ਮਾਣਯੋਗ ਜੀਓ! ਤੁਹਾਨੂੰ ਮਿਤੀ 14 ਮਈ 2011 ਦਿਨ ਸ਼ਨਿਚਰਵਾਰ ਨੂੰ ਹੋਣ ਵਾਲੇ ਸਾਲਾਨਾ ਸਾਹਿਤਕ ਸਮਾਗਮ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਆਪਣੇ ਰੁਝੇਵਿਆਂ ਵਿੱਚੋਂ ਵਕਤ ਕੱਢ ਕੇ ਜ਼ਰੂਰ ਆਉਣਾ ਜੀ ।
ਸਥਾਨ:- 12 FEATHERSTONE ROAD (Ambedkar Hall)
SOUTHALL MIDDEX (Near Dominian car park)
UB 2 5AA
ਵਿਉਂਤਬੰਦੀ :- (ਭਾਗ ਪਹਿਲਾ)
ਦੁਪਹਿਰ ਬਾਦ 02-30 ਵਜੇ, ਜੀ ਆਇਆਂ ਨੂੰ ਅਤੇ ਚਾਹ-ਪਾਣੀ
3-00 ਵਜੇ ਤੋਂ 3-30, ਸ਼ਾਇਰ ਅਜ਼ੀਮ ਸ਼ੇਖ਼ਰ ਦੇ ਗ਼ਜ਼ਲ ਸੰਗ੍ਰਹਿ ‘ਹਵਾ ਨਾਲ਼ ਖੁੱਲ੍ਹਦੇ ਬੂਹੇ’ ਦੇ ਸੰਬੰਧ ਵਿੱਚ ਪ੍ਰਸਿੱਧ ਗ਼ਜ਼ਲਗੋ ਜਨਾਬ ਗੁਰਦਾਸ ਪਰਮਾਰ ਵੱਲੋਂ ਵੱਲੋਂ ਪੇਪਰ ਪੜ੍ਹਿਆ ਜਾਵੇਗਾ ।
3-30 ਤੋਂ 4-30 ਵਜੇ ਉਪਰੋਕਤ ਪੁਸਤਕ ਅਤੇ ਇਸ 'ਤੇ ਪੜ੍ਹੇ ਗਏ ਪਰਚੇ ਦੇ ਸੰਬੰਧ ਵਿੱਚ ਵਿਚਾਰ-ਵਟਾਂਦਰਾ ਹੋਵੇਗਾ।
ਸਮਾਗਮ ਦੌਰਾਨ ਕਹਾਣੀਕਾਰ ਯਸ਼ ਦੀ ਨਵੀਂ ਕਿਤਾਬ ‘ਕ੍ਰੈਡਿਟ ਕਾਰਡ’ ਵੀ ਰਿਲੀਜ਼ ਕੀਤੀ ਜਾਵੇਗੀ ।
4-30 ਤੋਂ 5-00 ਵਜੇ ਤੱਕ ਬਰੇਕ
-----
ਵਿਉਂਤਬੰਦੀ :- (ਭਾਗ ਦੂਜਾ)
5-00 ਤੋਂ 7-30 ਤੱਕ ਕਵੀ-ਦਰਬਾਰ, ਜਿਸ ਵਿੱਚ ਸਮੁੱਚੇ ਇੰਗਲੈਂਡ ਤੋਂ ਪਹੁੰਚ ਰਹੇ ਪ੍ਰਸਿੱਧ ਕਵੀ/ ਕਵਿੱਤਰੀਆਂ ਆਪਣੀਆਂ ਰਚਨਾਵਾਂ ਪੇਸ਼ ਕਰਨਗੇ ।
7-30 ਤੋਂ 8-30 ਵਜੇ ਖਾਣਾ ਅਤੇ ਵਿਦਾਇਗੀ ।
ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ :-
ਪ੍ਰੀਤਮ ਸਿੱਧੂ 02085743127, ਅਵਤਾਰ ਉੱਪਲ07505025650, ਮਨਪ੍ਰੀਤ ਬੱਧਨੀਕਲਾਂ 07899798363, ਸ੍ਰੀਮਤੀ ਕੁਲਵੰਤ ਢਿੱਲੋਂ 07870358186, ਅਜ਼ੀਮ ਸ਼ੇਖਰ 07916257981, ਰਾਜਿੰਦਰਜੀਤ 07877728263
ਤੁਹਾਡੀ ਹਾਜ਼ਰੀ ਸਾਡਾ ਮਾਣ ਹੋਵੇਗੀ !
1 comment:
ਮੇਰੇ ਵੱਲੋਂ ਇਸ ਸਮਾਗਮ ਦੀ ਸਫਲਤਾ ਵਾਸਤੇ ਅਗਾਊਂ ਸ਼ੁੱਭਕਾਮਨਾਵਾਂ। ਮੈਂ ਕਿੱਧਰ ਦੀ ਆਵਾਂ, ਲੌਂਗੋਵਾਲ ਵੱਲੋਂ ਨੇੜੇ ਪਵੇਗਾ ਜਾਂ ਭੀਟੀਆਲ਼ੇ ਵੱਲੋਂ ?????????
Post a Comment