Monday, March 15, 2010

ਨਰਿੰਦਰ ਬਾਹੀਆ ਅਰਸ਼ੀ ਦੀ ਕਾਵਿ-ਪੁਸਤਕ ‘ਕਲਮ ਕਲਾ’ ਰਿਲੀਜ਼ ਸਮਾਰੋਹ - ਸੂਚਨਾ

ਇਹ ਸੂਚਨਾ ਮੈਡਮ ਸੁਰਜੀਤ ਕਲਸੀ ਜੀ ਵੱਲੋਂ ਭੇਜੀ ਗਈ ਹੈ।

ਸ਼ਾਇਰ ਨਰਿੰਦਰ ਬਾਹੀਆ ਅਰਸ਼ੀ ਦੀ ਕਾਵਿ-ਪੁਸਤਕ “ਕਲਮ ਕਲਾ” ਰਿਲੀਜ਼ ਸਮਾਰੋਹ ਹੇਠ ਲਿਖੇ ਅਨੁਸਾਰ ਹੋਵੇਗਾ:

ਦਿਨ: ਐਤਵਾਰ 21 ਮਾਰਚ 2010, 12 ਵਜੇ ਤੋਂ 4 ਵਜੇ ਤੱਕ

ਸਥਾਨ: ਐਬਟਸਫ਼ੋਰਡ ਬੈਂਕੁਇਟ ਤੇ ਕਾਨਫਰੰਸ ਹਾਲ

33738 ਲੋਅਰਲ (Laurel St.) ਐਬਟਸਫ਼ੋਰਡ

ਹੋਰ ਜਾਣਕਾਰੀ ਲਈ ਫ਼ੋਨ ਕਰੋ:

ਪ੍ਰਧਾਨ: ਸੁਰਜੀਤ ਸਿੰਘ ਅਚੱਰਵਾਲ 604-814-0078

ਸਕੱਤਰ: ਬਲਦੇਵ ਸੁੱਖੀ ਰੋਡੇ 604-852-2567

ਕੋਆਰਡੀਨੇਟਰ: ਸੁਰਜੀਤ ਕਲਸੀ 604-526-2342

ਨਰਿੰਦਰ ਬਾਹੀਆ: 604-715-6667

ਇਸ ਮੌਕੇ ਤੇ ਚਾਹ-ਪਾਣੀ ਦਾ ਪ੍ਰਬੰਧ ਹੋਵੇਗਾ ਅਤੇ ਪੁਸਤਕਾਂ ਰਿਲੀਜ਼ ਹੋਣ ਦੇ ਨਾਲ਼-ਨਾਲ਼ ਕਵੀ ਦਰਬਾਰ ਵੀ ਹੋਵੇਗਾ। ਇਸ ਮੌਕੇ ਤੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ। ਧੰਨਵਾਦ।


Tuesday, March 9, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਸੂਚਨਾ – ਭਾਗ ਪਹਿਲਾ

ਦੋਸਤੋ! ਬੀ.ਸੀ. ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਜੀ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣੀਆਂ ਦਸ ਖ਼ੂਬਸੂਰਤ ਕਿਤਾਬਾਂ ਜਿਨ੍ਹਾਂ ‘ਚ ਕਾਵਿ-ਸੰਗ੍ਰਹਿ: ‘ਬਾਜ਼ ਦੀ ਨਜ਼ਰ’ ਅਤੇ ਕਹਾਣੀ-ਸੰਗ੍ਰਹਿ : ‘ਚਰਾਵੀ, ਜੁਰਮ ਦੇ ਪਾਤਰ, ਸ਼ਹਿਰ ਵਿਚ ਜੰਗਲ਼, ਕੋਨ ਪ੍ਰਤੀਕੋਨ, ਮੈਲ਼ੀ ਪੁਸਤਕ, ਜਿੱਥੇ ਦੀਵਾਰਾਂ ਨਹੀਂ, , ਕੰਪਿਊਟਰ ਕਲਚਰ, ਆਪਣੇ ਆਪਣੇ ਟਾਪੂ ਅਤੇ ਗੋਰੀਆਂ ਸ਼ਹੀਦੀਆਂ’ ਮੈਨੂੰ ਆਪਣੀ ਵੈਨਕੂਵਰ/ਸਰੀ ਫੇਰੀ ਦੌਰਾਨ ਆਰਸੀ ਲਈ ਦਿੱਤੀਆਂ ਹਨ, ਜੋ ਆਰਸੀ ਲਾਇਬ੍ਰੇਰੀ ਲਈ ਸਚਮੁੱਚ ਹੀ ਨਾਯਾਬ ਤੋਹਫ਼ਾ ਹਨ। ਨੌਂ ਕਹਾਣੀ ਸੰਗ੍ਰਹਿ ਉਹਨਾਂ ਨੇ ਭਾਰਤ, ਕੀਨੀਆ, ਅਤੇ ਕੈਨੇਡਾ ਨਿਵਾਸ ਦੌਰਾਨ ਲਿਖੇ ਹਨ। ਇਹਨਾਂ ਕਿਤਾਬਾਂ ਦਾ ਛਪਣ ਸਮਾਂ 1955 – 2010 ਦੇ ਦਰਮਿਆਨ ਹੈ। ‘ਚਰਾਵੀ, ਜੁਰਮ ਦੇ ਪਾਤਰ, ਸ਼ਹਿਰ ਵਿਚ ਜੰਗਲ਼, ਕੋਨ ਪ੍ਰਤੀਕੋਨ, ਮੈਲ਼ੀ ਪੁਸਤਕ, ਜਿੱਥੇ ਦੀਵਾਰਾਂ ਨਹੀਂ, , ਕੰਪਿਊਟਰ ਕਲਚਰ, ਆਪਣੇ ਆਪਣੇ ਟਾਪੂ ਕਹਾਣੀ-ਸੰਗ੍ਰਹਿ ਦੇ ਤਾਜ਼ਾ ਐਡੀਸ਼ਨ ‘ਲੋਕਗੀਤ ਪ੍ਰਕਾਸ਼ਨ’, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਤਾਂ ਲੋਕਗੀਤ ਪ੍ਰਕਾਸ਼ਨ ਨਾਲ਼ ਸੰਪਰਕ ਕਰ ਸਕਦੇ ਹੋ। ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’





















ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਸੂਚਨਾ – ਭਾਗ ਦੂਜਾ

ਦੋਸਤੋ! ਬੀ.ਸੀ. ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਜੀ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣੀਆਂ ਦਸ ਖ਼ੂਬਸੂਰਤ ਕਿਤਾਬਾਂ ਜਿਨ੍ਹਾਂ ‘ਚ ਕਾਵਿ-ਸੰਗ੍ਰਹਿ: ‘ਬਾਜ਼ ਦੀ ਨਜ਼ਰ’ ਅਤੇ ਕਹਾਣੀ-ਸੰਗ੍ਰਹਿ : ‘ਚਰਾਵੀ, ਜੁਰਮ ਦੇ ਪਾਤਰ, ਸ਼ਹਿਰ ਵਿਚ ਜੰਗਲ਼, ਕੋਨ ਪ੍ਰਤੀਕੋਨ, ਮੈਲ਼ੀ ਪੁਸਤਕ, ਜਿੱਥੇ ਦੀਵਾਰਾਂ ਨਹੀਂ, , ਕੰਪਿਊਟਰ ਕਲਚਰ, ਆਪਣੇ ਆਪਣੇ ਟਾਪੂ ਅਤੇ ਗੋਰੀਆਂ ਸ਼ਹੀਦੀਆਂ’ ਮੈਨੂੰ ਆਪਣੀ ਵੈਨਕੂਵਰ/ਸਰੀ ਫੇਰੀ ਦੌਰਾਨ ਆਰਸੀ ਲਈ ਦਿੱਤੀਆਂ ਹਨ, ਜੋ ਆਰਸੀ ਲਾਇਬ੍ਰੇਰੀ ਲਈ ਸਚਮੁੱਚ ਹੀ ਨਾਯਾਬ ਤੋਹਫ਼ਾ ਹਨ। ਨੌਂ ਕਹਾਣੀ ਸੰਗ੍ਰਹਿ ਉਹਨਾਂ ਨੇ ਭਾਰਤ, ਕੀਨੀਆ, ਅਤੇ ਕੈਨੇਡਾ ਨਿਵਾਸ ਦੌਰਾਨ ਲਿਖੇ ਹਨ। ਇਹਨਾਂ ਕਿਤਾਬਾਂ ਦਾ ਛਪਣ ਸਮਾਂ 1955 – 2010 ਦੇ ਦਰਮਿਆਨ ਹੈ। ‘ਚਰਾਵੀ, ਜੁਰਮ ਦੇ ਪਾਤਰ, ਸ਼ਹਿਰ ਵਿਚ ਜੰਗਲ਼, ਕੋਨ ਪ੍ਰਤੀਕੋਨ, ਮੈਲ਼ੀ ਪੁਸਤਕ, ਜਿੱਥੇ ਦੀਵਾਰਾਂ ਨਹੀਂ, , ਕੰਪਿਊਟਰ ਕਲਚਰ, ਆਪਣੇ ਆਪਣੇ ਟਾਪੂ ਕਹਾਣੀ-ਸੰਗ੍ਰਹਿ ਦੇ ਤਾਜ਼ਾ ਐਡੀਸ਼ਨ ‘ਲੋਕਗੀਤ ਪ੍ਰਕਾਸ਼ਨ’, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਤਾਂ ਲੋਕਗੀਤ ਪ੍ਰਕਾਸ਼ਨ ਨਾਲ਼ ਸੰਪਰਕ ਕਰ ਸਕਦੇ ਹੋ। ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’





















Sunday, March 7, 2010

ਪ੍ਰਸਿੱਧ ਪੰਜਾਬੀ ਲੇਖਕ ਅਮਰਜੀਤ ਚੰਦਨ ਜੀ ਦਾ ਕਾਵਿ-ਸੰਗ੍ਰਹਿ Sonata for Four Hands ਅੰਗਰੇਜ਼ੀ ਅਤੇ ਪੰਜਾਬੀ ਵਿਚ ਪ੍ਰਕਾਸ਼ਿਤ - ਸੂਚਨਾ

ਦੋਸਤੋ! ਬੜੀ ਖ਼ੁਸ਼ੀ ਦੀ ਗੱਲ ਹੈ ਕਿ ਕੀਨੀਆ ‘ਚ ਜਨਮੇ ਅਤੇ ਯੂ.ਕੇ. ‘ਚ ਨਿਵਾਸ ਕਰਦੇ ਪ੍ਰਸਿੱਧ ਪੰਜਾਬੀ ਲੇਖਕ ਅਮਰਜੀਤ ਚੰਦਨ ਜੀ ਦਾ ਕਾਵਿ-ਸੰਗ੍ਰਹਿ Sonata for Four Hands ਬ੍ਰਿਟੇਨ ਵਿਚ, ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ Arc Publications ਨੇ ਪ੍ਰਕਾਸ਼ਿਤ ਕੀਤਾ ਹੈ। ਜਿਸਦਾ ਮੁੱਖ-ਬੰਦ ਚੰਦਨ ਦੀ ਕਵਿਤਾ ਦੇ ਪ੍ਰਸ਼ੰਸ਼ਕ ਪ੍ਰਸਿੱਧ ਲੇਖਕ John Berger ਨੇ ਲਿਖਿਆ ਹੈ। ਕਿਤਾਬ ਬਾਰੇ ਬਹੁਤੀ ਜਾਣਕਾਰੀ ਹੇਠ ਲਿਖੀ ਵੈੱਬ-ਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਆਰਸੀ ਪਰਿਵਾਰ ਵੱਲੋਂ ਚੰਦਨ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ।

ਅਦਬ ਸਹਿਤ

ਤਨਦੀਪ ਤਮੰਨਾ

======

Amarjit Chandan's long-awaited first full-length collection in bi-lingual text – Punjabi and English – Sonata for Four Hands published in Britain comes with a preface by the distinguished writer John Berger, long-time admirer of Chandan's work. Ironic, lyrical, sometimes angry or regretful, these poems, written in Punjabi but by a poet settled in Britain, add a new dimension to contemporary British poetry.

ISBN: 978-1-906570-34-7

978-1-906570-35-4

Published: 1 February 2010 (pbk & hbk)

Dimensions: 138 x 216 mm Pages: 160

Cover by Gurvinder Singh

arc.publications@btconnect.com

www.arcpublications.co.uk


Saturday, March 6, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਸਰੀ, ਕੈਨੇਡਾ ਵਸਦੇ ਸ਼ਾਇਰ ਅੰਮ੍ਰਿਤ ਦੀਵਾਨਾ ਜੀ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਕਾਵਿ-ਸੰਗ੍ਰਹਿ: ‘ਖ਼ੁਸ਼ਆਮਦੀਦ’ ਆਰਸੀ ਲਈ ਭੇਜਿਆ ਹੈ। ਦੀਵਾਨਾ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’




Thursday, March 4, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਫਰਾਂਸ ਵਸਦੀ ਗੀਤਕਾਰਾ ਮੈਡਮ ਕੁਲਵੰਤ ਕੌਰ ਚੰਨ ਜੀ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਗੀਤ-ਸੰਗ੍ਰਹਿ: ‘ਕਿਵੇਂ ਸਹਾਂ ਸੱਲ ਵੇ’ ਆਰਸੀ ਲਈ ਭੇਜਿਆ ਹੈ। ਮੈਡਮ ਚੰਨ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’




Wednesday, March 3, 2010

ਚਿਤਰਕਾਰ ਜਸਵੰਤ ਅਤੇ ਤਾਨੀਆ ਮੋਮੀ - ਕਲਾ-ਪ੍ਰਦਰਸ਼ਨੀ - ਸੱਦਾ-ਪੱਤਰ



Tanya Momi uses acrylics, oils, and watercolor for her paintings. Her style is derived from the influences of social realism, cubism, and impressionism. The canvas is her portal to express her emotions and to share her pain, strength, and values that are a result of her life experiences.

ARTIST STATEMENT:

From the first time I picked up a paintbrush, I knew that art would always be a part of my life. Growing up in a war-ravaged part of India, painting became my one escape from the cruel world around me. My deep connection to my art allowed me to escape into the safety of my imagination and express my feelings on canvas. After I moved to the United States in 1983, however, my circumstances forced me to stop painting and focus on raising my family and starting my own business. Now, 26 years later, I have painted over 200 paintings in the last two years. I am finally coming out of my shell and sharing my art with the rest of the world. Through my art I express voiceless feelings and emotions. It is my sincere hope that I will bring inspiration and beauty to those around me by opening the door to this unseen world.

Tanya Momi


Jaswant’s paintings are poems drawn on canvas in bold fascinating colors. The enchanting marriage of poetry and art beckons us to enter a garden of beauty and truth where we listen to unsung melodies and enjoy the ever flowing nectar from the unfathomable ocean of The Divine.

ARTIST STATEMENT:

Having traversed various stations in my life, the conflict within encouraged me to create these works. My recent paintings have been inspired by the Sacred Hymns of Sikh Gurus, poetic compositions of Nath-Yogis, spiritual writings of Sufi Saints, and the Punjabi folklore. I translate my spiritual and more worldly experiences into images through various media and techniques. Using symbols, words and images in bold colors, I enjoy the divine unsung melodies. Through meditation, I have forayed into the realm of the Spirit, which prods me on to convey my innermost aspirations.

To soothe my soul, “I meditate through painting, I paint through meditation.”

Jaswant

ਜਸਵੰਤ ਸਿੰਘ ਦੀ ਕ੍ਰਿਤੀਆਂ ਦੀ ਬੁਨਿਆਦ ਹੈ ਸਿਖ-ਫਲਸਫਾ, ਸੂਫ਼ੀ-ਸੰਤਾਂ ਦੀਆਂ ਲਿਖਤਾਂ, ਪੰਜਾਬੀ ਰਿਵਾਇਤਾਂ ਅਤੇ ਲੋਕ-ਪਰੰਪਰਾ, ਨਾਥ-ਯੋਗੀਆਂ ਅਤੇ ਬੋਧੀ ਸਿਮਰਨ-ਤਕਨੀਕਾਂ। ਸ਼ੇਖ਼ ਫ਼ਰੀਦ ਜੀ ਦੇ ਕਥਨ ਅਨੁਸਾਰ “ਸਿਰਫ਼ ਉਹ ਹੀ ਮਨੁੱਖ ਅੰਮ੍ਰਿਤ ਦੀ ਨਿਆਮਤ ਚੁਗ ਸਕਦਾ ਹੈ ਜੋ ਰੁਹਾਨੀ ਤੌਰ ਤੇ ਜਾਗ੍ਰਿਤ ਹੋਵੇ।”

ਰੰਗਾਂ ਦੇ ਮਾਧਿਅਮ ਨਾਲ ਜਸਵੰਤ ਦੀ ਇਹ ਨਿਰੰਤਰ ਕੋਸ਼ਿਸ਼ ਰਹੀ ਹੈ ਕਿ ਉਹ ਆਪਣੇ ਰੂਹਾਨੀ ਅਤੇ ਸੰਸਾਰੀ ਤਜਰਬਿਆਂ ਦੀ ਤਰਜਮਾਨੀ ਕੈਨਵਸ ਉਪਰ ਕਰੇ । ਇਸ ਕਾਰਜ ਦੀ ਸੰਪੂਰਣਤਾ ਲਈ ਉਹ ਸਿਮਰਨ ਦੀ ਜੁਗਤੀ ਦਾ ਵੱਡਾ ਸਹਾਰਾ ਲੈਂਦਾ ਹੈ । ਉਹ ਕਹਿੰਦਾ ਹੈ: “ਆਤਮਕ-ਇਕਾਗਰਤਾ ਅਤੇ ਸ਼ਾਂਤੀ ਲਈ ਮੈਂ ਧਿਆਨ ਰਾਹੀਂ ਪੇਂਟਿੰਗ ਕਰਦਾ ਹਾਂ ਅਤੇ ਚਿਤਰਕਾਰੀ ਰਾਹੀਂ ਸਿਮਰਨ ਵਿਚ ਜੁੜ ਬਹਿੰਦਾ ਹਾਂ । ਇਸ ਤਰ੍ਹਾਂ ਮੈਂ ਅਨੰਦ ਦਾ ਅਨੁਭਵ ਕਰਨ ਦਾ ਅਭਿਲਾਖੀ ਤੇ ਯਤਨਸ਼ੀਲ ਹਾਂ। ਮਨੁੱਖੀ ਸਰੀਰ ਦੀ ਨਾਸ਼ਵਾਨਤਾ ਦੇ ਅਹਿਸਾਸ ਨੇ ਮੈਨੂੰ ਇਸ ਪਥ ਉਪਰ ਕੰਮ ਕਰਨ ਲਈ ਪ੍ਰੇਰਿਆ ਜਿਵੇ ਜਲ ਦੀ ਸਤਹਿ ਉਤੇ ਤੈਰਦਾ ਬੁਲਬੁਲਾ

ਡੂੰਘੀਆਂ ਲਹਿਰਾਂ ਵਿਚ ਸਮਾਅ ਜਾਣ ਦਾ ਇਛੁਕ ਹੋਵੇ।”

ਪਿਛਲੇ ਪੰਜ ਸਾਲਾਂ ਤੋ ਬਰੈਮਟਨ ਰਹਿ ਰਿਹਾ ਜਸਵੰਤ ਸਿੰਘ ਹੁਣ ਤੱਕ 7 ਸੋਲੋ, 12 ਗਰੁੱਪ ਸ਼ੋਅ ਅਤੇ 55 ਤੋਂ ਵੱਧ ਦੇਸੀ ਤੇ ਵਿਦੇਸ਼ੀ ਆਰਟ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈ ਚੁੱਕਿਆ ਹੈ। ਅਨੇਕਾਂ ਕਲਾ ਅਦਾਰਿਆਂ ਤੋਂ ਇਨਾਮ ਤੇ ਸਨਮਾਨ-ਪੱਤਰ ਹਾਸਲ ਕਰ ਚੁੱਕਿਆ ਹੈ। ਜਸਵੰਤ ਸਿੰਘ ਦੀਆਂ ਤਸਵੀਰਾਂ ਇੰਡੀਆ, ਕੀਨੀਆ, ਬਰਤਾਨੀਆ, ਕਨੇਡਾ ਅਤੇ ਅਮਰੀਕਾ ਦੀਆਂ ਕਈ ਆਰਟਗੈਲਰੀਆਂ, ਮਿਉਜ਼ੀਅਮਾਂ ਅਤੇ ਪਰਾਈਵੇਟ ਕੁਲੈਕਸ਼ਨਾਂ ਵਿੱਚ ਮਿਲਦੀਆਂ ਹਨ।

-----

ਇਸ ਕਲਾ-ਪ੍ਰਦਰਸ਼ਨੀ ‘ਚ ਤੁਹਾਡੀ ਹਾਜ਼ਰੀ ਦੀ ਅੱਖਾਂ ਵਿਛਾ ਕੇ ਉਡੀਕ ਰਹੇਗੀ। ਸ਼ੁਕਰੀਆ।



Sunday, February 28, 2010

ਆਰਸੀ ਲਈ ਪਹੁੰਚੇ ‘ਅੱਖਰ ਵਰਡ ਪ੍ਰੋਸੈੱਸਰ 2010’ ਲਈ ਧੰਨਵਾਦ

ਦੋਸਤੋ! ਆਰਸੀ ਪਰਿਵਾਰ ਲਈ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ: ਗੁਰਪ੍ਰੀਤ ਸਿੰਘ ਲਹਿਲ ਜੀ ਨੇ ‘ਅੱਖਰ ਵਰਡ ਪ੍ਰੋਸੈੱਸਰ 2010’ ਆਰਸੀ ਵਾਸਤੇ ਭੇਜਿਆ ਹੈ। ਉਹਨਾਂ ਆਪਣੀ ਅਣਥੱਕ ਮਿਹਨਤ ਦੇ ਸਦਕਾ, ਪੰਜਾਬੀ ਦੀ ਟਾਈਪਿੰਗ, ਫੌਂਟ ਕਨਵਰਜ਼ਨ ਅਤੇ ਹੋਰ ਬਹੁਤ ਸਾਰੇ ਹੁਣ ਤੱਕ ਔਖੇ ਅਤੇ ਅਸੰਭਵ ਸਮਝੇ ਜਾਂਦੇ ਕੰਮ ਸੰਭਵ ਕਰ ਦਿਖਾਏ ਹਨ, ਜਿਨ੍ਹਾਂ ਤੇ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ। ਮੈਂ ਡਾ: ਸਾਹਿਬ ਦੀ ਦਿਲੋਂ ਮਸ਼ਕੂਰ ਹਾਂ। ਉਹਨਾਂ ਬਾਰੇ ਆਪਾਂ ਜਲਦੀ ਹੀ ਆਰਸੀ ਤੇ ਇਕ ਲੇਖ ‘ਚ ਸਾਰੀ ਜਾਣਕਾਰੀ ਸ਼ਾਮਿਲ ਕਰਾਂਗੇ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

Friday, February 26, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਜੀ ਨੇ ਜਲੰਧਰ ਵਸਦੇ ਸ਼ਾਇਰ ਸੁਰਜੀਤ ਸਾਜਨ ਜੀ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ: ‘ਗੁਲਾਬੀ ਰੰਗ ਦੇ ਸੁਪਨੇ’ ਆਰਸੀ ਲਈ ਭੇਜਿਆ ਹੈ। ਸੋਹਲ ਸਾਹਿਬ ਅਤੇ ਸਾਜਨ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’




Thursday, February 25, 2010

ਪ੍ਰਸਿੱਧ ਪੰਜਾਬੀ ਲੇਖਕ ਬਲਬੀਰ ਸਿੰਘ ਮੋਮੀ ਨੂੰ ਪਾਕਿਸਤਾਨ ਸਰਕਾਰ ਵੱਲੋਂ ਪੰਜਾਬੀ ਕਾਨਫਰੰਸ ਲਈ ਸੱਦਾ - ਸੂਚਨਾ

ਪ੍ਰਸਿੱਧ ਪੰਜਾਬੀ ਲੇਖਕ ਅਤੇ ਖ਼ਬਰਨਾਮਾ ਦੇ ਸਾਹਿਤਕ ਸੰਪਾਦਕ ਸ: ਬਲਬੀਰ ਸਿੰਘ ਮੋਮੀ ਨੂੰ ਪਾਕਿਸਤਾਨ ਸਰਕਾਰ ਵੱਲੋਂ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਸੱਦਾ-ਪੱਤਰ ਪ੍ਰਾਪਤ ਹੋਇਆ ਹੈ। ਪਾਕਿਸਤਾਨ ਅਕੈਡਮੀ ਆਫ ਲੈਟਰਜ਼/ਗਵਰਮੈਂਟ ਆਫ ਪਾਕਿਸਤਾਨ ਨੇ ਸ: ਮੋਮੀ ਨੂੰ 14 ਤੋ 16 ਮਾਰਚ ਨੂੰ ਇਸਲਾਮਾਬਾਦ ਵਿਚ ਹੋ ਰਹੀ ਇੰਟਰਨੈਸ਼ਨਲ ਕਾਨਫਰੰਸ ਆਫ ਰਾਈਟਰਜ਼ ਐਂਡ ਇਨਟਲੈਕੂਚਲਜ਼ ਆਨ “ਸੂਫੀਇਜ਼ਮ ਐਂਡ ਪੀਸ” ਵਿਸ਼ੇ ਤੇ ਪੇਪਰ ਪੜ੍ਹਨ ਲਈ ਸੱਦਾ-ਪੱਤਰ ਭੇਜਿਆ ਹੈ। ਸ: ਮੋਮੀ ਦੀ ਹਵਾਈ ਟਿਕਟ ਅਤੇ ਰਿਹਾਇਸ਼ ਦਾ ਖ਼ਰਚ ਅਕੈਡਮੀ ਵੱਲੋਂ ਅਦਾ ਕੀਤਾ ਜਾਵੇਗਾ। ਯਤਨ ਜਾਰੀ ਹਨ ਕਿ ਲੇਖਕ ਦੀ ਬਹੁ ਚਰਚਿਤ ਸਵੈ-ਜੀਵਨੀ “ਕਿਹੋ ਜਿਹਾ ਸੀ ਜੀਵਨ?” ਦਾ ਪਹਿਲਾ ਭਾਗ ਸ਼ਾਹਮੁਖੀ ਵਿਚ ਲੇਖਕ ਦੀ ਪਾਕਿਸਤਾਨ ਫੇਰੀ ਵੇਲੇ ਰਿਲੀਜ਼ ਕੀਤਾ ਜਾ ਸਕੇ। ਭਾਰਤ ਵਿਚ ਵੀ ਇਹ ਸਵੈ-ਜੀਵਨੀ ਛਪਣ ਅਧੀਨ ਹੈ। ਚੇਤੇ ਰਹੇ ਇਸ ਸਵੈ-ਜੀਵਨੀ ਵਿਚ ਦੇਸ਼ ਦੀ ਵੰਡ ਦੀ ਤਰਾਸਦੀ ਅਤੇ ਮੁੜ ਵਸੇਬੇ ਦੀਆਂ ਸਮੱਸਿਆਵਾਂ ਨੂੰ ਬੜੀ ਬਾਰੀਕੀ ਨਾਲ ਵਰਨਣ ਕੀਤਾ ਗਿਆ ਹੈ ਅਤੇ ਸਵੈ-ਜੀਵਨੀ ਖ਼ਬਰਨਾਮਾ ਅਤੇ ਆਰਸੀ ਵਿੱਚ ਲਗਾਤਾਰ ਕਿਸ਼ਤਵਾਰ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਲੇਖਕ ਵੱਲੋਂ ਜਾਣ ਦੀਆਂ ਤਿਆਰੀਆਂ ਸ਼ੁਰੂ ਹਨ।

Tuesday, February 23, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਟਰਾਂਟੋ, ਕੈਨੇਡਾ ਵਸਦੇ ਲੇਖਕ ਸੁਖਿੰਦਰ ਜੀ ਆਪਣੀਆਂ ਤਿੰਨ ਖ਼ੂਬਸੂਰਤ ਕਿਤਾਬਾਂ: ਕਾਵਿ-ਸੰਗ੍ਰਹਿ: 'ਪ੍ਰਦੂਸ਼ਿਤ ਹਵਾ ਨਾਲ਼ ਸੰਵਾਦ', ‘ਕੁੱਤਿਆਂ ਬਾਰੇ ਕਵਿਤਾਵਾਂ’ ਅਤੇ ਨਿਬੰਧ-ਸੰਗ੍ਰਹਿ: ‘ਸੁਖਿੰਦਰ: ਕਾਵਿ-ਚਿੰਤਨ’ (ਸੰਪਾਦਨਾ: ਸਤਿੰਦਰ ਸਿੰਘ ਨੂਰ) ਅਤੇ ਮੈਗਜ਼ੀਨ ਸੰਵਾਦ ਦੇ ਦੋ ਅੰਕ ਸਰੀ ਵਸਦੇ ਲੇਖਕ ਹਰਜੀਤ ਦੌਧਰੀਆ ਜੀ ਹੱਥ ਆਰਸੀ ਲਈ ਭੇਜੇ ਹਨ। ਦੌਧਰੀਆ ਸਾਹਿਬ ਅਤੇ ਸੁਖਿੰਦਰ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’











Monday, February 22, 2010

ਮਨਜੀਤ ਮੀਤ ਅਤੇ ਗਿੱਲ ਮੋਰਾਂਵਾਲੀ ਸਨਮਾਨ ਸਮਾਗਮ 6 ਮਾਰਚ, 2010 ਨੂੰ ਸਰੀ, ਕੈਨੇਡਾ ਵਿਖੇ ਹੋਵੇਗਾ

ਪੰਜਾਬੀ ਦੇ ਕਾਵਿ-ਨਾਟਕਾਰ ਤੇ ਕਵੀ ਮਨਜੀਤ ਮੀਤ ਅਤੇ ਕਵੀ ਗਿੱਲ ਮੋਰਾਂਵਾਲੀ ਦਾ ਸਨਮਾਨ ਸਮਾਗਮ 6 ਮਾਰਚ, 2010 ਨੂੰ ਬਾਅਦ ਦੁਪਹਿਰ 12.30 ਵਜੇ ਪ੍ਰੌਗਰੈਸਿਵ ਕਲਚਰ ਸੈਨਟਰ, ਯੂਨਿਟ ਨੰਬਰ 126, 130 ਸਟਰੀਟ, ਸਰੀ ਵਿਖੇ ਆਯੋਜਤ ਕੀਤਾ ਗਿਆ ਹੈ!ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕਾਡਮੀ(ਸਿਪਸਾ) ਵਲੋਂ ਮਨਜੀਤ ਮੀਤ ਨੂੰ ਡਾ. ਸੁਰਜੀਤ ਸਿੰਘ ਸੇਠੀ ਯਾਦਗਾਰੀ ਪੁਰਸਕਾਰ ਨਾਲ ਅਤੇ ਗਿੱਲ ਮੋਰਾਂਵਾਲੀ ਨੂੰ ਈਸ਼ਰ ਸਿੰਘ ਅਟਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

-----

ਗਿੱਲ ਮੋਰਾਂਵਾਲੀ ਬੀ.ਸੀ. ਦਾ ਪ੍ਰਸਿਧ ਸੀਨੀਅਰ ਤੇ ਪ੍ਰੌਢ ਕਵੀ ਹੈ ਅਤੇ ਮਨਜੀਤ ਮੀਤ ਨੇ ਕਾਵਿ-ਨਾਟਕ, ਆਧੁਨਿਕ ਕਵਿਤਾ ਤੇ ਸੰਪਾਦਨ ਦੇ ਖੇਤਰ ਵਿਚ ਜ਼ਿਕਰ ਗੋਚਰਾ ਕੰਮ ਕੀਤਾ ਹੈ।ਇਸੇ ਸਮਾਗਮ ਵਿਚ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਥਰਜ਼ ਐਂਡ ਆਰਟਿਸਟਸ(ਇਆਪਾ - ਕੈਨੇਡਾ) ਵਲੋਂ ਮਨਜੀਤ ਮੀਤ ਨੂੰ ਅੰਤਰ-ਰਾਸ਼ਟਰੀ ਸ਼੍ਰੋਮਣੀ ਕਾਵਿ-ਨਾਟਕਾਰ ਤੇ ਕਵੀ ਪੁਰਸਕਾਰ ਨਾਲ ਅਭਿਨੰਦਤ ਕੀਤਾ ਜਾਵੇਗਾ। ਇਹ ਪੁਰਸਕਾਰ ਮਨਜੀਤ ਮੀਤ ਨੂੰ ਉਸਦੇ ਕਾਵਿ-ਨਾਟਕ: “ਅਧੂਰੇ ਪੈਗੰਬਰ” ਤੇ ਉਸਦੀ ਸਮੁੱਚੀ ਕਾਵਿ-ਪ੍ਰਾਪਤੀ ਲਈ ਦਿੱਤਾ ਜਾ ਰਿਹਾ ਹੈ। “ਅਧੂਰੇ ਪੈਗੰਬਰ” ਨੂੰ ਇਸ ਸੰਸਥਾ ਵੱਲੋਂ ਇਸ ਦਹਾਕੇ ਦੀ ਸਰਵੋਤਮ ਪੁਸਤਕ ਘੋਸ਼ਿਤ ਕੀਤਾ ਗਿਆ ਹੈ।

-----

ਯਾਦ ਰਹੇ ਕਿ ਇਆਪਾ ਦਾ ਇਹ ਪੁਰਸਕਾਰ ਲੈਣ ਵਾਲਿਆਂ ਵਿਚ ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਕਰਤਾਰ ਸਿੰਘ ਦੁੱਗਲ, ਡਾ. ਹਰਿਭਜਨ ਸਿੰਘ, ਡਾ. ਦਲੀਪ ਕੌਰ ਟਿਵਾਣਾ, ਡਾ. ਸੁਰਜੀਤ ਸਿੰਘ ਸੇਠੀ, ਡਾ. ਹਰਚਰਨ ਸਿੰਘ, ਫ਼ਖ਼ਰ ਜ਼ਮਾਨ ਤੇ ਅਫ਼ਜ਼ਲ ਅਹਿਸਨ ਰੰਧਾਵਾ ਆਦਿ ਤੋਂ ਬਿਨਾਂ ਦੋ ਸਿਰਮੌਰ ਪਰਵਾਸੀ ਪੱਤਰਕਾਰ ਸਵਰਗੀ ਤਾਰਾ ਸਿੰਘ ਹੇਅਰ ਅਤੇ ਤਰਸੇਮ ਸਿੰਘ ਪੁਰੇਵਾਲ ਦੇ ਨਾਮ ਵੀ ਸ਼ਾਮਿਲ ਹਨ। ਇਸ ਸਮਾਗਮ ਵਿਚ ਦਰਸ਼ਕਾਂ ਦੇ ਮਨੋਰੰਜਨ ਲਈ ਗੀਤ ਸੰਗੀਤ ਦੇ ਨਾਲ ਹੀ ਕਵੀ ਦਰਬਾਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਕਿਰਪਾ ਕਰਕੇ ਇਸ ਸਮਾਗਮ ਦੀ ਆਪਣੀ ਹਾਜ਼ਰੀ ਨਾਲ਼ ਸ਼ੋਭਾ ਜ਼ਰੂਰ ਵਧਾਓ ਜੀ।

ਭੂਪਿੰਦਰ ਧਾਲੀਵਾਲ

ਸੰਚਾਲਕ ਅਤੇ ਕੋਆਰਡੀਨੇਟਰ

ਫੋਨ : (604) 825 5061

Friday, February 19, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਸਰੀ, ਕੈਨੇਡਾ ਵਸਦੇ ਲੇਖਕ ਪ੍ਰਿੰ: ਸਰਵਣ ਸਿੰਘ ਔਜਲਾ ਜੀ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਧਾਰਮਿਕ ਨਿਬੰਧ-ਸੰਗ੍ਰਹਿ ‘ਅਨ੍ਹੇਰੇ ਰਾਹ ਅਤੇ ਪੰਥ’ ਆਰਸੀ ਲਈ ਭੇਜਿਆ ਹੈ। ਪ੍ਰਿੰ: ਔਜਲਾ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’




ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਸਰੀ, ਕੈਨੇਡਾ ਵਸਦੇ ਲੇਖਕ ਪ੍ਰਿੰ: ਸਰਵਣ ਸਿੰਘ ਔਜਲਾ ਜੀ ਥੋੜ੍ਹੇ ਦਿਨ ਪਹਿਲਾਂ ਹੀ ਇੰਡੀਆ ਹੋ ਕੇ ਆਏ ਹਨ। ਉਹਨਾਂ ਨੇ ਮਰਹੂਮ ਲੇਖਕ ਸ: ਪ੍ਰੇਮ ਸਿੰਘ ਮਸਤਾਨਾ ਜੀ ਦੀਆਂ ਦੋ ਖ਼ੂਬਸੂਰਤ ਕਿਤਾਬਾਂ, ਨਿਬੰਧ-ਸੰਗ੍ਰਹਿ ‘ਸ਼ਬਦ ਸੈਨਤਾਂ’ ਅਤੇ ਗ਼ਜ਼ਲ ਦੇ ਵਿਧੀ-ਵਿਧਾਨ ਤੇ ਲਿਖੀ ਕਿਤਾਬ ‘ਪਿੰਗਲ ਅਤੇ ਅਰੂਜ਼ ਦੀ ਸੂਝ’ ਆਰਸੀ ਲਈ ਲਿਆਂਦੀਆਂ ਹਨ। ਮੈਂ ਇਕ ਵਾਰ ਫੇਰ ਪ੍ਰਿੰ: ਔਜਲਾ ਜੀ ਦੀ ਦਿਲੋਂ ਸ਼ੁਕਰਗੁਜ਼ਾਰ ਹਾਂ।

ਅਦਬ ਸਹਿਤ

ਤਨਦੀਪ ‘ਤਮੰਨਾ’







Thursday, February 18, 2010

ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ – ਸਿਮਪੋਜ਼ੀਅਮ – ਮਾਰਚ 8, 2010 ਨੂੰ ਹੋਵੇਗਾ - ਸੂਚਨਾ

ਯੂ.ਬੀ.ਸੀ. ਦੀ ਏਸ਼ੀਅਨ ਲਾਇਬ੍ਰੇਰੀ ਦੀ 50 ਵੀਂ ਵਰ੍ਹੇ-ਗੰਢ ਦੇ ਮੌਕੇ ‘ਤੇ ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ - ਸਿਮਪੋਜ਼ੀਅਮ

ਸਵਾਗਤੀ ਭਾਸ਼ਨ: ਸਰਬਜੀਤ ਕੌਰ ਰੰਧਾਵਾ ਅਤੇ ਐਲਾਨੋਰ ਯੌਐਨ

ਰਵਿੰਦਰ ਰਵੀ – ਮੁੱਖ ਬੁਲਾਰੇ 11:00 ਸਵੇਰੇ

ਸੁਖਵੰਤ ਹੁੰਦਲ (ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ…)

ਮਨਜੀਤ ਮੀਤ (ਕਵਿਤਾ-ਪਾਠ)

ਦੁਪਹਿਰ ਦਾ ਖਾਣਾ 12:30

ਹਰਚੰਦ ਸਿੰਘ ਬਾਗੜੀ (ਕਵਿਤਾ-ਪਾਠ)

ਪ੍ਰਸ਼ਨ ਉੱਤਰ ਸਮਾਂ

ਸਮਾਪਤੀ 2 ਵਜੇ ਦੁਪਿਹਰ

ਰਵਿੰਦਰ ਰਵੀ

ਮਾਰਚ 8, ਸੋਮਵਾਰ, 11:00-2:00 ਵਜੇ

ਏਸ਼ੀਅਨ ਸੈਂਟਰ ਆਡੀਟੋਰੀਅਮ

1871 Weat Mall Vancouver, B.C. V6T 1Z2

-----

ਰਵਿੰਦਰ ਰਵੀ ਬੀ. ਸੀ ਦੇ ਮਸ਼ਹੂਰ ਕਵੀ ਅਤੇ ਲੇਖਕ ਹਨ ਜਿਨ੍ਹਾਂ ਦੀਆਂ 80 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿੰਨ੍ਹਾ ਵਿੱਚ ਅੰਗਰੇਜ਼ੀ ’ਚ ਲਿਖੀਆਂ Restless Soul and Wind Song ਬਹੁਤ ਪ੍ਰਸਿੱਧ ਹਨ। ਆਪ ਸਭ ਨੂੰ ਇਸ ਪ੍ਰੋਗਰਾਮ ਵਿੱਚ ਆਉਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਜਿੱਥੇ ਹੋਰ ਲੇਖਕ, ਸਕਾਲਰ, ਵਿਦਿਆਰਥੀ ਅਤੇ ਭਾਈਚਾਰਾ ਰਵਿੰਦਰ ਰਵੀ ਦੀਆਂ ਲਿਖਤਾਂ ਦਾ ਅਨੰਦ ਮਾਨਣ ਲਈ ਇੱਕਠੇ ਹੋਣਗੇ।

ਇਸ ਦੇ ਨਾਲ ਹੀ ਕਵੀ, ਲੇਖਕ, ਅਤੇ ਗੀਤਕਾਰ ਹਰਚੰਦ ਸਿੰਘ ਬਾਗੜੀ ਵੀ ਆਪਣੀਆਂ ਚੋਣਵੀਆਂ ਰਚਨਾਵਾਂ ਪੜ੍ਹਨਗੇ। ਸਰਦਾਰ ਬਾਗੜੀ ਦਾ ਗੱਲ ਕਹਿਣ ਦਾ ਵੱਖਰਾ ਅੰਦਾਜ਼ ਹੈ, ਉਹ ਆਪਣੀ ਕਹਾਣੀ ਜਾਂ ਕਵਿਤਾ ਨੂੰ ਫ਼ਲਸਫੇ, ਹਾਸੇ ਅਤੇ ਨਾਟਕੀ ਢੰਗ ਨਾਲ ਪੇਸ਼ ਕਰਦੇ ਹਨ।ਮਨਜੀਤ ਮੀਤ ਕਵਿਤਾ ਅਤੇ ਸੁਖਵੰਤ ਹੁੰਦਲ ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ ਅਤੇ ਯੂ.ਬੀ.ਸੀ ਵਿੱਚ ਪੜ੍ਹਾਈ ਲਿਖਾਈ ਬਾਰੇ ਆਪਣੇ ਵਿਚਾਰ ਰੱਖਣਗੇ । ਆਪ ਸਭ ਨੂੰ ਇਨ੍ਹਾਂ ਲਾਜਵਾਬ ਲੇਖਕਾਂ ਦੇ ਵਿਚਾਰਾਂ ਨੂੰ ਸੁਣਨ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ।

ਇਹ ਪ੍ਰੋਗਰਾਮ ਫਰੀ ਹੈ ਅਤੇ ਖਾਣ ਪੀਣ ਦਾ ਪ੍ਰਬੰਧ ਹੋਵੇਗਾ।

ਹੋਰ ਜਾਣਕਾਰੀ ਲਈ ਸਰਬਜੀਤ ਕੌਰ ਰੰਧਾਵਾ ਨੂੰ ਏਸ਼ੀਅਨ ਲਾਇਬ੍ਰੇਰੀ ਵਿਖੇ 604-822-2162 ਤੇ ਸੰਪਰਕ ਕਰ ਸਕਦੇ ਹੋ।