Thursday, March 29, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਜਲੰਧਰ, ਪੰਜਾਬ ਵਸਦੀ ਲੇਖਿਕਾ ਰੇਨੂ ਨੱਈਅਰ ਜੀ ਨੇ ਦੀਪ ਕੰਡਿਆਰਾ ਜੀ ਦਾ ਕੋਲਾਜ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਪਲੇਠਾ ਗੀਤ-ਸੰਗ੍ਰਹਿ ਵੰਝਲੀ ਆਰਸੀ ਲਈ ਭੇਜਿਆ ਹੈ। ਦੀਪ ਜੀ ਅਤੇ ਰੇਨੂ ਜੀ ਦਾ ਬੇਹੱਦ ਸ਼ੁਕਰੀਆ। ਨਾਲ਼ ਹੀ ਰੇਨੂ ਜੀ ਨੂੰ ਇਸ ਪਹਿਲੇ ਸੰਪਾਦਨ-ਪ੍ਰਕਾਸ਼ਨ ਦੀਆਂ ਸਮੂਹ ਆਰਸੀ ਪਰਿਵਾਰ ਵੱਲੋਂ ਮੁਬਾਰਕਾਂ ਹੋਣ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ

No comments: