Wednesday, February 4, 2009

ਸ਼ੁਕਰੀਆ ਤੁਹਾਡਾ..!!

ਦਸੰਬਰ 30, 2008

ਹੈਲੋ ਤਮੰਨਾ :

ਆਰਸੀ ਲੇਖਕ ਬਲੌਗਪੰਜਾਬੀ ਲੇਖਕਾਂ ਵਿੱਚ ਬੜੀ ਤੇਜ਼ੀ ਨਾਲ ਚਰਚਿਤ ਹੋ ਰਿਹਾ ਹੈ।

ਮੈਨੂੰ ਪੂਰੀ ਉਮੀਦ ਹੈ ਕਿ ਤੇਰੀ ਮਿਹਨਤ ਸਦਕਾ ਇਹ ਪੰਜਾਬੀ ਸਾਹਿਤਕ ਬਲੌਗ ਇੱਕ ਸਾਲ ਦੇ ਅੰਦਰ ਅੰਦਰ ਪੰਜਾਬੀ ਦੇ ਸਭ ਤੋਂ ਵੱਧ ਚਰਚਿਤ ਬਲੌਗਾਂ ਵਿੱਚ ਸ਼ਾਮਿਲ ਕੀਤਾ ਜਾਇਆ ਕਰੇਗਾ।

ਤੈਨੂੰ ਪੰਜਾਬੀ ਸਾਹਿਤ ਦੀ ਵੀ ਸਮਝ ਹੈ ਅਤੇ ਕਲਾ ਦੇ ਸੁਹਜ ਦੀ ਵੀ। ਇਹ ਦੋਹੇਂ ਗੱਲਾਂ ਬਹੁਤ ਘੱਟ ਪੰਜਾਬੀ ਸਾਹਿਤਕਾਰਾਂ/ਪੰਜਾਬੀ ਸਭਿਆਚਾਰਕ ਕਾਮਿਆਂ/ਕਲਾਕਾਰਾਂ ਵਿੱਚ ਹੁੰਦੀਆਂ ਹਨ। ਜਿੰਨੇ ਵੀ ਪੰਜਾਬੀ ਲੇਖਕਾਂ ਨਾਲ ਮੈਂ ਤੇਰੇ ਬਲੌਗ ਬਾਰੇ ਗੱਲ ਕਰ ਰਿਹਾ ਹਾਂ ਸਾਰੇ ਹੀ ਤੇਰੇ ਬਲੌਗ ਉੱਤੇ ਆ ਕੇ ਬੜੀ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਕੈਨੇਡਾ ਦੇ ਪੰਜਾਬੀ ਸਾਹਿਤਕ ਕਲਾਤਮਕ ਖੇਤਰ ਵਿੱਚ ਆਉਣ ਦੀ ਤੇਰੀ ਬਹੁਤ ਜ਼ਰੂਰਤ ਸੀ। ਹਰ ਕਿਸੇ ਵੱਲੋਂ ਇਸ ਖੇਤਰ ਵਿੱਚ ਤੇਰੇ ਆਉਂਣ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।

ਇੰਡੀਆ, ਕੈਲੇਫੋਰਨੀਆ, ਇੰਗਲੈਂਡ, ਆਸਟਰੇਲੀਆ, ਬੀ.ਸੀ., ਓਨਟਾਰੀਓ, ਅਲਬਰਟਾ ਅਤੇ ਮੈਨੀਟੋਬਾ ਵਿੱਚ ਤੇਰੇ ਵੱਲੋਂ ਕੀਤੇ ਜਾ ਰਹੇ ਖ਼ੂਬਸੂਰਤ ਕੰਮ ਦਾ ਚਰਚਾ ਹੈ।

ਸ਼ੁੱਭ ਇੱਛਾਵਾਂ ਸਹਿਤ,

ਤੁਹਾਡਾ ਆਪਣਾ

ਸੁਖਿੰਦਰ

ਸੰਪਾਦਕ: ਸੰਵਾਦ

ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ: ਜਾਗਦੇ ਰਹੋ

ਪੰਜਾਬੀ ਰੇਡੀਓ ਪ੍ਰੋਗਰਾਮ, ਟੋਰਾਂਟੋ , ਕੈਨੇਡਾ।

===================================

ਪਿਆਰੀ ਤਨਦੀਪ
'ਆਰਸੀ' ਬਹੁਤ ਵਧੀਆ ਬਲੌਗ ਬਣ ਰਿਹਾ ਹੈ, ਪੰਜਾਬੀ ਦੀ ਸਭ ਤੋਂ ਵਧੀਆ ਸਾਈਟ ਬਣ ਸਕਣ ਦੇ ਕਾਬਲ ਹੈ। ਮਿਹਨਤ ਕਰਦੇ ਰਹੋ, ਤੁਹਾਡੇ ਕੋਲ ਯੋਗਤਾ ਹੈ, ਸਮਾਂ ਜ਼ਰੂਰ ਲੱਗਦੈ ਪਰ ਡਟੇ ਰਹਿਣਾ, ਤੁਹਾਡੀ ਮਿਹਨਤ ਰੰਗ ਦਿਖਾ ਰਹੀ ਹੈ।

ਤੁਹਾਡਾ ਆਪਣਾ

ਸੁਰਿੰਦਰ ਸੁੱਨੜ

ਯੂ.ਐੱਸ.ਏ.
==================================

ਬਹੁਤ-ਬਹੁਤ ਸ਼ੁਕਰੀਆ ਸਤਿਕਾਰਤ ਸੁਖਿੰਦਰ ਸਾਹਿਬ ਤੇ ਸੁੱਨੜ ਸਾਹਿਬ! ਇਹਨਾਂ ਲਫ਼ਜ਼ਾਂ ਨਾਲ਼ ਪੰਜਾਬੀ ਭਾਸ਼ਾ ਤੇ ਸਾਹਿਤ ਦਾ ਮਾਣ ਵਧਿਆ ਹੈ ਤੇ ਸਾਡੀ ਸਭ ਦੀ ਹੌਸਲਾ-ਅਫ਼ਜ਼ਾਈ ਹੋਈ ਹੈ। ਦੋਸਤਾਂ ਰਾਹੀਂ ਇਸ ਬਲੌਗ ਦਾ ਲਿੰਕ ਅੱਜ ਜਿੱਥੇ ਵੀ ਪਹੁੰਚਿਆ ਹੈ, ਇਹ ਸਾਡੀ ਸਭ ਪਾਠਕ / ਲੇਖਕ ਦੋਸਤਾਂ ਦੀ ਪ੍ਰਾਪਤੀ ਹੈ, ਇਕੱਲਿਆਂ ਤਾਂ ਕੁਝ ਵੀ ਹਾਸਲ ਨਹੀਂ ਸੀ ਹੋ ਸਕਦਾ।

---

ਦੋਸਤੋ! ਆਪਣੀ ਤਬੀਅਤ ਨਾਸਾਜ਼ ਹੋਣ ਦੇ ਬਾਵਜੂਦ ,ਦਸੰਬਰ 26 ਨੂੰ ਇੰਡੀਆ ਫੇਰੀ ਤੇ ਜਾਣ ਤੋਂ ਪਹਿਲਾਂ ਯੂ.ਕੇ. ਤੋਂ ਸਤਿਕਾਰਤ ਮੋਤਾ ਸਿੰਘ ਸਰਾਏ ਜੀ ਨੇ ਵੀ ਫੋਨ ਕਾਲ ਕਰਕੇ ਬਹੁਤ ਹੌਸਲਾ ਵਧਾਇਆ ਸੀ। ਪੰਜਾਬੀ ਭਾਸ਼ਾ ਨੂੰ ਉਸਦਾ ਮਾਣ-ਸਨਮਾਨ ਦਵਾਉਂਣ 'ਚ ਉਹਨਾਂ ਦੀ ਅਣਥੱਕ ਘਾਲਣਾ ਮੈਨੂੰ ਬਹੁਤ ਪ੍ਰੇਰਦੀ ਹੈ। ਇੱਛਾ ਹੈ ਕਿ ਕਦੇ ਜ਼ਿੰਦਗੀ ਦੇ ਰੁਝੇਵਿਆਂ ਤੋਂ ਫ਼ਾਰਿਗ ਹੋ ਕੇ ਇੱਕ ਮਿਸ਼ਨਰੀ ਦੇ ਤੌਰ ਤੇ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਉੱਨਤੀ ਲਈ ਕੰਮ ਕਰਾਂ..ਪਰ ਅਜੇ ਸਫ਼ਰ ਲੰਮੇਰਾ ਹੈ। ਮੈਂ ਉਹਨਾਂ ਦੀ ਵੀ ਤਹਿ-ਦਿਲੋਂ ਮਸ਼ਕੂਰ ਹਾਂ ਤੇ ਉਹਨਾਂ ਦੀ ਸਿਹਤਯਾਬੀ ਦੀ ਦੁਆ ਕਰਦੀ ਹਾਂ।

---

ਇਹ ਸਾਹਿਤਕ ਮੁਹੱਬਤ ਦੀਆਂ ਗੰਢਾਂ ਹੋਰ ਪੀਢੀਆਂ ਹੁੰਦੀਆਂ ਜਾਣ...ਆਮੀਨ! ਸਤਿਕਾਰਤ ਲੇਖਕ ਗੁਰਚਰਨ ਰਾਮਪੁਰੀ ਅੰਕਲ ਜੀ ਦੇ ਦੋਹਿਆਂ ਨਾਲ਼ ਤੁਹਾਡਾ ਸਭ ਦਾ ਬੇਹੱਦ ਸ਼ੁਕਰੀਆ ਅਦਾ ਕਰਦੀ ਹਾਂ ਕਿ...

ਤਿਣਕੇ ਸਾਂਭ ਗਿਆਨ ਦੇ ਕਰ ਝੋਲ਼ੀ ਭਰਪੂਰ

ਚਮਕੇ ਤੇਰੇ ਆਲ੍ਹਣੇ, ਮੱਸਿਆ ਦਾ ਵੀ ਨੂਰ।

----

ਗਿਆਨ ਚੰਗੇਰਾ ਰਟਨ ਤੋਂ ਹੋਏ ਇਕਾਗਰ ਚਿੱਤ

ਕਾਰਜ ਕਰ ਇੱਛਾ ਬਿਨਾਂ, ਸ਼ਾਂਤ ਰਹੇਗਾ ਚਿੱਤ।

ਅਦਬ ਸਹਿਤ

ਤਨਦੀਪ ਤਮੰਨਾ

No comments: