Thursday, March 29, 2012

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ – ਯੂ.ਕੇ ਦਾ ਸਾਲਾਨਾ ਸਮਾਗਮ – ਸੱਦਾ-ਪੱਤਰ

ਆਰਸੀ ਲਈ ਇਹ ਸੱਦਾ-ਪੱਤਰ ਅਜ਼ੀਮ ਸ਼ੇਖਰ ਜੀ ਵੱਲੋਂ ਘੱਲਿਆ ਗਿਆ ਹੈ।
------
ਆਪਣੀ ਬੋਲੀ ਨਾਲ ਜੁੜੇ ਰਹਿਣਾ ਉਵੇਂ ਹੀ ਜ਼ਰੂਰੀ ਹੈ
, ਜਿਵੇਂ ਇੱਕ ਫੁੱਲ ਦਾ ਟਹਿਣੀ ਨਾਲ ਜੁੜੇ ਰਹਿਣਾ - ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਯੂ.ਕੇ. www.punjabisahitkalakendarsouthall.com ਵੱਲੋਂ ਵਿਸ਼ੇਸ਼ ਸੱਦਾ-ਪੱਤਰ

------

ਤੁਹਾਨੂੰ ਮਿਤੀ 12 ਮਈ 2012 ਦਿਨ ਸ਼ਨਿੱਚਰਵਾਰ ਨੂੰ ਹੋਣ ਵਾਲੇ ਇਸ ਸਾਹਿਤਕ ਸਮਾਗਮ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈਪੰਜਾਬੀ ਬੋਲੀ ਅਤੇ ਸਾਹਿਤ ਦੇ ਕਾਫ਼ਲੇ ਨੂੰ ਤੁਰਦਾ ਰੱਖਣ ਲਈ ਤੁਹਾਡੇ ਵਰਗੇ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦਾ ਇਸ ਸਮਾਗਮ 'ਚ ਪਹੁੰਚਣਾ ਬਹੁਤ ਜ਼ਰੂਰੀ ਹੈ

ਸਥਾਨ:- 18 Queens Avenue

Greenford UB6 9BX

ਵਿਉਂਤਬੰਦੀ :-ਭਾਗ ਪਹਿਲਾ

ਦੁਪਹਿਰ ਬਾਅਦ 03 ਤੋਂ 3-30 ਵਜੇ ਤੱਕ, ਜੀ ਆਇਆਂ ਨੂੰ ਅਤੇ ਚਾਹ-ਪਾਣੀ

3-30, ਡਾ ਸਾਥੀ ਲੁਧਿਆਣਵੀ ਦੇ ਕਾਵਿ-ਸੰਗ੍ਰਹਿ ਪੱਥਰਉੱਪਰ ਸੰਤੋਖ਼ ਧਾਲੀਵਾਲ ਅਤੇ ਡਾਕਟਰ ਪ੍ਰੀਤਮ ਸਿੰਘ ਕੈਂਬੋ ਵੱਲੋਂ ਪੇਪਰ ਪੜ੍ਹੇ ਜੱਣਗੇ

3-30 ਤੋਂ 5-30 ਵਜੇ, ਪੁਸਤਕ ਅਤੇ ਪੜ੍ਹੇ ਗਏ ਪਰਚੇ ਦੇ ਸੰਬੰਧ ਵਿੱਚ ਵਿਚਾਰ-ਵਟਾਂਦਰਾ ਹੋਵੇਗਾ

------

ਭਾਗ ਦੂਜਾ - 5-30 ਤੋਂ 5-45 ਤੱਕ ਬਰੇਕ
5-45 ਤੋਂ 8-30 ਤੱਕ ਕਵੀ-ਦਰਬਾਰ, ਜਿਸ ਵਿੱਚ ਸਮੁੱਚੇ ਇੰਗਲੈਂਡ ਤੋਂ ਪਹੁੰਚ ਰਹੇ ਚੋਣਵੇਂ ਕਵੀ/ ਕਵਿੱਤਰੀਆਂ ਆਪਣੀਆਂ ਰਚਨਾਵਾਂ ਪੇਸ਼ ਕਰਨਗੇ

8-30 ਵਜੇ ਖਾਣਾ ਅਤੇ ਵਿਦਾਇਗੀ

ਇਸ ਮੌਕੇ ਉੱਤੇ ਪਾਕਿਸਤਾਨ ਦੇ ਪ੍ਰਸਿੱਧ ਪੰਜਾਬੀ ਅਤੇ ਉਰਦੂ ਦੇ ਲੇਖਕ/ਰੇਡੀਓ/ਟੀ ਵੀ ਬ੍ਰਾਡਕਾਸਟਰ ਜਨਾਬ ਫ਼ਰਹਤ ਅੱਬਾਸ ਸ਼ਾਹ ਦਾ ਵੀ ਸੁਆਗਤ ਕੀਤਾ ਜਾਵੇਗਾ

* ਜੀ ਆਇਆਂ ਨੂੰ ਕਹਿਣ ਵਾਲੇ *

ਸ੍ਰੀ ਪ੍ਰੀਤਮ ਸਿੱਧੂ 02085743127

ਸਾਥੀ ਲੁਧਿਆਣਵੀ 07956525324

ਮਨਪ੍ਰੀਤ ਸਿੰਘ ਬੱਧਨੀ ਕਲਾਂ 07899798363

ਅਜ਼ੀਮ ਸ਼ੇਖਰ 07916257981

ਕੁਲਵੰਤ ਢਿੱਲੋਂ 07877728263

ਅਵਤਾਰ ਉੱਪਲ 07827453693

ਰਾਜਿੰਦਰਜੀਤ 07870358186

No comments: