾਦਨਾ ਕਰ ਰਿਹਾ ਹੈ।

ਇਆਪਾ ਐਵਾਰਡ ਦੇ 1978 ਵਿੱਚ ਸ਼ੁਰੂ ਹੋਣ ਤੋਂ ਲੈਕੇ ਅੱਜ ਤੱਕ ਦੇ ਜੇਤੂਆਂ ਦੀ ਸੂਚੀ ਨੱਥੀ ਕੀਤੀ ਜਾਂਦੀ ਹੈ।

******

ਨੋਟ: ਦੋਸਤੋ! ਜੇਤੂਆਂ ਦੀ ਸੂਚੀ ਈਮੇਲ ਦੀ ਅਟੈਚਮੈਂਟ ‘ਚੋਂ ਨਹੀਂ ਮਿਲ਼ੀ, ਜਦੋਂ ਵੀ ਮਿਲ਼ੇਗੀ, ਅਪਡੇਟ ਕਰ ਦਿੱਤੀ ਜਾਵੇਗੀ। ਆਰਸੀ ਪਰਿਵਾਰ ਵੱਲੋਂ ਪ੍ਰਮਿੰਦਰਜੀਤ ਜੀ ਨੂੰ ਬਹੁਤ-ਬਹੁਤ ਮੁਬਾਰਕਾਂ। ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’

Thursday, November 5, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਯੂ.ਐੱਸ.ਏ. ਵਸਦੇ ਲੇਖਕ ਸੁਰਜੀਤ ਸਿੰਘ ਪੰਛੀ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ, (ਵਾਰਤਕ) ‘ਭਾਈ ਨੰਦ ਲਾਲ ਜੀ ਗੋਇਆ – ਮੇਰੀਆਂ ਨਜ਼ਰਾਂ ਵਿੱਚ' ਅਤੇ ‘ਬੰਦਾ ਸਿੰਘ ਬਹਾਦਰ – ਜੀਵਨ, ਸੰਘਰਸ਼ ਤੇ ਪ੍ਰਾਪਤੀਆਂ’ ਆਰਸੀ ਲਈ ਭੇਜੀਆਂ ਹਨ। ਪੰਛੀ ਸਾਹਿਬ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’










Monday, November 2, 2009

ਪ੍ਰਸਿੱਧ ਸ਼ਾਇਰ ਹਰਚਰਨ ਮਾਂਗਟ ਜੀ ਨਹੀਂ ਰਹੇ – ਸ਼ੋਕ ਸਮਾਚਾਰ

ਇਹ ਸੂਚਨਾ ਸ਼੍ਰੀ ਸੁਰਿੰਦਰ ਰਾਮਪੁਰੀ ਜੀ ਵੱਲੋਂ ਭੇਜੀ ਗਈ ਹੈ।

ਪ੍ਰਸਿੱਧ ਸ਼ਾਇਰ ਹਰਚਰਨ ਮਾਂਗਟ 2 ਨਵੰਬਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹ 78 ਵਰ੍ਹਿਆਂ ਦੇ ਸਨ। ਹਰਚਰਨ ਮਾਂਗਟ ਨੇ ਦੋ ਗ਼ਜ਼ਲ ਸੰਗ੍ਰਹਿ ‘ਰਸਤਾ, ਜੀਵਨ ਤੇ ਪਿਆਸ’, ‘ਜ਼ਖ਼ਮਾਂ ਦੀ ਕਹਿਕਸ਼ਾਂ’ ਅਤੇ ਇਕ ਰੁਬਾਈ ਸੰਗ੍ਰਹਿ ‘ਚਾਨਣ ਦੀ ਤਾਸੀਰ’ ਪੰਜਾਬੀ ਸਾਹਿਤ ਨੂੰ ਦਿੱਤੀਆਂ। ਹਰਚਰਨ ਮਾਂਗਟ ਉਹਨਾਂ ਅੱਠ ਲੇਖਕਾਂ ਵਿਚ ਸ਼ਾਮਲ ਸਨ ਜਿਹਨਾਂ ਨੇ 7 ਅਗਸਤ 1953 ਨੂੰ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਸਥਾਪਨਾ ਕੀਤੀ। ਉਹ ਇਸ ਸਭਾ ਦੇ ਜਨਰਲ ਸਕੱਤਰ, ਪ੍ਰਧਾਨ ਅਤੇ ਸਰਪ੍ਰਸਤ ਰਹੇ। ਉਹ ਪਿਛਲੇ ਦਸ ਸਾਲਾਂ ਤੋਂ ਸਭਾ ਦੀ ਲਾਇਬਰੇਰੀ ਦੀ ਸੰਚਾਲਨਾ ਕਰ ਰਹੇ ਸਨ। ਉਹ ਲੰਮਾ ਸਮਾਂ ਕਲਾਸੀਕਲ ਅਤੇ ਵਰਨੈਕੂਲਰ ਟੀਚਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਰਹੇ। ਉਹ ਆਪਣੇ ਪਿੱਛੇ ਦੋ ਪੁੱਤਰ, ਇਕ ਧੀ ਅਤੇ ਭਰਿਆ ਪਰਿਵਾਰ ਛੱਡ ਗਏ ਹਨ। ਹਰਚਰਨ ਮਾਂਗਟ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਹਨਾਂ ਦਾ ਅੰਤਿਮ ਸਸਕਾਰ ਮੰਗਲਵਾਰ 3 ਨਵੰਬਰ ਨੂੰ ਸਵੇਰੇ 10 ਵਜੇ ਪਿੰਡ ਰਾਮਪੁਰ ਵਿਖੇ ਹੋਵੇਗਾ।

-----

ਹਰਚਰਨ ਮਾਂਗਟ ਦੇ ਵਿਛੋੜੇ ’ਤੇ ਪੰਜਾਬੀ ਲਿਖਾਰੀ ਸਭਾ, ਰਾਮਪੁਰ ਦੇ ਪ੍ਰਧਾਨ ਸੁਰਿੰਦਰ ਰਾਮਪੁਰੀ, ਜਨਰਲ ਸਕੱਤਰ ਜਸਵੀਰ ਝੱਜ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ ਸੁਖਦੇਵ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਨੂਪ ਵਿਰਕ, ਜਨਰਲ ਸਕੱਤਰ ਡਾ ਸਰਬਜੀਤ ਸਿੰਘ, ਪ੍ਰੋ ਮੋਹਨ ਸਿੰਘ ਫਾਊਂਡੇਸ਼ਨ ਦੇ ਸਰਪ੍ਰਸਤ ਜਗਦੇਵ ਸਿੰਘ ਜੱਸੋਵਾਲ, ਹਰਨੇਕ ਰਾਮਪੁਰੀ, ਦੀਦਾਰ ਸਿੰਘ ਦੀਦਾਰ, ਜੋਗਿੰਦਰ ਸਿੰਘ ਓਬਰਾਏ, ਛਬੀਲ ਸਿੰਘ ਸੁਰਜੀਤ, ਮੱਲ ਸਿੰਘ ਰਾਮਪੁਰੀ, ਅਵਤਾਰ ਸਿੰਘ ਧਮੋਟ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਦੁੱਖ ਵਿਚ ਸ਼ਰੀਕ

ਆਰਸੀ ਪਰਿਵਾਰ