Saturday, March 31, 2012

ਆਰਸੀ ਦੀ ਲਾਇਬ੍ਰੇਰੀ ਵਿਚ ਇਕ ਹੋਰ ਨਾਯਾਬ ਵਾਧਾ

ਦੋਸਤੋ! ! ਕੈਮਲੂਪਸ, ਬੀ.ਸੀ., ਕੈਨੇਡਾ ਵਸਦੇ ਪ੍ਰਸਿੱਧ ਲੇਖਕ ਡਾ: ਸੁਰਿੰਦਰ ਧੰਜਲ ਸਾਹਿਬ ਦਾ ਨਵਾਂ ਕਾਵਿ-ਸੰਗ੍ਰਹਿ ਕਵਿਤਾ ਦੀ ਲਾਟ ਅੱਜ ਬੀ ਸੀ. ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਨਿਊਟਨ ਕਮਿਊਨਿਟੀ ਸੈਂਟਰ ਵਿਚ ਰਿਲੀਜ਼ ਕੀਤਾ ਗਿਆ। ਏਸ ਮੌਕੇ ਤੇ ਕੋਈ 200 ਸੌ ਦੇ ਕਰੀਬ ਲੇਖਕ ਅਤੇ ਪਾਠਕ ਸ਼ਾਮਿਲ ਹੋਏ। ਮੈਂ ਵੀ ਧੰਜਲ ਸਾਹਿਬ ਦੀਆਂ ਦੋ ਕਿਤਾਬਾਂ ਕਵਿਤਾ ਦੀ ਲਾਟ ਅਤੇ ਨਾਟਕ, ਰੰਗਮੰਚ ਆਤਮਜੀਤ ਅਤੇ ਕੈਮਲੂਪਸ ਦੀਆਂ ਮੱਛੀਆਂ ਆਰਸੀ ਦੀ ਲਾਇਬ੍ਰੇਰੀ ਲਈ ਖ਼ਰੀਦ ਕੇ ਲਿਆਈ ਹਾਂ। ਇਹ ਆਰਸੀ ਦੀ ਲਾਇਬ੍ਰੇਰੀ ਚ ਹੋਇਆ ਇਕ ਹੋਰ ਜ਼ਿਕਰਯੋਗ ਅਤੇ ਨਾਯਾਬ ਵਾਧਾ ਹੈ। ਧੰਜਲ ਸਾਹਿਬ ਨੂੰ ਨਵੀਂ ਕਿਤਾਬ ਪ੍ਰਕਾਸ਼ਿਤ ਅਤੇ ਰਿਲੀਜ਼ ਹੋਣ ਤੇ ਸਮੂਹ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ। ਜੇਕਰ ਤੁਸੀਂ ਵੀ ਇਹਨਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ ਜੀ।ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ


No comments: