Wednesday, April 29, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਕੈਲਗਰੀ, ਕੈਨੇਡਾ ਨਿਵਾਸੀ ਲੇਖਕ ਸ: ਕੇਸਰ ਸਿੰਘ ਨੀਰ ਜੀ ਨੇ ਆਪਣਾ ਵੱਡ-ਅਕਾਰੀ ਬੇਹੱਦ ਖ਼ੂਬਸੂਰਤ ਕਾਵਿ-ਸੰਗ੍ਰਹਿ ‘ਨੈਣਾਂ ਦੇ ਮੋਤੀ’ ਆਰਸੀ ਲਈ ਭੇਜਿਆ ਹੈ। ਜਿਸ ਵਿਚ ਉਹਨਾਂ ਦੇ ਦੋ ਕਾਵਿ-ਸੰਗ੍ਰਹਿ: ‘ਕਸਕਾਂ’, ‘ਗ਼ਮ ਨਹੀਂ’ ਅਤੇ ਦੋ ਗ਼ਜ਼ਲ-ਸੰਗ੍ਰਹਿ: ‘ਕਿਰਨਾਂ ਦੇ ਬੋਲ’ ਅਤੇ ‘ਅਣਵਗੇ ਅੱਥਰੂ’ ਸ਼ਾਮਲ ਨੇ। ਨੀਰ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’










Monday, April 27, 2009

ਆਰਸੀ ਲਈ ਰਚਨਾਵਾਂ ਭੇਜਣ ਬਾਰੇ ਜ਼ਰੂਰੀ ਸੂਚਨਾ

ਦੋਸਤੋ! ਜੇਕਰ ਤੁਸੀਂ ਆਰਸੀ ਲਈ ਪਹਿਲੀ ਵਾਰ ਰਚਨਾ ਭੇਜ ਰਹੇ ਹੋ ਤਾਂ ਕ੍ਰਿਪਾ ਕਰਕੇ ਫੋਟੋ ਸਹਿਤ ਆਪਣੀ ਸਾਹਿਤਕ ਜਾਣਕਾਰੀ, ਹੇਠ ਲਿਖੇ ਅਨੁਸਾਰ ਹੀ ਭੇਜੋ, ਧੰਨਵਾਦੀ ਹੋਵਾਂਗੀ!

ਸਾਹਿਤਕ ਨਾਮ:
ਜਨਮ ਤੇ ਮੌਜੂਦਾ ਨਿਵਾਸ :
ਪ੍ਰਕਾਸ਼ਿਤ ਪੁਸਤਕਾਂ: ਕਹਾਣੀ, ਨਾਵਲ, ਨਾਟਕ, ਕਵਿਤਾਵਾਂ, ਅਨੁਵਾਦ ਆਦਿ
(ਉਦਾਹਰਣ ਵਜੋਂ ਕਾਵਿ-ਸੰਗ੍ਰਹਿ: ਅੱਗੇ ਕਿਤਾਬਾਂ ਦੇ ਨਾਮ ਗ਼ਜ਼ਲ-ਸੰਗ੍ਰਹਿ: ਅੱਗੇ ਕਿਤਾਬਾਂ ਦੇ ਨਾਮ.....)

ਇਨਾਮ-ਸਨਮਾਨ: ਸੰਖੇਪ ਵਿੱਚ
(ਫੋਟੋ: ਰਚਨਾ 'ਚ embed ਕਰਨ ਦੀ ਬਜਾਇ, ਵੱਖਰੀ ਅਟੈਚਮੈਂਟ 'ਚ ਭੇਜੀ ਜਾਵੇ)
ਕਿਉਂਕਿ ਵਿਸਤਾਰਤ ਸਾਹਿਤਕ ਜਾਣਕਾਰੀ ਨੂੰ ਸੰਖੇਪ ਕਰਦਿਆਂ ਮੇਰਾ ਬਹੁਤ ਜ਼ਿਆਦਾ ਵਕ਼ਤ ਲੱਗਦਾ ਹੈ। ਉਹੀ ਵਕ਼ਤ ਬਚਾ ਕੇ ਸਾਨੂੰ ਚੰਗੇ ਸਾਹਿਤ ਨੂੰ ਪੜ੍ਹਨ ਲਿਖਣ 'ਚ ਅਤੇ ਆਰਸੀ ਨੂੰ ਬੇਹਤਰ ਬਣਾਉਂਣ 'ਚ ਲਗਾਉਂਣਾ ਚਾਹੀਦਾ ਹੈ। ਕਿਤਾਬਾਂ ਦੇ ਨਾਮ ਜਾਂ ਵੱਧ ਤੋਂ ਵੱਧ ਪ੍ਰਕਾਸ਼ਨ ਵਰ੍ਹਾ ਹੀ ਲਿਖਿਆ ਜਾਵੇ, ਪ੍ਰਕਾਸ਼ਨ ਹਾਊਸ ਦਾ ਨਾਮ ਅਤੇ 1, 2, 3 ਨੰਬਰ ਅਤੇ ** ਸਟਾਰ ਵਗੈਰਾ ਨਾ ਹੀ ਲਿਖਿਆ ਜਾਵੇ।
----
ਗ਼ਜ਼ਲਾਂ ਭੇਜਦੇ ਵਕ਼ਤ ਉਹਨਾਂ ਦਾ ਮੀਟਰ, ਬਹਿਰ, ਵਜ਼ਨ, ਵਿਧੀ ਵਿਧਾਨ ਜ਼ਰੂਰ ਪਰਖ ਲਿਆ ਜਾਵੇ, ਕਿਉਂਕਿ ਆਰਸੀ 'ਚ ਸਿਰਫ਼ ਉਹੀ ਗ਼ਜ਼ਲਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ, ਜੋ ਇਹਨਾਂ ਸ਼ਰਤਾਂ ਤੇ ਪੂਰੀਆਂ ਉੱਤਰਦੀਆਂ ਹਨ। ਜੇਕਰ ਤੁਸੀਂ ਗ਼ਜ਼ਲ ਲਿਖਣੀ ਸਿੱਖ ਹੀ ਰਹੇ ਓ ਤਾਂ ਕਿਰਪਾ ਕਰਕੇ ਕਿਸੇ ਸਥਾਪਿਤ ਗ਼ਜ਼ਲਗੋ ਦੀ ਇਸਲਾਹ ਜ਼ਰੂਰ ਲੈ ਲਿਆ ਕਰੋ। ਕਈ ਗ਼ਜ਼ਲਾਂ ਇਹਨਾਂ ਪੱਖਾਂ ਤੋਂ ਊਣੀਆਂ ਹੁੰਦੀਆਂ ਨੇ, ਉਹਨਾਂ ਨੂੰ ਆਰਸੀ 'ਚ ਸ਼ਾਮਲ ਕਰਨ ਤੋਂ ਅਸਮਰੱਥ ਹਾਂ। ਮੁਆਫ਼ ਕਰਨਾ ਇੱਕ ਅਰਜ਼ ਨਜ਼ਮਾਂ ਬਾਰੇ ਵੀ ਹੈ ਕਿ ਮਹਿਜ਼ ਤੁਕਬੰਦੀ ਵਾਲ਼ੀਆਂ, ਕਿਸੇ ਫ਼ਿਰਕੇ ਜਾਂ ਧਰਮ ਨੂੰ ਛੁਟਿਆਉਂਣ ਵਾਲ਼ੀਆਂ ਰਚਨਾਵਾਂ ਵੀ ਸ਼ਾਮਲ ਨਹੀਂ ਕੀਤੀਆਂ ਜਾਂਦੀਆਂ, ਖ਼ਿਆਲਾਂ ਦੀ ਗਹਿਰਾਈ ਅਤੇ ਵਿਸ਼ੇ ਦੇ ਨਿਭਾਅ 'ਚ ਪੁਖ਼ਤਗੀ ਵੀ ਦੇਖੀ ਜਾਂਦੀ ਹੈ ਤਾਂ ਕਿ ਇਸ ਬਲੌਗ ਦਾ ਸਾਹਿਤਕ ਪੱਧਰ ਬਰਕ਼ਰਾਰ ਰਹਿ ਸਕੇ।
----
ਇੱਕ ਹੋਰ ਅਰਜ਼ ਦੁਹਰਾ ਰਹੀ ਹਾਂ ਕਿ ਇੱਕ ਲਿਖਾਰੀ ਦੀ ਇੱਕ ਰਚਨਾ ਪੋਸਟ ਹੋਣ ਤੋਂ ਬਾਅਦ, ਅਗਲੀ ਰਚਨਾ ਦੇ ਵਿਚ 10-12 ਕੁ ਦਿਨਾਂ ਦਾ ਵਕ਼ਫ਼ਾ ਰੱਖਿਆ ਜਾਂਦਾ ਹੈ ਤਾਂ ਜੋ ਨਵੇਂ ਜੁੜ ਰਹੇ ਲਿਖਾਰੀ ਸਾਹਿਬਾਨ ਨੂੰ ਵੀ ਸਭ ਦੇ ਰੂ-ਬੁ-ਰੂ ਕੀਤਾ ਜਾ ਸਕੇ। ਤੁਸੀਂ ਜਿਹੜੀ ਵੀ ਰਚਨਾ ਭੇਜਦੇ ਓ, ਆਰਸੀ ਦੇ ਖ਼ਜ਼ਾਨੇ 'ਚ ਸਾਂਭ ਲਈ ਜਾਂਦੀ ਹੈ ਅਤੇ ਪਹਿਲੀ ਰਚਨਾ ਦੇ ਲਾਇਬ੍ਰੇਰੀ/ਆਰਕਾਇਵ 'ਚ ਚਲੇ ਜਾਣ ਤੋਂ ਬਾਅਦ ਹੀ ਦੂਸਰੀ ਰਚਨਾ ਲਗਾਈ ਜਾਂਦੀ ਹੈ। ਆਰਸੀ ਨੂੰ ਰੋਜ਼ਾਨਾ ਅਪਡੇਟ ਕਰਦਿਆਂ ਮੁੱਖ ਸਫ਼ੇ ਤੇ ਦੋ ਜਾਂ ਹੱਦ ਤਿੰਨ ਰਚਨਾਵਾਂ ਹੀ ਲਗਾਈਆਂ ਜਾਂਦੀਆਂ ਹਨ, ਤਾਂ ਕਿ ਹਰ ਰਚਨਾ ਹਰ ਪਾਠਕ ਦੀ ਨਜ਼ਰ 'ਚੋਂ ਗੁਜ਼ਰ ਸਕੇ। ਇੱਕ ਹੋਰ ਗੁਜ਼ਾਰਿਸ਼ ਹੈ ਕਿ ਰਚਨਾ ਪੜ੍ਹਨ ਤੋਂ ਬਾਅਦ ਆਪਣੇ ਵਿਚਾਰਾਂ ਤੋਂ ਜਾਣੂੰ ਜ਼ਰੂਰ ਕਰਵਾਇਆ ਕਰੋ...ਸ਼ੁਕਰਗੁਜ਼ਾਰ ਹੋਵਾਂਗੀ।

ਅਦਬ ਸਹਿਤ
ਤਨਦੀਪ ਤਮੰਨਾ

Thursday, April 16, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਨਿਊਯਾਰਕ, ਅਮਰੀਕਾ ਨਿਵਾਸੀ ਸ਼ਾਇਰ ਗੁਰਦੇਵ ਸਿੰਘ ਘਣਗਸ ਜੀ ਨੇ 2009 ‘ਚ ਲੋਕਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਬੇਹੱਦ ਖ਼ੂਬਸੂਰਤ ਕਾਵਿ-ਸੰਗ੍ਰਹਿ ‘ਧੁਖਦੇ ਅਹਿਸਾਸ’ ਆਰਸੀ ਲਈ ਭੇਜਿਆ ਹੈ। ਆਰਸੀ ਲੇਖਕ/ਪਾਠਕ ਪਰਿਵਾਰ ਵੱਲੋਂ ਘਣਗਸ ਸਾਹਿਬ ਨੂੰ ਇਸ ਕਿਤਾਬ ਦੇ ਪ੍ਰਕਾਸ਼ਨ ਤੇ ਦਿਲੀ ਮੁਬਾਰਕਬਾਦ ਅਤੇ ਬੇਹੱਦ ਸ਼ੁਕਰੀਆ।

ਅਦਬ ਸਹਿਤ


ਤਨਦੀਪ ‘ਤਮੰਨਾ’







Friday, April 10, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਸਰੀ, ਕੈਨੇਡਾ ਨਿਵਾਸੀ ਸ਼ਾਇਰ ਜਸਬੀਰ ਮਾਹਲ ਜੀ ਨੇ 2009 ‘ਚ ਲੋਕਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਬੇਹੱਦ ਖ਼ੂਬਸੂਰਤ ਪਲੇਠਾ ਕਾਵਿ-ਸੰਗ੍ਰਹਿ ‘ਆਪਣੇ ਆਪ ਕੋਲ਼’ ਆਰਸੀ ਲਈ ਭੇਜਿਆ ਹੈ। ਆਰਸੀ ਲੇਖਕ/ਪਾਠਕ ਪਰਿਵਾਰ ਵੱਲੋਂ ਮਾਹਲ ਸਾਹਿਬ ਨੂੰ ਇਸ ਕਿਤਾਬ ਦੇ ਪ੍ਰਕਾਸ਼ਨ ਤੇ ਦਿਲੀ ਮੁਬਾਰਕਬਾਦ ਅਤੇ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’






Thursday, April 9, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਸ੍ਰੀ ਗੰਗਾਨਗਰ, ਰਾਜਸਥਾਨ ( ਇੰਡੀਆ) ਵਸਦੇ ਸ਼ਾਇਰ ਗੁਰਮੀਤ ਬਰਾੜ ਜੀ ਨੇ ਆਪਣੀਆਂ ਦੋ ਬੇਹੱਦ ਖ਼ੂਬਸੂਰਤ ਕਿਤਾਬਾਂ : ਕਾਵਿ-ਸੰਗ੍ਰਹਿ: 'ਪਰਛਾਵਿਆਂ ਦੇ ਮਗਰੇ ਮਗਰ' ਅਤੇ 'ਚੁੱਪ ਤੋਂ ਮਗਰੋਂ' ( ਸਾਲ 2008 ਲਈ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋਂ 'ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ' ਪ੍ਰਾਪਤ ਕਿਤਾਬ)ਆਰਸੀ ਲਈ ਭੇਜੀਆਂ ਹਨ, ਗੁਰਮੀਤ ਜੀ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'








Tuesday, April 7, 2009

ਕੈਨੇਡਾ ਵਾਸੀ ਸ: ਭੁਪਿੰਦਰ ਸਿੰਘ ਮੱਲ੍ਹੀ ਦੇ ਸੁਪਤਨੀ ਦਾ ਦੇਹਾਂਤ - ਸ਼ੋਕ ਸਮਾਚਾਰ

ਜਨਮੇਜਾ ਜੌਹਲ ਜੀ ਵੱਲੋਂ ਈਮੇਲ ਕੀਤੀ ਇਹ ਖ਼ਬਰ ਸਾਹਿਤਕ ਹਲਕਿਆਂ 'ਚ ਬੜੇ ਦੁੱਖ ਨਾਲ਼ ਸੁਣੀ ਜਾਵੇਗੀ ਕਿ ਸਰੀ, ਕੈਨੇਡਾ ਨਿਵਾਸੀ ਸ: ਭੁਪਿੰਦਰ ਸਿੰਘ ਮੱਲ੍ਹੀ ਜੀ ਦੀ ਧਰਮ-ਪਤਨੀ ਦਾ ਕੱਲ੍ਹ ਰਾਤ ਲੰਮੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫ਼ੀ ਮਹੀਨਿਆਂ ਤੋਂ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ। ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਵਿਸਤਾਰ ਲਈ ਮੱਲ੍ਹੀ ਸਾਹਿਬ ਦੇ ਯਤਨ ਸ਼ਲਾਘਾਯੋਗ ਹਨ। ਸ਼੍ਰੀਮਤੀ ਮੱਲ੍ਹੀ ਦੇ ਅਕਾਲ ਚਲਾਣੇ ਤੇ ਆਰਸੀ ਪਰਿਵਾਰ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਵਾਹਿਗੁਰੂ ਵਿਛੜੀ ਆਤਮਾ ਨੂੰ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਮੱਲ੍ਹੀ ਪਰਿਵਾਰ ਨਾਲ਼ ਦੁੱਖ ਸਾਂਝਾ ਕਰਨ ਲਈ ਇਹਨਾਂ ਫੋਨ ਨੰਬਰਾਂ ਤੇ ਸੰਪਰਕ ਪੈਦਾ ਕੀਤਾ ਜਾ ਸਕਦਾ ਹੈ:
604-765-3063 ਜਾਂ 604-951-0123

ਦੁੱਖ 'ਚ ਸ਼ਰੀਕ

ਸਮੂਹ ਆਰਸੀ ਲੇਖਕ ਅਤੇ ਪਾਠਕ ਪਰਿਵਾਰ



Monday, April 6, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਉਰਦੂ ਦੇ ਸ਼ਿਰੋਮਣੀ ਸਾਹਿਤਕਾਰ ਸਤਿਕਾਰਤ ਅੰਕਲ ਜੀ ਸਰਦਾਰ ਪੰਛੀ ਸਾਹਿਬ ਨੇ ਆਪਣੀਆਂ ਪੰਜ ਬੇਹੱਦ ਖ਼ੂਬਸੂਰਤ ਕਿਤਾਬਾਂ: ਉਰਦੂ ਗ਼ਜ਼ਲ - ਸੰਗ੍ਰਹਿ (ਪੰਜਾਬੀ ਲਿਪੀਅੰਤਰ ‘ਚ) : ਅਧੂਰੇ ਬੁੱਤ, ਦਰਦ ਕਾ ਤਰਜੁਮਾ, ਟੁਕੜੇ-ਟੁਕੜੇ ਆਇਨਾ, ਗੀਤ-ਸੰਗ੍ਰਹਿ (ਪੰਜਾਬੀ): ਵੰਝਲੀ ਦੇ ਸੁਰ, , ਗੀਤ-ਸੰਗ੍ਰਹਿ (ਹਿੰਦੀ): ਸ਼ਿਵਰੰਜਨੀ ਆਰਸੀ ਲਈ ਅੰਕਲ ਜੀ ਕ੍ਰਿਸ਼ਨ ਭਨੋਟ ਸਾਹਿਬ ਹੱਥ ਭੇਜੀਆਂ ਹਨ। ਪੰਛੀ ਸਾਹਿਬ ਅਤੇ ਭਨੋਟ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’






























Saturday, April 4, 2009

ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਦੀ ਅੱਜ ਦੀ ਅਪਡੇਟ

ਦੋਸਤੋ! ਕਿਸੇ ਕਾਰਣ ਕਰਕੇ ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਦੀ ਅੱਜ ਦੀ ਅਪਡੇਟ ਵੀ ਆਰਸੀ ਮੁੱਖ ਪੇਜ ਤੇ ਨਜ਼ਰ ਨਹੀਂ ਆ ਰਹੀ। ਕਾਂਡ ਦੀਆਂ ਪੋਸਟਾਂ ਵੱਡੀਆਂ ਹੋਣ ਕਰਕੇ ਸ਼ਾਇਦ ਇਹ ਮੁਸ਼ਕਿਲ ਪੇਸ਼ ਆ ਰਹੀ ਹੋਵੇ ਜਾਂ ਕਾਰਣ ਕੋਈ ਹੋਰ ਵੀ ਹੋ ਸਕਦਾ ਹੈ, ਸਮਝ 'ਚ ਨਹੀਂ ਆ ਰਿਹਾ। ਨਾਵਲ ਦਾ ਦਸਵਾਂ ਕਾਂਡ ਪੜ੍ਹਨ ਲਈ ਇਸ ਲਿੰਕ ਆਰਸੀ ਨਾਵਲ ( ਹਾਜੀ ਲੋਕ..) ਤੇ ਕਲਿਕ ਕਰੋ। ਸ਼ੁਕਰੀਆ।

ਅਦਬ ਸਹਿਤ
ਤਨਦੀਪ 'ਤਮੰਨਾ'

Friday, April 3, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਯੂ.ਐੱਸ.ਏ. ਵਸਦੇ ਲੇਖਕ ਸੁਰਿੰਦਰ ਸੋਹਲ ਜੀ ਨੇ ਆਪਣੀਆਂ ਚਾਰ ਬੇਹੱਦ ਖ਼ੂਬਸੂਰਤ ਕਿਤਾਬਾਂ ਆਰਸੀ ਲਈ ਭੇਜੀਆਂ ਹਨ, ਜਿਨ੍ਹਾਂ 'ਚ ਗ਼ਜ਼ਲ-ਸੰਗ੍ਰਹਿ: ਖੰਡਰ, ਖ਼ਾਮੋਸ਼ੀ ਤੇ ਰਾਤ, ਕਾਵਿ-ਸੰਗ੍ਰਹਿ: ਚਿਹਰੇ ਦੀ ਤਲਾਸ਼, ਟੁਕੜਾ ਟੁਕੜਾ ਵਰਤਮਾਨ ( ਹਿੰਦੀ ) ਅਤੇ ਇਫ਼ਤਿਖ਼ਾਰ ਨਸੀਮ ਜੀ ਦੀਆਂ ਉਰਦੂ ਗ਼ਜ਼ਲਾਂ ਦਾ ਪੰਜਾਬੀ ਲਿਪੀਅੰਤਰ ਕਰਕੇ ਸੰਪਾਦਤ ਕੀਤੀ ਕਿਤਾਬ: ਰੇਤ ਕਾ ਆਦਮੀ ਸ਼ਾਮਲ ਨੇ। ਸੋਹਲ ਸਾਹਿਬ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'


















Thursday, April 2, 2009

ਵਿਸ਼ਵ ਪੰਜਾਬੀ ਕਾਨਫਰੰਸ - ਜੁਲਾਈ 2009 - ਜ਼ਰੂਰੀ ਸੂਚਨਾ

ਦੋਸਤੋ! ਜੁਲਾਈ 2009 'ਚ ਕੈਨੇਡਾ ਦੇ ਸ਼ਹਿਰ ਟਰਾਂਟੋ 'ਚ ਹੋਣ ਵਾਲ਼ੀ ਵਿਸ਼ਵ ਪੰਜਾਬੀ ਕਾਨਫਰੰਸ ਹੁਣ 24, 25, ਅਤੇ 26 ਜੁਲਾਈ ਨੂੰ ਹੋਵੇਗੀ। ਇਹ ਤਬਦੀਲੀ ਪਹਿਲਾਂ ਮਿਥੇ ਦਿਨਾਂ ਤੇ ਸਮਾਗਮਾਂ ਲਈ ਹਾਲ ਨਾ ਮਿਲ਼ਣ ਕਰਕੇ ਕੀਤੀ ਗਈ ਹੈ।

ਬਹੁਤੀ ਜਾਣਕਾਰੀ ਲਈ ਬ੍ਰਿਟਿਸ਼ ਕੋਲੰਬੀਆ ਦੇ ਸੂਬੇ 'ਚ ਕਾਨਫਰੰਸ ਬਾਰੇ ਜਾਣਕਾਰੀ ਲਈ:
ਫੋਨ ਨੰਬਰ: 778-847-6510
(
ਹਰਭਜਨ ਮਾਂਗਟ )
ਈਮੇਲ ਲਈ ਕੋ-ਆਰਡੀਨੇਟਰ ਦੇ ਦਫ਼ਤਰ ਦਾ ਈਮੇਲ ਐਡਰੈਸ ਹੈ:
punjabiaarsi@gmail.com
or
tamannatandeep@gmail.com
----

ਕੈਨੇਡਾ ਤੋਂ ਬਾਹਰਲੇ ਦੇਸ਼ਾ ਤੋਂ ਇਸ ਕਾਨਫਰੰਸ 'ਚ ਹਿੱਸਾ ਲੈਣ ਦੇ ਚਾਹਵਾਨ ਸਾਰੇ ਲੇਖਕ ਸਾਹਿਬਾਨ ਡਾ: ਦਰਸ਼ਨ ਸਿੰਘ ਜੀ ਨੂੰ ਹੇਠ ਲਿਖੇ ਪਤੇ ਅਤੇ ਫੋਨ ਨੰਬਰ ਤੇ ਸੰਪਰਕ ਪੈਦਾ ਕਰ ਸਕਦੇ ਹਨ।
ਡਾ: ਦਰਸ਼ਨ ਸਿੰਘ
ਮੁੱਖ-ਕੋ-ਆਰਡੀਨੇਟਰ
ਵਿਸ਼ਵ ਪੰਜਾਬੀ ਕਾਨਫਰੰਸ 2009
ਈਮੇਲ : info@ajitweekly.com
ਫੋਨ: 905-671-4761
ਟੌਲ ਫਰੀ ਫੋਨ: 1-888-371-AJIT (2548)
ਫੈਕਸ: 905-671-4766

ਅਦਬ ਸਹਿਤ
ਤਨਦੀਪ 'ਤਮੰਨਾ'


Tuesday, March 31, 2009

ਤੁਹਾਡੇ ਸੁੱਖ-ਸੁਨੇਹੜੇ...ਈਮੇਲਾਂ - ਜ਼ਰੂਰੀ ਸੂਚਨਾਵਾਂ - ਜ਼ਰੂਰ ਪੜ੍ਹੋ!

ਦੋਸਤੋ! ਮੈਂ ਇਹ ਗੱਲ ਬਲੌਗ ਤੇ ਪੋਸਟ ਨਹੀਂ ਕਰਨੀ ਚਾਹੁੰਦੀ ਸੀ, ਪਰ ਕੁੱਝ ਕੁ ਈਮੇਲਾਂ 'ਚ ਭਾਰੀ ਗ਼ਿਲੇ-ਸ਼ਿਕਵੇ ਜ਼ਾਹਿਰ ਕੀਤੇ ਗਏ ਹਨ ਕਿ ਮੈਂ ਉਹਨਾਂ ਦੀਆਂ ਈਮੇਲਾਂ ਦਾ ਜਵਾਬ ਨਹੀਂ ਦੇ ਰਹੀ, ਸੋ ਮੈਂ ਲਿਖਣ ਤੇ ਮਜਬੂਰ ਹੋ ਗਈ ਹਾਂ। ਦਰਅਸਲ, ਪਿਛਲੇ ਕੁਝ ਕੁ ਮਹੀਨਿਆਂ ਤੋਂ ਤਬੀਅਤ ਕਾਫ਼ੀ ਨਾਸਾਜ਼ ਚੱਲੀ ਆ ਰਹੀ ਹੈ, ਇਸ ਕਰਕੇ ਤੁਹਾਡੀ ਹਰ ਈਮੇਲ ਦਾ ਜਵਾਬ ਦੇਣਾ ਮੇਰੇ ਲਈ ਔਖਾ ਹੀ ਨਹੀਂ, ਅਸੰਭਵ ਵੀ ਹੈ। ਜੇ ਮੇਰੇ ਵੱਲੋਂ ਤੁਹਾਡੀ ਕਿਸੇ ਈਮੇਲ ਦਾ ਜਵਾਬ ਲੇਟ ਹੋ ਜਾਂਦਾ ਹੈ ਤਾਂ ਸਮਝ ਲੈਣਾ ਕਿ ਮੈਂ ਜਦੋਂ ਵੀ ਵਕ਼ਤ ਲੱਗੇਗਾ, ਜਵਾਬ ਜ਼ਰੂਰ ਲਿਖਾਂਗੀ।
----
ਦੂਜਾ ਸ਼ਿਕਵਾ, ਕਿ ਮੈਂ ਰਚਨਾਵਾਂ ਲੇਟ ਪੋਸਟ ਕਰ ਰਹੀ ਹਾਂ, ਇਸ ਬਾਰੇ ਸਭ ਦੇ ਸੁਝਾਵਾਂ ਤੋਂ ਬਾਅਦ ਏਹੀ ਫੈਸਲਾ ਹੋਇਆ ਸੀ ਕਿ ਹਰ ਰੋਜ਼ ਦੋ ਤੋਂ ਵੱਧ ਰਚਨਾਵਾਂ ਪੋਸਟ ਨਾ ਕੀਤੀਆਂ ਜਾਣ ਕਿਉਂਕਿ ਬਹੁਤੀਆਂ ਰਚਨਾਵਾਂ ਪੋਸਟ ਕਰਨ ਨਾਲ਼ ਕਈ ਵਾਰ ਸਾਰਾ ਕੁਝ ਪੜ੍ਹਨਾ ਅਸੰਭਵ ਹੋ ਜਾਂਦਾ ਹੈ ਅਤੇ ਕਈ ਰਚਨਾਵਾਂ ਬਿਨ੍ਹਾਂ ਨਜ਼ਰ 'ਚੋਂ ਗੁਜ਼ਰਿਆਂ ਹੀ ਲਾਇਬ੍ਰੇਰੀ/ਆਰਕਾਇਵ 'ਚ ਚਲੀਆਂ ਜਾਂਦੀਆਂ ਨੇ। ਸੁਝਾਅ ਵਾਜਿਬ ਸੀ, ਸੋ ਅਮਲ 'ਚ ਲਿਆਂਦਾ ਗਿਆ। ਨਵੇਂ ਲਿਖਾਰੀ ਸਾਹਿਬਾਨਾਂ ਦਾ ਵੀ ਨਾਲ਼ੋ-ਨਾਲ਼ ਤੁਆਰਫ਼ ਕਰਵਾ ਰਹੇ ਹਾਂ। ਬਾਕੀ ਬਲੌਗ ਤੇ ਨਵੇਂ ਫੀਚਰਜ਼ ਵੀ ਵਧਾਏ ਗਏ ਨੇ ਭਵਿੱਖ 'ਚ ਇਸ ਤੇ ਹੋਰ ਵੀ ਕੰਮ ਹੋਣਾ ਹੈ। ਹਰ ਰੋਜ਼ ਆਰਸੀ ਤੇ ਕਾਫ਼ੀ ਘੰਟੇ ਲਗਾ ਕੇ ਇਸਨੂੰ ਬੇਹਤਰ ਬਣਾਉਂਣ ਦੀ ਕੋਸ਼ਿਸ਼ ਹੈ...ਤੁਹਾਡੇ ਸਹਿਯੋਗ ਤੇ ਹੱਲਾ-ਸ਼ੇਰੀ ਜ਼ਰੂਰੀ ਨੇ।
----
ਸਾਹਿਤ ਦਾ ਉੱਚਾ ਪੱਧਰ ਬਣਾਈ ਰੱਖਣ ਲਈ, ਹਰ ਆਈ ਰਚਨਾ ਨੂੰ ਪੜ੍ਹਨਾ ਤੇ ਵਿਚਾਰਨਾ ਜ਼ਰੂਰੀ ਹੁੰਦਾ ਹੈ..ਫੇਰ ਹੀ ਉਸਨੂੰ ਬਲੌਗ 'ਚ ਸ਼ਾਮਲ ਕੀਤਾ ਜਾਂਦਾ ਹੈ। ਸਿਰਫ਼ ਆਪਣੀ ਰਚਨਾ ਬਲੌਗ ਤੇ ਲੱਗਣ ਤੱਕ ਹੀ ਮਹਿਦੂਦ ਨਾ ਰਹੀਏ, ਜੋ ਨਵੀਆਂ ਰਚਨਾਵਾਂ ਹੋਰਨਾਂ ਲਿਖਾਰੀ ਸਾਹਿਬਾਨਾਂ ਦੀਆਂ ਲੱਗ ਰਹੀਆਂ ਨੇ, ਉਹਨਾਂ ਨੂੰ ਸਤਿਕਾਰ ਸਹਿਤ ਪੜ੍ਹਿਆ ਕਰੀਏ ਤੇ ਉਹਨਾਂ ਦੀ ਹੌਸਲਾ-ਅਫ਼ਜ਼ਾਈ ਵੀ ਕਰੀਏ, ਇਹ ਭਾਵਨਾ ਪੈਦਾ ਕਰਨੀ ਪਵੇਗੀ। ਇਹ ਕਦੇ ਵੀ ਨਾ ਸੋਚਣਾ ਕਿ ਕਿਸੇ ਰਚਨਾ ਜਾਂ ਈਮੇਲ ਨੂੰ ਜਾਣ-ਬੁੱਝ ਕੇ ਅਣਗੌਲ਼ਿਆਂ ਕੀਤਾ ਜਾ ਰਿਹਾ ਹੈ। ਆਰਸੀ ਲਈ ਆਈ ਹਰ ਈਮੇਲ ਤੇ ਰਚਨਾ ਪੜ੍ਹੀ ਜਾਂਦੀ ਹੈ।
----
ਕੱਲ੍ਹ ਅਪਰੈਲ 1, 2009 ਨੂੰ ਵਿਸ਼ਵ ਭਰ 'ਚ ਸੌਫਟਵੇਅਰ ਗਿਆਨੀਆਂ ਵੱਲੋਂ ਕੰਪਿਊਟਰਾਂ ਤੇ ਕਿਸੇ ਖ਼ਤਰਨਾਕ 'ਵਾਇਰਸ' ਦੇ ਹਮਲਾ ਕਰਨ ਦਾ ਡਰ ਦਰਸਾਇਆ ਗਿਆ ਹੈ, ਜਿਸ ਨਾਲ਼ ਤੁਹਾਡੀ ਪਰਸਨਲ ਜਾਣਕਾਰੀ, ਲੌਗ-ਇਨ ਵਗੈਰਾ ਚੋਰੀ ਹੋਣ ਦਾ ਬਹੁਤ ਖ਼ਤਰਾ ਹੋ ਸਕਦਾ ਹੈ। ਜੇ ਤੁਹਾਡੇ ਪੀ.ਸੀ.ਤੇ ਐਂਟੀ-ਵਾਇਰਸ ਨਹੀਂ ਹੈ ਤਾਂ ਜਾਂ ਤਾਂ ਕੱਲ੍ਹ ਨੂੰ ਕੰਪਿਊਟਰ ਬੰਦ ਰੱਖੋ ਜਾਂ ਐਂਟੀ-ਵਾਇਰਸ ਹੁਣੇ ਡਾਊਨਲੋਡ ਕਰ ਲਓ। ਇਹਤਿਆਤ ਰੱਖਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਡੇ ਕੰਪਿਊਟਰ ਹੈਕ ਕਰ ਲਏ ਜਾਣਗੇ. . ਖ਼ਾਸ ਤੌਰ ਤੇ ਕੋਈ ਔਨ-ਲਾਈਨ ਟਰਾਂਜ਼ੈਕਸ਼ਨ ਬੈਂਕ ਕਾਰਡ ਜਾਂ ਕਰੈਡਿਟ ਕਾਰਡ ਨਾਲ਼ ਕਰਨ ਤੋਂ ਗੁਰੇਜ਼ ਕਰੋ ਤੇ ਕੋਈ ਵੀ ਡਾਕੂਮੈਂਟ ਜਾਂ ਜਾਣਕਾਰੀ ਆਪਣੇ ਪੀ.ਸੀ. 'ਚ ਸੇਵ ਨਾ ਕਰੋ। ਜੇ ਕੱਲ੍ਹ ਨੂੰ ਅਜਿਹਾ ਖ਼ਤਰਾ ਬਰਕ਼ਰਾਰ ਰਿਹਾ ਤਾਂ ਆਰਸੀ ਨੂੰ ਅਪਡੇਟ ਨਹੀਂ ਕੀਤਾ ਜਾਵੇਗਾ।
----
ਇੱਕ ਵਾਰ ਫੇਰ ਦੁਹਰਾਉਂਣਾ ਚਾਹੁੰਦੀ ਹਾਂ ਕਿ ਤੁਸੀਂ ਕਿਰਪਾ ਕਰਕੇ ਓਸੇ ਸ਼ਿੱਦਤ ਤੇ ਮੁਹੱਬਤ ਨਾਲ਼ ਈਮੇਲਾਂ ਅਤੇ ਰਚਨਾਵਾਂ ਘੱਲਦੇ ਰਹਿਣਾ। ਤੁਹਾਡੇ ਸਹਿਯੋਗ ਨਾਲ਼ ਹੀ 'ਆਰਸੀ' ਦੀ ਖ਼ੂਬਸੂਰਤੀ ਨਿੱਖਰ ਰਹੀ ਹੈ, ਸੋਚਾਂ ਦੇ ਪਰਿੰਦਿਆਂ ਨੂੰ ਨਵੇਂ ਆਕਾਸ਼ ਮਿਲ਼ ਰਹੇ ਨੇ ! ਆਪਾਂ ਰਲ਼ ਕੇ ਨਵੇਂ ਆਯਾਮ ਕਾਇਮ ਕਰਨੇ ਨੇ...ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'

Saturday, March 28, 2009

ਵਿਸ਼ਵ ਪੰਜਾਬੀ ਕਾਨਫਰੰਸ 2009 - ਸੂਚਨਾ ਅਪਡੇਟ

ਦੋਸਤੋ! 22, 23, 24 ਜੁਲਾਈ 2009 'ਚ ਕੈਨੇਡਾ ਦੇ ਸ਼ਹਿਰ ਟਰਾਂਟੋ 'ਚ ਹੋਣ ਵਾਲ਼ੀ ਵਿਸ਼ਵ ਪੰਜਾਬੀ ਕਾਨਫਰੰਸ 'ਚ ਪ੍ਰਸਿੱਧ ਪੰਜਾਬੀ ਲੇਖਕ ਸੁਖਿੰਦਰ 'ਕੈਨੇਡੀਅਨ ਪੰਜਾਬੀ ਕਵਿਤਾ' ਤੇ ਪੇਪਰ ਪੜ੍ਹਨਗੇ। ਪੇਪਰ ਬਾਰੇ ਕਿਸੇ ਵੀ ਜਾਣਕਾਰੀ ਹਿੱਤ ਉਹਨਾਂ ਨਾਲ਼ ਹੇਠ ਦਿੱਤੇ ਸੰਪਰਕ ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ:
ਫੋਨ. (416) 858-7077
ਈਮੇਲ: poet_sukhinder@hotmail.com
=================
ਕੈਨੇਡਾ ਤੋਂ ਬਾਹਰਲੇ ਦੇਸ਼ਾ ਤੋਂ ਇਸ ਕਾਨਫਰੰਸ 'ਚ ਹਿੱਸਾ ਲੈਣ ਦੇ ਚਾਹਵਾਨ ਸਾਰੇ ਲੇਖਕ ਸਾਹਿਬਾਨ ਡਾ: ਦਰਸ਼ਨ ਸਿੰਘ ਜੀ ਨੂੰ ਹੇਠ ਲਿਖੇ ਪਤੇ ਅਤੇ ਫੋਨ ਨੰਬਰ ਤੇ ਸੰਪਰਕ ਪੈਦਾ ਕਰ ਸਕਦੇ ਹਨ।
ਡਾ: ਦਰਸ਼ਨ ਸਿੰਘ
ਮੁੱਖ-ਕੋ-ਆਰਡੀਨੇਟਰ
ਵਿਸ਼ਵ ਪੰਜਾਬੀ ਕਾਨਫਰੰਸ 2009
ਈਮੇਲ : info@ajitweekly.com
ਫੋਨ: 905-671-4761
ਟੌਲ ਫਰੀ ਫੋਨ: 1-888-371-AJIT (2548)
ਫੈਕਸ: 905-671-4766
===================
ਬ੍ਰਿਟਿਸ਼ ਕੋਲੰਬੀਆ ਦੇ ਸੂਬੇ 'ਚ ਕਾਨਫਰੰਸ ਬਾਰੇ ਜਾਣਕਾਰੀ ਲਈ:
ਫੋਨ ਨੰਬਰ: 778-847-6510
( ਹਰਭਜਨ ਮਾਂਗਟ )
ਈਮੇਲ ਲਈ ਕੋ-ਆਰਡੀਨੇਟਰ ਦੇ ਦਫ਼ਤਰ ਦਾ ਈਮੇਲ ਐਡਰੈਸ ਹੈ:
punjabiaarsi@gmail.com
or
tamannatandeep@gmail.com

ਅਦਬ ਸਹਿਤ
ਤਨਦੀਪ 'ਤਮੰਨਾ'

Friday, March 27, 2009

ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਦੀ ਅੱਜ ਦੀ ਅਪਡੇਟ

ਦੋਸਤੋ! ਕਿਸੇ ਕਾਰਣ ਕਰਕੇ ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਦੀ ਅੱਜ ਦੀ ਅਪਡੇਟ ਵੀ ਆਰਸੀ ਮੁੱਖ ਪੇਜ ਤੇ ਨਜ਼ਰ ਨਹੀਂ ਆ ਰਹੀ। ਕਾਂਡ ਦੀਆਂ ਪੋਸਟਾਂ ਵੱਡੀਆਂ ਹੋਣ ਕਰਕੇ ਸ਼ਾਇਦ ਇਹ ਮੁਸ਼ਕਿਲ ਪੇਸ਼ ਆ ਰਹੀ ਹੋਵੇ ਜਾਂ ਕਾਰਣ ਕੋਈ ਹੋਰ ਵੀ ਹੋ ਸਕਦਾ ਹੈ। ਨਾਵਲ ਦਾ ਨੌਵਾਂ ਕਾਂਡ ਪੜ੍ਹਨ ਲਈ ਇਸ ਲਿੰਕ ਆਰਸੀ ਨਾਵਲ ( ਹਾਜੀ ਲੋਕ..) ਤੇ ਕਲਿਕ ਕਰੋ। ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'

Wednesday, March 25, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਨਿਅਗਰਾ ਫਾਲਜ਼, ਯੂ.ਐੱਸ.ਏ. ਵਸਦੇ ਲੇਖਕ ਸ: ਸ਼ੇਰ ਸਿੰਘ ਕੰਵਲ ਜੀ ਦੀਆਂ ਤਿੰਨ ਖ਼ੂਬਸੂਰਤ ਕਿਤਾਬਾਂ 'ਮਿੱਟੀ ਦੇ ਮੋਰ, 'ਕਾਸ਼ਨੀ ਦੇ ਫੁੱਲ' ਅਤੇ 'ਸੰਦਲੀ ਰੁੱਤ' ਆਰਸੀ ਲਈ ਪਹੁੰਚੀਆਂ ਨੇ, ਕੰਵਲ ਸਾਹਿਬ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'
=====




Monday, March 23, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਮਿਸੀਸਾਗਾ, ਕੈਨੇਡਾ ਵਸਦੇ ਲੇਖਕ ਜਸਬੀਰ ਕਾਲਰਵੀ ਜੀ ਦਾ ਖ਼ੂਬਸੂਰਤ ਹਿੰਦੀ ਕਾਵਿ-ਸੰਗ੍ਰਹਿ 'ਰਬਾਬ' ਆਰਸੀ ਲਈ ਪਹੁੰਚਿਆ ਹੈ। ਉਹਨਾਂ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'