Thursday, June 9, 2011

ਪੰਜਾਬੀ ਸੱਥ (ਅਮਰੀਕਾ) ਦਾ ਪਲੇਠਾ ਸਮਾਗਮ ੧੯ ਜੂਨ ਨੂੰ ਹੋਵੇਗਾ – ਸੱਦਾ-ਪੱਤਰ

ਨੋਟ: ਇਹ ਸੱਦਾ-ਪੱਤਰ ਸ: ਮੋਤਾ ਸਿੰਘ ਸਰਾਏ ਹੁਰਾਂ ਵੱਲੋਂ ਭੇਜਿਆ ਗਿਆ ਹੈ।

ਸੈਨਹੋਜ਼ੇ (ਦੁਪਾਲਪੁਰੀ)-ਡਾ. ਨਿਰਮਲ ਸਿੰਘ ਲਾਂਬੜਾ ਦੀ ਅਗਵਾਈ ਅਧੀਨ ਪਿਛਲੇ ਬਾਈ ਸਾਲਾਂ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਮਾਂ-ਬੋਲੀ ਪੰਜਾਬੀ ਦੀ ਸੇਵਾ ਸੰਭਾਲ਼ ਅਤੇ ਪ੍ਰਚਾਰ ਪਸਾਰ ਵਿੱਚ ਜੁੱਟੀ ਹੋਈ ਉੱਘੀ ਸੰਸਥਾ ਪੰਜਾਬੀ ਸੱਥ ਲਾਂਬੜਾ ਜਲੰਧਰ ਦੀ ਅਮਰੀਕਨ ਇਕਾਈ ਦਾ ਪਲੇਠਾ ਸਮਾਗਮ ੧੯ ਜੂਨ ੨੦੧੧ ਦਿਨ ਐਤਵਾਰ ਸ਼ਾਮ ੫ ਵਜ਼ੇ ਤੋਂ ੮ ਵਜੇ ਤੱਕ ਵੈਸਟ ਸੈਕਰਾਮੈਂਟੋ(੨੩੦੧ ਐਵਰਗਰੀਨ ਐਵਿਨਿਊ ਵੈਸਟ ਸੈਕਰਾਮੈਂਟੋ, ਕੈਲੇਫੋਰਨੀਆਂ-੯੫੬੯੧) ਵਿਖੇ ਹੋਵੇਗਾ

ਸ੍ਰ. ਮੋਤਾ ਸਿੰਘ ਸਰਾਏ ਸੰਚਾਲਕ ਯੂਰਪੀ ਪੰਜਾਬੀ ਸੱਥ (ਯੂ.ਕੇ.) ਦੀ ਪ੍ਰਧਾਨਗੀ ਹੇਠ ਹੋਣ ਵਾਲ਼ੇ ਇਸ ਸਮਾਗਮ ਵਿੱਚ ਉੱਘੇ ਲੇਖਕ ਸ੍ਰ. ਤਰਲੋਚਨ ਸਿੰਘ ਦੁਪਾਲ ਪੁਰ ਨੂੰ ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਪਾਏ ਬਹੁਮੁੱਲੇ ਯੋਗਦਾਨ ਲਈ 'ਸ੍ਰ. ਲਾਲ ਸਿੰਘ ਕਮਲਾ ਅਕਾਲੀ ਪੁਰਸਕਾਰ' ਨਾਲ਼ ਸਨਮਾਨਿਤ ਕੀਤਾ ਜਾਵੇਗਾਇਸੇ ਤਰਾਂ ਬੀਬੀ ਦਵਿੰਦਰ ਕੌਰ ਨੂੰ ਸਾਹਿਤ ਸੇਵਾ ਲਈ 'ਰਾਣੀ ਸਾਹਿਬ ਕੌਰ ਪੁਰਸਕਾਰ' ਦਿੱਤਾ ਜਾਵੇਗਾ



ਇਸ ਮੌਕੇ ਮਾਤ-ਭੂਮੀ ਪੰਜਾਬ ਤੋਂ 'ਸੱਥ' ਦੇ ਕਰਤਾ ਧਰਤਾ ਡਾ. ਨਿਰਮਲ ਸਿੰਘ ਲਾਂਬੜਾ ਉਚੇਚੇ ਤੌਰ ਤੇ ਪਹੁੰਚ ਰਹੇ ਹਨਉਨਾਂ ਦੇ ਨਾਲ਼ ਬਾਲ ਸਾਹਿਤ ਪੰਜਾਬੀ ਸੱਥ ਪਟਿਆਲ਼ਾ ਦੇ ਸ੍ਰਪਰਸਤ ਅਤੇ ਮਾਈ ਭਾਗੋ ਬ੍ਰਿਗੇਡ ਦੇ ਮੁੱਖੀ ਡਾ. ਕੁਲਵੰਤ ਕੌਰ,ਪੰਜਾਬੀ ਸੱਥਾਂ ਦੇ ਰੂਹੇ-ਰਵਾਂ ਸ੍ਰ.ਹਰਜਿੰਦਰ ਸਿੰਘ ਸੰਧੂ (ਯੂ.ਕੇ.) ਵੀ ਸਮਾਗਮ ਵਿੱਚ ਸ਼ਿਰਕਤ ਕਰਨਗੇ।

ਪੰਜਾਬੀ ਸੱਥ, ਧੜਿਆਂ, ਦੇਸ਼ਾਂ, ਧਰਮਾਂ, ਸਿਆਸਤਾਂ ਅਤੇ ਜਨੂੰਨਾਂ ਤੋਂ ਨਿਰਲੇਪ ਰਹਿੰਦਿਆਂ ਭਾਈਚਾਰਕ ਸਾਂਝਾਂ ਮਜ਼ਬੂਤ ਕਰਨ ਅਤੇ ਆਪਣੀ ਬੋਲੀ,ਵਿਰਾਸਤ, ਸਭਿਆਚਾਰ ਨਾਲ਼ ਪਿਆਰ ਕਰਨ ਵਾਲ਼ੇ ਸਮੂਹ ਪ੍ਰਵਾਸੀ ਵੀਰਾਂ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੰਦਿਆਂ ਖ਼ੁਸ਼ੀ ਮਹਿਸੂਸ ਕਰਦੀ ਹੈਉਕਤ ਸਮਾਗਮ ਬਾਰੇ ਕਿਸੇ ਤਰਾਂ ਦੀ ਪੁੱਛ-ਗਿੱਛ ਲਈ ਰਾਜਬੀਰ ਕੌਰ ਸੇਖੋਂ ਨਾਲ਼ ੫੩੦-੩੧੨-੦੭੭੨ ਨਾਲ਼ ਜਾਂ ਮੋਤਾ ਸਿੰਘ ਸਰਾਏ ਨਾਲ਼ ੦੦੪੪-੧੯੨-੨੨੭-੮੪੩੯ 'ਤੇ ਸੰਪਰਕ ਕੀਤਾ ਜਾ ਸਕਦਾ ਹੈ

1 comment:

ਸੁਖਿੰਦਰ said...

Congratulations Davinder Kaur for receiving 'Rani Sahib Kaur Award'.
-Sukhinder
Editor: SANVAD
Toronto ON Canada
Tel. (416) 858-7077
Email: poet_sukhinder@hotmail.com