ਅਦਬ ਸਹਿਤ
ਤਨਦੀਪ ਤਮੰਨਾ

ਅਦਬ ਸਹਿਤ
ਤਨਦੀਪ ਤਮੰਨਾ

ਦੋਸਤੋ! ! ਗੁਰਦਾਸਪੁਰ, ਪੰਜਾਬ ਵਸਦੇ ਲੇਖਕ ਰੋਜ਼ੀ ਸਿੰਘ ਜੀ ਨੇ ਲੋਕ ਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਵਾਰਤਕ-ਸੰਗ੍ਰਹਿ ‘ਰੀਝਾਂ ਦੀ ਛਾਵੇਂ’ ਆਰਸੀ ਲਈ ਭੇਜਿਆ ਹੈ। ਰੋਜ਼ੀ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।ਅਦਬ ਸਹਿਤ
ਤਨਦੀਪ ਤਮੰਨਾ
ਦੋਸਤੋ! ! ਰਾਜਪੁਰਾ, ਪੰਜਾਬ ਵਸਦੇ ਲੇਖਕ ਮਨਜੀਤ ਸਿੰਘ ਰਾਜਪੁਰਾ ਜੀ ਨੇ ਚੱਕ ਸਤਾਰਾਂ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਵਾਰਤਕ-ਸੰਗ੍ਰਹਿ ‘ਤਖ਼ਤ ਲਾਹੌਰ ਦੇ ਬੂਹੇ ‘ਤੇ’ ਆਰਸੀ ਲਈ ਭੇਜਿਆ ਹੈ। ਮਨਜੀਤ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਇਹ ਸੱਦਾ-ਪੱਤਰ ਆਰਸੀ ਅਤੇ ਫੇਸ ਬੁੱਕ ਨਾਲ਼ ਜੁੜੇ ਸਾਰੇ ਸਾਹਿਤਕ ਦੋਸਤਾਂ ਲਈ ਸਰਬਜੀਤ ਕੌਰ ਰੰਧਾਵਾ ਹੁਰਾਂ ਵੱਲੋਂ ਘੱਲਿਆ ਗਿਆ ਹੈ।ਡੈਲਟਾ, ਬੀ ਸੀ, ਮੰਗਲਵਾਰ, ਮਈ 31–6:30 ਵਜੇ - ਪ੍ਰਸਿੱਧ ਗ਼ਜ਼ਲਗੋ ਅਤੇ ਗੀਤਕਾਰ ਗੁਰਦਰਸ਼ਨ ਬਾਦਲ ਅਤੇ ਪੰਜਾਬੀ ਅਤੇ ਉਰਦੂ ਦੇ ਪ੍ਰਸਿੱਧ ਕਵੀ ਤੇ ਲੇਖਕ ਗੁਰਚਰਨ ਸਿੰਘ ਗਿੱਲ ਉਰਫ਼ ਗਿੱਲ ਮਨਸੂਰ ਆਪਣੀਆਂ ਚੋਣਵੀਆਂ ਰਚਨਾਵਾਂ ਸਰੋਤਿਆਂ ਦੇ ਰੂ-ਬ-ਰੂ ਕਰਨਗੇ। ਗਿੱਲ ਮਨਸੂਰ ਦੀਆਂ ਧਨਕ, ਆਈਨਾ ਦਾਰ, ਹੁਸਨੇ- ਇੰਤਖ਼ਾਬ, ਰੰਗੋ-ਮਹਿਕ, ਅਤੇ ਤਨਵੀਰ ਉਰਦੂ ਵਿੱਚ ਛਪੀਆਂ ਕਿਤਾਬਾਂ ਹਨ ।
ਪਰਿਵਾਰਕ ਰਿਸ਼ਤਿਆਂ ਦਾ ਤਾਣਾ-ਬਾਣਾ ਅਤੇ ਮੱਧ-ਵਰਗੀ ਸ਼੍ਰੇਣੀ ਦੇ ਲੋਕਾਂ ਦੇ ਸੰਘਰਸ਼ ਨੂੰ ਬਾਦਲ ਸਾਹਿਬ ਨੇ ਬੜੇ ਸੁਚੱਜੇ ਢੰਗ ਨਾਲ ਆਪਣੀਆਂ ਗ਼ਜ਼ਲਾਂ ਅਤੇ ਗੀਤਾਂ ਵਿੱਚ ਪਰੋਇਆ ਹੈ। ਗੁਰਦਰਸ਼ਨ ਬਾਦਲ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾ ਚੁੱਕੇ ਹਨ ਜਿਨ੍ਹਾਂ ਵਿੱਚ ਕਾਵਿ-ਸੰਗ੍ਰਹਿ:- ਜੰਗੀ ਨਗ਼ਮੇ, ਗ਼ਜ਼ਲ-ਸੰਗ੍ਰਹਿ: ਗੰਦਲ਼ਾਂ, ਕਿਰਚਾਂ, ਮਰਸੀਆ-ਏ-ਬਾਦਲ, ਕਿਰਨਾਂ, ਗੀਤ-ਸੰਗ੍ਰਹਿ:-ਵਿਹੁ ਮਿਟਾਉਂਦੇ ਗੀਤ, ਘਰ 'ਚ ਕਲੇਸ਼ ਪੈ ਗਿਆ, ਅਤੇ ਰੂਹਾਨੀ ਗ਼ਜ਼ਲ-ਸੰਗ੍ਰਹਿ:- ਨਾਲ਼ ਖ਼ੁਦਾ ਦੇ ਗੱਲਾਂ ਸ਼ਾਮਿਲ ਹਨ।
ਇਹ ਪੇਸ਼ਕਾਰੀ ਪੰਜਾਬੀ ਵਿੱਚ ਹੋਵੇਗੀ ਅਤੇ ਇਸ ਪ੍ਰੋਗਰਾਮ ਦੀ ਕੋਈ ਫੀਸ ਨਹੀਂ ਹੈ। ਆਪ ਸਭ ਨੂੰ ਇਸ ਸ਼ਾਮ ਦਾ ਆਨੰਦ ਮਾਨਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਨ੍ਹਾਂ ਲਾਜਵਾਬ ਲੇਖਕਾਂ ਨੂੰ ਸੁਣਨ ਲਈ ਜਾਰਜ ਮੈਕੀ ਲਾਇਬ੍ਰੇਰੀ ਵਿਖੇ ਪਧਾਰੋ ਜੋ ਕਿ 8440 – 112 ਸਟਰੀਟ, ਨੌਰਥ ਡੈਲਟਾ ਵਿੱਚ ਹੈ, ਜਾਂ ਵਧੇਰੇ ਜਾਣਕਾਰੀ ਲੈਣ ਲਈ 604-594-8155 ਤੇ ਫ਼ੋਨ ਕਰੋ ।
ਟਰਾਂਟੋ:- (ਕੁਲਵਿੰਦਰ ਖਹਿਰਾ) 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ 28 ਅਤੇ 29 ਮਈ ਨੂੰ ਕਰਵਾਏ ਜਾ ਰਹੇ 'ਪ੍ਰਗਤੀਸ਼ੀਲ ਸਾਹਿਤ' ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਚਾਰ-ਗੋਸ਼ਟੀ ਸਮਾਗਮ ਵਿੱਚ ਜਿੱਥੇ ਵੈਨਕੂਵਰ ਅਤੇ ਵਿਨੀਪੈੱਗ ਤੋਂ ਲੇਖਕ ਅਤੇ ਚਿੰਤਕ ਪਹੁੰਚ ਰਹੇ ਹਨ ਓਥੇ ਇੰਗਲੈਂਡ ਤੋਂ ਗੁਰਨਾਮ ਢਿੱਲੋਂ, ਇੰਡੀਆ ਤੋਂ ਡਾ: ਸੁਰਿੰਦਰ ਗਿੱਲ, ਅਮਰੀਕਾ ਤੋਂ ਸੁਖਵਿੰਦਰ ਕੰਬੋਜ, ਰਵਿੰਦਰ ਸਹਿਰਾਅ, ਕੁਲਵਿੰਦਰ, ਸੁਰਿੰਦਰ ਸੋਹਲ, ਦਲਜੀਤ ਮੋਖਾ, ਰਣਧੀਰ ਸਿੰਘ, ਗੁਰਮੀਤ ਸੰਧੂ ਅਤੇ ਧਰਮਪਾਲ ਉੱਗੀ ਪਹੁੰਚ ਰਹੇ ਹਨ। ਵੈਨਕੂਵਰ ਤੋਂ ਆਉਣ ਵਾਲ਼ੇ ਲੇਖਕਾਂ ਵਿੱਚ ਸੁਰਿੰਦਰ ਧੰਜਲ, ਜੁਗਿੰਦਰ ਸ਼ਮਸ਼ੇਰ, ਡਾ: ਸਾਧੂ ਸਿੰਘ, ਸਤਵੰਤ ਦੀਪਕ ਅਤੇ ਨਦੀਮ ਪਰਮਾਰ ਸ਼ਾਮਿਲ ਹੋ ਰਹੇ ਹਨ ਜਦਕਿ ਵਿਨੀਪੈੱਗ ਤੋਂ ਗੁਰਦੀਪ ਸਿੰਘ ਅਤੇ ਸਾਥੀ ਸ਼ਾਮਲ ਹੋ ਰਹੇ ਹਨ। ਸਮਾਗਮ ਵਾਲ਼ੇ ਦਿਨ ਤੱਕ ਕੁਝ ਹੋਰ ਲੇਖਕਾਂ ਦੇ ਸ਼ਾਮਲ ਹੋਣ ਦੀ ਵੀ ਆਸ ਹੈ।
ਮਿਸੀਸਾਗਾ:- (ਕੁਲਵਿੰਦਰ ਖਹਿਰਾ) 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ ਅਜੇ ਆਪਣੀ ਵੈੱਬ ਸਾਈਟ ਦਾ ਐਲਾਨ ਕੀਤਾ ਹੀ ਗਿਆ ਸੀ ਕਿ ਕਿਸੇ ਹੈਕਰ ਵੱਲੋਂ ਇਸ ਨੂੰ ਉਡਾ ਦਿੱਤਾ ਗਿਆ ਹੈ। ਇਹ ਹਮਲਾ ਹੋਇਆ ਵੀ ਉਸ ਸਮੇਂ ਹੈ ਜਦੋਂ ਅਸੀਂ ਐਲਾਨ ਕੀਤਾ ਕਿ ਕਾਫ਼ਲੇ ਵੱਲੋਂ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਬਾਰੇ ਜਾਣਕਾਰੀ ਕਾਫ਼ਲੇ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ। ਜਿੱਥੇ ਆਪਣੀ ਕਈ ਦਿਨਾਂ ਦੀ ਮਿਹਨਤ ਅਤੇ ਸਾਲਾਂ ਦੀ ਯੋਜਨਾ ਬਾਅਦ ਤਿਆਰ ਕੀਤੀ ਗਈ ਵੈੱਬਸਾਈਟ ਨੂੰ ਹੈਕ ਕਰ ਲਏ ਜਾਣ ਦਾ ਸਾਨੂੰ ਅਫ਼ਸੋਸ ਹੈ ਓਥੇ ਇਸ ਗੱਲ ਦਾ ਮਾਣ ਵੀ ਹੈ ਕਿ ਆਪਣੇ ਤਕਰੀਬਨ 19 ਸਾਲ ਦੇ ਜੀਵਨ ਦੌਰਾਨ ਕਾਫ਼ਲੇ ਨੇ ਆਪਣਾ ਏਨਾ ਕੁ ਕੱਦ ਬਣਾ ਲਿਆ ਹੈ ਕਿ "ਹੈਕਰਾਂ" ਦੀ ਨਿਗਾਹ ਵਿੱਚ ਵੀ ਆਉਣ ਲੱਗ ਪਿਆ ਹੈ। ਅਜਿਹੇ ਹਮਲੇ ਤੋਂ ਅਚੇਤ ਹੋਣ ਕਰਕੇ ਸਕਿਉਰਿਟੀ ਵੱਲ ਧਿਆਨ ਨਾ ਦੇਣ ਕਾਰਨ ਇਸ ਹਮਲੇ ਦਾ ਸ਼ਿਕਾਰ ਹੋਣ ਤੋਂ ਬਾਅਦ ਅਸੀਂ ਕੁਝ ਵਧੇਰੇ ਸਾਵਧਾਨੀ ਨਾਲ਼ ਇਸ ਵੈੱਬਸਾਈਟ ਨੂੰ ਛੇਤੀ ਹੀ ਫਿਰ ਉਡਾਰੀਆਂ ਭਰਨ ਲਈ ਖੁੱਲ੍ਹੇ ਅੰਬਰਾਂ ਵਿੱਚ ਛੱਡਾਂਗੇ ਅਤੇ "ਹੈਕਰ" ਵੱਲੋਂ ਸਾਡੇ ਸਾਈਟ 'ਤੇ ਝੁਲਾਏ ਗਏ "ਲਾਲ" ਝੰਡੇ ਦੀ ਥਾਂ 'ਤੇ ਸਾਡੇ ਦੋਸਤ ਛੇਤੀ ਹੀ ਫਿਰ ਕਾਫ਼ਲੇ ਦਾ ਝੰਡਾ ਝੂਲਦਾ ਵੇਖਣਗੇ।
ਟਰਾਂਟੋ:- (ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ 28 ਮਈ ਨੂੰ ਇੱਕ ਖ਼ਾਸ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼-ਵਿਦੇਸ਼ਾਂ ਤੋਂ ਸਾਹਿਤਕਾਰ ਭਾਗ ਲੈ ਰਹੇ ਹਨ। ‘ਪ੍ਰਗਤੀਸ਼ੀਲ ਸਾਹਿਤ’ ਦੀ 75ਵੀਂ ਵਰ੍ਹੇ-ਗੰਢ ਨੂੰ ਸਮਰਪਿਤ ਇਸ ਵਿਚਾਰ-ਗੋਸ਼ਟੀ ਸਮਾਗਮ ਵਿੱਚ ਹਿੰਦੀ ਸਾਹਿਤ ਬਾਰੇ ਪ੍ਰੋ. ਸ਼ੈਲਿਜਾ ਸਕਸੈਨਾ, ਉਰਦੂ ਸਾਹਿਤ ਬਾਰੇ ਅਜ਼ੀਮ ਮੁਹੰਮਦ, ਅੰਗ੍ਰੇਜ਼ੀ (ਅਫਰੀਕਨ) ਸਾਹਿਤ ਬਾਰੇ ਪ੍ਰੋਫ਼ੈਸਰ, ਲੇਖਿਕਾ, ਅਤੇ ਐਕਟਿਵਿਸਟ ਸਲੀਮਾਹ ਵਲਿਆਨੀ ਅਤੇ ਬ੍ਰਜਿੰਦਰ ਗੁਲਾਟੀ, ਅਤੇ ਪੰਜਾਬੀ ਸਾਹਿਤ ਬਾਰੇ ਗੁਰਦੇਵ ਚੌਹਾਨ ਅਤੇ ਬਲਦੇਵ ਦੂਹੜੇ ਵੱਲੋਂ ਪੇਪਰ ਪੜ੍ਹੇ ਜਾਣਗੇ ਅਤੇ ਹਰ ਪੇਪਰ ‘ਤੇ ਖੁੱਲ੍ਹ ਕੇ ਵਿਚਾਰ-ਚਰਚਾ ਹੋਵੇਗੀ। ਇਸ ਵਿਚਾਰ-ਗੋਸ਼ਟੀ ਦਾ ਮਕਸਦ ਅੱਜ ਦੇ ਦੌਰ ਵਿੱਚ ਸਾਹਿਤ ਵਿੱਚ ਪ੍ਰਗਤੀਸ਼ੀਲਤਾ ਦੇ ਰੂਪ ਅਤੇ ਰੋਲ ਨੂੰ ਵਿਚਾਰਨਾ ਹੈ। 28 ਮਈ ਨੂੰ ਸੰਤ ਸਿੰਘ ਸੇਖੋਂ ਹਾਲ ਵਿੱਚ ਹੋਣ ਜਾ ਰਹੇ ਇਸ ਸਮਾਗਮ ਵਿੱਚ ਇੰਗਲੈਂਡ, ਵਿਨੀਪੈੱਗ, ਵੈਨਕੂਵਰ, ਅਤੇ ਅਮਰੀਕਾ ਤੋਂ 20 ਦੇ ਕਰੀਬ ਸਾਹਿਤਕਾਰ ਹਿੱਸਾ ਲੈ ਰਹੇ ਹਨ। ਰਾਤ ਸਮੇਂ ਸ਼ਾਨਦਾਰ ਕਵੀ ਦਰਬਾਰ ਵੀ ਕੀਤਾ ਜਾਵੇਗਾ। ਇਸ ਸਮਾਗਮ ਦੀ ਪੂਰੀ ਜਾਣਕਾਰੀ ਆਉਣ ਵਾਲ਼ੇ ਦਿਨਾਂ ਵਿੱਚ ਦਿੱਤੀ ਜਾਵੇਗੀ ਅਤੇ ਇਹ ਜਾਣਕਾਰੀ ਕਾਫ਼ਲੇ ਦੇ ਵੈੱਬਸਾਈਟ www.kalmandakafla.com ਤੋਂ ਵੀ ਹਾਸਿਲ ਕੀਤੀ ਜਾ ਸਕਦੀ ਹੈ। ਇਸ ਜਾਣਕਾਰੀ ਭਰਪੂਰ ਸਮਾਗਮ ਦੌਰਾਨ ਵੱਖਾਂ ਵੱਖ ਸ਼ਹਿਰਾਂ ਤੋਂ ਆ ਰਹੇ ਸਾਹਿਤਕਾਰਾਂ ਨਾਲ਼ ਪੂਰਾ ਦਿਨ ਮਨਾਉਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
ਇਹ ਸੱਦਾ-ਪੱਤਰ ਆਰਸੀ ਲਈ ਰਾਜਿੰਦਰਜੀਤ ਜੀ ਵੱਲੋਂ ਘੱਲਿਆ ਗਿਆ ਹੈ।ਮਾਣਯੋਗ ਜੀਓ! ਤੁਹਾਨੂੰ ਮਿਤੀ 14 ਮਈ 2011 ਦਿਨ ਸ਼ਨਿਚਰਵਾਰ ਨੂੰ ਹੋਣ ਵਾਲੇ ਸਾਲਾਨਾ ਸਾਹਿਤਕ ਸਮਾਗਮ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਆਪਣੇ ਰੁਝੇਵਿਆਂ ਵਿੱਚੋਂ ਵਕਤ ਕੱਢ ਕੇ ਜ਼ਰੂਰ ਆਉਣਾ ਜੀ ।
ਸਥਾਨ:- 12 FEATHERSTONE ROAD (Ambedkar Hall)
SOUTHALL MIDDEX (Near Dominian car park)
UB 2 5AA
ਵਿਉਂਤਬੰਦੀ :- (ਭਾਗ ਪਹਿਲਾ)
ਦੁਪਹਿਰ ਬਾਦ 02-30 ਵਜੇ, ਜੀ ਆਇਆਂ ਨੂੰ ਅਤੇ ਚਾਹ-ਪਾਣੀ
3-00 ਵਜੇ ਤੋਂ 3-30, ਸ਼ਾਇਰ ਅਜ਼ੀਮ ਸ਼ੇਖ਼ਰ ਦੇ ਗ਼ਜ਼ਲ ਸੰਗ੍ਰਹਿ ‘ਹਵਾ ਨਾਲ਼ ਖੁੱਲ੍ਹਦੇ ਬੂਹੇ’ ਦੇ ਸੰਬੰਧ ਵਿੱਚ ਪ੍ਰਸਿੱਧ ਗ਼ਜ਼ਲਗੋ ਜਨਾਬ ਗੁਰਦਾਸ ਪਰਮਾਰ ਵੱਲੋਂ ਵੱਲੋਂ ਪੇਪਰ ਪੜ੍ਹਿਆ ਜਾਵੇਗਾ ।
3-30 ਤੋਂ 4-30 ਵਜੇ ਉਪਰੋਕਤ ਪੁਸਤਕ ਅਤੇ ਇਸ 'ਤੇ ਪੜ੍ਹੇ ਗਏ ਪਰਚੇ ਦੇ ਸੰਬੰਧ ਵਿੱਚ ਵਿਚਾਰ-ਵਟਾਂਦਰਾ ਹੋਵੇਗਾ।
ਸਮਾਗਮ ਦੌਰਾਨ ਕਹਾਣੀਕਾਰ ਯਸ਼ ਦੀ ਨਵੀਂ ਕਿਤਾਬ ‘ਕ੍ਰੈਡਿਟ ਕਾਰਡ’ ਵੀ ਰਿਲੀਜ਼ ਕੀਤੀ ਜਾਵੇਗੀ ।
4-30 ਤੋਂ 5-00 ਵਜੇ ਤੱਕ ਬਰੇਕ
-----
ਵਿਉਂਤਬੰਦੀ :- (ਭਾਗ ਦੂਜਾ)
5-00 ਤੋਂ 7-30 ਤੱਕ ਕਵੀ-ਦਰਬਾਰ, ਜਿਸ ਵਿੱਚ ਸਮੁੱਚੇ ਇੰਗਲੈਂਡ ਤੋਂ ਪਹੁੰਚ ਰਹੇ ਪ੍ਰਸਿੱਧ ਕਵੀ/ ਕਵਿੱਤਰੀਆਂ ਆਪਣੀਆਂ ਰਚਨਾਵਾਂ ਪੇਸ਼ ਕਰਨਗੇ ।
7-30 ਤੋਂ 8-30 ਵਜੇ ਖਾਣਾ ਅਤੇ ਵਿਦਾਇਗੀ ।
ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ :-
ਪ੍ਰੀਤਮ ਸਿੱਧੂ 02085743127, ਅਵਤਾਰ ਉੱਪਲ07505025650, ਮਨਪ੍ਰੀਤ ਬੱਧਨੀਕਲਾਂ 07899798363, ਸ੍ਰੀਮਤੀ ਕੁਲਵੰਤ ਢਿੱਲੋਂ 07870358186, ਅਜ਼ੀਮ ਸ਼ੇਖਰ 07916257981, ਰਾਜਿੰਦਰਜੀਤ 07877728263
ਤੁਹਾਡੀ ਹਾਜ਼ਰੀ ਸਾਡਾ ਮਾਣ ਹੋਵੇਗੀ !
ਦੋਸਤੋ! ! ਯੂ.ਐੱਸ.ਏ. ਵਸਦੇ ਲੇਖਕ ਸ਼ੇਰ ਸਿੰਘ ਕੰਵਲ ਜੀ ਨੇ ਤਰਲੋਚਨ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ ਆਪਣਾ ਧਾਰਮਿਕ ਕਾਵਿ-ਸੰਗ੍ਰਹਿ ‘ਕੇਸਗੜ੍ਹ ਦੇ ਕਿੰਗਰੇ’ ਆਰਸੀ ਲਈ ਭੇਜਿਆ ਹੈ। ਇਸਦੇ ਨਾਲ਼ ਹੀ ਸਾਹਿਤਕ ਮੈਗਜ਼ੀਨ ਤ੍ਰੈਮਾਸਿਕ ‘ਜਾਗੋ ਇੰਟਰਨੈਸ਼ਨਲ’ ਦਾ ਜਨਵਰੀ-ਮਾਰਚ ਅੰਕ ਵੀ ਆਇਆ ਹੈ। ਕੰਵਲ ਸਾਹਿਬ ਅਤੇ ਡਾ: ਭਗਵੰਤ ਸਿੰਘ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।ਅਦਬ ਸਹਿਤ
ਤਨਦੀਪ ਤਮੰਨਾ
ਦੋਸਤੋ! ! ਫ਼ਤਿਹਗੜ੍ਹ ਸਾਹਿਬ, ਪੰਜਾਬ ਵਸਦੇ ਲੇਖਕ ਦਰਬਾਰਾ ਸਿੰਘ ਢੀਂਡਸਾ ਐਡਵੋਕੇਟ ਜੀ ਨੇ ਲੋਕ ਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਕਾਵਿ-ਸੰਗ੍ਰਹਿ ‘ਕਿਸਨੂੰ ਆਖ ਸੁਣਾਵਾਂ’ ਆਰਸੀ ਲਈ ਭੇਜਿਆ ਹੈ। ਢੀਂਡਸਾ ਸਾਹਿਬ ਅਤੇ ਡਾ: ਭਗਵੰਤ ਸਿੰਘ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।ਅਦਬ ਸਹਿਤ
ਤਨਦੀਪ ਤਮੰਨਾ
ਦੋਸਤੋ! ! ਟਰਾਂਟੋ, ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਅਤੇ ਕੈਨੇਡੀਅਨ ਪੰਜਾਬੀ ਮੈਗਜ਼ੀਨ ‘ਸੰਵਾਦ’ ਦੇ ਸੰਪਾਦਕ ਸੁਖਿੰਦਰ ਜੀ ਦੀ ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ, ਪੰਜਾਬ, ਇੰਡੀਆ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਕਿਤਾਬ ‘ਸਿੱਧੀਆਂ ਸਪੱਸ਼ਟ ਗੱਲਾਂ’ ਆਰਸੀ ਲਈ ਪਹੁੰਚੀ ਹੈ। ਇਸ ਪੁਸਤਕ ਦੇ ਕੁੱਲ 250 ਸਫ਼ੇ ਹਨ ਤੇ ਮੁੱਲ $ 20.00 ਡਾਲਰ/ 200.00 ਰੁਪਏ ਹੈ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ/ ਜਾਂ ਸੁਖਿੰਦਰ ਜੀ ਨਾਲ਼ ਹੇਠ ਲਿਖੇ ਪਤਿਆਂ ‘ਤੇ ਸੰਪਰਕ ਪੈਦਾ ਕਰ ਸਕਦੇ ਹੋ। ਆਰਸੀ ਦੀ ਲਾਇਬ੍ਰੇਰੀ ‘ਚ ਅਨਮੋਲ ਵਾਧੇ ਲਈ ਸੁਖਿੰਦਰ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਆਰਸੀ ਪਰਿਵਾਰ ਵੱਲੋਂ ਸੁਖਿੰਦਰ ਜੀ ਨੂੰ ਇਸ ਕਿਤਾਬ ਦੀ ਪ੍ਰਕਾਸ਼ਨਾ ‘ਤੇ ਦਿਲੀ ਮੁਬਾਰਕਬਾਦ। ਸੁਖਿੰਦਰ
ਸੰਪਾਦਕ: ‘ਸੰਵਾਦ’
Box: 67089,
Toronto Ontario M4P 1E0
Canada
Tel. (416) 858-7077 Email: poet_sukhinder@hotmail.com
------
Vishavbharti Parkashan
St. 8,
Phone: 01679-233244, 241744
Email: tarksheel@gmail.com
ਅਦਬ ਸਹਿਤ
ਤਨਦੀਪ ਤਮੰਨਾ
ਇਹ ਸੂਚਨਾ ਆਰਸੀ ਲਈ ਸੁਖਿੰਦਰ ਜੀ ਵੱਲੋਂ ਘੱਲੀ ਗਈ ਹੈ।ਅਦਾਰਾ ‘ਸੰਵਾਦ’ ਕੈਨੇਡਾ ਵੱਲੋਂ ਪੁਸਤਕ ਲੋਕ-ਅਰਪਨ ਸਮਾਰੋਹ
*ਤਰੀਕ : 1 ਮਈ, 2011,ਦਿਨ : ਐਤਵਾਰ ਸਮਾਂ : 12 ਵਜੇ ਦੁਪਹਿਰ ਤੋਂ 4 ਵਜੇ ਸ਼ਾਮ
*ਥਾਂ : ਰੋਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ31 ਮੈਲਨੀ ਡਰਾਈਵ, ਬਰੈਮਪਟਨ, ਓਨਟਾਰੀਓ, ਕੈਨੇਡਾ
*ਇਸ ਸਮਾਰੋਹ ਵਿੱਚ ਹੇਠ ਲਿਖੀਆਂ ਪੁਸਤਕਾਂ ਲੋਕ-ਅਰਪਨ ਕੀਤੀਆਂ ਜਾਣਗੀਆਂ :
*‘ਕਿਹੋ ਜਿਹਾ ਸੀ ਜੀਵਨ’ਲੇਖਕ : ਬਲਬੀਰ ਮੋਮੀ
*‘ਸਿੱਧੀਆਂ ਸਪੱਸ਼ਟ ਗੱਲਾਂ’ਲੇਖਕ : ਸੁਖਿੰਦਰ
*‘ਬਾਬਾ ਭੂਸਲ੍ਹ ਦਾਸ’ ਲੇਖਕ : ਤਲਵਿੰਦਰ ਸਿੰਘ ਸੱਭਰਵਾਲ
*‘ਕਿੰਨਾ ਬਦਲ ਗਿਆ ਇਨਸਾਨ’ ਲੇਖਕ : ਅਮਰਜੀਤ ਬਵੇਜਾ
*ਹੋਰ ਵਧੇਰੇ ਜਾਣਕਾਰੀ ਲਈ :ਸੰਪਰਕ ਕਰੋ:
ਸੁਖਿੰਦਰ
ਸੰਪਾਦਕ: ‘ਸੰਵਾਦ’
Box: 67089,
Toronto Ontario M4P 1E0
Canada
Tel. (416) 858-7077 Email: poet_sukhinder@hotmail.com
ਕੈਨੇਡਾ ਨਿਵਾਸੀ ਪ੍ਰਸਿੱਧ ਪੰਜਾਬੀ ਲੇਖਕ ਤੇ ਇਆਪਾ (I.A.P.A.A.) ਦੇ ਪ੍ਰਧਾਨ ਰਵਿੰਦਰ ਰਵੀ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (UBC), ਵੈਨਕੂਵਰ, ਕੈਨੇਡਾ, ਨੇ “ਜੀਵਨ-ਕਾਲ ਪ੍ਰਾਪਤੀ ਪੁਰਸਕਾਰ”(Life Time Achievement Award) ਨਾਲ਼ ਸਨਮਾਨਿਤ ਕਰਨ ਦੀ ਘੋਸ਼ਨਾ ਕੀਤੀ ਹੈ। ਇਸ ਪੁਰਸਕਾਰ ਵਿਚ ਸਨਮਾਨ-ਚਿੰਨ੍ਹ ਦੇ ਨਾਲ ਇਕ ਹਜ਼ਾਰ(1000) ਡਾਲਰ ਦੀ ਨਕਦ ਰਾਸ਼ੀ ਵੀ ਸ਼ਾਮਿਲ ਹੈ। ਇਹ ਪੁਰਸਕਾਰ, ਰਵਿੰਦਰ ਰਵੀ ਨੂੰ, 2 ਅਪ੍ਰੈਲ, 2011 ਨੂੰ, ਯੂ.ਬੀ.ਸੀ. ਦੇ ਏਸ਼ੀਅਂਨ ਸੈਂਟਰ ਵਿਚ ਆਯੋਜਿਤ, “ਸੈਲੀਬਰੇਸ਼ਨ ਆਫ ਪੰਜਾਬੀ” ਭਾਵ “ਪੰਜਾਬੀ ਦਾ ਜਸ਼ਨ” ਸਮਾਗਮ ਵਿਚ, ਭੇਟ ਕਰ ਕੇ, ਸਨਮਾਨਿਤ ਕੀਤਾ ਜਾਵੇਗਾ। -----
ਇਸ ਯੂਨੀਵਰਸਿਟੀ ਵਿਚ ਪੰਜਾਬੀ ਦੀ ਆਪਣੀ ਚੇਅਰ ਤੇ ਵਿਭਾਗ ਹੈ ਅਤੇ ਵਿਦਿਆਰਥੀਆਂ ਨੂੰ ਏਥੇ ਪੰਜਾਬੀ, ਇਕ ਵਿਸ਼ੇ ਦੇ ਤੌਰ ‘ਤੇ, ਪੜ੍ਹਾਈ ਜਾਂਦੀ ਹੈ। ਯੂ.ਬੀ.ਸੀ. ਦੀ ਏਸ਼ੀਅਨ ਲਾਇਬਰੇਰੀ ਵਿਚ ਰਵਿੰਦਰ ਰਵੀ ਦੀਆਂ ਪੁਸਤਕਾਂ ਤੇ ਉਨ੍ਹਾਂ ਉੱਤੇ ਲਿਖੀਆਂ ਹੋਈਆਂ ਪੁਸਤਕਾਂ ਦਾ ਮੁਕੰਮਲ ਸੈੱਟ ਮੌਜੂਦ ਹੈ।
-----
ਰਵਿੰਦਰ ਰਵੀ ਨੂੰ ਇਹ ਪੁਰਸਕਾਰ ਉਸ ਦੀ ਸਮੁੱਚੀ ਸਾਹਿਤਕ ਦੇਣ ਵਾਸਤੇ ਦਿੱਤਾ ਜਾ ਰਿਹਾ ਹੈ। ਰਵੀ ਨੇ ਹੁਣ ਤਕ 18 ਕਾਵਿ-ਸੰਗ੍ਰਹਿ, 12 ਕਾਵਿ-ਨਾਟਕ, 9 ਕਹਾਣੀ-ਸੰਗ੍ਰਹਿ, 1 ਸਫਰਨਾਮਾ ਅਤੇ 2 ਸਾਹਿਤਕ ਸਵੈਜੀਵਨੀਆਂ ਤੋਂ ਬਿਨਾਂ ਆਲੋਚਨਾ, ਵਾਰਤਕ ਤੇ ਸੰਪਾਦਨ ਦੇ ਖੇਤਰ ਵਿਚ ਦਰਜਨ ਕੁ ਹੋਰ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। ਉਸ ਦੀਆਂ ਪੁਸਤਕਾਂ, ਅੰਗ੍ਰਜ਼ੀ ਤੇ ਹਿੰਦੀ ਤੋਂ ਬਿਨਾਂ, ਪਾਕਿਸਤਾਨ ਵਿਚ, ਸ਼ਾਹਮੁਖੀ ਲਿੱਪੀ ਵਿਚ ਵੀ ਛਪ ਚੱਕੀਆਂ ਹਨ। ਭਾਰਤ ਵਿਚ ਜਿੱਥੇ ਉਸਦੀਆਂ ਪੁਸਤਕਾਂ ਵਿਸ਼ਵ-ਵਿਦਿਆਲਿਆਂ ਵਿਚ ਗਰੈਜੂਏਟ ਤੇ ਪੋਸਟ-ਗਰੈਜੂਏਟ ਪੱਧਰ ਉੱਤੇ ਕੋਰਸਾਂ ਵਿਚ ਲੱਗੀਆਂ ਰਹੀਆਂ ਹਨ, ਉੱਥੇ ਹੁਣ ਤਕ ਉਸ ਦੇ ਸਾਹਿਤ ਉੱਤੇ 3 ਪੀ.ਐਚ.ਡੀ. ਅਤੇ 7 ਐਮ.ਫਿਲ. ਦੀਆਂ ਡਿਗਰੀਆਂ ਵੀ ਮਿਲ ਚੁੱਕੀਆਂ ਹਨ।
------
ਪਾਕਿਸਤਾਨ ਤੋਂ ਬਾਹਰ ਵੱਸਦਾ ਉਹ ਇੱਕੋ ਇਕ ਗ਼ੈਰ-ਪਾਕਿਸਤਾਨੀ ਪੰਜਾਬੀ ਲੇਖਕ ਹੈ, ਜਿਸਦੀਆਂ ਪੁਸਤਕਾਂ ਕਾਇਦ-ਏ-ਆਜ਼ਮ ਯੂਨੀਵਰਸਿਟੀ, ਇਸਲਾਮਾਬਾਦ, ਦੇ ਐਮ.ਏ. ਦੇ ਪਾਠਕਰਮ ਦਾ ਹਿੱਸਾ ਸਨ। ਪੰਜਾਬ ਯੂਨੀਵਰਸਿਟੀ, ਲਾਹੌਰ ਵਿਚ, ਉਸਦੇ ਨਾਟਕਾਂ ਉੱਤੇ ਪੀ.ਐਚ.ਡੀ. ਪੱਧਰ ਦਾ ਖੋਜ-ਕਾਰਜ ਵੀ ਹੋ ਚੁੱਕਾ ਹੈ।
-----
ਕੇਂਦਰੀ ਪੰਜਾਬੀ ਲੇਖਕ ਸਭਾ ( ਉੱਤਰੀ ਅਮਰੀਕਾ ) ਵੀ 26 ਮਾਰਚ, 2011 ਨੂੰ, ਸਰੀ, ਬੀ.ਸੀ., ਕੈਨੇਡਾ ਵਿਖੇ ਹੋ
ਰਹੇ ਆਪਣੇ ਸਾਲਾਨਾ ਸਮਾਗਮ ਵਿਚ, ਰਵਿੰਦਰ ਰਵੀ ਨੂੰ “ਜੀਵਨ-ਕਾਲ ਪ੍ਰਾਪਤੀ ਪੁਰਸਕਾਰ” ਨਾਲ ਸਨਮਾਨਿਤ ਕਰ ਰਹੀ ਹੈ। ਯਾਦ ਰਹੇ ਕਿ ਰਵਿੰਦਰ ਰਵੀ 60ਵਿਆਂ ਦੌਰਾਨ ਭਾਰਤ ਵਿਚ ਚੱਲੀ ਪ੍ਰਯੋਗਸ਼ੀਲ ਲਹਿਰ ਦੇ ਮੋਢੀਆਂ ਵਿੱਚੋਂ ਸਿਰਮੌਰ ਹੈ। ਉਹ ਪਹਿਲਾ ਪਰਵਾਸੀ ਲੇਖਕ ਹੈ, ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬ ਆਰਟਸ ਕੌਂਸਲ ਨੇ, ਆਪਣੇ ਪ੍ਰਥਮ ਸ਼੍ਰੋਮਣੀ ਸਾਹਿਤਕਾਰ ( ਬਦੇਸ਼ੀ) ਪੁਰਸਕਾਰਾਂ ਨਾਲ, 1980 ਵਿਚ, ਸਨਮਾਨਿਆ ਸੀ। ਉਸ ਨੂੰ ਬ੍ਰਹਿਮੰਡਕ ਚੇਤਨਾ ਵਾਲੇ ਅਘਰਵਾਸੀ ਸਾਹਿਤਕਾਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।
ਸੂਚਨਾ ਜਾਰੀ ਕਰਤਾ:
ਮਨਜੀਤ ਮੀਤ,
ਡਾਇਰੈਕਟਰ, ਲੋਕ ਸੰਪਰਕ, ਇਆਪਾ, ਕੈਨੇਡਾ
******
ਆਰਸੀ ਪਰਿਵਾਰ ਵੱਲੋਂ ਰਵੀ ਸਾਹਿਬ ਨੂੰ ਇਹ ਦੋਵੇਂ ਐਵਾਰਡ ਮਿਲ਼ਣ ‘ਤੇ ਦਿਲੀ ਸ਼ੁੱਭ ਕਾਮਨਾਵਾਂ।
ਦੋਸਤੋ! ! ਯੂ.ਕੇ. ਵਸਦੇ ਸੁਪ੍ਰਸਿੱਧ ਲੇਖਕ ਸੰਤੋਖ ਧਾਲੀਵਾਲ ਜੀ ਨੇ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਅਤੇ ਬਹੁ-ਚਰਚਿਤ ਨਾਵਲ ‘ਸਰਘੀ’ ਆਰਸੀ ਦੀ ਲਾਇਬ੍ਰੇਰੀ ਲਈ ਭੇਜਿਆ ਹੈ। ਧਾਲੀਵਾਲ ਸਾਹਿਬ ਦਾ ਬੇਹੱਦ ਸ਼ੁਕਰੀਆ। ਇਹ ਨਾਵਲ ਜਲਦੀ ਹੀ ਆਰਸੀ ਤੇ ਲੜੀਵਾਰ ਪੋਸਟ ਕੀਤਾ ਜਾਵੇਗਾ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।ਅਦਬ ਸਹਿਤ
ਤਨਦੀਪ ਤਮੰਨਾ
ਦੋਸਤੋ! ਸਰੀ, ਕੈਨੇਡਾ ਵਸਦੀ ਲੇਖਿਕਾ ਮੈਡਮ ਪਰਮਿੰਦਰ ਕੌਰ ਸਵੈਚ ਜੀ ਨੇ ਆਪਣਾ ਪਲੇਠਾ ਖ਼ੂਬਸੂਰਤ ਕਾਵਿ-ਸੰਗ੍ਰਹਿ ( ਬਲਰਾਜ ਸਾਹਨੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ) ‘ਮਖੌਟਿਆਂ ਦੇ ਆਰ ਪਾਰ’ ਆਰਸੀ ਦੀ ਲਾਇਬ੍ਰੇਰੀ ਲਈ ਭੇਜਿਆ ਹੈ। ਮੈਡਮ ਸਵੈਚ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।ਅਦਬ ਸਹਿਤ
ਤਨਦੀਪ ਤਮੰਨਾ
