Tuesday, September 21, 2010

ਪ੍ਰੋ. ਪ੍ਰੀਤਮ ਸਿੰਘ ਜੀ ਦੇ ਜੀਵਨ ਤੇ ਸ਼ਖ਼ਸੀਅਤ ਬਾਰੇ ਪੁਸਤਕ 26 ਸਤੰਬਰ, 2010 ਨੂੰ ਸਰੀ ‘ਚ ਰਿਲੀਜ਼ ਹੋਵੇਗੀ – ਸੱਦਾ-ਪੱਤਰ

ਇਹ ਸੂਚਨਾ ਅਦਾਰਾ ਸਾਊਥ ਏਸ਼ੀਅਨ ਰੀਵੀਊ ਅਤੇ ਵਿਰਾਸਤ ਫਾਊਂਡੇਸ਼ਨ, ਕੈਨੇਡਾ ਵੱਲੋਂ ਘੱਲੀ ਗਈ ਹੈ।

******

ਪ੍ਰੋ.ਪ੍ਰੀਤਮ ਸਿੰਘ ਪੰਜਾਬੀ ਕੌਮ ਦਾ ਇਕ ਉਹ ਹਸਤਾਖ਼ਰ ਹੈ ਜਿਸ ਨੂੰ ਪੰਜਾਬੀ ਜਗਤ ਵਿਚ ਬਹੁਤ ਮਾਣ ਅਤੇ ਸਨਮਾਨ ਨਾਲ ਜਾਣਿਆ ਜਾਂਦਾ ਹੈ। ਆਪ ਨੇ ਆਪਣੀ 90 ਸਾਲ ਦੀ ਜ਼ਿੰਦਗੀ ਵਿਚ 60 ਤੋਂ ਉਪਰ ਪੁਸਤਕਾਂ ਪੰਜਾਬੀ ਕੌਮ ਦੀ ਝੋਲੀ ਵਿਚ ਪਾਈਆਂ ਹਨ। ਉਨ੍ਹਾਂ ਦਾ ਦਿਹਾਂਤ 25 ਅਕਤੂਬਰ, 2008 ਨੂੰ ਉਨ੍ਹਾਂ ਦੇ ਆਪਣੇ ਹੀ

ਗ੍ਰਹਿ ਪਟਿਆਲੇ ਵਿਖੇ ਹੋਇਆ। ਉਹ ਪੰਜਾਬੀ ਮਾਂ ਦਾ ਉਹ ਸ਼ੇਰ ਪੁੱਤਰ ਸੀ ਜਿਸ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਅਤੇ ਰਾਖੀ ਵਾਸਤੇ ਹਮੇਸ਼ਾਂ ਘੋਲ਼ਾਂ ਦੀ ਅਗਵਾਈ ਕੀਤੀ ਅਤੇ ਇਸਦੀ ਆਨ ਤੇ ਸ਼ਾਨ ਵਾਸਤੇ ਲੱਠ ਅਤੇ ਦਲੀਲ ਨਾਲ ਪਹਿਰਾ ਦਿਤਾ। ਉਨ੍ਹਾਂ ਦੀ ਜ਼ਿੰਦਗੀ ਦੀ ਆਖਰੀ ਅਤੇ ਮਹੱਤਵਪੂਰਨ ਕ੍ਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ

ਸੇਖ ਫ਼ਰੀਦ ਦੀ ਭਾਲਜੋ ਉਨ੍ਹਾਂ 50 ਸਾਲ ਦੀ ਖੋਜ ਅਤੇ ਅਣਥੱਕ ਮਿਹਨਤ ਨਾਲ ਮੁਕੰਮਲ ਕੀਤੀ।

------

ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਉਜਾਗਰ ਕਰਦੀ ਇਕ ਹੋਰ ਪੁਸਤਕ 'ਪ੍ਰੋ. ਪ੍ਰੀਤਮ ਸਿੰਘ, ਜੀਵਨ, ਸ਼ਖਸੀਅਤ ਅਤੇ ਰਚਨਾ', ਡਾ. ਪ੍ਰੀਤਮ ਸਿੰਘ ਕੈਂਬੋ ਵਲੋਂ ਸੰਪਾਦਿਤ ਅਤੇ ਛਾਇਆ ਕੀਤੀ ਗਈ ਹੈ।

ਅਦਾਰਾ 'ਸਾਊਥ ਏਸ਼ੀਅਨ ਰੀਵੀਊ' ਅਤੇ 'ਵਿਰਾਸਤ ਫਾਊਂਡੇਸ਼ਨ, ਕੈਨੇਡਾ' ਪ੍ਰੋ. ਪ੍ਰੀਤਮ ਸਿੰਘ ਜੀ ਦੀ ਆਖਰੀ ਕ੍ਰਿਤ ਅਤੇ ਪ੍ਰੋ. ਪ੍ਰੀਤਮ ਸਿੰਘ ਜੀ ਦੇ ਜੀਵਨ ਤੇ ਸ਼ਖ਼ਸੀਅਤ ਬਾਰੇ ਪੁਸਤਕ ਪਹਿਲੀ ਵਾਰ ਕੈਨੇਡਾ ਵਿਚ ਰਿਲੀਜ਼ ਕਰਨ ਦਾ ਮਾਣ ਲੈ ਰਹੀ ਹੈ।

-----

ਇਸ ਮੌਕੇ ਹੋਰ ਦਾਨਿਸ਼ਵਰ ਅਤੇ ਅਦਬੀ ਸ਼ਖ਼ਸੀਅਤਾਂ ਤੋਂ ਇਲਾਵਾ ਪ੍ਰੋ. ਪ੍ਰੀਤਮ ਸਿੰਘ ਜੀ ਦੀ ਹੋਣਹਾਰ ਸਪੁੱਤਰੀ ਅਤੇ ਪੰਜਾਬੀ ਮਾਂ ਬੋਲੀ ਦੀ ਰਾਖੀ ਤੇ ਪਹਿਰਾ ਦੇਣ ਵਾਲੀ, ਭਰੂਣ ਹੱਤਿਆ ਖ਼ਿਲਾਫ਼ ਇਕ ਬੁਲੰਦ ਅਵਾਜ਼ ਡਾ. ਹਰਸ਼ਿੰਦਰ ਕੌਰ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪਹੁੰਚ ਰਹੇ ਹਨ।ਇਸ ਮੌਕੇ ਡਾ. ਹਰਸ਼ਿੰਦਰ ਕੌਰ ਹੁਰਾਂ ਦੀ ਕ੍ਰਿਤ ਖ਼ੁਰਾਕ ਬਾਰੇ ਸੰਪੂਰਨ ਜਾਣਕਾਰੀਵੀ ਰਿਲੀਜ਼ ਕੀਤੀ ਜਾਵੇਗੀ। ਸਭ ਪੰਜਾਬੀ ਪਿਆਰਿਆਂ ਅਤੇ ਦੋਸਤਾਂ ਨੂੰ ਇਸ ਮੌਕੇ ਤੇ ਪਰਿਵਾਰ ਸਮੇਤ ਪਹੁੰਚਣ ਦਾ ਨਿੱਘਾ ਸੱਦਾ ਦਿਤਾ ਜਾਂਦਾ ਹੈ।

-----

ਇਹ ਸਮਾਗਮ 26 ਸਤੰਬਰ, 2010, ਦਿਨ ਐਤਵਾਰ, ਦੁਪਹਿਰ 12.00 ਵਜੇ ਬੰਬੇ ਬੈਂਕੁਅਟ ਹਾਲ, 7475, 135 ਸਟ੍ਰੀਟ, ਸਰੀ ਵਿਖੇ ਕੀਤਾ ਜਾਵੇਗਾ।ਤੁਹਾਡੀ ਸਭ ਦੀ ਉਡੀਕ ਰਹੇਗੀ!

ਉਡੀਕਵਾਨ:

ਅਦਾਰਾ ਸਾਊਥ ਏਸ਼ੀਅਨ ਰੀਵੀਊ ਅਤੇ ਵਿਰਾਸਤ ਫਾਊਂਡੇਸ਼ਨ, ਕੈਨੇਡਾ

ਹੋਰ ਜਾਣਕਾਰੀ ਵਾਸਤੇ ਸੰਪਰਕ ਕਰੋ:

ਭੁਪਿੰਦਰ ਸਿੰਘ ਮੱਲ੍ਹੀ

604-765-3063

ਸੁੱਚਾ ਸਿੰਘ ਦੀਪਕ

250-960-8626

ਜਸਪਾਲ ਸਿੰਘ ਰੰਧਾਵਾ

604-897-4512

ਰਣਜੀਤ ਸਿੰਘ ਕਲਸੀ

604-562-4122

ਕੰਵਲਜੀਤ ਸਿੰਘ ਖੰਗੂਰਾ

604-781-8558


Thursday, September 16, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ! ਵੁਲਵਰਹੈਂਪਟਨ, ਯੂ.ਕੇ. ਵਸਦੇ ਸੁਪ੍ਰਸਿੱਧ ਗੀਤਕਾਰ ਚੰਨ ਜੰਡਿਆਲਵੀ ਜੀ ਨੇ ਜੀਵਨ ਪਬਲਿਸ਼ਰਜ਼, ਅੰਮ੍ਰਿਤਸਰ ਵੱਲੋਂ ਦੋ ਭਾਗਾਂ ਚ ਪ੍ਰਕਾਸ਼ਿਤ ਆਪਣੀ ਸਮੁੱਚੀ ਰਚਨਾ ਦੀਆਂ ਖ਼ੂਬਸੂਰਤ ਕਿਤਾਬਾਂ ਜੰਡਿਆਲੇ ਦੇ ਚੰਨ ਚੰਨ ਜੰਡਿਆਲਵੀ ਦੀਆਂ ਰਚਨਾਵਾਂ' ਭਾਗ 1 ਅਤੇ 2 ਆਰਸੀ ਦੀ ਲਾਇਬ੍ਰੇਰੀ ਲਈ ਭੇਜੀਆਂ ਹਨ, ਜੋ ਆਰਸੀ ਲਾਇਬ੍ਰੇਰੀ ਲਈ ਸਚਮੁੱਚ ਹੀ ਨਾਯਾਬ ਤੋਹਫ਼ਾ ਹਨ। । ਜੰਡਿਆਲਵੀ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ







ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਯੂ.ਐੱਸ.ਏ. ਵਸਦੀ ਕਵਿੱਤਰੀ ਮੈਡਮ ਸੰਦੀਪ ਸੀਤਲ ਜੀ ਨੇ ਆਪਣੇ ਪਿਤਾ ਜੀ ਮਰਹੂਮ ਡਾ: ਜੀਤ ਸਿੰਘ ਸੀਤਲ ਸਾਹਿਬ ਦੁਆਰਾ ਸੰਕਲਿਤ ਕੀਤਾ ਫ਼ਾਰਸੀ-ਪੰਜਾਬੀ ਸ਼ਬਦ ਕੋਸ਼ ( ਪ੍ਰਕਾਸ਼ਨਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਅਮਰੀਕਾ ਵਸਦੀ ਲੇਖਿਕਾ ਐੱਨ. ਕੌਰ ਦੁਆਰਾ ਸੰਕਲਿਤ ਪੰਜਾਬੀ ਲੋਕ ਗੀਤਾਂ ਦੇ ਤਿੰਨ ਸੰਗ੍ਰਹਿ ਬੋਲ ਪੰਜਾਬਣ ਦੇ ਭਾਗ 1, 2, 3 ( ਪ੍ਰਕਾਸ਼ਨਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ) ਆਰਸੀ ਦੀ ਲਾਇਬ੍ਰੇਰੀ ਲਈ ਭੇਜੇ ਹਨ । ਡਾ: ਸੀਤਲ ਸਾਹਿਬ ਦੁਆਰਾ ਸੰਕਲਿਤ ਫ਼ਾਰਸੀ-ਪੰਜਾਬੀ ਸ਼ਬਦ ਕੋਸ਼ ਆਰਸੀ ਦੀ ਲਾਇਬ੍ਰੇਰੀ 'ਚ ਹੋਇਆ ਹੁਣ ਤੱਕ ਦਾ ਸਭ ਤੋਂ ਵਡਮੁੱਲਾ ਵਾਧਾ ਹੈ। ਉਹਨਾਂ ਦੀ ਇਸ ਕਿਰਤ, ਸਿਰੜ ਅਤੇ ਲਗਨ ਨੂੰ ਸਿਰ ਝੁਕਾ ਕੇ ਸਲਾਮ ਹੈ। ਮੈਡਮ ਸੀਤਲ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ
















Monday, September 13, 2010

ਗ਼ਜ਼ਲ-ਸੰਗ੍ਰਹਿ ‘ਖੰਨਿਓਂ ਤਿੱਖਾ ਸਫ਼ਰ’ (2010 ) 18 ਸਤੰਬਰ, 2010 ਨੂੰ ਰਿਲੀਜ਼ ਹੋਵੇਗਾ – ਸੱਦਾ ਪੱਤਰ

ਇਹ ਸੂਚਨਾ ਪਾਲ ਢਿੱਲੋਂ ਸਾਹਿਬ ਵੱਲੋਂ ਘੱਲੀ ਗਈ ਹੈ।

ਵਰਨਨ, ਬੀ.ਸੀ. ਕੈਨੇਡਾ ਵਸਦੇ ਗ਼ਜ਼ਲਗੋ ਪਾਲ ਢਿੱਲੋਂ ਸਾਹਿਬ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਖੰਨਿਓਂ ਤਿੱਖਾ ਸਫ਼ਰ (2010 ) 18 ਸਤੰਬਰ ( ਦਿਨ ਸ਼ਨੀਵਾਰ ), 2010 ਨੂੰ ਬਾਅਦ ਦੁਪਹਿਰ 1:00 ਵਜੇ ਤੋਂ ਸ਼ਾਮ 4:00 ਵਜੇ ਤੱਕ ਉਲੀਕੇ ਸਮਾਗਮ ਵਿਚ ਸਰੀ ਦੇ ਪ੍ਰੋਗਰੈਸਿਵ ਕਲਚਰ ਸੈਂਟਰ ਵਿਖੇ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਤੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਕਿਤਾਬ ਰਿਲੀਜ਼ ਸਮਾਗਮ ਉਪਰੰਤ ਚਾਹ-ਪਾਣੀ ਦਾ ਪ੍ਰਬੰਧ ਹੋਵੇਗਾ। ਬਹੁਤੀ ਜਾਣਕਾਰੀ ਲਈ ਢਿੱਲੋਂ ਸਾਹਿਬ ਨਾਲ਼ 250-307-4949 ਤੇ ਸੰਪਰਕ ਪੈਦਾ ਕਰ ਸਕਦੇ ਹੋ। ਧੰਨਵਾਦ।


Saturday, September 11, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਪਟਿਆਲਾ, ਪੰਜਾਬ ਵਸਦੇ ਲੇਖਕ ਸੁਖਪਾਲ ਸੋਹੀ ਜੀ ਨੇ ਤਰਲੋਚਨ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ ਆਪਣਾ ਨਵਾਂ ਕਾਵਿ-ਸੰਗ੍ਰਹਿ ਸੰਦਲੀ ਬੂਹੇ ਆਰਸੀ ਲਈ ਭੇਜਿਆ ਹੈ। ਸੋਹੀ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ




Sunday, September 5, 2010

ਸੁਰਜੀਤ ਕਲਸੀ - ਕਲੀਅਰਬਰੁੱਕ ਲਾਇਬ੍ਰੇਰੀ 'ਚ ਕਵਿਤਾ-ਪਾਠ ਕਰਨਗੇ - ਸੱਦਾ-ਪੱਤਰ

ਨੋਟ: ਇਹ ਸੂਚਨਾ ਮੈਡਮ ਸੁਰਜੀਤ ਕਲਸੀ ਜੀ ਵੱਲੋਂ ਭੇਜੀ ਗਈ ਹੈ।

*****

The MSA Poets Potpourri Society is pleased to Feature

Surjeet Kalsey, Poet, Dramatist & Fiction Writer

In Blue Moon Reading Series

On 7th September 2010 (International Literacy Day)

at Clearbrook Library, 32320 George Ferguson Way, Abbotsford

Time: 6:308:30PM

Poetry Reading Event is free and everybody Welcome!


Tuesday, August 31, 2010

ਪ੍ਰਗਤੀਸ਼ੀਲ ਲੇਖਕ ਸਭਾ ਡਰਬੀ ਵੱਲੋਂ ਸਾਹਿਤਕ ਕਾਨਫਰੰਸ /ਕਵੀ ਦਰਬਾਰ ਤੇ ਗੀਤ ਸੰਗੀਤ ਦਾ ਪ੍ਰੋਗਰਾਮ – ਸੱਦਾ-ਪੱਤਰ

ਨੋਟ: ਇਹ ਸੂਚਨਾ ਹਰਬਖ਼ਸ਼ ਮਕਸੂਦਪੁਰੀ ਜੀ ਵੱਲੋਂ ਘੱਲੀ ਗਈ ਹੈ।

ਪ੍ਰਗਤੀਸ਼ੀਲ ਲੇਖਕ ਸਭਾ ਡਰਬੀ

Prgressive Writers Association Derby

Proudly Presents

A Panjabi literary/Poetic & musical afternoon

ਸਾਹਿਤਕ ਕਾਨਫਰੰਸ /ਕਵੀ ਦਰਬਾਰ ਤੇ ਗੀਤ ਸੰਗੀਤ ਦਾ ਪ੍ਰੋਗਰਾਮ

At Indian community centre Rawdon Street DerbyDE23 6QR

( ਇੰਡੀਅਨ ਕਿਮਊਨਿਟੀ ਸੈਂਟਰ ਰੌਡਨ ਸਟਰੀਟ ਡਰਬੀ )

on Saturday 18th

September 2010 from 3.00 to 7.00 P.M.

ਸ਼ਨਿੱਚਰਵਾਰ 18 ਸਤੰਬਰ 2010 3 ਵਜੇ ਤੋਂ 7 ਵਜੇ ਸ਼ਾਮ ਤੱਕ

Admission Free

Panjabi Writers/Poets from allover the country are invited

ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਸਮੂਹ ਪੰਜਾਬੀ ਪਿਆਰਿਆਂ ਬੇਨਤੀ ਕੀਤੀ ਜਾਂਦੀ ਹੈ।

PROGRAMME

2.00-3.00

P.M

----------

Welcome address

3.00-5.00

P.M.

---------

Presentation of papers for Discussion

1. Autobiography of Maqsoodpuri........Dr M. Bhardwaj

2.Maqsoodpuri as Prose writer.............Avtar Uppal

5.00-7 P.M....Poetic symposium and musical presentation

੭ ਵਜੇ ਤੋਂ ਪਿੱਛੋਂ ਇਸ ਪ੍ਰੋਗਰਾਮ ਵਿਚ ਸ਼ਾਮਿਲ ਲੇਖਕ, ਕਵੀਆਂ ਤੇ ਕਲਾਕਾਰਾਂ ਦੀ ਸੇਵਾ ਸੰਭਾਲ ਲੰਮਾ ਸਮਾਂ ਚਲਦੀ ਰਹੇਗੀ

ਨੋਟ:- ਇਸ ਕਾਨਫਰੰਸ ਵੋਚ ਬਰਤਾਨਵੀ ਪੰਜਾਬੀ ਲੇਖਕ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਜਵੇਗੀਲੇਖਕ ਪ੍ਰਦਰਸ਼ਨੀ ਵਿਚ ਰੱਖਣ ਲਈ

ਆਪਣੀਆਂ ਪੁਸਤਕ ਲੈਂਦੇ ਆਉਣ

ਹੋਰ ਜਾਣਕਾਰੀ ਲਈ ਸੰਪਰਕ ਕਰੋ

ਜਸਵਿੰਦਰ ਮਾਨ ਫੋਨ: ਜਨਰਲ ਸਕੱਤਰ 01283 510503

ਹਰਿਮੰਦਰ ਬਣਵੈਤ ਪ੍ਰਧਾਨ 01332 271579

ਹਰਬਖ਼ਸ਼ ਮਕਸੂਦਪੁਰੀ

ਮੋਬ: 07791945117


Sunday, August 29, 2010

ਯੂਰਪੀ ਪੰਜਾਬੀ ਸੱਥ ਵਾਲਸਾਲ ਦਾ ਦਸਵਾਂ ਸਨਮਾਨ ਸਮਾਗਮ – ਸੱਦਾ ਪੱਤਰ

ਯੂਰਪੀ ਦੇਸਾਂ ਵਿਚ ਵਸਦੇ ਆਪਣੇ ਭਾਈਚਾਰੇ ਦੀਆਂ ਜੱਦੀ ਜ਼ੁਬਾਨ ਤੇ ਵਿਰਾਸਤ ਨਾਲ ਮੋਹ ਦੀਆਂ ਤੰਦਾਂ ਹੋਰ ਪਕੇਰੀਆਂ ਕਰਨ ਲਈ ਸਮੂਹ ਪੰਜਾਬੀ ਪਿਆਰਿਆਂ ਅਤੇ ਮੀਡੀਆ ਦੀ ਮੱਦਦ ਨਾਲ ਯੂਰਪੀ ਪੰਜਾਬੀ ਸੱਥਵੱਲੋਂ ਦੋ ਮਹਾਨ ਹਸਤੀਆਂ ਨੂੰ ਸਾਲ 2009-10 ਦੇ ਐਲਾਨੇ ਸਨਮਾਨ ਸਤਿਕਾਰ ਸਹਿਤ ਭੇਂਟ ਕਰਨ ਵਾਸਤੇ ਸਮਾਗਮ ਮਿਤੀ 5 ਸਤੰਬਰ 2010 ਦਿਨ ਐਤਵਾਰ ਨੂੰ ਬਾਅਦ ਦੁਪਹਿਰ ਕਰਵਾਇਆ ਜਾ ਰਿਹਾ ਹੈਇਸ ਮੌਕੇ ਆਦਰਯੋਗ ਬੀਬੀ ਯਸ਼ਵੀਰ ਸਾਥੀ ਲੰਦਨ ਅਤੇ ਬੀਬੀ ਹਰਜੀਤ ਕੌਰ ਵੁਲਵਰਹੈਂਪਟਨ ਨੂੰ ਮਾਣ ਸਨਮਾਨ ਭੇਟ ਕੀਤੇ ਜਾਣਗੇਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਡਾ. ਨਿਰਮਲ ਸਿੰਘ ਜੀ ਪੰਜਾਬੀ ਸੱਥ ਲਾਂਬੜਾ ਵਿਸ਼ੇਸ਼ ਪ੍ਰਾਹੁਣੇ ਹੋਣਗੇ ਮੁੱਢ ਤੋਂ ਲੈ ਕੇ ਹੁਣ ਤੀਕ ਯੂਰਪ ਦੇ ਵੱਖੋ-ਵੱਖ ਦੇਸਾਂ ਵਿਚੋਂ ਜਿਨ੍ਹਾਂ ਹੋਰ ਸ਼ਖ਼ਸੀਅਤਾਂ ਨੂੰ ਸਨਮਾਨ ਭੇਟ ਕਰਨ ਦਾ ਪੰਜਾਬੀ ਸੱਥ ਨੂੰ ਮਾਣ ਪ੍ਰਾਪਤ ਹੋਇਆ ਹੈ ਉਹ ਨੇ :-

ਰੂਸ - 1. ਸ੍ਰੀ ਈਗੋਰ ਸੈਰੇਬੇਰੀਆਕੋਵਾ ਮਾਸਕੋ

2. ਬੀਬੀ ਡਾ. ਲੁਦਮਿਲਾ ਖੋਖੋਲੋਵਾ

ਪੋਲੈਂਡ - 3. ਬੀਬੀ ਡਾ. ਅਨਨਾ ਸ਼ੈਕਲੂਸਕਾ

ਹਾਲੈਂਡ - 4. ਬੀਬੀ ਡਾ. ਅਮਰ ਜੋਤੀ

ਆਸਟਰੀਆ 5. ਸ਼੍ਰੀ ਸ਼ਿਵਚਰਨ ਜੱਗੀ ਕੁੱਸਾ

ਫਰਾਂਸ - 6. ਜਾਂ ਮਾਰੀ ਲੌਫੋਂ ਪੈਰਿਸ

ਸਕਾਟਲੈਂਡ - 7. ਸ੍ਰ. ਗੁਰਦੀਪ ਸਿੰਘ ਪੁਰੀ

ਇੰਗਲੈਂਡ - 8. ਸ੍ਰੀ ਹਰੀਸ਼ ਮਲਹੋਤਰਾ

9. ਸ੍ਰ. ਰਣਜੀਤ ਸਿੰਘ ਰਾਣਾ

10. ਸ੍ਰ. ਰਜਿੰਦਰ ਸਿੰਘ ਪੁਰੇਵਾਲ

11. ਸ੍ਰ. ਬਲਿਹਾਰ ਸਿੰਘ ਰੰਧਾਵਾ

12. ਬੀਬੀ ਗੁਰਦੇਵ ਕੌਰ

13. ਸ੍ਰ. ਹਰਬੰਸ ਸਿੰਘ ਜੰਡੂਲਿੱਤਰਾਂ ਵਾਲਾ

14. ਡਾ. ਦੇਵਿੰਦਰ ਕੌਰ

15. ਡਾ. ਪ੍ਰੀਤਮ ਸਿੰਘ ਕੈਂਬੋ

ਸ੍ਰ. ਝਲਮਣ ਸਿੰਘ ਵੜੈਚ

ਬੀਬੀ ਕੈਲਾਸ਼ ਪੁਰੀ

ਸ੍ਰ, ਬਲਬੀਰ ਸਿੰਘ ਕੰਵਲ

ਦੇਸ ਪ੍ਰਦੇਸ ਸਪਤਾਹਿਕ ਪੇਪਰ

ਬੀਬੀ ਰਾਣੀ ਮਲਿਕ

-----

ਸਮਾਗਮ 2.00 ਵਜੇ ਤੋਂ 4.00 ਵਜੇ ਦਿਨ ਦੇ ਸਮੇਂ ਤੀਕ ਸ਼ਾਈਨ ਸਟਾਰ ਬੈਂਕੁਇਟ ਸੁਇਟ, ਨਿਊ ਰੇਲਵੇ ਸਟਰੀਟ, ਵਿਲਨਹਾਲ, ਵੈਸਟ ਮਿਡਲੈਂਡ ਵਿਖੇ ਹੋਵੇਗਾਅਜਿਹੀਆਂ ਮਜਲਿਸਾਂ ਦੀ ਰੌਣਕ ਭੈਣ ਭਰਾ ਹੀ ਹੁੰਦੇ ਹਨਸਾਰਿਆਂ ਨੂੰ ਬੇਨਤੀ ਹੈ ਕਿ ਸੱਥ ਦੀ ਪਿਰਤ ਮੁਤਾਬਿਕ ਤੁਸੀਂ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਨਾਲ ਲਿਆ ਕੇ ਪੰਜਾਬੀਅਤ ਦਾ ਮਾਣ ਵਧਾਓਚਾਹ/ਕੌਫੀ ਠੀਕ 1.30 ਵਜੇ ਦੁਪਹਿਰ ਨੂੰ ਸ਼ੁਰੂ ਹੋ ਜਾਵੇਗੀ ਅਤੇ ਦੇਸੀ ਲੰਗਰ ਪਾਣੀ (ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ) ਛਕਣ ਤੋਂ ਬਗੈਰ ਕਿਸੇ ਨੇ ਵੀ ਜਾਣ ਦੀ ਖੇਚਲ ਨਹੀਂ ਕਰਨੀ

-----

ਅੱਜ ਦੇ ਯੁਗ ਵਿਚ ਜਦੋਂ ਸਭਿਆਚਾਰਾਂ ਅਤੇ ਬੋਲੀਆਂ ਤੇ ਸਾੜ੍ਹਸਤੀ ਆਈ ਹੋਈ ਹੈ ਤਾਂ ਪੰਜਾਬੀ ਸੱਥ ਨੇ ਆਪਣੀ ਮਾਂ ਬੋਲੀ ਨੂੰ ਵਡਿਆਉਂਦੀਆਂ ਕਿਤਾਬਾਂ ਛਾਪ ਕੇ ਆਪਣੀ ਵਿਰਾਸਤ ਨੂੰ ਸਾਂਭਣ ਦਾ ਇਕ ਨਿਮਾਣਾ ਜਿਹਾ ਯਤਨ ਕੀਤਾ ਹੈਇਹ ਕਿਤਾਬਾਂ ਵੀ ਇਸੇ ਸਮਾਗਮ ਵਿਚ ਆਪ ਜੀ ਨੂੰ ਮਿਲ ਸਕਦੀਆਂ ਹਨ

-----

ਖੁੱਲ੍ਹੀਆਂ ਬਾਹਵਾਂ ਨਾਲ ਤੁਹਾਡੀ ਉਡੀਕ ਵਿਚ :-

ਸੰਚਾਲਕ ਯੂਰਪੀ ਪੰਜਾਬੀ ਸੱਥ

ਮੋਤਾ ਸਿੰਘ ਸਰਾਏ

(07850 750109)

ਸੰਪਰਕ ਲਈ ਫੋਨ ਕਰੋ :

ਹਰਜਿੰਦਰ ਸਿੰਘ ਸੰਧੂ (07855 312282)

ਨਿਰਮਲ ਸਿੰਘ ਕੰਧਾਲਵੀ (07578 389725)

Wednesday, August 25, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਬਰਮਿੰਘਮ,ਯੂ.ਕੇ. ਵਸਦੇ ਪ੍ਰਸਿੱਧ ਲੇਖਕ ਬਲਰਾਜ ਸਿੱਧੂ ਜੀ ਨੇ ਪੰਜਾਬ ਪਬਲੀਕੇਸ਼ਨਜ਼ ( ਯੂ.ਕੇ., ਪੰਜਾਬ) , ਵੱਲੋਂ ਪ੍ਰਕਾਸ਼ਿਤ ਆਪਣਾ ਬਹੁ-ਚਰਚਿਤ ਨਾਵਲ ਵਸਤਰ ਆਰਸੀ ਲਈ ਭੇਜਿਆ ਹੈ। ਸਿੱਧੂ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ







'ਕੈਨੇਡੀਅਨ ਪੰਜਾਬੀ ਸਾਹਿਤ' ਪੁਸਤਕ ਦਾ ਲੋਕ ਅਰਪਨ ਸਮਾਰੋਹ ਅਤੇ ਸੈਮੀਨਾਰ 23 ਸਤੰਬਰ, 2010 ਨੂੰ ਹੋਵੇਗਾ – ਸੱਦਾ ਪੱਤਰ

ਵਿਸ਼ਵ ਭਾਰਤੀ ਪਰਕਾਸ਼ਨ, ਬਰਨਾਲਾ, ਪੰਜਾਬ, ਇੰਡੀਆ ਵਰਲਡ ਪੰਜਾਬੀ ਸੈਂਟਰ, ਪਟਿਆਲਾ, ਪੰਜਾਬ, ਇੰਡੀਆ ਅਤੇ ਕੈਨੇਡਾ ਆਰਟਸ ਕਾਊਂਸਲ, ਆਟਵਾ, ਕੈਨੇਡਾ ਵੱਲੋਂ ਸਾਂਝੇ ਤੌਰ ਉੱਤੇ ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਸੁਖਿੰਦਰ ਦੁਆਰਾ ਰਚਿਤ ਸਮੀਖਿਆ ਦੀ ਪੁਸਤਕ ਦਾ ਲੋਕ ਅਰਪਨ ਸਮਾਰੋਹ ਅਤੇ ਸੈਮੀਨਾਰ ਇਸ ਪ੍ਰਕਾਰ ਹੋਵੇਗਾ:

ਕੈਨੇਡੀਅਨ ਪੰਜਾਬੀ ਸਾਹਿਤ’ (ਸਮੀਖਿਆ)

ਤਰੀਕ: 23 ਸਤੰਬਰ, 2010 ਦਿਨ: ਵੀਰਵਾਰ ਸਮਾਂ: ਸਵੇਰੇ 10 ਵਜੇ ਤੋਂ 1 ਵਜੇ ਦੁਪਹਿਰ

ਸਥਾਨ: ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ, ਇੰਡੀਆ

----

ਮੁੱਖ ਬੁਲਾਰੇ :

ਡਾ. ਸੁਤਿੰਦਰ ਸਿੰਘ ਨੂਰ (ਇੰਡੀਆ)

ਡਾ. ਦੀਪਕ ਮਨਮੋਹਨ ਸਿੰਘ (ਇੰਡੀਆ)

ਡਾ. ਜਗਬੀਰ ਸਿੰਘ (ਇੰਡੀਆ)

ਡਾ. ਤੇਜਵੰਤ ਸਿੰਘ ਮਾਨ (ਇੰਡੀਆ)

ਡਾ. ਜਸਵਿੰਦਰ ਸਿੰਘ (ਇੰਡੀਆ)

ਡਾ. ਰਤਨ ਸਿੰਘ ਢਿੱਲੋਂ (ਇੰਡੀਆ)

ਸੁਖਿੰਦਰ (ਕੈਨੇਡਾ)

-----

ਵਿਸ਼ੇਸ਼ ਮਹਿਮਾਨ :

ਕਿਸ਼ਵਰ ਨਾਹੀਦ (ਪਾਕਿਸਤਾਨ)

(ਪ੍ਰਸਿੱਧ ਲੇਖਕ ਅਤੇ ਸੋਸ਼ਲ ਐਕਟਿਵਿਸਟ)

-----

ਮੁੱਖ ਮਹਿਮਾਨ :

ਡਾ. ਜਸਪਾਲ ਸਿੰਘ

ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ, ਇੰਡੀਆ

-----

ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ :

ਡਾ. ਦੀਪਕ ਮਨਮੋਹਨ ਸਿੰਘ (ਇੰਡੀਆ)

ਫੋਨ: 011-91-98762-00380

ਅਮਿਤ ਮਿੱਤਰ (ਇੰਡੀਆ)

ਫੋਨ: 011-91-93575-12244

ਸੁਖਿੰਦਰ (ਕੈਨੇਡਾ)

ਸੰਪਾਦਕ: ਸੰਵਾਦ’, ਟੋਰਾਂਟੋ, ਕੈਨੇਡਾ

ਫੋਨ: (416) 858-7077

Email: poet_sukhinder@hotmail.com


Thursday, August 5, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਫ਼ਤਿਹਗੜ੍ਹ ਸਾਹਿਬ, ਪੰਜਾਬ ਵਸਦੇ ਲੇਖਕ ਪ੍ਰਿੰ: ਹਰਜਿੰਦਰ ਸਿੰਘ ਭੰਦੋਹਲ ਜੀ ਨੇ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਕਹਾਣੀ-ਸੰਗ੍ਰਹਿ ਉੱਚੀ ਹਵੇਲੀ ਆਰਸੀ ਲਈ ਭੇਜਿਆ ਹੈ। ਭੰਦੋਹਲ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ




ਪੁਸਤਕ ਰਿਲੀਜ਼ ਸਮਾਰੋਹ – ਸੱਦਾ-ਪੱਤਰ

ਇਹ ਸੂਚਨਾ ਮੈਡਮ ਸੁਰਜੀਤ ਕਲਸੀ ਜੀ ਵੱਲੋਂ ਭੇਜੀ ਗਈ ਹੈ।

ਬਲਦੇਵ ਸਿੰਘ ਸੀਹਰਾ ਦੀ ਕਾਵਿ-ਪੁਸਤਕ ਅਧੂਰੇ ਖ਼ਾਬਅਤੇ ਕਮਲ ਗਿੱਲ ਦੀ ਕਿਤਾਬ ਅੱਲੜ ਜਿਹੀ ਮੁਟਿਆਰ ਦਾ ਰਿਲੀਜ਼ ਸਮਾਰੋਹ ਹੇਠ ਲਿਖੇ ਅਨੁਸਾਰ ਹੋਵੇਗਾ:

ਦਿਨ: ਐਤਵਾਰ 15 ਅਗਸਤ 2010, 13:00 ਵਜੇ ਤੋਂ 4 ਵਜੇ ਤੱਕ

ਸਥਾਨ: ਐਬਟਸਫ਼ੋਰਡ ਬੈਂਕੁਇਟ ਤੇ ਕਾਨਫਰੰਸ ਹਾਲ

33738 ਲੋਅਰਲ (Laurel St.) ਐਬਟਸਫ਼ੋਰਡ

ਹੋਰ ਜਾਣਕਾਰੀ ਲਈ ਫ਼ੋਨ ਕਰੋ:

ਪ੍ਰਧਾਨ: ਸੁਰਜੀਤ ਸਿੰਘ ਅਚੱਰਵਾਲ 604-814-0078

ਸਕੱਤਰ: ਬਲਦੇਵ ਸੁੱਖੀ ਰੋਡੇ 604-852-2567

ਖ਼ਜ਼ਾਨਚੀ: ਗੁਰਦੇਵ ਸਿੰਘ ਬੁੱਟਰ 604-855-673

ਕੋਆਰਡੀਨੇਟਰ: ਸੁਰਜੀਤ ਕਲਸੀ 604-526-2342

ਇਸ ਮੌਕੇ ਤੇ ਚਾਹ-ਪਾਣੀ ਦਾ ਪ੍ਰਬੰਧ ਹੋਵੇਗਾ ਅਤੇ ਪੁਸਤਕਾਂ ਰਿਲੀਜ਼ ਹੋਣ ਦੇ ਨਾਲ਼-ਨਾਲ਼ ਕਵੀ ਦਰਬਾਰ ਵੀ ਹੋਵੇਗਾ। ਇਸ ਮੌਕੇ ਤੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ। ਧੰਨਵਾਦ।

Wednesday, June 30, 2010

ਮੈਡਮ ਬਰਜਿੰਦਰ ਢਿੱਲੋਂ ਜੀ ਦੀ ਪੁਸਤਕ ‘Dusk to Dawn’ 4 ਜੁਲਾਈ ਨੂੰ ਸਰੀ ਵਿਖੇ ਰਿਲੀਜ਼ ਹੋਵੇਗੀ – ਸੱਦਾ -ਪੱਤਰ

ਦੋਸਤੋ! ਵੈਨਕੂਵਰ ਵਸਦੀ ਲੇਖਿਕਾ ਮੈਡਮ ਬਰਜਿੰਦਰ ਢਿੱਲੋਂ ਜੀ ਦੀ ਨਵੀਂ ਪੁਸਤਕ ‘Dusk to Dawn’ 4 ਜੁਲਾਈ, ਦਿਨ ਐਤਵਾਰ ਨੂੰ ਦੁਪਹਿਰੇ 1:30 ਤੋਂ 4:30 ਵਜੇ ਤੱਕ ਉਲੀਕੇ ਪ੍ਰੋਗਰਾਮ ਵਿਚ Strawberry Hill Library ( Corner of 121 St. & 72 Ave, Surrey ) ਵਿਖੇ ਰਿਲੀਜ਼ ਕੀਤੀ ਜਾ ਰਹੀ ਹੈ। ਇਹ ਕਿਤਾਬ ਮੈਡਮ ਢਿੱਲੋਂ ਜੀ ਨੇ 1947 ਦੀ ਵੰਡ ਬਾਰੇ ਆਪਣੇ ਜ਼ਾਤੀ ਤਜਰਬੇ ਦੇ ਆਧਾਰ ਤੇ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਹੈ। ਲਾਇਲਪੁਰ, ਪਾਕਿਸਤਾਨ ਚ ਜਨਮੇ ਮੈਡਮ ਢਿੱਲੋਂ 1963 ਤੋਂ ਕੈਨੇਡਾ ਰਹਿ ਰਹੇ ਹਨ। ਦੇਸ਼ ਦੀ ਤਕਸੀਮ ਸਮੇਂ ਉਹਨਾਂ ਦੀ ਉਮਰ 8-10 ਸਾਲ ਦੀ ਸੀ। ਇਸ ਮੌਕੇ ਤੇ ਆਪਣੀ ਹਾਜ਼ਰੀ ਨਾਲ਼ ਸ਼ੋਭਾ ਜ਼ਰੂਰ ਵਧਾਓ ਜੀ। ਕਿਤਾਬ ਰਿਲੀਜ਼ ਉਪਰੰਤ ਚਾਹ-ਪਾਣੀ ਦਾ ਪ੍ਰਬੰਧ ਹੋਵੇਗਾ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

Tuesday, June 29, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਲੁਧਿਆਣਾ, ਪੰਜਾਬ ਵਸਦੇ ਲੇਖਕ ਸਤਿਨਾਮ ਸਿੰਘ ਕੋਮਲ ਜੀ ਨੇ ਅੱਜ ਜਾਰਜ ਮੈਕੀ ਲਾਇਬ੍ਰੇਰੀ, ਨੌਰਥ ਡੈਲਟਾ ਵਿਖੇ ਆਯੋਜਿਤ ਇਕ ਸਾਹਿਤਕ ਸ਼ਾਮ ਦੌਰਾਨ ਆਪਣਾ ਗ਼ਜ਼ਲ-ਸੰਗ੍ਰਹਿ ਧੁੱਪ ਦੀ ਮੂਰਤ ਆਰਸੀ ਲਈ ਦਿੱਤਾ। ਕੋਮਲ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ। ਕੋਮਲ ਸਾਹਿਬ ਅੱਜਕੱਲ੍ਹ ਕੈਨੇਡਾ ਫੇਰੀ ਤੇ ਆਏ ਹੋਏ ਹਨ, ਉਹਨਾਂ ਨੂੰ ਆਰਸੀ ਪਰਿਵਾਰ ਵੱਲੋਂ ਜੀਅ ਆਇਆਂ ਵੀ ਆਖਦੇ ਹਾਂ।

ਅਦਬ ਸਹਿਤ

ਤਨਦੀਪ ਤਮੰਨਾ




Saturday, June 26, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ! ਯੂ.ਐੱਸ.ਏ. ਵਸਦੇ ਲੇਖਕ ਕੁਲਦੀਪ ਸਿੰਘ ਬਾਸੀ ਜੀ ਨੇ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਕਾਵਿ-ਸੰਗ੍ਰਹਿ ਮਨ ਮੰਥਨ ਅਤੇ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ਤ੍ਰਿਖਾਵੰਤ ਬਿਨੁ ਨੀਰ ਆਰਸੀ ਲਈ ਭੇਜੇ ਹਨ। ਬਾਸੀ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕਾਂ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ