Thursday, February 21, 2013

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ




ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ
ਲੇਖਕ ਪਰਮਿੰਦਰ ਸੋਢੀ
ਅਜੋਕਾ ਨਿਵਾਸ  - ਓਸਾਕਾ, ਜਾਪਾਨ
ਕਿਤਾਬਾਂ - 
ਧੱਮਪਦ ਬੁੱਧ ਬਾਣੀ ਦਾ ਸਰਲ ਪੰਜਾਬੀ ਰੂਪ ਅਤੇ ਚੀਨੀ ਦਰਸ਼ਨ ਤਾਓਵਾਦ
ਪ੍ਰਕਾਸ਼ਕ ਚੇਤਨਾ, ਲੁਧਿਆਣਾ
ਪ੍ਰਕਾਸ਼ਨ ਵਰ੍ਹਾ - 2013
ਮੁੱਲ
ਧੱਮਪਦ 80 ਰੁਪਏ, ਤਾਓਵਾਦ - 150 ਰੁਪਏ ( ਪੇਪਰਬੈਕ)
ਕੁੱਲ ਪੰਨੇ
ਧੱਮਪਦ 80, ਤਾਓਵਾਦ 150
ਦੋਸਤੋ! ਦੋਸਤੋ! ਓਸਾਕਾ, ਜਾਪਾਨ ਵਸਦੇ ਸੁਪ੍ਰਸਿੱਧ ਲੇਖਕ ਜਨਾਬ ਪਰਮਿੰਦਰ ਸੋਢੀ ਸਾਹਿਬ ਵੱਲੋਂ ਅਨੁਵਾਦਿਤ  ਬਹੁਤ ਹੀ ਮਕ਼ਬੂਲ ਕਿਤਾਬਾਂ
ਧੱਮਪਦ ਬੁੱਧ ਬਾਣੀ ਦਾ ਸਰਲ ਪੰਜਾਬੀ ਰੂਪ ਅਤੇ ਚੀਨੀ ਦਰਸ਼ਨ ਤਾਓਵਾਦ ਆਰਸੀ ਲਈ ਪਹੁੰਚੀਆਂ ਹਨ, ਹਾਲ ਹੀ ਵਿਚ ਦੋਵਾਂ ਕਿਤਾਬਾਂ ਦਾ ਤੀਸਰਾ ਐਡੀਸ਼ਨ ਛਪ ਕੇ ਆਇਆ ਹੈ। ਜੇਕਰ ਤੁਸੀਂ ਵੀ ਇਹਨਾਂ ਖ਼ੂਬਸੂਰਤ ਅਤੇ ਜਾਣਕਾਰੀ ਭਰਪੂਰ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।  ਇਹਨਾਂ ਦੋਵਾਂ ਕਿਤਾਬਾਂ ਨਾਲ਼ ਆਰਸੀ ਦੀ ਲਾਇਬ੍ਰੇਰੀ ਵਿਚ ਵਡਮੁੱਲਾ ਵਾਧਾ ਹੋਇਆ ਹੈ। ਸੋਢੀ ਸਾਹਿਬ ਦਾ ਬੇਹੱਦ ਸ਼ੁਕਰੀਆ ਅਤੇ ਕਿਤਾਬਾਂ ਦੇ ਨਵੇਂ ਐਡੀਸ਼ਨਾਂ ਦੀਆਂ ਸਮੂਹ ਆਰਸੀ ਪਰਿਵਾਰ ਵੱਲੋਂ ਮੁਬਾਰਕਾਂ..:)
ਅਦਬ ਸਹਿਤ
ਤਨਦੀਪ ਤਮੰਨਾ

No comments: