Tuesday, March 30, 2010

ਸੰਸਾਰ-ਪ੍ਰਸਿੱਧ ਗ਼ਜ਼ਲਗੋ ਡਾ:ਜਗਤਾਰ ਜੀ ਅਕਾਲ ਚਲਾਣਾ ਕਰ ਗਏ – ਸ਼ੋਕ ਸਮਾਚਾਰ

...ਜੁਦਾ ਹੋਇਆ ਤਾਂ ਹੋਵਾਂਗਾ ਜੁਦਾ ਖ਼ੁਸ਼ਬੂ ਤਰ੍ਹਾਂ ਤੈਥੋਂ

ਨਿਭੀ ਤਾਂ ਰੰਗ ਵਾਂਗੂੰ ਆਖ਼ਰੀ ਦਮ ਤਕ ਨਿਭਾਵਾਂਗਾ...

.......

ਦੋਸਤੋ! ਸਾਹਿਤਕ ਹਲਕਿਆਂ ਵਿਚ ਇਹ ਖ਼ਬਰ ਬੜੇ ਦੁਖੀ ਹਿਰਦੇ ਨਾਲ਼ ਪੜ੍ਹੀ ਅਤੇ ਸੁਣੀ ਜਾਵੇਗੀ ਕਿ ਸੰਸਾਰ-ਪ੍ਰਸਿੱਧ ਗ਼ਜ਼ਲਗੋ ਡਾ:ਜਗਤਾਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਪਾਕਿਸਤਾਨ ਚ ਜਨਮੇ ਡਾ. ਜਗਤਾਰ ਨੇ 1960ਵਿਆਂ ਵਿਚ ਲਿਖਣਾ ਅਰੰਭ ਕੀਤਾ ਸੀ। ਡਾ.ਜਗਤਾਰ ਦਾ ਕਾਵਿ-ਸਫ਼ਰ ਸੰਨ 1957 ਵਿਚ ਰੁੱਤਾਂ ਰਾਂਗਲੀਆਂਦੇ ਕਾਵਿ-ਸੰਗ੍ਰਹਿ ਨਾਲ ਸ਼ੁਰੂ ਹੁੰਦਾ ਹੈਇਸ ਉਪਰੰਤ ਉਹਨਾਂ ਨੇ ਕੋਈ 32 ਤੋਂ ਵੱਧ ਕਿਤਾਬਾਂ ਰਚੀਆਂ, ਜਿਨ੍ਹਾਂ ਤਲਖ਼ੀਆਂ-ਰੰਗੀਨੀਆਂ ਦੁੱਧ ਪਥਰੀ ਅਧੂਰਾ ਆਦਮੀ ਲਹੂ ਦੇ ਨਕਸ਼’‘ਛਾਂਗਿਆ ਰੁੱਖ’ ‘ਸ਼ੀਸ਼ੇ ਦੇ ਜੰਗਲ’ ‘ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ ਚਨੁਕਰੀ ਸ਼ਾਮ ਜੁਗਨੂੰ ਦੀਵਾ ਤੇ ਦਰਿਆ’ (1992), ‘ਅੱਖਾਂ ਵਾਲੀਆਂ ਪੈੜਾਂ’ ‘ਪ੍ਰਵੇਸ਼ ਦੁਆਰ ਆਦਿ ਸ਼ਾਮਿਲ ਹਨ। ਉਹਨਾਂ ਨੇ ਹੀਰ ਦਮੋਦਰ ਤੇ ਖੋਜ ਦਾ ਕੰਮ ਵੀ ਕੀਤਾ। ਪਾਕਿਸਤਾਨੀ ਲੇਖਕ ਅਬਦੁੱਲਾ ਹਸਨ ਦੀ ਉਰਦੂ ਕਿਤਾਬ ਰਾਤਅਤੇ ਫ਼ੈਜ਼ ਅਹਿਮਦ ਫ਼ੈਜ਼ ਦੀ ਰਾਤ ਕਾ ਰਾਜ਼ਦੇ ਪੰਜਾਬੀ ਵਿਚ ਉਲੱਥੇ ਕੀਤੇਨਾਲ਼ ਹੀ 1947 ਤੋਂ 1972 ਤੱਕ ਦੇ ਪਾਕਿਸਤਾਨੀ ਆਧੁਨਿਕ ਪੰਜਾਬੀ ਕਾਵਿ ਤੇ ਖੋਜ ਦਾ ਕੰਮ ਕੀਤਾਉਹਨਾਂ ਬੜੀ ਮੁਹਾਰਤ ਨਾਲ਼ ਕਿੱਸਿਆਂ ਵਿਚੋਂ ਅਰਬੀ, ਫ਼ਾਰਸੀ ਅਤੇ ਸੰਸਕ੍ਰਿਤ ਦੇ 200 ਸ਼ਬਦਾਂ ਅਤੇ ਮੁਹਾਵਰਿਆਂ ਦਾ ਪੰਜਾਬੀ ਵਿਚ ਤਰਜੁਮਾ ਕੀਤਾਡਾ: ਜਗਤਾਰ ਨੇ ਹਿਸਟਰੀ ਆਫ਼ ਪੇਂਟਿੰਗ ਇਨ ਇੰਡੀਆਅਤੇ ਕਰਤੁਲ ਹੈਦਰ ਦੀ ਕਿਤਾਬ ਏ ਰੈੱਡ ਕਾਈਟਦੇ ਉਲੱਥੇ ਵੀ ਕੀਤੇ

-----

ਡਾ: ਜਗਤਾਰ ਨੂੰ ਉਹਨਾਂ ਦੀ ਪੰਜਾਬੀ ਗ਼ਜ਼ਲਾਂ ਦੀ ਕਿਤਾਬ ਜੁਗਨੂੰ ਦੀਵਾ ਤੇ ਦਰਿਆਲਈ ਸਾਹਿਤ ਅਕਾਦਮੀ ਦਾ ਸਾਹਿਤ ਪੁਰਸਕਾਰ ਮਿਲਿਆਗੀਤਾਂ ਅਤੇ ਗ਼ਜ਼ਲਾਂ ਕਾਰਨ ਭਾਸ਼ਾ ਵਿਭਾਗ ਵੱਲੋਂ ਐਵਾਰਡ ਪ੍ਰਾਪਤ ਹੋਇਆਪਾਕਿਸਤਾਨ ਦੇ ਸਾਹਿਤਕਾਰਾਂ ਵੱਲੋਂ ਇਸ ਸ਼ਾਇਰ ਨੂੰ ਪੋਇਟ ਆਫ਼ ਟੁਡੇਐਵਾਰਡ ਦਿੱਤਾ ਗਿਆਅਮਰੀਕਾ ਵਿੱਚ 2000 ਸਾਲ ਦਾ ਪੋਇਟ ਆਫ਼ ਮਲੇਨੀਅਮਮੰਨਿਆ ਗਿਆ ਅਤੇਸਦੀ ਦਾ ਕਵੀਦੇ ਤੌਰ ਤੇ ਮਾਨਤਾ ਦਿੱਤੀ ਗਈਇਹਨਾਂ ਪੁਰਸਕਾਰਾਂ ਤੋਂ ਇਲਾਵਾ ਉਸ ਨੂੰਪ੍ਰੋਫ਼ੈਸਰ ਮੋਹਨ ਸਿੰਘਅਤੇ ਬਾਵਾ ਬਲਵੰਤਐਵਾਰਡ ਸਹਿਤ ਅਨੇਕਾਂ ਮਾਣ-ਸਨਮਾਨ ਪ੍ਰਾਪਤ ਹੋਏਉਹ ਫ਼ੈਲੋ ਆਫ਼ ਪੰਜਾਬੀ ਯੂਨੀਵਰਸਿਟੀਵੀ ਰਹੇ। ਉਹ ਭਾਰਤ ਦੇ ਨਾਲ਼-ਨਾਲ਼ ਪਾਕਿਸਤਾਨ ਚ ਵੀ ਆਪਣੀਆਂ ਲਿਖਤਾਂ ਕਰਕੇ ਬਹੁਤ ਚਰਚਿਤ ਸਨ।

-----

ਡਾ: ਜਗਤਾਰ ਦੇ ਤੁਰ ਜਾਣ ਨਾਲ਼ ਪੰਜਾਬੀ ਸਹਿਤ ਨੂੰ ਕਦੇ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ, ਅਸੀਂ ਉਹਨਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ਼ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ।

ਦੁੱਖ ਵਿਚ ਸ਼ਰੀਕ

ਸਮੂਹ ਆਰਸੀ ਪਰਿਵਾਰ

3 comments:

ਸੁਖਿੰਦਰ said...

Dr. Jagtar was one of the best Punjabi poets of all times. He will live in our memories for ever with his beautiful poems and Ghazals. His poems always talked about the concerns of the common people. He will be always a role model for the new and emerging punjabi poets. In his memory we can always say:
'Inqalab - Zindabad'.
Sukhinder
Editor: SANVAD
Toronto ON Canada
Email: poet_sukhinder@hotmail.com
Tel. (416) 858-7077
www.canadianpunjabiliterature.blogspot.com

ਤਨਦੀਪ 'ਤਮੰਨਾ' said...

It is a very sad news Tamanna!

I have a long history of unforgattable memories with Jagtar,
since 1956.

I also attended his wedding...... prior to my departure for Kenya in 1967.

You have chosen a befitting poetic couplet in his memory.
It is an artistic & creative tribute to his poetry.

Ravinder Ravi
Canada

ਤਨਦੀਪ 'ਤਮੰਨਾ' said...

How can I address......!
Sadness and depression flows from my eyes and can’t find words to express my emotions.
I was dreaming to see him (Dr Jagtar) very soon, all my dreams shattered away. I have learnt so much from him about ghazals and life.
He was a great poet as well as a great person, can’t help visualize the moments spent at his house at Jalandhar.
Nothing more to say, yet so much to convey
Yours Sincerely
Gurnam Gill
UK