Sunday, August 29, 2010

ਯੂਰਪੀ ਪੰਜਾਬੀ ਸੱਥ ਵਾਲਸਾਲ ਦਾ ਦਸਵਾਂ ਸਨਮਾਨ ਸਮਾਗਮ – ਸੱਦਾ ਪੱਤਰ

ਯੂਰਪੀ ਦੇਸਾਂ ਵਿਚ ਵਸਦੇ ਆਪਣੇ ਭਾਈਚਾਰੇ ਦੀਆਂ ਜੱਦੀ ਜ਼ੁਬਾਨ ਤੇ ਵਿਰਾਸਤ ਨਾਲ ਮੋਹ ਦੀਆਂ ਤੰਦਾਂ ਹੋਰ ਪਕੇਰੀਆਂ ਕਰਨ ਲਈ ਸਮੂਹ ਪੰਜਾਬੀ ਪਿਆਰਿਆਂ ਅਤੇ ਮੀਡੀਆ ਦੀ ਮੱਦਦ ਨਾਲ ਯੂਰਪੀ ਪੰਜਾਬੀ ਸੱਥਵੱਲੋਂ ਦੋ ਮਹਾਨ ਹਸਤੀਆਂ ਨੂੰ ਸਾਲ 2009-10 ਦੇ ਐਲਾਨੇ ਸਨਮਾਨ ਸਤਿਕਾਰ ਸਹਿਤ ਭੇਂਟ ਕਰਨ ਵਾਸਤੇ ਸਮਾਗਮ ਮਿਤੀ 5 ਸਤੰਬਰ 2010 ਦਿਨ ਐਤਵਾਰ ਨੂੰ ਬਾਅਦ ਦੁਪਹਿਰ ਕਰਵਾਇਆ ਜਾ ਰਿਹਾ ਹੈਇਸ ਮੌਕੇ ਆਦਰਯੋਗ ਬੀਬੀ ਯਸ਼ਵੀਰ ਸਾਥੀ ਲੰਦਨ ਅਤੇ ਬੀਬੀ ਹਰਜੀਤ ਕੌਰ ਵੁਲਵਰਹੈਂਪਟਨ ਨੂੰ ਮਾਣ ਸਨਮਾਨ ਭੇਟ ਕੀਤੇ ਜਾਣਗੇਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਡਾ. ਨਿਰਮਲ ਸਿੰਘ ਜੀ ਪੰਜਾਬੀ ਸੱਥ ਲਾਂਬੜਾ ਵਿਸ਼ੇਸ਼ ਪ੍ਰਾਹੁਣੇ ਹੋਣਗੇ ਮੁੱਢ ਤੋਂ ਲੈ ਕੇ ਹੁਣ ਤੀਕ ਯੂਰਪ ਦੇ ਵੱਖੋ-ਵੱਖ ਦੇਸਾਂ ਵਿਚੋਂ ਜਿਨ੍ਹਾਂ ਹੋਰ ਸ਼ਖ਼ਸੀਅਤਾਂ ਨੂੰ ਸਨਮਾਨ ਭੇਟ ਕਰਨ ਦਾ ਪੰਜਾਬੀ ਸੱਥ ਨੂੰ ਮਾਣ ਪ੍ਰਾਪਤ ਹੋਇਆ ਹੈ ਉਹ ਨੇ :-

ਰੂਸ - 1. ਸ੍ਰੀ ਈਗੋਰ ਸੈਰੇਬੇਰੀਆਕੋਵਾ ਮਾਸਕੋ

2. ਬੀਬੀ ਡਾ. ਲੁਦਮਿਲਾ ਖੋਖੋਲੋਵਾ

ਪੋਲੈਂਡ - 3. ਬੀਬੀ ਡਾ. ਅਨਨਾ ਸ਼ੈਕਲੂਸਕਾ

ਹਾਲੈਂਡ - 4. ਬੀਬੀ ਡਾ. ਅਮਰ ਜੋਤੀ

ਆਸਟਰੀਆ 5. ਸ਼੍ਰੀ ਸ਼ਿਵਚਰਨ ਜੱਗੀ ਕੁੱਸਾ

ਫਰਾਂਸ - 6. ਜਾਂ ਮਾਰੀ ਲੌਫੋਂ ਪੈਰਿਸ

ਸਕਾਟਲੈਂਡ - 7. ਸ੍ਰ. ਗੁਰਦੀਪ ਸਿੰਘ ਪੁਰੀ

ਇੰਗਲੈਂਡ - 8. ਸ੍ਰੀ ਹਰੀਸ਼ ਮਲਹੋਤਰਾ

9. ਸ੍ਰ. ਰਣਜੀਤ ਸਿੰਘ ਰਾਣਾ

10. ਸ੍ਰ. ਰਜਿੰਦਰ ਸਿੰਘ ਪੁਰੇਵਾਲ

11. ਸ੍ਰ. ਬਲਿਹਾਰ ਸਿੰਘ ਰੰਧਾਵਾ

12. ਬੀਬੀ ਗੁਰਦੇਵ ਕੌਰ

13. ਸ੍ਰ. ਹਰਬੰਸ ਸਿੰਘ ਜੰਡੂਲਿੱਤਰਾਂ ਵਾਲਾ

14. ਡਾ. ਦੇਵਿੰਦਰ ਕੌਰ

15. ਡਾ. ਪ੍ਰੀਤਮ ਸਿੰਘ ਕੈਂਬੋ

ਸ੍ਰ. ਝਲਮਣ ਸਿੰਘ ਵੜੈਚ

ਬੀਬੀ ਕੈਲਾਸ਼ ਪੁਰੀ

ਸ੍ਰ, ਬਲਬੀਰ ਸਿੰਘ ਕੰਵਲ

ਦੇਸ ਪ੍ਰਦੇਸ ਸਪਤਾਹਿਕ ਪੇਪਰ

ਬੀਬੀ ਰਾਣੀ ਮਲਿਕ

-----

ਸਮਾਗਮ 2.00 ਵਜੇ ਤੋਂ 4.00 ਵਜੇ ਦਿਨ ਦੇ ਸਮੇਂ ਤੀਕ ਸ਼ਾਈਨ ਸਟਾਰ ਬੈਂਕੁਇਟ ਸੁਇਟ, ਨਿਊ ਰੇਲਵੇ ਸਟਰੀਟ, ਵਿਲਨਹਾਲ, ਵੈਸਟ ਮਿਡਲੈਂਡ ਵਿਖੇ ਹੋਵੇਗਾਅਜਿਹੀਆਂ ਮਜਲਿਸਾਂ ਦੀ ਰੌਣਕ ਭੈਣ ਭਰਾ ਹੀ ਹੁੰਦੇ ਹਨਸਾਰਿਆਂ ਨੂੰ ਬੇਨਤੀ ਹੈ ਕਿ ਸੱਥ ਦੀ ਪਿਰਤ ਮੁਤਾਬਿਕ ਤੁਸੀਂ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਨਾਲ ਲਿਆ ਕੇ ਪੰਜਾਬੀਅਤ ਦਾ ਮਾਣ ਵਧਾਓਚਾਹ/ਕੌਫੀ ਠੀਕ 1.30 ਵਜੇ ਦੁਪਹਿਰ ਨੂੰ ਸ਼ੁਰੂ ਹੋ ਜਾਵੇਗੀ ਅਤੇ ਦੇਸੀ ਲੰਗਰ ਪਾਣੀ (ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ) ਛਕਣ ਤੋਂ ਬਗੈਰ ਕਿਸੇ ਨੇ ਵੀ ਜਾਣ ਦੀ ਖੇਚਲ ਨਹੀਂ ਕਰਨੀ

-----

ਅੱਜ ਦੇ ਯੁਗ ਵਿਚ ਜਦੋਂ ਸਭਿਆਚਾਰਾਂ ਅਤੇ ਬੋਲੀਆਂ ਤੇ ਸਾੜ੍ਹਸਤੀ ਆਈ ਹੋਈ ਹੈ ਤਾਂ ਪੰਜਾਬੀ ਸੱਥ ਨੇ ਆਪਣੀ ਮਾਂ ਬੋਲੀ ਨੂੰ ਵਡਿਆਉਂਦੀਆਂ ਕਿਤਾਬਾਂ ਛਾਪ ਕੇ ਆਪਣੀ ਵਿਰਾਸਤ ਨੂੰ ਸਾਂਭਣ ਦਾ ਇਕ ਨਿਮਾਣਾ ਜਿਹਾ ਯਤਨ ਕੀਤਾ ਹੈਇਹ ਕਿਤਾਬਾਂ ਵੀ ਇਸੇ ਸਮਾਗਮ ਵਿਚ ਆਪ ਜੀ ਨੂੰ ਮਿਲ ਸਕਦੀਆਂ ਹਨ

-----

ਖੁੱਲ੍ਹੀਆਂ ਬਾਹਵਾਂ ਨਾਲ ਤੁਹਾਡੀ ਉਡੀਕ ਵਿਚ :-

ਸੰਚਾਲਕ ਯੂਰਪੀ ਪੰਜਾਬੀ ਸੱਥ

ਮੋਤਾ ਸਿੰਘ ਸਰਾਏ

(07850 750109)

ਸੰਪਰਕ ਲਈ ਫੋਨ ਕਰੋ :

ਹਰਜਿੰਦਰ ਸਿੰਘ ਸੰਧੂ (07855 312282)

ਨਿਰਮਲ ਸਿੰਘ ਕੰਧਾਲਵੀ (07578 389725)

No comments: