ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ
ਦੋਸਤੋ! ! ਕੈਲੇਫੋਰਨੀਆ, ਯੂ.ਐੱਸ.ਏ. ਵਸਦੇ ਸੁਪ੍ਰਸਿੱਧ ਗ਼ਜ਼ਲਗੋ ਕੁਲਵਿੰਦਰ ਜੀ ਨੇ ( ਕ੍ਰਮਵਾਰ ) ਲੇਖ-ਸੰਗ੍ਰਹਿ ਕੁਲਵਿੰਦਰ ਦੀ ਗ਼ਜ਼ਲ ਚੇਤਨਾ – ਸੰਪਾਦਕ ਜਗਵਿੰਦਰ ਜੋਧਾ, ਜਸਵਿੰਦਰ ਜੀ ਦਾ ਗ਼ਜ਼ਲ-ਸੰਗ੍ਰਹਿ - ‘ਅਗਰਬੱਤੀ’, ਅਤੇ ਜਗਵਿੰਦਰ ਜੋਧਾ ਜੀ ਦਾ ਗ਼ਜ਼ਲ-ਸੰਗ੍ਰਹਿ ‘ਸਾਰੰਗੀ’ ਆਰਸੀ ਲਈ ਭੇਜੇ ਹਨ। ਚੇਤਨਾ ਪ੍ਰਕਾਸ਼ਨ ਵੱਲੋਂ ਛਾਪੀਆਂ ਗਈਆਂ ਇਹਨਾਂ ਤਿੰਨਾਂ ਖ਼ੂਬਸੂਰਤ ਕਿਤਾਬਾਂ ਨਾਲ਼ ਆਰਸੀ ਦੀ ਲਾਇਬ੍ਰੇਰੀ ‘ਚ ਕੀਮਤੀ ਇਜ਼ਾਫ਼ਾ ਹੋਇਆ ਹੈ, ਕੁਲਵਿੰਦਰ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ। ਅਦਬ ਸਹਿਤ
ਤਨਦੀਪ ਤਮੰਨਾ
No comments:
Post a Comment