Tuesday, February 21, 2012

ਗ਼ਜ਼ਲਗੋ ਜਸਵਿੰਦਰ ਦੀ ਪੁਸਤਕ ‘ਅਗਰਬੱਤੀ’ ਨੂੰ ਪੁਰਸਕਾਰ’ – ਪ੍ਰੈੱਸ ਰਿਲੀਜ਼

ਨਿਊਯਾਰਕ (ਸੁਰਿੰਦਰ ਸੋਹਲ)- ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੇ ਪਹਿਲੇ ਪ੍ਰਧਾਨ ਅਤੇ ਨਿੱਕੀ ਬਹਿਰ ਦੇ ਵੱਡੇ ਕਵੀਵਜੋਂ ਜਾਣੇ ਗਏ ਰਣਧੀਰ ਸਿੰਘ ਨਿਊਯਾਰਕ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ਰਣਧੀਰ ਸਿੰਘ ਨਿਊਯਾਰਕ ਪੁਰਸਕਾਰਪੰਜਾਬੀ ਦੇ ਚਰਚਿਤ ਗ਼ਜ਼ਲਗੋਅ ਜਸਵਿੰਦਰ ਦੇ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਅਗਰਬੱਤੀਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੇ ਮੌਜੂਦਾ ਪ੍ਰਧਾਨ ਰਾਜਿੰਦਰ ਜਿੰਦ ਨੇ ਇਕ ਬਿਆਨ ਵਿਚ ਦੱਸਿਆ ਕਿ ਇਸ ਇਨਾਮ ਵਿਚ 51 ਹਜ਼ਾਰ ਰੁਪਏ ਦੀ ਰਾਸ਼ੀ, ਯਾਦਗਾਰੀ ਚਿੰਨ੍ਹ ਅਤੇ ਸ਼ਾਲ ਸ਼ਾਮਿਲ ਹੋਵੇਗਾਇਨਾਮ ਦਾ ਐਲਾਨ ਕਰਦੇ ਹੋਏ ਪੰਜਾਬੀ ਸਾਹਿਤ ਅਕੈਡਮੀ ਵਲੋਂ ਬਲਦੇਵ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬੀ ਦੇ ਕੁਝ ਆਲਚੋਕਾਂ ਅਤੇ ਲੇਖਕਾਂ ਤੋਂ ਗੁਪਤ ਰੂਪ ਵਿਚ ਲਈਆਂ ਰਾਏਆਂ ਦੇ ਆਧਾਰ ਤੇ ਇਸ ਪੁਸਤਕ ਨੂੰ ਚੁਣਿਆ ਗਿਆ ਹੈਕੁਝ ਹਫ਼ਤਿਆਂ ਬਾਅਦ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਜਸਵਿੰਦਰ ਹੋਰਾਂ ਨੂੰ ਰਣਧੀਰ ਸਿੰਘ ਨਿਊਯਾਰਕ ਪੁਰਸਕਾਰਨਾਲ ਸਨਮਾਨਿਤ ਕੀਤਾ ਜਾਵੇਗਾਅਗਰਬੱਤੀਤੋਂ ਪਹਿਲਾਂ ਜਸਵਿੰਦਰ ਦੇ ਦੋ ਗ਼ਜ਼ਲ-ਸੰਗ੍ਰਹਿ ਕਾਲੇ ਹਰਫ਼ਾਂ ਦੀ ਲੋਅਅਤੇ ਕੱਕੀ ਰੇਤ ਦੇ ਵਰਕੇਪ੍ਰਕਾਸ਼ਿਤ ਹੋ ਚੁੱਕੇ ਹਨ

********
ਸਮੂਹ ਆਰਸੀ ਪਰਿਵਾਰ ਵੱਲੋਂ ਜਸਵਿੰਦਰ ਜੀ ਅਤੇ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਨੂੰ ਦਿਲੀ ਮੁਬਾਰਕਬਾਦ ..:)

1 comment:

Rajinderjeet said...

Drust faisla... is faisle baare koi vaad-vivaad nahin.. Punjabi sahit Academy Newyork da dhanvad te Jaswinder huran nu vadhayi.