ਦੋਸਤੋ! ਤੁਹਾਡੇ ਹੁਣ ਤੱਕ ਦਿੱਤੇ ਸਾਹਿਤਕ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਸਦਕਾ, ਆਰਸੀ ਲਈ ਆਉਂਦੀਆਂ ਈਮੇਲਾਂ 'ਚ ਬਹੁਤ ਵਾਧਾ ਹੋ ਰਿਹਾ ਹੈ, ਸਾਡੇ ਸਭ ਲਈ ਮਾਣ ਤੇ ਖ਼ੁਸ਼ੀ ਵਾਲ਼ੀ ਗੱਲ ਹੈ। ਪਰ ਪਿਛਲੇ ਕੁੱਝ ਕੁ ਦਿਨਾਂ ਤੋਂ ਈਮੇਲਾਂ ਏਨੀਆਂ ਕੁ ਆ ਗਈਆਂ ਨੇ ਕਿ ਉਹਨਾਂ 'ਚੋਂ ਰਚਨਾਵਾਂ ਲੱਭਣੀਆਂ ਮੁਸ਼ਕਿਲ ਹੋ ਰਹੀਆਂ ਸਨ, ਤੇ ਮੈਂ ਜਵਾਬ ਦੇਣ 'ਚ ਅਸਮਰੱਥ ਸੀ। ਤੁਹਾਡੀ ਹਰ ਖ਼ੂਬਸੂਰਤ ਰਚਨਾ ਤੇ ਈਮੇਲ ਨਾਲ਼ ਇਨਸਾਫ਼ ਹੋ ਸਕੇ, ਇਸ ਲਈ ਇੱਕ ਵੱਖਰਾ ਈਮੇਲ ਐਡਰੈਸ ਸਿਰਫ਼ ਰਚਨਾਵਾਂ ਭੇਜਣ ਲਈ ਹੀ ਬਣਾ ਦਿੱਤਾ ਗਿਆ ਹੈ, ਜਿਸਨੂੰ ਆਟੋ-ਰਿਸਪੌਂਸ ਤੇ ਲਗਾ ਦਿੱਤਾ ਗਿਆ ਹੈ।
ਕਿਰਪਾ ਕਰਕੇ ਹੁਣ ਤੋਂ ਰਚਨਾਵਾਂ ਸਿਰਫ਼ ਓਸੇ ਈਮੇਲ ਤੇ ਭੇਜੀਆਂ ਜਾਣ, ਬਾਕੀ ਜਾਣਕਾਰੀ ਲਈ ਪਹਿਲਾ ਈਮੇਲ ਐਡਰੈਸ ਹੀ ਵਰਤਿਆ ਜਾਵੇ।
ਕਿਰਪਾ ਕਰਕੇ ਹੁਣ ਤੋਂ ਰਚਨਾਵਾਂ ਸਿਰਫ਼ ਓਸੇ ਈਮੇਲ ਤੇ ਭੇਜੀਆਂ ਜਾਣ, ਬਾਕੀ ਜਾਣਕਾਰੀ ਲਈ ਪਹਿਲਾ ਈਮੇਲ ਐਡਰੈਸ ਹੀ ਵਰਤਿਆ ਜਾਵੇ।
ਰਚਨਾਵਾਂ ਭੇਜਣ ਲਈ ਈਮੇਲ ਹੈ: (ਰਚਨਾਵਾਂ ਤੇ ਫੋਟੋਆਂ ਸਿਰਫ਼ ਅਟੈਚਮੈਂਟ 'ਚ ਭੇਜੀਆਂ ਜਾਣ)
ਬਾਕੀ ਜਾਣਕਾਰੀ ਲਈ ਈਮੇਲ ਹੈ:
ਇਸ ਨਾਲ਼ ਮੇਰਾ ਕੰਮ ਸੌਖਾ ਹੋ ਜਾਵੇਗਾ ਤੇ ਤੁਹਾਡੀਆਂ ਈਮੇਲਾਂ ਦਾ ਜਵਾਬ ਦੇਣ ਤੇ ਰਚਨਾਵਾਂ ਲੱਭਣ 'ਚ ਆਉਂਦੀ ਦਿੱਕਤ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'
No comments:
Post a Comment