ਜਨਮੇਜਾ ਜੌਹਲ ਜੀ ਵੱਲੋਂ ਈਮੇਲ ਕੀਤੀ ਇਹ ਖ਼ਬਰ ਸਾਹਿਤਕ ਹਲਕਿਆਂ 'ਚ ਬੜੇ ਦੁੱਖ ਨਾਲ਼ ਸੁਣੀ ਜਾਵੇਗੀ ਕਿ ਸਰੀ, ਕੈਨੇਡਾ ਨਿਵਾਸੀ ਸ: ਭੁਪਿੰਦਰ ਸਿੰਘ ਮੱਲ੍ਹੀ ਜੀ ਦੀ ਧਰਮ-ਪਤਨੀ ਦਾ ਕੱਲ੍ਹ ਰਾਤ ਲੰਮੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫ਼ੀ ਮਹੀਨਿਆਂ ਤੋਂ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ। ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਵਿਸਤਾਰ ਲਈ ਮੱਲ੍ਹੀ ਸਾਹਿਬ ਦੇ ਯਤਨ ਸ਼ਲਾਘਾਯੋਗ ਹਨ। ਸ਼੍ਰੀਮਤੀ ਮੱਲ੍ਹੀ ਦੇ ਅਕਾਲ ਚਲਾਣੇ ਤੇ ਆਰਸੀ ਪਰਿਵਾਰ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਵਾਹਿਗੁਰੂ ਵਿਛੜੀ ਆਤਮਾ ਨੂੰ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਮੱਲ੍ਹੀ ਪਰਿਵਾਰ ਨਾਲ਼ ਦੁੱਖ ਸਾਂਝਾ ਕਰਨ ਲਈ ਇਹਨਾਂ ਫੋਨ ਨੰਬਰਾਂ ਤੇ ਸੰਪਰਕ ਪੈਦਾ ਕੀਤਾ ਜਾ ਸਕਦਾ ਹੈ:
604-765-3063 ਜਾਂ 604-951-0123
ਦੁੱਖ 'ਚ ਸ਼ਰੀਕ
ਸਮੂਹ ਆਰਸੀ ਲੇਖਕ ਅਤੇ ਪਾਠਕ ਪਰਿਵਾਰ
2 comments:
Respected Malhi Sahib
We are very sorry to hear the sad news that Bibi ji has passed away. We are with you at this time of sadness, sorrow and grief. May the Omnopotent help you to accept His terms about our life.
Personal regards.
Yours own
Mota Singh Sarai
European Panjabi Sath
Walsall UK.
ਭੁਪਿੰਦਰ ਮੱਲੀ ਨੂੰ ਸਦਮਾ 3 ਵਿਸ਼ਵ ਪੰਜਾਬੀ ਕਾਂਨਫ਼ਰੰਸ ਕਰਵਾਉਣ ਵਾਲੇ ਭੁਪਿੰਦਰ ਮੱਲੀ ਦੀ ਸੁਪਤਨੀ ਦਾ ਅੱਜ ਵੈਨਕੂਵਰ ਵਿਖੇ ਦਿਹਾਂਤ ਹੋ ਗਿਆ। ਪੰਜਾਬੀ ਸਾਹਿਤ ਅਕਾਡਮੀ ਦੇ ਸਮੂਹ ਅਹੁਦੇਦਾਰ ਅਤੇ ਮੈਬਰ ਇਸ ਮੌਕੇ ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹਨ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਮਿਲੇ, ਇਸਦੀ ਕਾਮਨਾ ਕਰਦੇ ਹਨ।
ਦੁਖੀ ਹਿਰਦੇ ਨਾਲ਼
ਸੁਰਿੰਦਰ ਸਿੰਘ ਸੁੱਨੜ
Post a Comment