Monday, February 9, 2009

ਨਿਰਮਲ ਜੌੜਾ ਨੂੰ ਆਰਸੀ 'ਤੇ ਖ਼ੁਸ਼ਆਮਦੀਦ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਅਜ਼ੀਜ਼ ਦੋਸਤ ਨਿਰਮਲ ਜੌੜਾ ਨੇ ਵੀ ਆਪਣੇ ਦੋ ਨਾਟਕ ਆਰਸੀ ਲਈ ਭੇਜੇ ਹਨ, ਜਿਹੜੇ ਜਲਦੀ ਹੀ ਪੜ੍ਹਨ ਲਈ ਆਰਸੀ 'ਤੇ ਉਪਲੱਬਧ ਹੋਣਗੇ। ਕਾਲਜ ਦੇ ਸਮੇਂ ਤੋਂ ਨਿਰਮਲ ਨਾਲ਼ ਮੇਰੀ ਦੋਸਤੀ ਕੋਈ 17-18 ਕੁ ਸਾਲ ਪੁਰਾਣੀ ਹੈ, ਪੜ੍ਹਾਈ 'ਚ ਉਹ ਮੇਰਾ ਸੀਨੀਅਰ ਸੀ। ਚਾਹੇ ਇੰਡੀਆ ਤੋਂ ਬਾਹਰ ਰਹਿਣ ਕਰਕੇ ਮੈਂ ਉਸਨੂੰ ਪਿਛਲੇ 12 ਕੁ ਸਾਲਾਂ ਤੋਂ ਨਹੀਂ ਮਿਲ਼ੀ, ਪਰ ਮੈਂ ਉਸਨੂੰ ਇੱਕ ਦੋਸਤ, ਮੰਚ ਸੰਚਾਲਕ, ਟੀ.ਵੀ.ਹੋਸਟ, ਨਾਟਕਕਾਰ ਤੇ ਲੇਖਕ ਦੇ ਤੌਰ ਤੇ ਬਹੁਤ ਕਰੀਬ ਤੋਂ ਜਾਣਿਆ ਹੈ। ਉਸਨੇ ਆਪਣੀਆਂ ਦੋ ਕਿਤਾਬਾਂ ਨਾਟਕ 'ਵਾਪਸੀ' ਅਤੇ ਦੇਵ ਥਰੀਕਿਆਂ ਵਾਲ਼ੇ ਬਾਰੇ ਲਿਖੀ ਖ਼ੂਬਸੂਰਤ ਕਿਤਾਬ ਮੈਨੂੰ ਕੈਲਗਰੀ ਭੇਜੀਆਂ ਸਨ, ਜਿਨ੍ਹਾਂ ਨੂੰ ਪੜ੍ਹ ਕੇ ਨਿਰਮਲ ਅੰਦਰਲੇ ਬਹੁਤ ਵਧੀਆ ਲੇਖਕ ਨੂੰ ਮਿਲ਼ਣ ਦਾ ਮੌਕਾ ਮਿਲ਼ਿਆ। ਮੈਂ ਨਿਰਮਲ ਜੌੜਾ ਨੂੰ ਆਰਸੀ ਦੇ ਸਾਰੇ ਪਾਠਕ/ਲੇਖਕ ਦੋਸਤਾਂ ਵੱਲੋਂ ਖ਼ੁਸ਼ਆਮਦੀਦ ਆਖਦੀ ਹਾਂ। ਤੁਸੀਂ ਉਸਦੇ ਨਾਟਕਾਂ ਦਾ ਆਰਸੀ 'ਤੇ ਇੰਤਜ਼ਾਰ ਕਰਨਾ.....ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'

2 comments:

Anonymous said...

Tandeep,
Kmmal ho gyee.. Nirmal ta sanjha dost hai apna..
Nirmal: Welcome to Aarsi and hope you have been doing great during all those years.
-Gurinderjit "Guri"
BHU, PAU, Tagore Theatre, Aanad Utsav, Madurai(?), Anjuman... diyan yadan taza ho gyiian..

ਤਨਦੀਪ 'ਤਮੰਨਾ' said...

ਗੁਰਿੰਦਰਜੀਤ ਜੀ...ਹਾਂ ਜੀ! ਨਿਰਮਲ ਆਪਣਾ ਸਭ ਦਾ ਸਾਂਝਾ ਅਤੇ ਪਿਆਰਾ ਦੋਸਤ ਹੈ। ਮੈਨੂੰ ਉਸਦੀਆਂ ਸਾਹਿਤਕ,ਅਕਾਦਮਿਕ ਅਤੇ ਸੱਭਿਆਚਾਰਕ ਪ੍ਰਾਪਤੀਆਂ ਤੇ ਮਾਣ ਹੈ। ਉਸਦੇ ਮਿਲਾਪੜੇ ਸੁਭਾਅ ਨੇ ਬਹੁਤ ਦੋਸਤ ਬਣਾਏ ਹਨ। ਇੱਕ ਪੋਸਟ ਨਾਲ਼ ਓਸ ਜ਼ਮਾਨੇ ਦੀਆਂ ਸਾਰੀਆਂ ਘਧਿੱਤਾਂ ਯਾਦ ਆ ਗਈਆਂ ਕਿ ਨਹੀਂ? ਆਰਸੀ ਤੇ ਬਹੁਤ ਦੋਸਤ ਸਾਲਾਂ ਬਾਅਦ ਇੱਕਠੇ ਹੋਣਗੇ, ਇਹ ਮੇਰਾ ਦਿਲੀ ਵਿਸ਼ਵਾਸ ਹੈ।
ਤਮੰਨਾ