ਦੋਸਤੋ! ! ਪਟਿਆਲਾ, ਪੰਜਾਬ ਵਸਦੀ ਲੇਖਿਕਾ ਮੈਡਮ ਡਾ: ਮਧੂ ਬਾਲਾ ਜੀ ਨੇ (ਕ੍ਰਮਵਾਰ) ਲੋਕ ਗੀਤ ਪ੍ਰਕਾਸ਼ਨ ਅਤੇ ਰਵੀ ਸਾਹਿਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਵਾਰਤਕ-ਸੰਗ੍ਰਹਿ ‘ਮੂਲ ਮੰਤ੍ਰ ਹੈ ਜੀਵਨ ਦਾ ਮੂਲ’ ਅਤੇ ‘ਤਸਵੀਰ ਦਾ ਦੂਜਾ ਪਾਸਾ’ ਆਰਸੀ ਲਈ ਭੇਜੇ ਹਨ। ਇਸਦੇ ਨਾਲ਼ ਹੀ ਸਾਹਿਤਕ ਮੈਗਜ਼ੀਨ ਤ੍ਰੈ-ਮਾਸਿਕ ‘ਜਨ-ਸਾਹਿਤ’ ਦਾ ਅੰਕ ਵੀ ਆਇਆ ਹੈ। ਮੈਡਮ ਮਧੂ ਜੀ ਅਤੇ ਡਾ: ਭਗਵੰਤ ਸਿੰਘ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਿਕਾ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।Thursday, June 9, 2011
ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ
ਦੋਸਤੋ! ! ਪਟਿਆਲਾ, ਪੰਜਾਬ ਵਸਦੀ ਲੇਖਿਕਾ ਮੈਡਮ ਡਾ: ਮਧੂ ਬਾਲਾ ਜੀ ਨੇ (ਕ੍ਰਮਵਾਰ) ਲੋਕ ਗੀਤ ਪ੍ਰਕਾਸ਼ਨ ਅਤੇ ਰਵੀ ਸਾਹਿਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਵਾਰਤਕ-ਸੰਗ੍ਰਹਿ ‘ਮੂਲ ਮੰਤ੍ਰ ਹੈ ਜੀਵਨ ਦਾ ਮੂਲ’ ਅਤੇ ‘ਤਸਵੀਰ ਦਾ ਦੂਜਾ ਪਾਸਾ’ ਆਰਸੀ ਲਈ ਭੇਜੇ ਹਨ। ਇਸਦੇ ਨਾਲ਼ ਹੀ ਸਾਹਿਤਕ ਮੈਗਜ਼ੀਨ ਤ੍ਰੈ-ਮਾਸਿਕ ‘ਜਨ-ਸਾਹਿਤ’ ਦਾ ਅੰਕ ਵੀ ਆਇਆ ਹੈ। ਮੈਡਮ ਮਧੂ ਜੀ ਅਤੇ ਡਾ: ਭਗਵੰਤ ਸਿੰਘ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਿਕਾ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।ਪੰਜਾਬੀ ਸੱਥ (ਅਮਰੀਕਾ) ਦਾ ਪਲੇਠਾ ਸਮਾਗਮ ੧੯ ਜੂਨ ਨੂੰ ਹੋਵੇਗਾ – ਸੱਦਾ-ਪੱਤਰ
ਨੋਟ: ਇਹ ਸੱਦਾ-ਪੱਤਰ ਸ: ਮੋਤਾ ਸਿੰਘ ਸਰਾਏ ਹੁਰਾਂ ਵੱਲੋਂ ਭੇਜਿਆ ਗਿਆ ਹੈ।ਸੈਨਹੋਜ਼ੇ (ਦੁਪਾਲਪੁਰੀ)-ਡਾ. ਨਿਰਮਲ ਸਿੰਘ ਲਾਂਬੜਾ ਦੀ ਅਗਵਾਈ ਅਧੀਨ ਪਿਛਲੇ ਬਾਈ ਸਾਲਾਂ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਮਾਂ-ਬੋਲੀ ਪੰਜਾਬੀ ਦੀ ਸੇਵਾ ਸੰਭਾਲ਼ ਅਤੇ ਪ੍ਰਚਾਰ ਪਸਾਰ ਵਿੱਚ ਜੁੱਟੀ ਹੋਈ ਉੱਘੀ ਸੰਸਥਾ ਪੰਜਾਬੀ ਸੱਥ ਲਾਂਬੜਾ ਜਲੰਧਰ ਦੀ ਅਮਰੀਕਨ ਇਕਾਈ ਦਾ ਪਲੇਠਾ ਸਮਾਗਮ ੧੯ ਜੂਨ ੨੦੧੧ ਦਿਨ ਐਤਵਾਰ ਸ਼ਾਮ ੫ ਵਜ਼ੇ ਤੋਂ ੮ ਵਜੇ ਤੱਕ ਵੈਸਟ ਸੈਕਰਾਮੈਂਟੋ(੨੩੦੧ ਐਵਰਗਰੀਨ ਐਵਿਨਿਊ ਵੈਸਟ ਸੈਕਰਾਮੈਂਟੋ, ਕੈਲੇਫੋਰਨੀਆਂ-੯੫੬੯੧) ਵਿਖੇ ਹੋਵੇਗਾ।
ਸ੍ਰ. ਮੋਤਾ ਸਿੰਘ ਸਰਾਏ ਸੰਚਾਲਕ ਯੂਰਪੀ ਪੰਜਾਬੀ ਸੱਥ (ਯੂ.ਕੇ.) ਦੀ ਪ੍ਰਧਾਨਗੀ ਹੇਠ ਹੋਣ ਵਾਲ਼ੇ ਇਸ ਸਮਾਗਮ ਵਿੱਚ ਉੱਘੇ ਲੇਖਕ ਸ੍ਰ. ਤਰਲੋਚਨ ਸਿੰਘ ਦੁਪਾਲ ਪੁਰ ਨੂੰ ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਪਾਏ ਬਹੁਮੁੱਲੇ ਯੋਗਦਾਨ ਲਈ 'ਸ੍ਰ. ਲਾਲ ਸਿੰਘ ਕਮਲਾ ਅਕਾਲੀ ਪੁਰਸਕਾਰ' ਨਾਲ਼ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰਾਂ ਬੀਬੀ ਦਵਿੰਦਰ ਕੌਰ ਨੂੰ ਸਾਹਿਤ ਸੇਵਾ ਲਈ 'ਰਾਣੀ ਸਾਹਿਬ ਕੌਰ ਪੁਰਸਕਾਰ' ਦਿੱਤਾ ਜਾਵੇਗਾ।
ਇਸ ਮੌਕੇ ਮਾਤ-ਭੂਮੀ ਪੰਜਾਬ ਤੋਂ 'ਸੱਥ' ਦੇ ਕਰਤਾ ਧਰਤਾ ਡਾ. ਨਿਰਮਲ ਸਿੰਘ ਲਾਂਬੜਾ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਉਨਾਂ ਦੇ ਨਾਲ਼ ਬਾਲ ਸਾਹਿਤ ਪੰਜਾਬੀ ਸੱਥ ਪਟਿਆਲ਼ਾ ਦੇ ਸ੍ਰਪਰਸਤ ਅਤੇ ਮਾਈ ਭਾਗੋ ਬ੍ਰਿਗੇਡ ਦੇ ਮੁੱਖੀ ਡਾ. ਕੁਲਵੰਤ ਕੌਰ,ਪੰਜਾਬੀ ਸੱਥਾਂ ਦੇ ਰੂਹੇ-ਰਵਾਂ ਸ੍ਰ.ਹਰਜਿੰਦਰ ਸਿੰਘ ਸੰਧੂ (ਯੂ.ਕੇ.) ਵੀ ਸਮਾਗਮ ਵਿੱਚ ਸ਼ਿਰਕਤ ਕਰਨਗੇ।
ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ
ਅਦਬ ਸਹਿਤ
ਤਨਦੀਪ ਤਮੰਨਾ

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ
ਦੋਸਤੋ! ! ਗੁਰਦਾਸਪੁਰ, ਪੰਜਾਬ ਵਸਦੇ ਲੇਖਕ ਰੋਜ਼ੀ ਸਿੰਘ ਜੀ ਨੇ ਲੋਕ ਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਵਾਰਤਕ-ਸੰਗ੍ਰਹਿ ‘ਰੀਝਾਂ ਦੀ ਛਾਵੇਂ’ ਆਰਸੀ ਲਈ ਭੇਜਿਆ ਹੈ। ਰੋਜ਼ੀ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।ਅਦਬ ਸਹਿਤ
ਤਨਦੀਪ ਤਮੰਨਾ
ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ
ਦੋਸਤੋ! ! ਰਾਜਪੁਰਾ, ਪੰਜਾਬ ਵਸਦੇ ਲੇਖਕ ਮਨਜੀਤ ਸਿੰਘ ਰਾਜਪੁਰਾ ਜੀ ਨੇ ਚੱਕ ਸਤਾਰਾਂ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਵਾਰਤਕ-ਸੰਗ੍ਰਹਿ ‘ਤਖ਼ਤ ਲਾਹੌਰ ਦੇ ਬੂਹੇ ‘ਤੇ’ ਆਰਸੀ ਲਈ ਭੇਜਿਆ ਹੈ। ਮਨਜੀਤ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।Saturday, May 28, 2011
ਜਾਰਜ ਮੈਕੀ ਲਾਇਬ੍ਰੇਰੀ ਵਿਖੇ 'ਇੱਕ ਸ਼ਾਮ ਕਵੀਆਂ ਦੇ ਨਾਮ' – ਸੱਦਾ-ਪੱਤਰ
ਇਹ ਸੱਦਾ-ਪੱਤਰ ਆਰਸੀ ਅਤੇ ਫੇਸ ਬੁੱਕ ਨਾਲ਼ ਜੁੜੇ ਸਾਰੇ ਸਾਹਿਤਕ ਦੋਸਤਾਂ ਲਈ ਸਰਬਜੀਤ ਕੌਰ ਰੰਧਾਵਾ ਹੁਰਾਂ ਵੱਲੋਂ ਘੱਲਿਆ ਗਿਆ ਹੈ।ਡੈਲਟਾ, ਬੀ ਸੀ, ਮੰਗਲਵਾਰ, ਮਈ 31–6:30 ਵਜੇ - ਪ੍ਰਸਿੱਧ ਗ਼ਜ਼ਲਗੋ ਅਤੇ ਗੀਤਕਾਰ ਗੁਰਦਰਸ਼ਨ ਬਾਦਲ ਅਤੇ ਪੰਜਾਬੀ ਅਤੇ ਉਰਦੂ ਦੇ ਪ੍ਰਸਿੱਧ ਕਵੀ ਤੇ ਲੇਖਕ ਗੁਰਚਰਨ ਸਿੰਘ ਗਿੱਲ ਉਰਫ਼ ਗਿੱਲ ਮਨਸੂਰ ਆਪਣੀਆਂ ਚੋਣਵੀਆਂ ਰਚਨਾਵਾਂ ਸਰੋਤਿਆਂ ਦੇ ਰੂ-ਬ-ਰੂ ਕਰਨਗੇ। ਗਿੱਲ ਮਨਸੂਰ ਦੀਆਂ ਧਨਕ, ਆਈਨਾ ਦਾਰ, ਹੁਸਨੇ- ਇੰਤਖ਼ਾਬ, ਰੰਗੋ-ਮਹਿਕ, ਅਤੇ ਤਨਵੀਰ ਉਰਦੂ ਵਿੱਚ ਛਪੀਆਂ ਕਿਤਾਬਾਂ ਹਨ ।
ਪਰਿਵਾਰਕ ਰਿਸ਼ਤਿਆਂ ਦਾ ਤਾਣਾ-ਬਾਣਾ ਅਤੇ ਮੱਧ-ਵਰਗੀ ਸ਼੍ਰੇਣੀ ਦੇ ਲੋਕਾਂ ਦੇ ਸੰਘਰਸ਼ ਨੂੰ ਬਾਦਲ ਸਾਹਿਬ ਨੇ ਬੜੇ ਸੁਚੱਜੇ ਢੰਗ ਨਾਲ ਆਪਣੀਆਂ ਗ਼ਜ਼ਲਾਂ ਅਤੇ ਗੀਤਾਂ ਵਿੱਚ ਪਰੋਇਆ ਹੈ। ਗੁਰਦਰਸ਼ਨ ਬਾਦਲ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾ ਚੁੱਕੇ ਹਨ ਜਿਨ੍ਹਾਂ ਵਿੱਚ ਕਾਵਿ-ਸੰਗ੍ਰਹਿ:- ਜੰਗੀ ਨਗ਼ਮੇ, ਗ਼ਜ਼ਲ-ਸੰਗ੍ਰਹਿ: ਗੰਦਲ਼ਾਂ, ਕਿਰਚਾਂ, ਮਰਸੀਆ-ਏ-ਬਾਦਲ, ਕਿਰਨਾਂ, ਗੀਤ-ਸੰਗ੍ਰਹਿ:-ਵਿਹੁ ਮਿਟਾਉਂਦੇ ਗੀਤ, ਘਰ 'ਚ ਕਲੇਸ਼ ਪੈ ਗਿਆ, ਅਤੇ ਰੂਹਾਨੀ ਗ਼ਜ਼ਲ-ਸੰਗ੍ਰਹਿ:- ਨਾਲ਼ ਖ਼ੁਦਾ ਦੇ ਗੱਲਾਂ ਸ਼ਾਮਿਲ ਹਨ।
ਇਹ ਪੇਸ਼ਕਾਰੀ ਪੰਜਾਬੀ ਵਿੱਚ ਹੋਵੇਗੀ ਅਤੇ ਇਸ ਪ੍ਰੋਗਰਾਮ ਦੀ ਕੋਈ ਫੀਸ ਨਹੀਂ ਹੈ। ਆਪ ਸਭ ਨੂੰ ਇਸ ਸ਼ਾਮ ਦਾ ਆਨੰਦ ਮਾਨਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਨ੍ਹਾਂ ਲਾਜਵਾਬ ਲੇਖਕਾਂ ਨੂੰ ਸੁਣਨ ਲਈ ਜਾਰਜ ਮੈਕੀ ਲਾਇਬ੍ਰੇਰੀ ਵਿਖੇ ਪਧਾਰੋ ਜੋ ਕਿ 8440 – 112 ਸਟਰੀਟ, ਨੌਰਥ ਡੈਲਟਾ ਵਿੱਚ ਹੈ, ਜਾਂ ਵਧੇਰੇ ਜਾਣਕਾਰੀ ਲੈਣ ਲਈ 604-594-8155 ਤੇ ਫ਼ੋਨ ਕਰੋ ।
ਕਾਫ਼ਲੇ ਦਾ ਵਿਸ਼ੇਸ਼ ਸਮਾਗਮ ਮਈ 28 ਅਤੇ 29 ਨੂੰ – ਸੱਦਾ-ਪੱਤਰ
ਟਰਾਂਟੋ:- (ਕੁਲਵਿੰਦਰ ਖਹਿਰਾ) 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ 28 ਅਤੇ 29 ਮਈ ਨੂੰ ਕਰਵਾਏ ਜਾ ਰਹੇ 'ਪ੍ਰਗਤੀਸ਼ੀਲ ਸਾਹਿਤ' ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਚਾਰ-ਗੋਸ਼ਟੀ ਸਮਾਗਮ ਵਿੱਚ ਜਿੱਥੇ ਵੈਨਕੂਵਰ ਅਤੇ ਵਿਨੀਪੈੱਗ ਤੋਂ ਲੇਖਕ ਅਤੇ ਚਿੰਤਕ ਪਹੁੰਚ ਰਹੇ ਹਨ ਓਥੇ ਇੰਗਲੈਂਡ ਤੋਂ ਗੁਰਨਾਮ ਢਿੱਲੋਂ, ਇੰਡੀਆ ਤੋਂ ਡਾ: ਸੁਰਿੰਦਰ ਗਿੱਲ, ਅਮਰੀਕਾ ਤੋਂ ਸੁਖਵਿੰਦਰ ਕੰਬੋਜ, ਰਵਿੰਦਰ ਸਹਿਰਾਅ, ਕੁਲਵਿੰਦਰ, ਸੁਰਿੰਦਰ ਸੋਹਲ, ਦਲਜੀਤ ਮੋਖਾ, ਰਣਧੀਰ ਸਿੰਘ, ਗੁਰਮੀਤ ਸੰਧੂ ਅਤੇ ਧਰਮਪਾਲ ਉੱਗੀ ਪਹੁੰਚ ਰਹੇ ਹਨ। ਵੈਨਕੂਵਰ ਤੋਂ ਆਉਣ ਵਾਲ਼ੇ ਲੇਖਕਾਂ ਵਿੱਚ ਸੁਰਿੰਦਰ ਧੰਜਲ, ਜੁਗਿੰਦਰ ਸ਼ਮਸ਼ੇਰ, ਡਾ: ਸਾਧੂ ਸਿੰਘ, ਸਤਵੰਤ ਦੀਪਕ ਅਤੇ ਨਦੀਮ ਪਰਮਾਰ ਸ਼ਾਮਿਲ ਹੋ ਰਹੇ ਹਨ ਜਦਕਿ ਵਿਨੀਪੈੱਗ ਤੋਂ ਗੁਰਦੀਪ ਸਿੰਘ ਅਤੇ ਸਾਥੀ ਸ਼ਾਮਲ ਹੋ ਰਹੇ ਹਨ। ਸਮਾਗਮ ਵਾਲ਼ੇ ਦਿਨ ਤੱਕ ਕੁਝ ਹੋਰ ਲੇਖਕਾਂ ਦੇ ਸ਼ਾਮਲ ਹੋਣ ਦੀ ਵੀ ਆਸ ਹੈ।ਅਜੋਕੇ ਸਮੇਂ ਵਿੱਚ 'ਪ੍ਰਗਤੀਸ਼ੀਲ ਸਾਹਿਤ' ਦੀ ਦਸ਼ਾ ਅਤੇ ਦਿਸ਼ਾ 'ਤੇ ਵਿਚਾਰ ਕਰਨ ਲਈ ਸਿਰਫ ਪੰਜਾਬੀ ਹੀ ਨਹੀਂ ਸਗੋਂ ਹਿੰਦੀ, ਉਰਦੂ, ਅਤੇ ਅੰਗ੍ਰੇਜ਼ੀ ਭਾਸ਼ਾਵਾਂ ਦੇ ਸਾਹਿਤ ਨੂੰ ਵੀ ਵਿਚਾਰਿਆ ਜਾਵੇਗਾ। ਹਿੰਦੀ ਸਾਹਿਤ ਬਾਰੇ ਪ੍ਰੋ: ਸ਼ੈਲਿਜਾ ਸਕਸੈਨਾ, ਉਰਦੂ ਸਾਹਿਤ ਬਾਰੇ ਅਜ਼ੀਮ ਮੁਹੰਮਦ ਅਤੇ ਨਦੀਮ ਪਰਮਾਰ, ਅੰਗ੍ਰੇਜ਼ੀ (ਅਫਰੀਕਨ) ਸਾਹਿਤ ਬਾਰੇ ਪ੍ਰੋਫ਼ੈਸਰ/ਲੇਖਿਕਾ/ਐਕਟਿਵਿਸਟ ਸਲੀਮਾਹ ਵਲਿਆਨੀ ਅਤੇ ਬ੍ਰਜਿੰਦਰ ਗੁਲਾਟੀ, ਅਤੇ ਪੰਜਾਬੀ ਸਾਹਿਤ ਬਾਰੇ ਗੁਰਦੇਵ ਚੌਹਾਨ ਅਤੇ ਬਲਦੇਵ ਦੂਹੜੇ ਵੱਲੋਂ ਪੇਪਰ ਪੜ੍ਹੇ ਜਾਣਗੇ ਅਤੇ ਹਰ ਪੇਪਰ 'ਤੇ ਖੁੱਲ੍ਹ ਕੇ ਵਿਚਾਰ-ਚਰਚਾ ਹੋਵੇਗੀ।
ਭਾਵੇਂ ਪਹਿਲਾਂ ਇਹ ਸਮਾਗਮ ਸਿਰਫ ਸੰਖੇਪ ਮੀਟਿੰਗ ਦੇ ਰੂਪ ਵਿੱਚ ਹੀ ਮਿਥਿਆ ਗਿਆ ਸੀ ਪਰ ਦੋਸਤਾਂ ਦੇ ਮਿਲ਼ੇ ਹੁੰਗਾਰੇ ਤੋਂ ਬਾਅਦ ਪਹਿਲਾਂ ਇੱਕ ਦਿਨ ਅਤੇ ਹੁਣ ਦੋ ਦਿਨ ਦਾ ਕਰਨਾ ਪਿਆ ਹੈ। ਨਵੇਂ ਉਲੀਕੇ ਗਏ ਸਮਾਗਮ ਅਨੁਸਾਰ 28 ਮਈ, ਦਿਨ ਸਨਿੱਚਰਵਾਰ, ਨੂੰ ਸਵੇਰੇ 9:00 ਰਜਿਸਟਰੇਸ਼ਨ ਸ਼ੁਰੂ ਹੋਵੇਗੀ ਅਤੇ ਬਾਅਦ ਵਿੱਚ ਅੰਗ੍ਰੇਜ਼ੀ, ਉਰਦੂ, ਅਤੇ ਹਿੰਦੀ ਦੇ ਪੇਪਰ ਪੜ੍ਹੇ ਜਾਣਗੇ। ਸ਼ਾਮ ਤਕਰੀਬਨ 6:00 ਵਜੇ ਤੱਕ ਚੱਲਣ ਜਾ ਰਹੇ ਇਸ ਸਮਾਗਮ ਦੌਰਾਨ ਚਾਹ-ਪਾਣੀ ਅਤੇ ਖਾਣੇ ਦਾ ਪ੍ਰਬੰਧ ਵੀ ਹੋਵੇਗਾ। ਉਸੇ ਦਿਨ ਹੀ ਸ਼ਾਮ 8:30 ਵਜੇ ਸ਼ਾਨਦਾਰ ਕਵੀ ਦਰਬਾਰ ਕੀਤਾ ਜਾਵੇਗਾ ਜਿਸ ਵਿੱਚ ਆਏ ਹੋਏ ਮਹਿਮਾਨਾਂ ਦੇ ਨਾਲ਼ ਲੋਕਲ ਕਵੀ ਵੀ ਹਿੱਸਾ ਲੈਣਗੇ। 29 ਮਈ ਸਵੇਰ 9:00 ਵਜੇ ਪੰਜਾਬੀ ਸਾਹਿਤ ਬਾਰੇ ਪੇਪਰ ਪੜ੍ਹੇ ਜਾਣਗੇ ਅਤੇ ਬਾਅਦ ਵਿੱਚ ਚਾਹ ਦੀ ਛੋਟੀ ਜਿਹੀ ਬਰੇਕ ਤੋਂ ਬਾਅਦ ਸਮੁੱਚੇ ਸਮਾਗਮ ਨੂੰ ਵਿਚਾਰ ਕੇ ਮਤੇ ਪਾਸ ਕੀਤੇ ਜਾਣਗੇ। ਦੋਵਾਂ ਦਿਨਾਂ ਦੇ ਸਮਾਗਮਾਂ ਵਿੱਚ ਹਰ ਪੇਪਰ ਤੋਂ ਬਾਅਦ ਵਿਚਾਰ-ਵਟਾਂਦਰਾ ਹੋਵੇਗਾ ਜਿਸ ਵਿੱਚ ਹਰ ਕੋਈ ਭਾਗ ਲੈ ਸਕੇਗਾ।
ਏਥੇ ਇਹ ਗੱਲ ਵੀ ਖਾਸ ਤੌਰ ਤੇ ਵਰਨਣਯੋਗ ਹੈ ਕਿ ਇਹ ਸਮਾਗਮ 'ਗ਼ਦਰ ਲਹਿਰ'ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਗ਼ਦਰ ਲਹਿਰ ਜਿੱਥੇ ਸਾਡਾ ਭਾਰਤੋਂ ਬਾਹਰ ਸੂਹਾ ਪ੍ਰਗਤੀਸ਼ੀਲ ਵਿਰਸਾ ਹੈ ਓਥੇ ਲੋਕ-ਹੱਕਾਂ ਦਾ ਘਾਣ ਕਰਨੀਆਂ ਤਾਕਤਾਂ ਖਿਲਾਫ਼ ਏਸ ਲਹਿਰ ਦੇ ਸਾਹਿਤ ਨੇ ਹੀ ਪਹਿਲੀ ਆਵਾਜ਼ ਬੁਲੰਦ ਕੀਤੀ ਸੀ। ਇਸ ਮੌਕੇ ਹੋਣ ਵਾਲੇ ਕਵੀ ਦਰਬਾਰ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਹੁਰਾਂ ਨੂੰ ਸਮਰਪਿਤ ਕਰਦਿਆਂ ਵੀ ਅਸੀਂ ਉਹਨਾਂ ਦੀ ਪੰਜਾਬੀ ਜਨ-ਸਾਧਾਰਨ ਨੂੰ ਲਾਈ ਪ੍ਰਗਤੀਸ਼ੀਲ ਜਾਗ ਅਤੇ ਮਗਰੋਂ ਇਸ ਦੇ ਪ੍ਰਭਾਵ ਹੇਠ ਪੈਦਾ ਹੋਏ ਨਾਮਵਰ ਪੰਜਾਬੀ ਲੇਖਕਾਂ/ਚਿੰਤਕਾਂ ਦੀ ਪ੍ਰਗਤੀਸ਼ੀਲ ਪ੍ਰਤੀਬੱਧਤਾ ਨੂੰ ਸਲਾਮ ਪੇਸ਼ ਕਰ ਰਹੇ ਹਾਂ।
ਇਹ ਸਮਾਗਮ ਸੰਤ ਸਿੰਘ ਸੇਖੋਂ ਹਾਲ (7420 ਬਰੈਮਲੀ ਰੋਡ, ਮਿਸੀਸਾਗਾ) ਵਿੱਚ ਹੋਵੇਗਾ ਅਤੇ ਇਸ ਵਿੱਚ ਭਾਗ ਲੈਣ ਲਈ ਸਭ ਨੂੰ ਖੁੱਲ੍ਹਾ ਸੱਦਾ ਹੈ। ਵਧੇਰੇ ਜਾਣਕਾਰੀ ਲਈ ਉਂਕਾਰਪ੍ਰੀਤ (647-449-3766), ਬ੍ਰਜਿੰਦਰ ਗੁਲਾਟੀ (905-804-1805), ਜਾਂ ਕੁਲਵਿੰਦਰ ਖਹਿਰਾ (647-407-1955) ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।
ਉਡਾਰੀ ਭਰਦਿਆਂ ਹੀ ਕਾਫ਼ਲੇ ਦੀ ਵੈੱਬ ਸਾਈਟ 'ਤੇ ਕਾਂ ਝਪਟੇ – ਤੁਹਾਡੇ ਧਿਆਨ-ਹਿੱਤ ਸੂਚਨਾ
ਮਿਸੀਸਾਗਾ:- (ਕੁਲਵਿੰਦਰ ਖਹਿਰਾ) 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ ਅਜੇ ਆਪਣੀ ਵੈੱਬ ਸਾਈਟ ਦਾ ਐਲਾਨ ਕੀਤਾ ਹੀ ਗਿਆ ਸੀ ਕਿ ਕਿਸੇ ਹੈਕਰ ਵੱਲੋਂ ਇਸ ਨੂੰ ਉਡਾ ਦਿੱਤਾ ਗਿਆ ਹੈ। ਇਹ ਹਮਲਾ ਹੋਇਆ ਵੀ ਉਸ ਸਮੇਂ ਹੈ ਜਦੋਂ ਅਸੀਂ ਐਲਾਨ ਕੀਤਾ ਕਿ ਕਾਫ਼ਲੇ ਵੱਲੋਂ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਬਾਰੇ ਜਾਣਕਾਰੀ ਕਾਫ਼ਲੇ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ। ਜਿੱਥੇ ਆਪਣੀ ਕਈ ਦਿਨਾਂ ਦੀ ਮਿਹਨਤ ਅਤੇ ਸਾਲਾਂ ਦੀ ਯੋਜਨਾ ਬਾਅਦ ਤਿਆਰ ਕੀਤੀ ਗਈ ਵੈੱਬਸਾਈਟ ਨੂੰ ਹੈਕ ਕਰ ਲਏ ਜਾਣ ਦਾ ਸਾਨੂੰ ਅਫ਼ਸੋਸ ਹੈ ਓਥੇ ਇਸ ਗੱਲ ਦਾ ਮਾਣ ਵੀ ਹੈ ਕਿ ਆਪਣੇ ਤਕਰੀਬਨ 19 ਸਾਲ ਦੇ ਜੀਵਨ ਦੌਰਾਨ ਕਾਫ਼ਲੇ ਨੇ ਆਪਣਾ ਏਨਾ ਕੁ ਕੱਦ ਬਣਾ ਲਿਆ ਹੈ ਕਿ "ਹੈਕਰਾਂ" ਦੀ ਨਿਗਾਹ ਵਿੱਚ ਵੀ ਆਉਣ ਲੱਗ ਪਿਆ ਹੈ। ਅਜਿਹੇ ਹਮਲੇ ਤੋਂ ਅਚੇਤ ਹੋਣ ਕਰਕੇ ਸਕਿਉਰਿਟੀ ਵੱਲ ਧਿਆਨ ਨਾ ਦੇਣ ਕਾਰਨ ਇਸ ਹਮਲੇ ਦਾ ਸ਼ਿਕਾਰ ਹੋਣ ਤੋਂ ਬਾਅਦ ਅਸੀਂ ਕੁਝ ਵਧੇਰੇ ਸਾਵਧਾਨੀ ਨਾਲ਼ ਇਸ ਵੈੱਬਸਾਈਟ ਨੂੰ ਛੇਤੀ ਹੀ ਫਿਰ ਉਡਾਰੀਆਂ ਭਰਨ ਲਈ ਖੁੱਲ੍ਹੇ ਅੰਬਰਾਂ ਵਿੱਚ ਛੱਡਾਂਗੇ ਅਤੇ "ਹੈਕਰ" ਵੱਲੋਂ ਸਾਡੇ ਸਾਈਟ 'ਤੇ ਝੁਲਾਏ ਗਏ "ਲਾਲ" ਝੰਡੇ ਦੀ ਥਾਂ 'ਤੇ ਸਾਡੇ ਦੋਸਤ ਛੇਤੀ ਹੀ ਫਿਰ ਕਾਫ਼ਲੇ ਦਾ ਝੰਡਾ ਝੂਲਦਾ ਵੇਖਣਗੇ।Wednesday, May 11, 2011
ਕਾਫ਼ਲੇ ਵੱਲੋਂ ‘ਪ੍ਰਗਤੀਸ਼ੀਲ ਸਾਹਿਤ’ ਦੀ 75ਵੀਂ ਵਰ੍ਹੇ-ਗੰਢ - ਵਿਚਾਰ-ਗੋਸ਼ਟੀ 28 ਮਈ ਨੂੰ ਹੋਵੇਗੀ – ਸੱਦਾ-ਪੱਤਰ
ਟਰਾਂਟੋ:- (ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ 28 ਮਈ ਨੂੰ ਇੱਕ ਖ਼ਾਸ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼-ਵਿਦੇਸ਼ਾਂ ਤੋਂ ਸਾਹਿਤਕਾਰ ਭਾਗ ਲੈ ਰਹੇ ਹਨ। ‘ਪ੍ਰਗਤੀਸ਼ੀਲ ਸਾਹਿਤ’ ਦੀ 75ਵੀਂ ਵਰ੍ਹੇ-ਗੰਢ ਨੂੰ ਸਮਰਪਿਤ ਇਸ ਵਿਚਾਰ-ਗੋਸ਼ਟੀ ਸਮਾਗਮ ਵਿੱਚ ਹਿੰਦੀ ਸਾਹਿਤ ਬਾਰੇ ਪ੍ਰੋ. ਸ਼ੈਲਿਜਾ ਸਕਸੈਨਾ, ਉਰਦੂ ਸਾਹਿਤ ਬਾਰੇ ਅਜ਼ੀਮ ਮੁਹੰਮਦ, ਅੰਗ੍ਰੇਜ਼ੀ (ਅਫਰੀਕਨ) ਸਾਹਿਤ ਬਾਰੇ ਪ੍ਰੋਫ਼ੈਸਰ, ਲੇਖਿਕਾ, ਅਤੇ ਐਕਟਿਵਿਸਟ ਸਲੀਮਾਹ ਵਲਿਆਨੀ ਅਤੇ ਬ੍ਰਜਿੰਦਰ ਗੁਲਾਟੀ, ਅਤੇ ਪੰਜਾਬੀ ਸਾਹਿਤ ਬਾਰੇ ਗੁਰਦੇਵ ਚੌਹਾਨ ਅਤੇ ਬਲਦੇਵ ਦੂਹੜੇ ਵੱਲੋਂ ਪੇਪਰ ਪੜ੍ਹੇ ਜਾਣਗੇ ਅਤੇ ਹਰ ਪੇਪਰ ‘ਤੇ ਖੁੱਲ੍ਹ ਕੇ ਵਿਚਾਰ-ਚਰਚਾ ਹੋਵੇਗੀ। ਇਸ ਵਿਚਾਰ-ਗੋਸ਼ਟੀ ਦਾ ਮਕਸਦ ਅੱਜ ਦੇ ਦੌਰ ਵਿੱਚ ਸਾਹਿਤ ਵਿੱਚ ਪ੍ਰਗਤੀਸ਼ੀਲਤਾ ਦੇ ਰੂਪ ਅਤੇ ਰੋਲ ਨੂੰ ਵਿਚਾਰਨਾ ਹੈ। 28 ਮਈ ਨੂੰ ਸੰਤ ਸਿੰਘ ਸੇਖੋਂ ਹਾਲ ਵਿੱਚ ਹੋਣ ਜਾ ਰਹੇ ਇਸ ਸਮਾਗਮ ਵਿੱਚ ਇੰਗਲੈਂਡ, ਵਿਨੀਪੈੱਗ, ਵੈਨਕੂਵਰ, ਅਤੇ ਅਮਰੀਕਾ ਤੋਂ 20 ਦੇ ਕਰੀਬ ਸਾਹਿਤਕਾਰ ਹਿੱਸਾ ਲੈ ਰਹੇ ਹਨ। ਰਾਤ ਸਮੇਂ ਸ਼ਾਨਦਾਰ ਕਵੀ ਦਰਬਾਰ ਵੀ ਕੀਤਾ ਜਾਵੇਗਾ। ਇਸ ਸਮਾਗਮ ਦੀ ਪੂਰੀ ਜਾਣਕਾਰੀ ਆਉਣ ਵਾਲ਼ੇ ਦਿਨਾਂ ਵਿੱਚ ਦਿੱਤੀ ਜਾਵੇਗੀ ਅਤੇ ਇਹ ਜਾਣਕਾਰੀ ਕਾਫ਼ਲੇ ਦੇ ਵੈੱਬਸਾਈਟ www.kalmandakafla.com ਤੋਂ ਵੀ ਹਾਸਿਲ ਕੀਤੀ ਜਾ ਸਕਦੀ ਹੈ। ਇਸ ਜਾਣਕਾਰੀ ਭਰਪੂਰ ਸਮਾਗਮ ਦੌਰਾਨ ਵੱਖਾਂ ਵੱਖ ਸ਼ਹਿਰਾਂ ਤੋਂ ਆ ਰਹੇ ਸਾਹਿਤਕਾਰਾਂ ਨਾਲ਼ ਪੂਰਾ ਦਿਨ ਮਨਾਉਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
Saturday, April 30, 2011
ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਵੱਲੋਂ ਕਿਤਾਬ ਰਿਲੀਜ਼ ਸਮਾਰੋਹ ਅਤੇ ਕਵੀ ਦਰਬਾਰ – ਸੱਦਾ-ਪੱਤਰ
ਇਹ ਸੱਦਾ-ਪੱਤਰ ਆਰਸੀ ਲਈ ਰਾਜਿੰਦਰਜੀਤ ਜੀ ਵੱਲੋਂ ਘੱਲਿਆ ਗਿਆ ਹੈ।ਮਾਣਯੋਗ ਜੀਓ! ਤੁਹਾਨੂੰ ਮਿਤੀ 14 ਮਈ 2011 ਦਿਨ ਸ਼ਨਿਚਰਵਾਰ ਨੂੰ ਹੋਣ ਵਾਲੇ ਸਾਲਾਨਾ ਸਾਹਿਤਕ ਸਮਾਗਮ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਆਪਣੇ ਰੁਝੇਵਿਆਂ ਵਿੱਚੋਂ ਵਕਤ ਕੱਢ ਕੇ ਜ਼ਰੂਰ ਆਉਣਾ ਜੀ ।
ਸਥਾਨ:- 12 FEATHERSTONE ROAD (Ambedkar Hall)
SOUTHALL MIDDEX (Near Dominian car park)
UB 2 5AA
ਵਿਉਂਤਬੰਦੀ :- (ਭਾਗ ਪਹਿਲਾ)
ਦੁਪਹਿਰ ਬਾਦ 02-30 ਵਜੇ, ਜੀ ਆਇਆਂ ਨੂੰ ਅਤੇ ਚਾਹ-ਪਾਣੀ
3-00 ਵਜੇ ਤੋਂ 3-30, ਸ਼ਾਇਰ ਅਜ਼ੀਮ ਸ਼ੇਖ਼ਰ ਦੇ ਗ਼ਜ਼ਲ ਸੰਗ੍ਰਹਿ ‘ਹਵਾ ਨਾਲ਼ ਖੁੱਲ੍ਹਦੇ ਬੂਹੇ’ ਦੇ ਸੰਬੰਧ ਵਿੱਚ ਪ੍ਰਸਿੱਧ ਗ਼ਜ਼ਲਗੋ ਜਨਾਬ ਗੁਰਦਾਸ ਪਰਮਾਰ ਵੱਲੋਂ ਵੱਲੋਂ ਪੇਪਰ ਪੜ੍ਹਿਆ ਜਾਵੇਗਾ ।
3-30 ਤੋਂ 4-30 ਵਜੇ ਉਪਰੋਕਤ ਪੁਸਤਕ ਅਤੇ ਇਸ 'ਤੇ ਪੜ੍ਹੇ ਗਏ ਪਰਚੇ ਦੇ ਸੰਬੰਧ ਵਿੱਚ ਵਿਚਾਰ-ਵਟਾਂਦਰਾ ਹੋਵੇਗਾ।
ਸਮਾਗਮ ਦੌਰਾਨ ਕਹਾਣੀਕਾਰ ਯਸ਼ ਦੀ ਨਵੀਂ ਕਿਤਾਬ ‘ਕ੍ਰੈਡਿਟ ਕਾਰਡ’ ਵੀ ਰਿਲੀਜ਼ ਕੀਤੀ ਜਾਵੇਗੀ ।
4-30 ਤੋਂ 5-00 ਵਜੇ ਤੱਕ ਬਰੇਕ
-----
ਵਿਉਂਤਬੰਦੀ :- (ਭਾਗ ਦੂਜਾ)
5-00 ਤੋਂ 7-30 ਤੱਕ ਕਵੀ-ਦਰਬਾਰ, ਜਿਸ ਵਿੱਚ ਸਮੁੱਚੇ ਇੰਗਲੈਂਡ ਤੋਂ ਪਹੁੰਚ ਰਹੇ ਪ੍ਰਸਿੱਧ ਕਵੀ/ ਕਵਿੱਤਰੀਆਂ ਆਪਣੀਆਂ ਰਚਨਾਵਾਂ ਪੇਸ਼ ਕਰਨਗੇ ।
7-30 ਤੋਂ 8-30 ਵਜੇ ਖਾਣਾ ਅਤੇ ਵਿਦਾਇਗੀ ।
ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ :-
ਪ੍ਰੀਤਮ ਸਿੱਧੂ 02085743127, ਅਵਤਾਰ ਉੱਪਲ07505025650, ਮਨਪ੍ਰੀਤ ਬੱਧਨੀਕਲਾਂ 07899798363, ਸ੍ਰੀਮਤੀ ਕੁਲਵੰਤ ਢਿੱਲੋਂ 07870358186, ਅਜ਼ੀਮ ਸ਼ੇਖਰ 07916257981, ਰਾਜਿੰਦਰਜੀਤ 07877728263
ਤੁਹਾਡੀ ਹਾਜ਼ਰੀ ਸਾਡਾ ਮਾਣ ਹੋਵੇਗੀ !
Saturday, March 26, 2011
ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ
ਦੋਸਤੋ! ! ਯੂ.ਐੱਸ.ਏ. ਵਸਦੇ ਲੇਖਕ ਸ਼ੇਰ ਸਿੰਘ ਕੰਵਲ ਜੀ ਨੇ ਤਰਲੋਚਨ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ ਆਪਣਾ ਧਾਰਮਿਕ ਕਾਵਿ-ਸੰਗ੍ਰਹਿ ‘ਕੇਸਗੜ੍ਹ ਦੇ ਕਿੰਗਰੇ’ ਆਰਸੀ ਲਈ ਭੇਜਿਆ ਹੈ। ਇਸਦੇ ਨਾਲ਼ ਹੀ ਸਾਹਿਤਕ ਮੈਗਜ਼ੀਨ ਤ੍ਰੈਮਾਸਿਕ ‘ਜਾਗੋ ਇੰਟਰਨੈਸ਼ਨਲ’ ਦਾ ਜਨਵਰੀ-ਮਾਰਚ ਅੰਕ ਵੀ ਆਇਆ ਹੈ। ਕੰਵਲ ਸਾਹਿਬ ਅਤੇ ਡਾ: ਭਗਵੰਤ ਸਿੰਘ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।ਅਦਬ ਸਹਿਤ
ਤਨਦੀਪ ਤਮੰਨਾ
ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ
ਦੋਸਤੋ! ! ਫ਼ਤਿਹਗੜ੍ਹ ਸਾਹਿਬ, ਪੰਜਾਬ ਵਸਦੇ ਲੇਖਕ ਦਰਬਾਰਾ ਸਿੰਘ ਢੀਂਡਸਾ ਐਡਵੋਕੇਟ ਜੀ ਨੇ ਲੋਕ ਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਕਾਵਿ-ਸੰਗ੍ਰਹਿ ‘ਕਿਸਨੂੰ ਆਖ ਸੁਣਾਵਾਂ’ ਆਰਸੀ ਲਈ ਭੇਜਿਆ ਹੈ। ਢੀਂਡਸਾ ਸਾਹਿਬ ਅਤੇ ਡਾ: ਭਗਵੰਤ ਸਿੰਘ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।ਅਦਬ ਸਹਿਤ
ਤਨਦੀਪ ਤਮੰਨਾ
Sunday, March 20, 2011
ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ
ਦੋਸਤੋ! ! ਟਰਾਂਟੋ, ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਅਤੇ ਕੈਨੇਡੀਅਨ ਪੰਜਾਬੀ ਮੈਗਜ਼ੀਨ ‘ਸੰਵਾਦ’ ਦੇ ਸੰਪਾਦਕ ਸੁਖਿੰਦਰ ਜੀ ਦੀ ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ, ਪੰਜਾਬ, ਇੰਡੀਆ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਕਿਤਾਬ ‘ਸਿੱਧੀਆਂ ਸਪੱਸ਼ਟ ਗੱਲਾਂ’ ਆਰਸੀ ਲਈ ਪਹੁੰਚੀ ਹੈ। ਇਸ ਪੁਸਤਕ ਦੇ ਕੁੱਲ 250 ਸਫ਼ੇ ਹਨ ਤੇ ਮੁੱਲ $ 20.00 ਡਾਲਰ/ 200.00 ਰੁਪਏ ਹੈ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ/ ਜਾਂ ਸੁਖਿੰਦਰ ਜੀ ਨਾਲ਼ ਹੇਠ ਲਿਖੇ ਪਤਿਆਂ ‘ਤੇ ਸੰਪਰਕ ਪੈਦਾ ਕਰ ਸਕਦੇ ਹੋ। ਆਰਸੀ ਦੀ ਲਾਇਬ੍ਰੇਰੀ ‘ਚ ਅਨਮੋਲ ਵਾਧੇ ਲਈ ਸੁਖਿੰਦਰ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਆਰਸੀ ਪਰਿਵਾਰ ਵੱਲੋਂ ਸੁਖਿੰਦਰ ਜੀ ਨੂੰ ਇਸ ਕਿਤਾਬ ਦੀ ਪ੍ਰਕਾਸ਼ਨਾ ‘ਤੇ ਦਿਲੀ ਮੁਬਾਰਕਬਾਦ। ਸੁਖਿੰਦਰ
ਸੰਪਾਦਕ: ‘ਸੰਵਾਦ’
Box: 67089,
Toronto Ontario M4P 1E0
Canada
Tel. (416) 858-7077 Email: poet_sukhinder@hotmail.com
------
Vishavbharti Parkashan
St. 8,
Phone: 01679-233244, 241744
Email: tarksheel@gmail.com
ਅਦਬ ਸਹਿਤ
ਤਨਦੀਪ ਤਮੰਨਾ
ਅਦਾਰਾ ‘ਸੰਵਾਦ’ ਕੈਨੇਡਾ ਵੱਲੋਂ ਪੁਸਤਕ ਲੋਕ-ਅਰਪਨ ਸਮਾਰੋਹ – ਸੱਦਾ-ਪੱਤਰ
ਇਹ ਸੂਚਨਾ ਆਰਸੀ ਲਈ ਸੁਖਿੰਦਰ ਜੀ ਵੱਲੋਂ ਘੱਲੀ ਗਈ ਹੈ।ਅਦਾਰਾ ‘ਸੰਵਾਦ’ ਕੈਨੇਡਾ ਵੱਲੋਂ ਪੁਸਤਕ ਲੋਕ-ਅਰਪਨ ਸਮਾਰੋਹ
*ਤਰੀਕ : 1 ਮਈ, 2011,ਦਿਨ : ਐਤਵਾਰ ਸਮਾਂ : 12 ਵਜੇ ਦੁਪਹਿਰ ਤੋਂ 4 ਵਜੇ ਸ਼ਾਮ
*ਥਾਂ : ਰੋਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ31 ਮੈਲਨੀ ਡਰਾਈਵ, ਬਰੈਮਪਟਨ, ਓਨਟਾਰੀਓ, ਕੈਨੇਡਾ
*ਇਸ ਸਮਾਰੋਹ ਵਿੱਚ ਹੇਠ ਲਿਖੀਆਂ ਪੁਸਤਕਾਂ ਲੋਕ-ਅਰਪਨ ਕੀਤੀਆਂ ਜਾਣਗੀਆਂ :
*‘ਕਿਹੋ ਜਿਹਾ ਸੀ ਜੀਵਨ’ਲੇਖਕ : ਬਲਬੀਰ ਮੋਮੀ
*‘ਸਿੱਧੀਆਂ ਸਪੱਸ਼ਟ ਗੱਲਾਂ’ਲੇਖਕ : ਸੁਖਿੰਦਰ
*‘ਬਾਬਾ ਭੂਸਲ੍ਹ ਦਾਸ’ ਲੇਖਕ : ਤਲਵਿੰਦਰ ਸਿੰਘ ਸੱਭਰਵਾਲ
*‘ਕਿੰਨਾ ਬਦਲ ਗਿਆ ਇਨਸਾਨ’ ਲੇਖਕ : ਅਮਰਜੀਤ ਬਵੇਜਾ
*ਹੋਰ ਵਧੇਰੇ ਜਾਣਕਾਰੀ ਲਈ :ਸੰਪਰਕ ਕਰੋ:
ਸੁਖਿੰਦਰ
ਸੰਪਾਦਕ: ‘ਸੰਵਾਦ’
Box: 67089,
Toronto Ontario M4P 1E0
Canada
Tel. (416) 858-7077 Email: poet_sukhinder@hotmail.com
Saturday, March 12, 2011
ਕੈਨੇਡੀਅਨ ਯੂਨੀਵਰਸਿਟੀ ਵਲੋਂ ਪੰਜਾਬੀ ਲੇਖਕ ਰਵਿੰਦਰ ਰਵੀ ਨੂੰ ਪੁਰਸਕਾਰ - ਪ੍ਰੈਸ-ਰਿਲੀਜ਼ - ਸੂਚਨਾ
ਕੈਨੇਡਾ ਨਿਵਾਸੀ ਪ੍ਰਸਿੱਧ ਪੰਜਾਬੀ ਲੇਖਕ ਤੇ ਇਆਪਾ (I.A.P.A.A.) ਦੇ ਪ੍ਰਧਾਨ ਰਵਿੰਦਰ ਰਵੀ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (UBC), ਵੈਨਕੂਵਰ, ਕੈਨੇਡਾ, ਨੇ “ਜੀਵਨ-ਕਾਲ ਪ੍ਰਾਪਤੀ ਪੁਰਸਕਾਰ”(Life Time Achievement Award) ਨਾਲ਼ ਸਨਮਾਨਿਤ ਕਰਨ ਦੀ ਘੋਸ਼ਨਾ ਕੀਤੀ ਹੈ। ਇਸ ਪੁਰਸਕਾਰ ਵਿਚ ਸਨਮਾਨ-ਚਿੰਨ੍ਹ ਦੇ ਨਾਲ ਇਕ ਹਜ਼ਾਰ(1000) ਡਾਲਰ ਦੀ ਨਕਦ ਰਾਸ਼ੀ ਵੀ ਸ਼ਾਮਿਲ ਹੈ। ਇਹ ਪੁਰਸਕਾਰ, ਰਵਿੰਦਰ ਰਵੀ ਨੂੰ, 2 ਅਪ੍ਰੈਲ, 2011 ਨੂੰ, ਯੂ.ਬੀ.ਸੀ. ਦੇ ਏਸ਼ੀਅਂਨ ਸੈਂਟਰ ਵਿਚ ਆਯੋਜਿਤ, “ਸੈਲੀਬਰੇਸ਼ਨ ਆਫ ਪੰਜਾਬੀ” ਭਾਵ “ਪੰਜਾਬੀ ਦਾ ਜਸ਼ਨ” ਸਮਾਗਮ ਵਿਚ, ਭੇਟ ਕਰ ਕੇ, ਸਨਮਾਨਿਤ ਕੀਤਾ ਜਾਵੇਗਾ। -----
ਇਸ ਯੂਨੀਵਰਸਿਟੀ ਵਿਚ ਪੰਜਾਬੀ ਦੀ ਆਪਣੀ ਚੇਅਰ ਤੇ ਵਿਭਾਗ ਹੈ ਅਤੇ ਵਿਦਿਆਰਥੀਆਂ ਨੂੰ ਏਥੇ ਪੰਜਾਬੀ, ਇਕ ਵਿਸ਼ੇ ਦੇ ਤੌਰ ‘ਤੇ, ਪੜ੍ਹਾਈ ਜਾਂਦੀ ਹੈ। ਯੂ.ਬੀ.ਸੀ. ਦੀ ਏਸ਼ੀਅਨ ਲਾਇਬਰੇਰੀ ਵਿਚ ਰਵਿੰਦਰ ਰਵੀ ਦੀਆਂ ਪੁਸਤਕਾਂ ਤੇ ਉਨ੍ਹਾਂ ਉੱਤੇ ਲਿਖੀਆਂ ਹੋਈਆਂ ਪੁਸਤਕਾਂ ਦਾ ਮੁਕੰਮਲ ਸੈੱਟ ਮੌਜੂਦ ਹੈ।
-----
ਰਵਿੰਦਰ ਰਵੀ ਨੂੰ ਇਹ ਪੁਰਸਕਾਰ ਉਸ ਦੀ ਸਮੁੱਚੀ ਸਾਹਿਤਕ ਦੇਣ ਵਾਸਤੇ ਦਿੱਤਾ ਜਾ ਰਿਹਾ ਹੈ। ਰਵੀ ਨੇ ਹੁਣ ਤਕ 18 ਕਾਵਿ-ਸੰਗ੍ਰਹਿ, 12 ਕਾਵਿ-ਨਾਟਕ, 9 ਕਹਾਣੀ-ਸੰਗ੍ਰਹਿ, 1 ਸਫਰਨਾਮਾ ਅਤੇ 2 ਸਾਹਿਤਕ ਸਵੈਜੀਵਨੀਆਂ ਤੋਂ ਬਿਨਾਂ ਆਲੋਚਨਾ, ਵਾਰਤਕ ਤੇ ਸੰਪਾਦਨ ਦੇ ਖੇਤਰ ਵਿਚ ਦਰਜਨ ਕੁ ਹੋਰ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। ਉਸ ਦੀਆਂ ਪੁਸਤਕਾਂ, ਅੰਗ੍ਰਜ਼ੀ ਤੇ ਹਿੰਦੀ ਤੋਂ ਬਿਨਾਂ, ਪਾਕਿਸਤਾਨ ਵਿਚ, ਸ਼ਾਹਮੁਖੀ ਲਿੱਪੀ ਵਿਚ ਵੀ ਛਪ ਚੱਕੀਆਂ ਹਨ। ਭਾਰਤ ਵਿਚ ਜਿੱਥੇ ਉਸਦੀਆਂ ਪੁਸਤਕਾਂ ਵਿਸ਼ਵ-ਵਿਦਿਆਲਿਆਂ ਵਿਚ ਗਰੈਜੂਏਟ ਤੇ ਪੋਸਟ-ਗਰੈਜੂਏਟ ਪੱਧਰ ਉੱਤੇ ਕੋਰਸਾਂ ਵਿਚ ਲੱਗੀਆਂ ਰਹੀਆਂ ਹਨ, ਉੱਥੇ ਹੁਣ ਤਕ ਉਸ ਦੇ ਸਾਹਿਤ ਉੱਤੇ 3 ਪੀ.ਐਚ.ਡੀ. ਅਤੇ 7 ਐਮ.ਫਿਲ. ਦੀਆਂ ਡਿਗਰੀਆਂ ਵੀ ਮਿਲ ਚੁੱਕੀਆਂ ਹਨ।
------
ਪਾਕਿਸਤਾਨ ਤੋਂ ਬਾਹਰ ਵੱਸਦਾ ਉਹ ਇੱਕੋ ਇਕ ਗ਼ੈਰ-ਪਾਕਿਸਤਾਨੀ ਪੰਜਾਬੀ ਲੇਖਕ ਹੈ, ਜਿਸਦੀਆਂ ਪੁਸਤਕਾਂ ਕਾਇਦ-ਏ-ਆਜ਼ਮ ਯੂਨੀਵਰਸਿਟੀ, ਇਸਲਾਮਾਬਾਦ, ਦੇ ਐਮ.ਏ. ਦੇ ਪਾਠਕਰਮ ਦਾ ਹਿੱਸਾ ਸਨ। ਪੰਜਾਬ ਯੂਨੀਵਰਸਿਟੀ, ਲਾਹੌਰ ਵਿਚ, ਉਸਦੇ ਨਾਟਕਾਂ ਉੱਤੇ ਪੀ.ਐਚ.ਡੀ. ਪੱਧਰ ਦਾ ਖੋਜ-ਕਾਰਜ ਵੀ ਹੋ ਚੁੱਕਾ ਹੈ।
-----
ਕੇਂਦਰੀ ਪੰਜਾਬੀ ਲੇਖਕ ਸਭਾ ( ਉੱਤਰੀ ਅਮਰੀਕਾ ) ਵੀ 26 ਮਾਰਚ, 2011 ਨੂੰ, ਸਰੀ, ਬੀ.ਸੀ., ਕੈਨੇਡਾ ਵਿਖੇ ਹੋ
ਰਹੇ ਆਪਣੇ ਸਾਲਾਨਾ ਸਮਾਗਮ ਵਿਚ, ਰਵਿੰਦਰ ਰਵੀ ਨੂੰ “ਜੀਵਨ-ਕਾਲ ਪ੍ਰਾਪਤੀ ਪੁਰਸਕਾਰ” ਨਾਲ ਸਨਮਾਨਿਤ ਕਰ ਰਹੀ ਹੈ। ਯਾਦ ਰਹੇ ਕਿ ਰਵਿੰਦਰ ਰਵੀ 60ਵਿਆਂ ਦੌਰਾਨ ਭਾਰਤ ਵਿਚ ਚੱਲੀ ਪ੍ਰਯੋਗਸ਼ੀਲ ਲਹਿਰ ਦੇ ਮੋਢੀਆਂ ਵਿੱਚੋਂ ਸਿਰਮੌਰ ਹੈ। ਉਹ ਪਹਿਲਾ ਪਰਵਾਸੀ ਲੇਖਕ ਹੈ, ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬ ਆਰਟਸ ਕੌਂਸਲ ਨੇ, ਆਪਣੇ ਪ੍ਰਥਮ ਸ਼੍ਰੋਮਣੀ ਸਾਹਿਤਕਾਰ ( ਬਦੇਸ਼ੀ) ਪੁਰਸਕਾਰਾਂ ਨਾਲ, 1980 ਵਿਚ, ਸਨਮਾਨਿਆ ਸੀ। ਉਸ ਨੂੰ ਬ੍ਰਹਿਮੰਡਕ ਚੇਤਨਾ ਵਾਲੇ ਅਘਰਵਾਸੀ ਸਾਹਿਤਕਾਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।
ਸੂਚਨਾ ਜਾਰੀ ਕਰਤਾ:
ਮਨਜੀਤ ਮੀਤ,
ਡਾਇਰੈਕਟਰ, ਲੋਕ ਸੰਪਰਕ, ਇਆਪਾ, ਕੈਨੇਡਾ
******
ਆਰਸੀ ਪਰਿਵਾਰ ਵੱਲੋਂ ਰਵੀ ਸਾਹਿਬ ਨੂੰ ਇਹ ਦੋਵੇਂ ਐਵਾਰਡ ਮਿਲ਼ਣ ‘ਤੇ ਦਿਲੀ ਸ਼ੁੱਭ ਕਾਮਨਾਵਾਂ।







