Sunday, March 25, 2012

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ – ਭਾਗ ਪਹਿਲਾ

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ ਭਾਗ ਪਹਿਲਾ

ਦੋਸਤੋ! ! ਰਿਚਮੰਡ, ਬੀ.ਸੀ., ਕੈਨੇਡਾ ਵਸਦੇ ਪ੍ਰਸਿੱਧ ਲੇਖਕ ਚਰਨ ਸਿੰਘ ਜੀ 21 ਮਾਰਚ ਨੂੰ ਸਾਡੇ ਗ੍ਰਹਿ ਵਿਖੇ ਪਧਾਰੇ ਅਤੇ ਆਪਣੀ ਸਮੁੱਚੀ ਸ਼ਾਇਰੀ ਦੀਆਂ 14 ਕਿਤਾਬਾਂ ਆਰਸੀ ਦੀ ਲਾਇਬ੍ਰੇਰੀ ਲਈ ਮੈਨੂੰ ਦਿੱਤੀਆਂ, ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ। ਇਹ ਆਰਸੀ ਦੀ ਲਾਇਬ੍ਰੇਰੀ ਚ ਹੋਇਆ ਇਕ ਹੋਰ ਜ਼ਿਕਰਯੋਗ ਅਤੇ ਨਾਯਾਬ ਵਾਧਾ ਹੈ। ਸ: ਚਰਨ ਸਿੰਘ ਜੀ ਵਰਗੇ ਜ਼ਹੀਨ ਸ਼ਾਇਰ ਦੀਆਂ ਕਿਤਾਬਾਂ ਆਰਸੀ ਲਈ ਆਉਣਾ ਇਹ ਗੱਲ ਆਪਣੇ-ਆਪ ਵਿਚ ਬਹੁਤ ਵੱਡੇ ਮਾਇਨੇ ਰੱਖਦੀ ਹੈ। ਅੱਜਕੱਲ੍ਹ ਮੈਂ ਇਹਨਾਂ ਕਿਤਾਬਾਂ ਦਾ ਅਧਿਐਨ ਆਰੰਭਿਆ ਹੋਇਆ ਹੈ। ਹੇਠਾਂ ਕਿਤਾਬਾਂ ਦੇ ਪ੍ਰਕਾਸ਼ਨ ਦੀ ਤਫ਼ਸੀਲ ਸਾਂਝੀ ਕੀਤੀ ਜਾ ਰਹੀ ਹੈ, ਜੇਕਰ ਤੁਸੀਂ ਵੀ ਇਹਨਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਜਾਂ ਫਿਰ ਆਰਸੀ ਨਾਲ਼ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ ਜੀ।ਬਹੁਤ-ਬਹੁਤ ਸ਼ੁਕਰੀਆ।


-----


ਤੀਸਰੀ ਅੱਖ ਮਿਥਕ ਪ੍ਰਕਾਸ਼ਨ 1982
ਮਿੱਟੀ ਵਿਚ ਉੱਕਰੇ ਅੱਖਰ
ਨਵਯੁੱਗ ਪ੍ਰਕਾਸ਼ਨ - 1984


ਆਪੇ ਬੋਲ-ਸ੍ਰੋਤ ਪਰਵਾਸ ਪ੍ਰਕਾਸ਼ਨ 1998


ਗਗਮ ਮੇਂ ਥਾਲੁ ਕੁਕਨੂਸ ਪ੍ਰਕਾਸ਼ਨ 2008


ਸ਼ੀਸ਼ੇ ਵਿਚਲਾ ਸੂਰਜ ਕੁਕਨੂਸ ਪ੍ਰਕਾਸ਼ਨ 2008


ਮੁੜਕੋ ਮੁੜਕੀ ਪੌਣ ਤਰਲੋਚਨ ਪਬਲਿਸ਼ਰਜ਼ 2009


ਵਿਪਰੀਤ ਤਰਲੋਚਨ ਪਬਲਿਸ਼ਰਜ਼ 2009


ਬਿੰਦੂ ਤੇ ਦਾਇਰੇ - ਤਰਲੋਚਨ ਪਬਲਿਸ਼ਰਜ਼ 2009
ਤੁਪਕਾ ਤੁਪਕਾ ਸੂਰਜ
ਪੰਜਾਬ ਬੁੱਕ ਸੈਂਟਰ 2010


ਸੂਰਜ ਤੇ ਕਿਰਨਾਂ - ਪੰਜਾਬ ਬੁੱਕ ਸੈਂਟਰ 2010


ਅੰਤਰੀਵ - ਪੰਜਾਬ ਬੁੱਕ ਸੈਂਟਰ 2010
ਪ੍ਰਕਰਮਾ
ਪੰਜਾਬ ਬੁੱਕ ਸੈਂਟਰ 2011


ਦੀਵੇ ਜਗਦੇ ਨੈਣ ਪੰਜਾਬ ਬੁੱਕ ਸੈਂਟਰ 2011


ਆਧੁਨਿਕ ਵਿਸ਼ਵ - ਪੰਜਾਬ ਬੁੱਕ ਸੈਂਟਰ 2011


-----
ਦੋਸਤੋ! ਮੈਂ ਏਥੇ ਇਹ ਦੱਸਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਚਰਨ ਸਿੰਘ ਜੀ ਦੀ ਕਿਤਾਬ
ਆਧੁਨਿਕ ਵਿਸ਼ਵ ਨੂੰ 8 ਅਪ੍ਰੈਲ, 2012 ਨੂੰ ਸਰੀ ਦੇ ਤਾਜ ਬੈਂਕੁਇਟ ਹਾਲ ਵਿਚ ਇਆਪਾ ਐਵਾਰਡ ਦਿੱਤਾ ਜਾ ਰਿਹਾ ਹੈ। ਸੋ ਉਹਨਾਂ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ!



ਅਦਬ ਸਹਿਤ


ਤਨਦੀਪ ਤਮੰਨਾ































No comments: