Friday, August 7, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਇਟਲੀ ਵਸਦੇ ਲੇਖਕ ਵਿਸ਼ਾਲ ਜੀ ਨੇ ਆਪਣੀਆਂ ਤਿੰਨ ਖ਼ੂਬਸੂਰਤ ਕਿਤਾਬਾਂ ‘ਥਾਰੀ ਯਾਦ ਚੋਖੀ ਆਵੇ’ ਅਤੇ ‘ਮੈਂ ਅਜੇ ਹੋਣਾ ਹੈ’, ਅਤੇ ‘ਤਿਤਲੀ ਤੇ ਕਾਲ਼ੀ ਹਵਾ’ ਆਰਸੀ ਲਈ ਭੇਜੀਆਂ ਹਨ। ਵਿਸ਼ਾਲ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’










Tuesday, August 4, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਟਰਾਂਟੋ, ਕੈਨੇਡਾ ਦੀ ਫੇਰੀ ਤੇ ਆਏ ਦੋਸਤ ਨਿਰਮਲ ਜੌੜਾ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ ‘ਸਵਾਮੀ’ ਅਤੇ ‘ਮਾਤਾ ਗੁਜਰੀ – ਸਾਕਾ ਸਰਹੰਦ’ ( ਦੋਵੇਂ ਨਾਟਕ) ਆਰਸੀ ਲਈ ਭੇਜੀਆਂ ਹਨ। ਉਹਨਾਂ ਦਾ ਬੇਹੱਦ ਸ਼ੁਕਰੀਆ। ਇਹਨਾਂ ਦੋਵੇਂ ਨਾਟਕਾਂ ਦੇ ਲਿੰਕ ਤਿਆਰ ਹੋ ਰਹੇ ਹਨ, ਆਉਂਣ ਵਾਲ਼ੇ ਦਿਨਾਂ ਵਿਚ ਤੁਸੀਂ ਇਹਨਾਂ ਨੂੰ ਆਰਸੀ ਤੇ ਪੜ੍ਹਨ ਦਾ ਆਨੰਦ ਮਾਣ ਸਕੋਗੇ।

ਅਦਬ ਸਹਿਤ

ਤਨਦੀਪ ‘ਤਮੰਨਾ’



















Thursday, July 30, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਯੂ.ਐੱਸ.ਏ. ਵਸਦੇ ਮੈਡਮ ਰਾਜਵਿੰਦਰ ਕੌਰ ਜੀ ਨੇ ਆਪਣੇ ਪਿਤਾ ਜੀ ਮਰਹੂਮ ਸ: ਅਵਤਾਰ ਸਿੰਘ ‘ਪ੍ਰੇਮ’ ਜੀ ਦੀ 1986 ‘ਚ ਛਪੀ ਕਿਤਾਬ ‘ਮਰਸੀਏ’ ਆਰਸੀ ਲਈ ਭੇਜੀ ਹੈ। ਮੈਡਮ ਰਾਜਵਿੰਦਰ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’




Thursday, July 23, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਸੁਕਾਮਿਸ਼, ਬੀ.ਸੀ. ਕੈਨੇਡਾ ਵਸਦੇ ਸ਼ਾਇਰ ਗੁਰਦੀਪ ਪੰਧੇਰ ਜੀ ਦਾ ਖ਼ੂਬਸੂਰਤ ਗੀਤ-ਸੰਗ੍ਰਹਿ ‘ਮਿੱਟੀ ਦੇ ਘਰ’ ਆਰਸੀ ਲਈ ਪਹੁੰਚਿਆ ਹੈ। ਗੁਰਦੀਪ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’







Wednesday, July 22, 2009

ਹੀਰ ਆਖਦੀ ਜੋਗੀਆ ਝੂਠ ਬੋਲੇਂ – ਵਾਰਿਸ ਸ਼ਾਹ ਦੀ ‘ਹੀਰ’ ਦਾ ਸ਼ਾਹਮੁਖੀ ਅੰਕ ਤਿਆਰ

ਪੰਜਾਬ ਦੇ ਪਿੰਡਾਂ ਦੀ ਧਰਾਤਲ ਨਾਲ ਜੇਕਰ ਕਿਸੇ, ਕਿੱਸੇ ਨੇ ਪਹਿਚਾਣ ਬਣਾਈ ਹੈ ਤਾਂ ਉਹ ਹੈ, ਹੀਰ ਵਾਰਿਸ ਸ਼ਾਹ। ਉਂਝ ਤਾਂ ਹੁਣ ਤੱਕ 110 ਕਿੱਸੇ ਹੀਰ ਰਾਂਝੇ ਦੀ ਕਹਾਣੀ ਉੱਤੇ ਲਿਖੇ ਗਏ ਹਨ ਪਰ ਵਾਰਿਸ ਦੀ ਹੀਰ ਦਾ ਕੋਈ ਸਾਨੀ ਨਹੀਂ। ਇਸ ਕਿਸੇ ਨੂੰ ਅਧਾਰ ਬਣਾ ਕਿ ਸਮੇਂ ਸਮੇਂ ਤੇ ਅਨੇਕਾਂ ਕਵੀਆਂ ਅਤੇ ਪ੍ਰਕਾਸ਼ਕਾਂ ਨੇ ਇਸ ਵਿੱਚ ਆਪੋ ਆਪਣਾ ਕਲਾਮ ਜੋੜ ਦਿੱਤਾ, 631 ਬੰਦਾਂ ਦੀ ਰਚਨਾ ਨੂੰ ਹਜ਼ਾਰਾਂ ਸਫ਼ਿਆਂ ਤੱਕ ਫੈਲਾ ਦਿੱਤਾ। ਇਸ ਨੂੰ ਆਪੋ ਆਪਣੀ ਖੋਟ ਨਾਲ ਜੋਗੀ ਦੇ ਝੂਠ ਵਾਂਗ ਸੱਚਾ ਬਣਾ ਦਿੱਤਾ। ਕਈ ਸਦੀਆਂ ਵਾਰਿਸ ਦੀ ਰੂਹ ਕੁਰਲਾਂਦੀ ਰਹੀ। ਆਖਿਰ 18 ਸਾਲ ਪਹਿਲੋਂ ਪਾਕਿਸਤਾਨ ਪੰਜਾਬ ਦੇ ਜ਼ਾਹਿਦ ਇਕਬਾਲ ਦੇ ਹੀ ਇਹ ਹਿੱਸੇ ਆਇਆ ਤੇ ਉਸਨੇ ਵਾਰਿਸ ਦੀ ਹੀਰ ਨੂੰ ਸ਼ੁੱਧ ਕਰਨ ਦਾ ਬੀੜਾ ਚੁੱਕਿਆ। ਹੀਰ ਗਾਉਣ ਤੇ ਸੁਣਨ ਵਾਲੇ ਪ੍ਰੇਮੀਆਂ ਲਈ ਇਹ ਬਹੁਤ ਹੀ ਸੁਖਦਾਈ ਸੂਚਨਾ ਹੈ ਕਿ ਠੋਸ ਸਬੂਤਾਂ ਦੇ ਅਧਾਰ ਤੇ 890 ਸਫ਼ੇ ਦੀ ਵੱਡ ਅਕਾਰੀ ਕਿਤਾਬ ਵਿੱਚ ਇਹ ਸਭ ਕੁੱਝ ਦਰਜ ਕਰ ਦਿੱਤਾ ਗਿਆ। ਕਿਸੇ ਵੀ ਅਦਾਰੇ ਦੀ ਮਦਦ ਤੋਂ ਇਹਨਾਂ ਏਡਾ ਵੱਡਾ ਕਾਰਜ ਸਿਰਫ਼ ਤੇ ਸਿਰਫ਼, ਸਿਰੜ ਦੇ ਸਹਾਰੇ ਹੀ ਸਿਰੇ ਚੜ੍ਹਿਆ। ਉਸ ਤੋਂ ਵੱਡੀ ਗੱਲ ਕਿ 10-12 ਲੱਖ ਰੁਪਏ ਲਾ ਕੇ, ਪੰਜਾਬੀ ਸੱਥ ਦਾ ਯੌਰਪੀਨ ਇਕਾਈ ਨੇ ਇਸਦਾ ਸ਼ਾਹਮੁਖੀ ਅੰਕ ਛਾਪ ਦਿੱਤਾ ਅਤੇ ਗੁਰਮੁਖੀ ਅੰਕ ਛੇਤੀ ਹੀ ਪੂਰਾ ਹੋਣ ਦੀ ਉਮੀਦ ਹੈ। ਹੀਰ ਦੀ ਅਸਲੀ ਕਹਾਣੀ ਫੇਰ ਪੰਜਾਬੀਆਂ ਨੂੰ ਮੰਤਰਮੁਗਧ ਕਰੇਗੀ, ਪੰਜਾਬੀ ਦੇ ਲੋਕ ਗਾਇਕ ਤਿਆਰ ਰਹਿਣ-ਰੱਬ ਰਾਖਾ।

ਜਨਮੇਜਾ ਸਿੰਘ ਜੌਹਲ


Thursday, July 16, 2009

ਡਾ: ਭਗਵੰਤ ਸਿੰਘ ਜੀ ( ਭਾਸ਼ਾ ਵਿਭਾਗ, ਪਟਿਆਲਾ) ਨੂੰ ਕੈਨੇਡਾ ਵਿੱਚ ਖ਼ੁਸ਼ਆਮਦੀਦ

ਦੋਸਤੋ! ਅੱਜਕੱਲ੍ਹ ਭਾਸ਼ਾ ਵਿਭਾਗ ਪਟਿਆਲਾ ਤੋਂ ਡਾ: ਭਗਵੰਤ ਸਿੰਘ ਜੀ ਆਪਣੀ ਸੁਪਤਨੀ ਡਾ: ਰਮਿੰਦਰ ਕੌਰ ਜੀ ਨਾਲ਼ ਕੈਨੇਡਾ ਫੇਰੀ ਤੇ ਆਏ ਹੋਏ ਹਨ। ਆਰਸੀ ਪਾਠਕ/ਲੇਖਕ ਪਰਿਵਾਰ ਵੱਲੋਂ ਡਾ: ਸਾਹਿਬ ਨੂੰ ਕੈਨੇਡਾ ਵਿਚ ਖ਼ੁਸ਼ਆਮਦੀਦ ਆਖ ਰਹੀ ਹਾਂ।
ਅਦਬ ਸਹਿਤ
ਤਨਦੀਪ 'ਤਮੰਨਾ'




Thursday, July 9, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਸਰੀ, ਕੈਨੇਡਾ ਵਾਸੀ ਸ਼ਾਇਰ ਅੰਮ੍ਰਿਤ ਦੀਵਾਨਾ ਜੀ ਨੇ ਆਪਣੀ ਖ਼ੂਬਸੂਰਤ ਕਿਤਾਬ ‘ਸੰਵੇਦਨਾ’ ਆਰਸੀ ਲਈ ਭੇਜੀ ਹੈ। ਦੀਵਾਨਾ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’




Tuesday, July 7, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਡਾ: ਅਮਰਜੀਤ ਕੌਂਕੇ ਜੀ ਨੇ ਆਪਣੀਆਂ ਤਿੰਨ ਖ਼ੂਬਸੂਰਤ ਕਿਤਾਬਾਂ ‘ਸਿਮਰਤੀਆਂ ਦੀ ਲਾਲਟੈਨ’ ‘ਸ਼ਬਦ ਰਹਿਣਗੇ ਕੋਲ਼’, ਅਤੇ ‘ਯਕੀਨ’ ਆਰਸੀ ਲਈ ਭੇਜੀਆਂ ਹਨ। ਕੌਂਕੇ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’













Friday, July 3, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਦਰਸ਼ਨ ਦਰਵੇਸ਼ ਜੀ ਨੇ ਹੋਰ ਕਿਤਾਬਾਂ ਦੇ ਨਾਲ਼ ਪੰਜਾਬ ‘ਚ ਚਰਚਿਤ ਕਹਾਣੀਕਾਰ ਜਸਵੀਰ ਸਿੰਘ ਰਾਣਾ ਜੀ ਦੀ ਖ਼ੂਬਸੂਰਤ ਕਿਤਾਬ: ‘ਖਿੱਤੀਆਂ ਘੁੰਮ ਰਹੀਆਂ ਨੇ’ ਆਰਸੀ ਲਈ ਭੇਜੀ ਹੈ। ਦਰਵੇਸ਼ ਜੀ ਤੇ ਰਾਣਾ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’








Wednesday, July 1, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਪਿਛਲੇ ਹਫ਼ਤੇ ਵੈਨਕੂਵਰ, ਕੈਨੇਡਾ ਫੇਰੀ ਦੌਰਾਨ, ਕੈਲੇਫੋਰਨੀਆ, ਯੂ.ਐੱਸ.ਏ. ਨਿਵਾਸੀ ਗ਼ਜ਼ਲਗੋ ਸੁਰਿੰਦਰ ਸੀਰਤ ਸਾਹਿਬ ਨੇ ਆਪਣੀਆਂ ਤਿੰਨ ਖ਼ੂਬਸੂਰਤ ਕਿਤਾਬਾਂ: ‘ਸੂਰਤ, ਸੀਰਤ ਤੇ ਸਰਾਬ’, ‘ਕਿੱਕਰ ਕੰਡੇ’ ਅਤੇ ‘ਸੇਜ ਸੂਲ਼ੀ ਤੇ ਸਲੀਬ’ ਆਰਸੀ ਲਈ ਦਿੱਤੀਆਂ ਹਨ। ਸੀਰਤ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’












Thursday, June 25, 2009

ਅਜਾਇਬ ਕਮਲ ਸਨਮਾਨ ਸਮਾਰੋਹ ਅਤੇ ਅੰਤਰ-ਰਾਸ਼ਟਰੀ ਪੰਜਾਬੀ ਕਵੀ ਦਰਬਾਰ

ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕੈਡਮੀ (ਸਿਪਸਾ) ਵੱਲੋਂ ਪ੍ਰਸਿੱਧ ਪੰਜਾਬੀ ਸ਼ਾਇਰ ਅਜਾਇਬ ਕਮਲ ਸਨਮਾਨ ਸਮਾਰੋਹ ਅਤੇ ਅੰਤਰ-ਰਾਸ਼ਟਰੀ ਪੰਜਾਬੀ ਕਵੀ ਦਰਬਾਰ

ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਪੰਜਾਬੀ ਸ਼ਾਇਰ ਅਜਾਇਬ ਕਮਲ ਹੋਰਾਂ ਦੇ ਇੰਡੀਆ ਤੋਂ ਕੈਨੇਡਾ ਆਉਣ ਉੱਤੇ ‘ਕੈਨੇਡੀਅਨ ਪੰਜਾਬੀ ਸਾਹਿਤ ਅਕੈਡਮੀ (ਸਿਪਸਾ)’ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਸਨਮਾਨ ਸਮਾਰੋਹ ਦੇ ਮੌਕੇ ਉੱਤੇ ਹੀ ਇੱਕ ਸ਼ਾਨਦਾਰ ਅੰਤਰ-ਰਾਸ਼ਟਰੀ ਪੰਜਾਬੀ ਕਵੀ ਦਰਬਾਰ ਵੀ ਹੋਵੇਗਾ। ਜਿਸ ਵਿੱਚ ਕੈਨੇਡਾ, ਇੰਡੀਆ, ਅਮਰੀਕਾ ਅਤੇ ਹੋਰਨਾਂ ਦੇਸ਼ਾਂ ਤੋਂ ਆਏ ਹੋਏ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ।

ਇਹ ਕਵੀ ਦਰਬਾਰ ਰੋਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ, 31 ਮੈਲਨੀ ਰੋਡ, ਬਰੈਮਪਟਨ, ਓਨਟਾਰੀਓ, ਕੈਨੇਡਾ ਵਿੱਚ 23 ਜੁਲਾਈ, 2009, ਵੀਰਵਾਰ, ਸ਼ਾਮ ਨੂੰ 5 ਵਜੇ ਤੋਂ 9 ਵਜੇ ਤੱਕ ਹੋਵੇਗਾ।

ਵਧੇਰੇ ਜਾਣਕਾਰੀ ਲਈ :

ਗੁਰਦਿਆਲ ਕੰਵਲ,

ਪ੍ਰਧਾਨ

ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕੈਡਮੀ (ਸਿਪਸਾ), ਕੈਨੇਡਾ

ਫੋਨ: (905) 267-0046,

ਸੈੱਲ: (416) 727-8736


Thursday, June 18, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਕੈਲੇਫੋਰਨੀਆ, ਯੂ.ਐੱਸ.ਏ. ਨਿਵਾਸੀ ਗ਼ਜ਼ਲਗੋ ਕੁਲਵਿੰਦਰ ਜੀ ਦੇ ਦੋ ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ: ‘ਬਿਰਛਾਂ ਅੰਦਰ ਉੱਗੇ ਖੰਡਰ’ ਅਤੇ 2009 ‘ਚ ਪ੍ਰਕਾਸ਼ਿਤ ‘ਨੀਲੀਆਂ ਲਾਟਾਂ ਦਾ ਸੇਕ’ ਆਰਸੀ ਲਈ ਪਹੁੰਚੇ ਹਨ। ਕੁਲਵਿੰਦਰ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’






Wednesday, June 17, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ!ਨਿਊਯਾਰਕ, ਯੂ.ਐੱਸ.ਏ. ਨਿਵਾਸੀ ਲੇਖਕ ਰਾਜਿੰਦਰ ਜਿੰਦ ਜੀ ਦਾ ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ: ‘ਚੁੱਪ ਦਾ ਸ਼ੋਰ’ ਆਰਸੀ ਲਈ ਪਿਛਲੇ ਹਫ਼ਤੇ ਪਹੁੰਚਿਆ ਹੈ। ਜਿੰਦ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’










Thursday, June 11, 2009

ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਦਸਵਾਂ ਸਾਲਾਨਾ ਸਮਾਗਮ 13 ਜੂਨ ਨੂੰ

ਪੰਜਾਬੀ ਲਿਖਾਰੀ ਸਭਾ ਕੈਲਗਰੀ(ਕੈਨੇਡਾ) ਦਾ 10ਵਾਂ ਸਾਲਾਨਾ ਸਮਾਗਮ
ਸਥਾਨ: ਫਾਲਕਨਰਿੱਜ ਕਮਿਊਨਟੀ ਹਾਲ 95 ਫਾਲਸ਼ਾਇਰ ਡਰਾਈਵ
ਨੌਰਥਈਸਟ ਕੈਲਗਰੀ
ਦਿਨ: ਸ਼ਨਿੱਚਰਵਾਰ 13 ਜੂਨ 2009
ਦੁਪਹਿਰ ਠੀਕ 1:30 ਵਜੇ ਤੋਂ 5:00 ਵਜੇ ਤੱਕ
ਦਾਖਲਾ:ਬਿਲਕੁਲ ਮੁਫ਼ਤ ਚਾਹ, ਪਾਣੀ, ਗਰਮ ਪਕੌੜਿਆਂ ਤੇ ਜਲੇਬੀਆਂ ਦਾ ਪ੍ਰਬੰਧ ਹੋਵੇਗਾ
ਹਰ ਸਾਲ ਦੀ ਤਰ੍ਹਾਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਆਪਣਾ ਸਾਲਾਨਾ ਸਮਾਗਮ ਕੀਤਾ ਜਾ ਰਿਹਾ ਹੈ। ਸਾਰੇ ਸਾਹਿਤ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਇਸ ਸਾਹਿਤਕ ਪ੍ਰੋਗਰਾਮ ਵਿੱਚ ਹੁੰਮ-ਹੁੰਮਾ ਕੇ ਪਹੁੰਚੋ। ਇਸ ਪ੍ਰੋਗਰਾਮ ਵਿੱਚ ਸਥਾਨਕ ਅਤੇ ਬਾਹਰੋਂ ਆਏ, ਕਵੀਆਂ ਤੇ ਗੀਤਕਾਰਾਂ ਵੱਲੋਂ ਕਵੀ ਦਰਵਾਰ ਤੇ ਗੀਤ-ਸੰਗੀਤ ਪੇਸ਼ ਕੀਤਾ ਜਾਵੇਗਾ।
ਬਰੈਂਪਟਨ, ਓਨਟਾਰੀਓ ਨਿਵਾਸੀ ਪੰਜਾਬੀ ਸਾਹਿਤਕਾਰ ਇਕਬਾਲ ਰਾਮੂੰਵਾਲੀਆ ਨੂੰ "ਇਕਬਾਲ ਅਰਪਨ ਯਾਦਗਾਰੀ ਸਨਮਾਨ" ਨਾਲ ਸਨਮਾਨਿਤ ਕੀਤਾ ਜਾਵੇਗਾ।

ਹੋਰ ਜਾਣਕਾਰੀ ਲਈ ਫੋਨ ਕਰੋ:
ਇਕਬਾਲ ਖ਼ਾਨ: 001 403 921 8736
ਹਰਬੰਸ ਬੁੱਟਰ: 001 403 889 0791

Sunday, June 7, 2009

ਸੁਖਿੰਦਰ - ਸਪੱਸ਼ਟੀਕਰਨ

ਸਪੱਸ਼ਟੀਕਰਨ

24, 25, 26 ਜੁਲਾਈ, 2009 ਨੂੰ ਹੋ ਰਹੀ ‘ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ’ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਨਟਾਰੀਓ ਵਿੱਚ ਰਹਿ ਰਹੇ ਕੈਨੇਡੀਅਨ ਪੰਜਾਬੀ ਲੇਖਕਾਂ, ਪੰਜਾਬੀ ਮੀਡੀਆ ਨਾਲ ਸਬੰਧਤ ਲੋਕਾਂ, ਰਾਜਨੀਤੀਵਾਨਾਂ ਅਤੇ ਸਭਿਆਚਾਰਕ ਕਾਮਿਆਂ ਦੀਆਂ ਅਨੇਕਾਂ ਕਿਸਮ ਦੀਆਂ ਧੜੇਬੰਦੀਆਂ ਬਣ ਰਹੀਆਂ ਹਨ; ਜੋ ਕਿ ਬੜੀ ਅਫ਼ਸੋਸਨਾਕ ਗੱਲ ਹੈ।

----

ਇੱਕ ਜ਼ਿੰਮੇਵਾਰ ਕੈਨੇਡੀਅਨ ਪੰਜਾਬੀ ਸਾਹਿਤਕਾਰ, ਮੀਡੀਆ ਨਾਲ ਸਬੰਧਤ ਵਿਅਕਤੀ ਅਤੇ ਤਰੱਕੀ-ਪਸੰਦ ਕਦਰਾਂ-ਕੀਮਤਾਂ ਦਾ ਹਿਮਾਇਤੀ ਹੋਣ ਕਰਕੇ ਮੈਂ ਇਹ ਗੱਲ ਸਪੱਸ਼ਟ ਕਰ ਦੇਣੀ ਜ਼ਰੂਰੀ ਸਮਝਦਾ ਹਾਂ ਕਿ ਮੈਂ ਕਿਸੇ ਕਿਸਮ ਦੀ ਵੀ ਧੜੇਬੰਦੀ ਵਿੱਚ ਵਿਸ਼ਵਾਸ ਨਹੀਂ ਰੱਖਦਾ। ਮੈਂ ਨਾ ਤਾਂ ਕਿਸੀ ਕਿਸਮ ਦੇ ਵੀ ਧਰਮ ਦੇ ਨਾਂ ਉੱਤੇ ਨਫ਼ਰਤ ਫੈਲਾਉਣ ਵਾਲੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਹਿਮਾਇਤੀ ਕੈਨੇਡੀਅਨ ਪੰਜਾਬੀ ਲੇਖਕਾਂ ਦੇ ਕਿਸੇ ਧੜੇ ਦਾ ਹਿਮਾਇਤੀ ਹਾਂ ਅਤੇ ਨਾ ਹੀ ਕਿਸੀ ਠੱਗ ਬਾਬਿਆਂ, ਜੰਤਰ-ਮੰਤਰ, ਟੂਣੇ ਕਰਨ ਵਾਲਿਆਂ ਦੇ ਹਿਮਾਇਤੀ ਕੈਨੇਡੀਅਨ ਪੰਜਾਬੀ ਲੇਖਕਾਂ ਨਾਲ ਸਬੰਧਤ ਕਿਸੀ ਧੜੇ ਦਾ ਹੀ ਹਿਮਾਇਤੀ ਹਾਂ।

----

ਮੈਂ ‘ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ’ ਨਾਲ ਸਬੰਧਤ ਕਿਸੀ ਕਿਸਮ ਦੀ ਵੀ ਪ੍ਰਬੰਧਕੀ ਕਮੇਟੀ, ਫੰਡ ਰੇਜ਼ਿੰਗ ਕਮੇਟੀ ਜਾਂ ਲੇਖਕ ਪਬਲਿਕ ਰਿਲੇਸ਼ਨਜ਼ ਕਮੇਟੀ ਦਾ ਮੈਂਬਰ ਨਹੀਂ ਹਾਂ। ਜੁਲਾਈ 2009 ਮਹੀਨੇ ਵਿੱਚ ‘ਸੰਵਾਦ’ ਮੈਗਜ਼ੀਨ ਵੱਲੋਂ ਪ੍ਰਕਾਸ਼ਤ ਕੀਤੇ ਜਾ ਰਹੇ ਵਿਸ਼ੇਸ਼ ਅੰਕ: ‘ਕੈਨੇਡਾ ਮੇਰਾ ਦੇਸ਼’ ਨਾਲ ਸਬੰਧਤ ਰੁਝੇਵਿਆਂ ਕਾਰਨ ਮੈਂ ‘ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ’ ਵਿੱਚ, ਮਹਿਜ਼, ਇੱਕ ਸਾਧਾਰਨ ਕੈਨੇਡੀਅਨ ਪੰਜਾਬੀ ਲੇਖਕ ਦੇ ਤੌਰ ਉੱਤੇ ਹੀ ਹਿੱਸਾ ਲਵਾਂਗਾ।

----

ਪੰਜਾਬੀ ਬੋਲੀ, ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਪਾਸਾਰ ਲਈ ਹੋ ਰਹੀ ਇਸ ਵਿਸ਼ਵ ਪੰਜਾਬੀ ਕਾਨਫਰੰਸ ਦਾ ਮੈਂ ਪੂਰੀ ਤਰ੍ਹਾਂ ਸਮਰਥਨ ਕਰਦਾ ਹਾਂ। ਇਸ ਕਾਨਫਰੰਸ ਵਿੱਚ ਮੈਂ ‘ਕੈਨੇਡੀਅਨ ਪੰਜਾਬੀ ਕਵਿਤਾ: ਸੰਵਾਦ ਦੀਆਂ ਸਮੱਸਿਆਵਾਂ’ ਵਿਸ਼ੇ ਉੱਤੇ ਆਪਣਾ ਬਹਿਸ-ਪੱਤਰ ਪੇਸ਼ ਕਰਾਂਗਾ। ‘ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ’ ਵਿੱਚ ਸ਼ਾਮਿਲ ਹੋਣ ਦੇ ਚਾਹਵਾਨ ਪੰਜਾਬੀ ਲੇਖਕ ਇਸ ਵਿਸ਼ਵ ਪੰਜਾਬੀ ਕਾਨਫਰੰਸ ਨਾਲ ਸਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕਾਨਫਰੰਸ ਦੇ ਪ੍ਰਬੰਧਕਾਂ ਨਾਲ ਸਿੱਧਾ ਸਬੰਧ ਪੈਦਾ ਕਰਨ। ਜੇਕਰ ਕਿਸੀ ਪੰਜਾਬੀ ਲੇਖਕ ਨੂੰ ‘ਸੰਵਾਦ’ ਦੇ ਵਿਸ਼ੇਸ਼ ਅੰਕ ‘ਕੈਨੇਡਾ ਮੇਰਾ ਦੇਸ਼’ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਮੈਨੂੰ ਖ਼ਤ ਲਿਖ ਸਕਦਾ ਹੈ ਜਾਂ ਫੋਨ ਕਰ ਸਕਦਾ ਹੈ।

ਸੁਖਿੰਦਰ

ਸੰਪਾਦਕ: ਸੰਵਾਦ

Box 67089, 2300 Yonge St.

Toronto ON M4P 1E0 Canada

Tel. (416) 858-7077

Email: poet_sukhinder@hotmail.com

www.canadianpunjabiliterature.blogspot.com