Tuesday, April 23, 2013

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ




ਸੰਪਾਦਨਾ ਸੁਰਿੰਦਰ ਸੋਹਲ, ਇੰਦਰਜੀਤ ਸਿੰਘ ਪੁਰੇਵਾਲ
ਅਜੋਕਾ ਨਿਵਾਸ  - ਨਿਊ ਯਾਰਕ, ਅਮਰੀਕਾ
ਕਿਤਾਬ: ਅਮਰੀਕਾ ਦੀ ਚੋਣਵੀਂ ਪੰਜਾਬੀ ਗ਼ਜ਼ਲ ( ਗ਼ਜ਼ਲ-ਸੰਗ੍ਰਹਿ )
ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ, ਲੁਧਿਆਣਾ
ਪ੍ਰਕਾਸ਼ਨ ਵਰ੍ਹਾ - 2013
ਮੁੱਲ
  250 ਰੁਪਏ
ਕੁੱਲ ਪੰਨੇ
182
ਦੋਸਤੋ ਨਿਊ ਯਾਰਕ, ਅਮਰੀਕਾ ਵਸਦੇ ਸੁਪ੍ਰਸਿੱਧ ਲੇਖਕ ਵੀਰ ਜੀ ਸੁਰਿੰਦਰ ਸੋਹਲ ਸਾਹਿਬ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਕਿਤਾਬ
ਅਮਰੀਕਾ ਦੀ ਚੋਣਵੀਂ ਪੰਜਾਬੀ ਗ਼ਜ਼ਲ ਆਰਸੀ ਲਈ ਘੱਲੀ ਹੈ। ਇਸ ਸੰਗ੍ਰਹਿ ਵਿਚ ਅਮਰੀਕਾ ਵਸਦੇ 38 ਗ਼ਜ਼ਲਗੋਆਂ ਦਾ ਬਿਹਤਰੀਨ ਕ਼ਲਾਮ ਸ਼ਾਮਿਲ ਕੀਤਾ ਗਿਆ ਹੈ। ਜੇਕਰ ਤੁਸੀਂ ਵੀ ਇਸ ਬੇਹੱਦ ਖ਼ੂਬਸੂਰਤ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।  ਇਸ ਕਿਤਾਬ ਨਾਲ਼ ਆਰਸੀ ਦੀ ਲਾਇਬ੍ਰੇਰੀ ਵਿਚ ਨਾਯਾਬ ਵਾਧਾ ਹੋਇਆ ਹੈ। ਸੋਹਲ ਵੀਰ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਤੇ ਇਸ ਕਿਤਾਬ ਦੇ ਪ੍ਰਕਾਸ਼ਨ ਤੇ ਉਹਨਾਂ ਨੂੰ, ਪੁਰੇਵਾਲ ਸਾਹਿਬ ਅਤੇ ਪੰਜਾਬੀ ਸਾਹਿਤ ਅਕੈਡਮੀ ਨਿਊ ਯਾਰਕ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ।
ਅਦਬ ਸਹਿਤ
ਤਨਦੀਪ ਤਮੰਨਾ 

1 comment:

ਦਰਸ਼ਨ ਦਰਵੇਸ਼ said...

bahuat vadhia uuprala hai, Bahuat saal pehlaan Gurnam Gill horaan ne vi Bartanvi Punjabi Gazal naal ajeha sarthik uprala kita ci.