Thursday, June 25, 2009

ਅਜਾਇਬ ਕਮਲ ਸਨਮਾਨ ਸਮਾਰੋਹ ਅਤੇ ਅੰਤਰ-ਰਾਸ਼ਟਰੀ ਪੰਜਾਬੀ ਕਵੀ ਦਰਬਾਰ

ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕੈਡਮੀ (ਸਿਪਸਾ) ਵੱਲੋਂ ਪ੍ਰਸਿੱਧ ਪੰਜਾਬੀ ਸ਼ਾਇਰ ਅਜਾਇਬ ਕਮਲ ਸਨਮਾਨ ਸਮਾਰੋਹ ਅਤੇ ਅੰਤਰ-ਰਾਸ਼ਟਰੀ ਪੰਜਾਬੀ ਕਵੀ ਦਰਬਾਰ

ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਪੰਜਾਬੀ ਸ਼ਾਇਰ ਅਜਾਇਬ ਕਮਲ ਹੋਰਾਂ ਦੇ ਇੰਡੀਆ ਤੋਂ ਕੈਨੇਡਾ ਆਉਣ ਉੱਤੇ ਕੈਨੇਡੀਅਨ ਪੰਜਾਬੀ ਸਾਹਿਤ ਅਕੈਡਮੀ (ਸਿਪਸਾ)ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਸਨਮਾਨ ਸਮਾਰੋਹ ਦੇ ਮੌਕੇ ਉੱਤੇ ਹੀ ਇੱਕ ਸ਼ਾਨਦਾਰ ਅੰਤਰ-ਰਾਸ਼ਟਰੀ ਪੰਜਾਬੀ ਕਵੀ ਦਰਬਾਰ ਵੀ ਹੋਵੇਗਾ। ਜਿਸ ਵਿੱਚ ਕੈਨੇਡਾ, ਇੰਡੀਆ, ਅਮਰੀਕਾ ਅਤੇ ਹੋਰਨਾਂ ਦੇਸ਼ਾਂ ਤੋਂ ਆਏ ਹੋਏ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ।

ਇਹ ਕਵੀ ਦਰਬਾਰ ਰੋਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ, 31 ਮੈਲਨੀ ਰੋਡ, ਬਰੈਮਪਟਨ, ਓਨਟਾਰੀਓ, ਕੈਨੇਡਾ ਵਿੱਚ 23 ਜੁਲਾਈ, 2009, ਵੀਰਵਾਰ, ਸ਼ਾਮ ਨੂੰ 5 ਵਜੇ ਤੋਂ 9 ਵਜੇ ਤੱਕ ਹੋਵੇਗਾ।

ਵਧੇਰੇ ਜਾਣਕਾਰੀ ਲਈ :

ਗੁਰਦਿਆਲ ਕੰਵਲ,

ਪ੍ਰਧਾਨ

ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕੈਡਮੀ (ਸਿਪਸਾ), ਕੈਨੇਡਾ

ਫੋਨ: (905) 267-0046,

ਸੈੱਲ: (416) 727-8736


Thursday, June 18, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਕੈਲੇਫੋਰਨੀਆ, ਯੂ.ਐੱਸ.ਏ. ਨਿਵਾਸੀ ਗ਼ਜ਼ਲਗੋ ਕੁਲਵਿੰਦਰ ਜੀ ਦੇ ਦੋ ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ: ਬਿਰਛਾਂ ਅੰਦਰ ਉੱਗੇ ਖੰਡਰ ਅਤੇ 2009 ਚ ਪ੍ਰਕਾਸ਼ਿਤ ਨੀਲੀਆਂ ਲਾਟਾਂ ਦਾ ਸੇਕ ਆਰਸੀ ਲਈ ਪਹੁੰਚੇ ਹਨ। ਕੁਲਵਿੰਦਰ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ






Wednesday, June 17, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ!ਨਿਊਯਾਰਕ, ਯੂ.ਐੱਸ.ਏ. ਨਿਵਾਸੀ ਲੇਖਕ ਰਾਜਿੰਦਰ ਜਿੰਦ ਜੀ ਦਾ ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ: ਚੁੱਪ ਦਾ ਸ਼ੋਰ ਆਰਸੀ ਲਈ ਪਿਛਲੇ ਹਫ਼ਤੇ ਪਹੁੰਚਿਆ ਹੈ। ਜਿੰਦ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ










Thursday, June 11, 2009

ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਦਸਵਾਂ ਸਾਲਾਨਾ ਸਮਾਗਮ 13 ਜੂਨ ਨੂੰ

ਪੰਜਾਬੀ ਲਿਖਾਰੀ ਸਭਾ ਕੈਲਗਰੀ(ਕੈਨੇਡਾ) ਦਾ 10ਵਾਂ ਸਾਲਾਨਾ ਸਮਾਗਮ
ਸਥਾਨ: ਫਾਲਕਨਰਿੱਜ ਕਮਿਊਨਟੀ ਹਾਲ 95 ਫਾਲਸ਼ਾਇਰ ਡਰਾਈਵ
ਨੌਰਥਈਸਟ ਕੈਲਗਰੀ
ਦਿਨ: ਸ਼ਨਿੱਚਰਵਾਰ 13 ਜੂਨ 2009
ਦੁਪਹਿਰ ਠੀਕ 1:30 ਵਜੇ ਤੋਂ 5:00 ਵਜੇ ਤੱਕ
ਦਾਖਲਾ:ਬਿਲਕੁਲ ਮੁਫ਼ਤ ਚਾਹ, ਪਾਣੀ, ਗਰਮ ਪਕੌੜਿਆਂ ਤੇ ਜਲੇਬੀਆਂ ਦਾ ਪ੍ਰਬੰਧ ਹੋਵੇਗਾ
ਹਰ ਸਾਲ ਦੀ ਤਰ੍ਹਾਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਆਪਣਾ ਸਾਲਾਨਾ ਸਮਾਗਮ ਕੀਤਾ ਜਾ ਰਿਹਾ ਹੈ। ਸਾਰੇ ਸਾਹਿਤ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਇਸ ਸਾਹਿਤਕ ਪ੍ਰੋਗਰਾਮ ਵਿੱਚ ਹੁੰਮ-ਹੁੰਮਾ ਕੇ ਪਹੁੰਚੋ। ਇਸ ਪ੍ਰੋਗਰਾਮ ਵਿੱਚ ਸਥਾਨਕ ਅਤੇ ਬਾਹਰੋਂ ਆਏ, ਕਵੀਆਂ ਤੇ ਗੀਤਕਾਰਾਂ ਵੱਲੋਂ ਕਵੀ ਦਰਵਾਰ ਤੇ ਗੀਤ-ਸੰਗੀਤ ਪੇਸ਼ ਕੀਤਾ ਜਾਵੇਗਾ।
ਬਰੈਂਪਟਨ, ਓਨਟਾਰੀਓ ਨਿਵਾਸੀ ਪੰਜਾਬੀ ਸਾਹਿਤਕਾਰ ਇਕਬਾਲ ਰਾਮੂੰਵਾਲੀਆ ਨੂੰ "ਇਕਬਾਲ ਅਰਪਨ ਯਾਦਗਾਰੀ ਸਨਮਾਨ" ਨਾਲ ਸਨਮਾਨਿਤ ਕੀਤਾ ਜਾਵੇਗਾ।

ਹੋਰ ਜਾਣਕਾਰੀ ਲਈ ਫੋਨ ਕਰੋ:
ਇਕਬਾਲ ਖ਼ਾਨ: 001 403 921 8736
ਹਰਬੰਸ ਬੁੱਟਰ: 001 403 889 0791

Sunday, June 7, 2009

ਸੁਖਿੰਦਰ - ਸਪੱਸ਼ਟੀਕਰਨ

ਸਪੱਸ਼ਟੀਕਰਨ

24, 25, 26 ਜੁਲਾਈ, 2009 ਨੂੰ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਨਟਾਰੀਓ ਵਿੱਚ ਰਹਿ ਰਹੇ ਕੈਨੇਡੀਅਨ ਪੰਜਾਬੀ ਲੇਖਕਾਂ, ਪੰਜਾਬੀ ਮੀਡੀਆ ਨਾਲ ਸਬੰਧਤ ਲੋਕਾਂ, ਰਾਜਨੀਤੀਵਾਨਾਂ ਅਤੇ ਸਭਿਆਚਾਰਕ ਕਾਮਿਆਂ ਦੀਆਂ ਅਨੇਕਾਂ ਕਿਸਮ ਦੀਆਂ ਧੜੇਬੰਦੀਆਂ ਬਣ ਰਹੀਆਂ ਹਨ; ਜੋ ਕਿ ਬੜੀ ਅਫ਼ਸੋਸਨਾਕ ਗੱਲ ਹੈ

----

ਇੱਕ ਜ਼ਿੰਮੇਵਾਰ ਕੈਨੇਡੀਅਨ ਪੰਜਾਬੀ ਸਾਹਿਤਕਾਰ, ਮੀਡੀਆ ਨਾਲ ਸਬੰਧਤ ਵਿਅਕਤੀ ਅਤੇ ਤਰੱਕੀ-ਪਸੰਦ ਕਦਰਾਂ-ਕੀਮਤਾਂ ਦਾ ਹਿਮਾਇਤੀ ਹੋਣ ਕਰਕੇ ਮੈਂ ਇਹ ਗੱਲ ਸਪੱਸ਼ਟ ਕਰ ਦੇਣੀ ਜ਼ਰੂਰੀ ਸਮਝਦਾ ਹਾਂ ਕਿ ਮੈਂ ਕਿਸੇ ਕਿਸਮ ਦੀ ਵੀ ਧੜੇਬੰਦੀ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਨਾ ਤਾਂ ਕਿਸੀ ਕਿਸਮ ਦੇ ਵੀ ਧਰਮ ਦੇ ਨਾਂ ਉੱਤੇ ਨਫ਼ਰਤ ਫੈਲਾਉਣ ਵਾਲੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਹਿਮਾਇਤੀ ਕੈਨੇਡੀਅਨ ਪੰਜਾਬੀ ਲੇਖਕਾਂ ਦੇ ਕਿਸੇ ਧੜੇ ਦਾ ਹਿਮਾਇਤੀ ਹਾਂ ਅਤੇ ਨਾ ਹੀ ਕਿਸੀ ਠੱਗ ਬਾਬਿਆਂ, ਜੰਤਰ-ਮੰਤਰ, ਟੂਣੇ ਕਰਨ ਵਾਲਿਆਂ ਦੇ ਹਿਮਾਇਤੀ ਕੈਨੇਡੀਅਨ ਪੰਜਾਬੀ ਲੇਖਕਾਂ ਨਾਲ ਸਬੰਧਤ ਕਿਸੀ ਧੜੇ ਦਾ ਹੀ ਹਿਮਾਇਤੀ ਹਾਂ

----

ਮੈਂ ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋਨਾਲ ਸਬੰਧਤ ਕਿਸੀ ਕਿਸਮ ਦੀ ਵੀ ਪ੍ਰਬੰਧਕੀ ਕਮੇਟੀ, ਫੰਡ ਰੇਜ਼ਿੰਗ ਕਮੇਟੀ ਜਾਂ ਲੇਖਕ ਪਬਲਿਕ ਰਿਲੇਸ਼ਨਜ਼ ਕਮੇਟੀ ਦਾ ਮੈਂਬਰ ਨਹੀਂ ਹਾਂਜੁਲਾਈ 2009 ਮਹੀਨੇ ਵਿੱਚ ਸੰਵਾਦਮੈਗਜ਼ੀਨ ਵੱਲੋਂ ਪ੍ਰਕਾਸ਼ਤ ਕੀਤੇ ਜਾ ਰਹੇ ਵਿਸ਼ੇਸ਼ ਅੰਕ: ਕੈਨੇਡਾ ਮੇਰਾ ਦੇਸ਼ਨਾਲ ਸਬੰਧਤ ਰੁਝੇਵਿਆਂ ਕਾਰਨ ਮੈਂ ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋਵਿੱਚ, ਮਹਿਜ਼, ਇੱਕ ਸਾਧਾਰਨ ਕੈਨੇਡੀਅਨ ਪੰਜਾਬੀ ਲੇਖਕ ਦੇ ਤੌਰ ਉੱਤੇ ਹੀ ਹਿੱਸਾ ਲਵਾਂਗਾ

----

ਪੰਜਾਬੀ ਬੋਲੀ, ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਪਾਸਾਰ ਲਈ ਹੋ ਰਹੀ ਇਸ ਵਿਸ਼ਵ ਪੰਜਾਬੀ ਕਾਨਫਰੰਸ ਦਾ ਮੈਂ ਪੂਰੀ ਤਰ੍ਹਾਂ ਸਮਰਥਨ ਕਰਦਾ ਹਾਂਇਸ ਕਾਨਫਰੰਸ ਵਿੱਚ ਮੈਂ ਕੈਨੇਡੀਅਨ ਪੰਜਾਬੀ ਕਵਿਤਾ: ਸੰਵਾਦ ਦੀਆਂ ਸਮੱਸਿਆਵਾਂਵਿਸ਼ੇ ਉੱਤੇ ਆਪਣਾ ਬਹਿਸ-ਪੱਤਰ ਪੇਸ਼ ਕਰਾਂਗਾਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋਵਿੱਚ ਸ਼ਾਮਿਲ ਹੋਣ ਦੇ ਚਾਹਵਾਨ ਪੰਜਾਬੀ ਲੇਖਕ ਇਸ ਵਿਸ਼ਵ ਪੰਜਾਬੀ ਕਾਨਫਰੰਸ ਨਾਲ ਸਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕਾਨਫਰੰਸ ਦੇ ਪ੍ਰਬੰਧਕਾਂ ਨਾਲ ਸਿੱਧਾ ਸਬੰਧ ਪੈਦਾ ਕਰਨ। ਜੇਕਰ ਕਿਸੀ ਪੰਜਾਬੀ ਲੇਖਕ ਨੂੰ ਸੰਵਾਦਦੇ ਵਿਸ਼ੇਸ਼ ਅੰਕ ਕੈਨੇਡਾ ਮੇਰਾ ਦੇਸ਼ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਮੈਨੂੰ ਖ਼ਤ ਲਿਖ ਸਕਦਾ ਹੈ ਜਾਂ ਫੋਨ ਕਰ ਸਕਦਾ ਹੈ।

ਸੁਖਿੰਦਰ

ਸੰਪਾਦਕ: ਸੰਵਾਦ

Box 67089, 2300 Yonge St.

Toronto ON M4P 1E0 Canada

Tel. (416) 858-7077

Email: poet_sukhinder@hotmail.com

www.canadianpunjabiliterature.blogspot.com