ਦੋਸਤੋ! ਯੂ.ਐੱਸ.ਏ. ਵਸਦੇ ਮੈਡਮ ਰਾਜਵਿੰਦਰ ਕੌਰ ਜੀ ਨੇ ਆਪਣੇ ਪਿਤਾ ਜੀ ਮਰਹੂਮ ਸ: ਅਵਤਾਰ ਸਿੰਘ ‘ਪ੍ਰੇਮ’ ਜੀ ਦੀ 1986 ‘ਚ ਛਪੀ ਕਿਤਾਬ ‘ਮਰਸੀਏ’ ਆਰਸੀ ਲਈ ਭੇਜੀ ਹੈ। ਮੈਡਮ ਰਾਜਵਿੰਦਰ ਜੀ ਦਾ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ‘ਤਮੰਨਾ’

ਦੋਸਤੋ! ਯੂ.ਐੱਸ.ਏ. ਵਸਦੇ ਮੈਡਮ ਰਾਜਵਿੰਦਰ ਕੌਰ ਜੀ ਨੇ ਆਪਣੇ ਪਿਤਾ ਜੀ ਮਰਹੂਮ ਸ: ਅਵਤਾਰ ਸਿੰਘ ‘ਪ੍ਰੇਮ’ ਜੀ ਦੀ 1986 ‘ਚ ਛਪੀ ਕਿਤਾਬ ‘ਮਰਸੀਏ’ ਆਰਸੀ ਲਈ ਭੇਜੀ ਹੈ। ਮੈਡਮ ਰਾਜਵਿੰਦਰ ਜੀ ਦਾ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ‘ਤਮੰਨਾ’

ਦੋਸਤੋ! ਸੁਕਾਮਿਸ਼, ਬੀ.ਸੀ. ਕੈਨੇਡਾ ਵਸਦੇ ਸ਼ਾਇਰ ਗੁਰਦੀਪ ਪੰਧੇਰ ਜੀ ਦਾ ਖ਼ੂਬਸੂਰਤ ਗੀਤ-ਸੰਗ੍ਰਹਿ ‘ਮਿੱਟੀ ਦੇ ਘਰ’ ਆਰਸੀ ਲਈ ਪਹੁੰਚਿਆ ਹੈ। ਗੁਰਦੀਪ ਜੀ ਦਾ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ‘ਤਮੰਨਾ’
ਪੰਜਾਬ ਦੇ ਪਿੰਡਾਂ ਦੀ ਧਰਾਤਲ ਨਾਲ ਜੇਕਰ ਕਿਸੇ, ਕਿੱਸੇ ਨੇ ਪਹਿਚਾਣ ਬਣਾਈ ਹੈ ਤਾਂ ਉਹ ਹੈ, ਹੀਰ ਵਾਰਿਸ ਸ਼ਾਹ। ਉਂਝ ਤਾਂ ਹੁਣ ਤੱਕ 110 ਕਿੱਸੇ ਹੀਰ ਰਾਂਝੇ ਦੀ ਕਹਾਣੀ ਉੱਤੇ ਲਿਖੇ ਗਏ ਹਨ ਪਰ ਵਾਰਿਸ ਦੀ ਹੀਰ ਦਾ ਕੋਈ ਸਾਨੀ ਨਹੀਂ। ਇਸ ਕਿਸੇ ਨੂੰ ਅਧਾਰ ਬਣਾ ਕਿ ਸਮੇਂ ਸਮੇਂ ਤੇ ਅਨੇਕਾਂ ਕਵੀਆਂ ਅਤੇ ਪ੍ਰਕਾਸ਼ਕਾਂ ਨੇ ਇਸ ਵਿੱਚ ਆਪੋ ਆਪਣਾ ਕਲਾਮ ਜੋੜ ਦਿੱਤਾ, 631 ਬੰਦਾਂ ਦੀ ਰਚਨਾ ਨੂੰ ਹਜ਼ਾਰਾਂ ਸਫ਼ਿਆਂ ਤੱਕ ਫੈਲਾ ਦਿੱਤਾ। ਇਸ ਨੂੰ ਆਪੋ ਆਪਣੀ ਖੋਟ ਨਾਲ ਜੋਗੀ ਦੇ ਝੂਠ ਵਾਂਗ ਸੱਚਾ ਬਣਾ ਦਿੱਤਾ। ਕਈ ਸਦੀਆਂ ਵਾਰਿਸ ਦੀ ਰੂਹ ਕੁਰਲਾਂਦੀ ਰਹੀ। ਆਖਿਰ 18 ਸਾਲ ਪਹਿਲੋਂ ਪਾਕਿਸਤਾਨ ਪੰਜਾਬ ਦੇ ਜ਼ਾਹਿਦ ਇਕਬਾਲ ਦੇ ਹੀ ਇਹ ਹਿੱਸੇ ਆਇਆ ਤੇ ਉਸਨੇ ਵਾਰਿਸ ਦੀ ਹੀਰ ਨੂੰ ਸ਼ੁੱਧ ਕਰਨ ਦਾ ਬੀੜਾ ਚੁੱਕਿਆ। ਹੀਰ ਗਾਉਣ ਤੇ ਸੁਣਨ ਵਾਲੇ ਪ੍ਰੇਮੀਆਂ ਲਈ ਇਹ ਬਹੁਤ ਹੀ ਸੁਖਦਾਈ ਸੂਚਨਾ ਹੈ ਕਿ ਠੋਸ ਸਬੂਤਾਂ ਦੇ ਅਧਾਰ ਤੇ 890 ਸਫ਼ੇ ਦੀ ਵੱਡ ਅਕਾਰੀ ਕਿਤਾਬ ਵਿੱਚ ਇਹ ਸਭ ਕੁੱਝ ਦਰਜ ਕਰ ਦਿੱਤਾ ਗਿਆ। ਕਿਸੇ ਵੀ ਅਦਾਰੇ ਦੀ ਮਦਦ ਤੋਂ ਇਹਨਾਂ ਏਡਾ ਵੱਡਾ ਕਾਰਜ ਸਿਰਫ਼ ਤੇ ਸਿਰਫ਼, ਸਿਰੜ ਦੇ ਸਹਾਰੇ ਹੀ ਸਿਰੇ ਚੜ੍ਹਿਆ। ਉਸ ਤੋਂ ਵੱਡੀ ਗੱਲ ਕਿ 10-12 ਲੱਖ ਰੁਪਏ ਲਾ ਕੇ, ਪੰਜਾਬੀ ਸੱਥ ਦਾ ਯੌਰਪੀਨ ਇਕਾਈ ਨੇ ਇਸਦਾ ਸ਼ਾਹਮੁਖੀ ਅੰਕ ਛਾਪ ਦਿੱਤਾ ਅਤੇ ਗੁਰਮੁਖੀ ਅੰਕ ਛੇਤੀ ਹੀ ਪੂਰਾ ਹੋਣ ਦੀ ਉਮੀਦ ਹੈ। ਹੀਰ ਦੀ ਅਸਲੀ ਕਹਾਣੀ ਫੇਰ ਪੰਜਾਬੀਆਂ ਨੂੰ ਮੰਤਰਮੁਗਧ ਕਰੇਗੀ, ਪੰਜਾਬੀ ਦੇ ਲੋਕ ਗਾਇਕ ਤਿਆਰ ਰਹਿਣ-ਰੱਬ ਰਾਖਾ।
ਜਨਮੇਜਾ ਸਿੰਘ ਜੌਹਲ
ਦੋਸਤੋ! ਅੱਜਕੱਲ੍ਹ ਭਾਸ਼ਾ ਵਿਭਾਗ ਪਟਿਆਲਾ ਤੋਂ ਡਾ: ਭਗਵੰਤ ਸਿੰਘ ਜੀ ਆਪਣੀ ਸੁਪਤਨੀ ਡਾ: ਰਮਿੰਦਰ ਕੌਰ ਜੀ ਨਾਲ਼ ਕੈਨੇਡਾ ਫੇਰੀ ਤੇ ਆਏ ਹੋਏ ਹਨ। ਆਰਸੀ ਪਾਠਕ/ਲੇਖਕ ਪਰਿਵਾਰ ਵੱਲੋਂ ਡਾ: ਸਾਹਿਬ ਨੂੰ ਕੈਨੇਡਾ ਵਿਚ ਖ਼ੁਸ਼ਆਮਦੀਦ ਆਖ ਰਹੀ ਹਾਂ।
ਦੋਸਤੋ! ਸਰੀ, ਕੈਨੇਡਾ ਵਾਸੀ ਸ਼ਾਇਰ ਅੰਮ੍ਰਿਤ ਦੀਵਾਨਾ ਜੀ ਨੇ ਆਪਣੀ ਖ਼ੂਬਸੂਰਤ ਕਿਤਾਬ ‘ਸੰਵੇਦਨਾ’ ਆਰਸੀ ਲਈ ਭੇਜੀ ਹੈ। ਦੀਵਾਨਾ ਸਾਹਿਬ ਦਾ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ‘ਤਮੰਨਾ’

ਦੋਸਤੋ! ਡਾ: ਅਮਰਜੀਤ ਕੌਂਕੇ ਜੀ ਨੇ ਆਪਣੀਆਂ ਤਿੰਨ ਖ਼ੂਬਸੂਰਤ ਕਿਤਾਬਾਂ ‘ਸਿਮਰਤੀਆਂ ਦੀ ਲਾਲਟੈਨ’ ‘ਸ਼ਬਦ ਰਹਿਣਗੇ ਕੋਲ਼’, ਅਤੇ ‘ਯਕੀਨ’ ਆਰਸੀ ਲਈ ਭੇਜੀਆਂ ਹਨ। ਕੌਂਕੇ ਸਾਹਿਬ ਦਾ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ‘ਤਮੰਨਾ’

ਦੋਸਤੋ! ਦਰਸ਼ਨ ਦਰਵੇਸ਼ ਜੀ ਨੇ ਹੋਰ ਕਿਤਾਬਾਂ ਦੇ ਨਾਲ਼ ਪੰਜਾਬ ‘ਚ ਚਰਚਿਤ ਕਹਾਣੀਕਾਰ ਜਸਵੀਰ ਸਿੰਘ ਰਾਣਾ ਜੀ ਦੀ ਖ਼ੂਬਸੂਰਤ ਕਿਤਾਬ: ‘ਖਿੱਤੀਆਂ ਘੁੰਮ ਰਹੀਆਂ ਨੇ’ ਆਰਸੀ ਲਈ ਭੇਜੀ ਹੈ। ਦਰਵੇਸ਼ ਜੀ ਤੇ ਰਾਣਾ ਜੀ ਦਾ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ‘ਤਮੰਨਾ’

ਦੋਸਤੋ! ਪਿਛਲੇ ਹਫ਼ਤੇ ਵੈਨਕੂਵਰ, ਕੈਨੇਡਾ ਫੇਰੀ ਦੌਰਾਨ, ਕੈਲੇਫੋਰਨੀਆ, ਯੂ.ਐੱਸ.ਏ. ਨਿਵਾਸੀ ਗ਼ਜ਼ਲਗੋ ਸੁਰਿੰਦਰ ਸੀਰਤ ਸਾਹਿਬ ਨੇ ਆਪਣੀਆਂ ਤਿੰਨ ਖ਼ੂਬਸੂਰਤ ਕਿਤਾਬਾਂ: ‘ਸੂਰਤ, ਸੀਰਤ ਤੇ ਸਰਾਬ’, ‘ਕਿੱਕਰ ਕੰਡੇ’ ਅਤੇ ‘ਸੇਜ ਸੂਲ਼ੀ ਤੇ ਸਲੀਬ’ ਆਰਸੀ ਲਈ ਦਿੱਤੀਆਂ ਹਨ। ਸੀਰਤ ਸਾਹਿਬ ਦਾ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ‘ਤਮੰਨਾ’
