ਦੋਸਤੋ! ! ਸਰੀ, ਬੀ.ਸੀ., ਕੈਨੇਡਾ ਵਸਦੇ ਪ੍ਰਸਿੱਧ ਲੇਖਕ ਮਨਜੀਤ ਮੀਤ ਸਾਹਿਬ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣੀ ਸਮੁੱਚੀ ਸ਼ਾਇਰੀ ਦੀ ਕਿਤਾਬ ‘ਸ਼ਬਦਾਂ ਦੇ ਮੌਸਮ’ ਆਰਸੀ ਦੀ ਲਾਇਬ੍ਰੇਰੀ ਲਈ ਅੱਜ ਮੈਨੂੰ ਦਿੱਤੀ, ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ। ਇਹ ਆਰਸੀ ਦੀ ਲਾਇਬ੍ਰੇਰੀ ‘ਚ ਹੋਇਆ ਇਕ ਹੋਰ ਜ਼ਿਕਰਯੋਗ ਅਤੇ ਨਾਯਾਬ ਵਾਧਾ ਹੈ। ਜੇਕਰ ਤੁਸੀਂ ਵੀ ਇਹਨਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ( ਨੈਸ਼ਨਲ ਬੁੱਕ ਸ਼ਾਪ, ਨਵੀਂ ਦਿੱਲੀ ) ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ ਜੀ। ਮੈਂ ਏਥੇ ਇਹ ਦੱਸਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਮੀਤ ਸਾਹਿਬ ਦੀ ਇਹ ਕਿਤਾਬ ਕਿਤਾਬ 8 ਅਪ੍ਰੈਲ, 2012 ਨੂੰ ਸਰੀ ਦੇ ਤਾਜ ਬੈਂਕੁਇਟ ਹਾਲ ਵਿਚ ਰਿਲੀਜ਼ ਕੀਤੀ ਜਾ ਰਹੀ ਹੈ।, ਏਸ ਮੌਕੇ ‘ਤੇ ਤੁਸੀਂ ਵੀ ਹਾਜ਼ਰੀ ਜ਼ਰੂਰ ਲਵਾਉਣਾ ਜੀ। ਮੀਤ ਸਾਹਿਬ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ!
ਤਨਦੀਪ ਤਮੰਨਾ
No comments:
Post a Comment