Friday, February 17, 2012

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ! ਕੈਲੇਫੋਰਨੀਆ, ਯੂ.ਐੱਸ.ਏ. ਵਸਦੇ ਸੁਪ੍ਰਸਿੱਧ ਗ਼ਜ਼ਲਗੋ ਕੁਲਵਿੰਦਰ ਜੀ ਨੇ ( ਕ੍ਰਮਵਾਰ ) ਲੇਖ-ਸੰਗ੍ਰਹਿ ਕੁਲਵਿੰਦਰ ਦੀ ਗ਼ਜ਼ਲ ਚੇਤਨਾ ਸੰਪਾਦਕ ਜਗਵਿੰਦਰ ਜੋਧਾ, ਜਸਵਿੰਦਰ ਜੀ ਦਾ ਗ਼ਜ਼ਲ-ਸੰਗ੍ਰਹਿ - ਅਗਰਬੱਤੀ, ਅਤੇ ਜਗਵਿੰਦਰ ਜੋਧਾ ਜੀ ਦਾ ਗ਼ਜ਼ਲ-ਸੰਗ੍ਰਹਿ ਸਾਰੰਗੀ ਆਰਸੀ ਲਈ ਭੇਜੇ ਹਨ। ਚੇਤਨਾ ਪ੍ਰਕਾਸ਼ਨ ਵੱਲੋਂ ਛਾਪੀਆਂ ਗਈਆਂ ਇਹਨਾਂ ਤਿੰਨਾਂ ਖ਼ੂਬਸੂਰਤ ਕਿਤਾਬਾਂ ਨਾਲ਼ ਆਰਸੀ ਦੀ ਲਾਇਬ੍ਰੇਰੀ ਚ ਕੀਮਤੀ ਇਜ਼ਾਫ਼ਾ ਹੋਇਆ ਹੈ, ਕੁਲਵਿੰਦਰ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ


ਤਨਦੀਪ ਤਮੰਨਾ



















Saturday, February 11, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਮਿਸੀਸਾਗਾ, ਕੈਨੇਡਾ ਵਸਦੇ ਲੇਖਕ ਜਸਬੀਰ ਕਾਲਰਵੀ ਸਾਹਿਬ ਨੇ ਹਿੰਦੀ ਰਾਈਟਰਜ਼ ਗਿਲਡ ਕੈਨੇਡਾ ਵੱਲੋਂ ਪ੍ਰਕਾਸ਼ਿਤ ਆਪਣਾ ਚਰਚਿਤ ਨਾਵਲ ਅੰਮ੍ਰਿਤ ( ਹਿੰਦੀ ) ਆਰਸੀ ਲਈ ਭੇਜਿਆ ਹੈ। ਕਾਲਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ


ਤਨਦੀਪ ਤਮੰਨਾ













ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਸਰੀ, ਕੈਨੇਡਾ ਵਸਦੇ ਲੇਖਕ ਜਨਾਬ ਕ੍ਰਿਸ਼ਨ ਬੈਕਟਰ ਸਾਹਿਬ ਨੇ ਆਪਣਾ ਉਰਦੂ-ਹਿੰਦੀ ਕਾਵਿ-ਸੰਗ੍ਰਹਿ ਫ਼ਾਸਲੇ ਆਰਸੀ ਲਈ ਭੇਜਿਆ ਹੈ। ਬੈਕਟਰ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ


ਤਨਦੀਪ ਤਮੰਨਾ







Monday, January 30, 2012

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ! ਯੂ.ਐੱਸ.ਏ. ਵਸਦੀ ਲੇਖਿਕਾ ਮੈਡਮ ਡਾ: ਸੁਦਰਸ਼ਨ ਪ੍ਰਿਯਦਰਸ਼ਨੀ ਜੀ ਨੇ (ਕ੍ਰਮਵਾਰ) ਚੇਤਨਾ ਪ੍ਰਕਾਸ਼ਨ ਅਤੇ ਵਾਣੀ ਸਾਹਿਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣੇ ਦੋ ਕਾਵਿ-ਸੰਗ੍ਰਹਿ ਮੈਂ ਕੌਣ ਹਾਂ( ਪੰਜਾਬੀ ) ਅਤੇ ਬਰਹਾ ( ਹਿੰਦੀ ) ਆਰਸੀ ਲਈ ਭੇਜੇ ਹਨ। ਮੈਡਮ ਸੁਦਰਸ਼ਨ ਜੀ ਦਾ ਬੇਹੱਦ ਸ਼ੁਕਰੀਆ। ਜਲਦੀ ਹੀ ਮੈਡਮ ਜੀ ਦੀਆਂ ਰਚਨਾਵਾਂ ਵੀ ਆਰਸੀ ਬਲੌਗ ਤੇ ਸਾਂਝੀਆਂ ਕੀਤੀਆਂ ਜਾਣਗੀਆਂ। ਇਹਨਾਂ ਕਿਤਾਬਾਂ ਦੀ ਜਾਣਕਾਰੀ ਪੋਸਟ ਕਰਨ ਚ ਹੋਈ ਦੇਰੀ ਲਈ ਖ਼ਿਮਾ ਦੀ ਜਾਚਕ ਹਾਂ ਜੀ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਿਕਾ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋਜੀ।

ਅਦਬ ਸਹਿਤ


ਤਨਦੀਪ ਤਮੰਨਾ













Sunday, January 29, 2012

ਕੈਨੇਡੀਅਨ ਪੰਜਾਬੀ ਕਵੀ ਚਰਨ ਸਿੰਘ ਨੂੰ ੨੦੧੧ ਦਾ ਇਆਪਾ ਪੁਰਸਕਾਰ – ਪ੍ਰੈੱਸ ਰਿਲੀਜ਼

ਦੋਸਤੋ! ਇਹ ਸੂਚਨਾ ਆਰਸੀ ਲਈ ਰਵਿੰਦਰ ਰਵੀ ਸਾਹਿਬ ਵੱਲੋਂ ਭੇਜੀ ਗਈ ਹੈ।

-----


ਕੈਨੇਡੀਅਨ ਪੰਜਾਬੀ ਕਵੀ ਚਰਨ ਸਿੰਘ ਨੂੰ ਲੰਮੀ ਕਵਿਤਾ:"ਆਧੁਨਿਕ ਵਿਸ਼ਵ" ਲਈ ੨੦੧੧ ਦਾ ਇਆਪਾ ਪੁਰਸਕਾਰਪ੍ਰੈੱਸ ਰਿਲੀਜ਼
------
ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਥਰਜ਼ ਐਂਡ ਆਰਟਿਸਟਸ (ਇਆਪਾ), ਕੈਨੇਡਾ, ਨੇ ਸਾਲ ੨੦੧੧ ਲਈ, ਕੈਨੇਡੀਅਨ ਆਧੁਨਿਕ ਪੰਜਾਬੀ ਕਵੀ ਚਰਨ ਸਿੰਘ ਨੂੰ, ਉਸਦੀ ਲੰਮੀ ਕਵਿਤਾ ਦੀ ਸਿਰਮੌਰ ਪੁਸਤਕ: "ਆਧੁਨਿਕ ਵਿਸ਼ਵ"(੨੦੧੧) ਲਈ ਅਤੇ ਉਸਦੀ ੩੦ ਕੁ ਸਾਲਾਂ ਦੀ ਨਿਰੰਤਰ ਕਾਵਿ-ਸਾਧਨਾ ਤੇ ਸਮੁੱਚੀ ਕਾਵਿ-ਪ੍ਰਾਪਤੀ ਲਈ, ਪ੍ਰੋ. ਪਿਆਰਾ ਸਿੰਘ ਗਿੱਲ ਤੇ ਕਰਮ ਸਿੰਘ ਸੰਧੂ ਯਾਦਗਾਰੀ ਅੰਤਰਰਾਸ਼ਟਰੀ ਸ਼੍ਰੋਮਣੀ ਕਵੀ ਪੁਰਸਕਾਰ ਨਾਲ ਸਨਮਾਨਣ ਦਾ ਫੈਸਲਾ ਕੀਤਾ ਹੈ
------
ਚਰਨ ਸਿੰਘ ਦੀ ਇਹ ਲੰਮੀ ਕਵਿਤਾ ਅਜੋਕੇ ਆਧੁਨਿਕ ਵਿਸ਼ਵ ਨੂੰ ਨਵੇਂ ਸਿਰਿਓਂ ਪਰਿਭਾਸ਼ਤ ਕਰਦੀ ਹੋਈ ਇਸ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕਰਦੀ ਹੈ ਲੰਮੀ ਕਵਿਤਾ ਦੇ ਖੇਤਰ ਵਿਚ ਚਰਨ ਸਿੰਘ, ਡਾ. ਹਰਿਭਜਨ ਸਿੰਘ, ਡਾ. ਜਸਵੰਤ ਸਿੰਘ ਨੇਕੀ ਤੇ ਅਜਾਇਬ ਕਮਲ ਦੀ ਪਰੰਪਰਾ ਨੂੰ ਅੱਗੇ ਤੋਰਦਾ ਹੋਇਆ, ਇਸ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕਰਦਾ ਹੈ ਉਸ ਦੀ ਸਮੁੱਚੀ ਕਵਿਤਾ ਅਸਤਿਤਵੀ ਸਰੋਕਾਰਾਂ ਦੇ ਚੱਕ੍ਰਵਯੂਹ ਵਿਚ ਘਿਰੇ ਹੋਏ ਅਜੋਕੇ ਉੱਤਰ-ਆਧੁਨਿਕ ਮਾਨਵ ਦੀਆਂ, ਬਹੁਮੁਖੀ, ਬਹੁ-ਸਤਰੀ ਤੇ ਬਹੁ-ਦਿਸ਼ਾਵੀ ਵਿਡੰਬਨਾਵਾਂ ਤੇ ਸੰਭਾਵਨਾਵਾਂ ਉੱਤੇ, ਡੂੰਘੀ ਝਾਤ ਮਾਰਨ ਵਾਲੀ ਲਾਸਾਨੀ ਰਚਨਾ ਹੈ
------
ਚਰਨ ਸਿੰਘ, ੧੬ ਉਤਕ੍ਰਿਸ਼ਟ ਕਾਵਿ-ਪੁਸਤਕਾਂ ਦੇ ਪ੍ਰਕਾਸ਼ਨ ਦੁਆਰਾ , ਅਜੋਕੀ ਨਵੀਂ ਪੀੜ੍ਹੀ ਦੇ ਗਲੋਬਲ ਚੇਤਨਾ ਵਾਲੇ ਵਿਲੱਖਣ ਤੇ ਪ੍ਰਤਿਨਿਧ ਪਰਵਾਸੀ ਪੰਜਾਬੀ ਕਵੀ ਵਜੋਂ, ਪਹਿਲਾਂ ਹੀ, ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ! "ਮਿੱਟੀ 'ਚ ਉੱਕਰੇ ਅੱਖਰ", "ਸ਼ੂਨਯ-ਬੋਧ", "ਆਪੇ ਬੋਲ ਸ੍ਰੋਤ", "ਗਗਨ ਮੈਂ ਥਾਲ", "ਅੰਤਰੀਵ", "ਸ਼ੀਸ਼ੇ ਵਿਚਲਾ ਸੂਰਜ", ਰੁੱਖ ਤੇ ਜੰਗਲ", "ਤੁਪਕਾ ਤੁਪਕਾ ਸੂਰਜ", "ਮੁੜ੍ਹਕੋ ਮੁੜ੍ਹਕੀ ਪੌਣ", "ਪ੍ਰਕਰਮਾਂ" ਤੇ "ਵਿਪ੍ਰੀਤ" ਆਦਿ ਉਸਦੇ ਪ੍ਰਸਿੱਧ ਕਾਵਿ-ਸੰਗ੍ਰਹਿ ਹਨ ਆਪਣੀ ਨਿਰੰਤਰ ਤੇ ਉੱਚ ਪਾਏ ਦੀ ਕਾਵਿ-ਸਾਧਨਾ ਲਈ, ਚਰਨ ਸਿੰਘ, ਕੈਨੇਡਾ ਵਿਚ ਕਈ ਮਾਨ ਸਨਮਾਨ ਵੀ ਪ੍ਰਾਪਤ ਕਰ ਚੁੱਕਾ ਹੈ। ਇਆਪਾ ਵਲੋਂ ਛੇਤੀ ਹੀ ਚਰਨ ਸਿੰਘ ਦਾ, ਇਸ ਪੁਰਸਕਾਰ ਨਾਲ, ਕੈਨੇਡਾ ਵਿਚ, ਅਭਿਨੰਦਨ ਕੀਤਾ ਜਾਵੇਗਾ।
------
ਯਾਦ ਰਹੇ ਕਿ ਇਆਪਾ ਦੀ ਸਥਾਪਨਾ ੧੯੭੮ ਵਿਚ ਕੀਤੀ ਗਈ ਸੀ ਤੇ ਇਸ ਦਾ ਪਹਿਲਾ ਪੁਰਸਕਾਰ ੧੯੮੦ ਵਿਚ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ ਨੂੰ ਦਿੱਤਾ ਗਿਆ ਸੀ! ਇਆਪਾ ਵਲੋਂ ਹੁਣ ਤੱਕ, ਵਿਸ਼ਵ ਭਰ ਦੇ ੧੦ ਦੇਸ਼ਾਂ ਵਿਚ ਵੱਸਦੇ ੪੬ ਲੇਖਕਾਂ, ਕਲਾਕਾਰਾਂ, ਰੰਗਕਰਮੀਆਂ ਤੇ ਪੱਤਰਕਾਰਾਂ ਨੂੰ ਇਨ੍ਹਾਂ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ ੧੯੮੧ ਵਿਚ ਇਆਪਾ ਵਲੋਂ ਹੀ ੧੨ ਦੇਸ਼ਾਂ ਵਿਚ ਵਸਦੇ ੧੦੦ ਪੰਜਾਬੀ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ, ੪੪੦ ਪੰਨਿਆਂ ਦੀ, "ਵਿਸ਼ਵ ਪੰਜਾਬੀ ਸਾਹਿਤ" ਨਾਮ ਦੀ ਪੁਸਤਕ ਵਿਚ, ਸੰਗ੍ਰਹਿ-ਬੱਧ ਕਰਕੇ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਕੋਲੋਂ ਪ੍ਰਕਾਸ਼ਤ ਕਰਵਾਇਆ ਸੀ ਰਵਿੰਦਰ ਰਵੀ ਦੁਆਰਾ ਸੰਪਾਦਿ, ਵਿਸ਼ਵ ਭਰ ਵਿਚ, ਆਪਣੀ ਕਿਸਮ ਦੀ ਇਹ ਪਹਿਲੀ ਪੁਸਤਕ ਹੈ। ਇਆਪਾ ਵਲੋਂ ਹੁਣ ਤਕ ਦਿੱਤੇ ਗਏ ਪੁਰਸਕਾਰਾਂ ਦੀ ਸੂਚੀ, ਹਵਾਲੇ ਲਈ, ਨਾਲ ਨੱਥੀ ਕੀਤੀ ਜਾ ਰਹੀ ਹੈ

ਰਵਿੰਦਰ ਰਵੀ, ਪ੍ਰਧਾਨ


I.A.P.A.A. Awards


The following authors, journalists and artists were honoured with Prof. Piara Singh Gill & Karam Singh Sandhu Memorial Antar-Rashtari Shiromani Sahitkaar/Kalakaar Award, by the IAPAA, since its inception in 1978.


1. Sant Singh Sekhon India 1980


2. Fakhar Zaman Pakistan 1981


3. Kartar Singh Duggal India 1982


4. Ajeet Cour India 1983


5. Dr. Surjit Singh Sethi India 1984


6. Dr. Dalip Kaur Tiwana India 1985


7. Amrita Pritam India 1986


8. Dr. Harcharan Singh India 1986


9. Afzal Ahsan Randhawa Pakistan 1986


10. Ajaib Kamal Kenya 1986


11. Dr. Gurumel U.S.A. 1986


12. Dev Switzerland 1986


13. Shivcharan Gill U.K. 1986


14. Dr. Harbhajan Singh India 1987


15. Dr. Jasbir Singh Ahluwalia India 1988


16. Balwant Gargi India 1989


17. Tara Singh India 1990


18. Gulzar Singh Sandhu India 1990


19. Ajmer Singh Aulakh India 1991


20. Dr. Tejwant Singh Gill India 1992


21. Amarjit Singh(Aks) India 1992


22. Tara Singh Hayer Canada 1992


23. Dr. Raghbir Singh(Sirjana) India 1993


24. Dr. Kulbir Singh Kaang India 1994


25. Dr. Prem Parkash Singh Canada 1994


26. Dr. Joginder Singh Puar India 1995


27. Dr. Manjitpal Kaur India 1996


28. Dr. Sutinder Singh Noor India 1997


29. Prof. Brahm Jagdish Singh India 1997


30. Dr. Amarjit Kaunke India 1998


31. Ilyas Ghumman Pakistan 1998


32. Amar Jyoti The Netherlands 1998


33. Dr. Akhtar Hussain Akhtar Pakistan 1999


34. Jasbir Bhullar India 2000


35. Ajit Rahi Australia 2000


36. Balihar Singh Randhawa U.K. 2000


37. Harbhajan Singh Halwarwi India 2000


38. Avtar Joura India 2001


39. Dr. Manjit Singh India 2002


40. Rashad Hassan Rana Pakistan 2005


41. Prof. Ashiq Raheel Pakistan 2006


42. Dr. Vanita India 2007


43. Dr. Sahib Singh India 2008


44. Parminderjit India 2009


45. Kewal Dhaliwal India 2010


46. Manjit Meet Canada 2010


47. Gurdial Kanwal Canada 2010


48. Charan Singh Canada 2011



Thursday, August 25, 2011

ਪੰਜਾਬੀ ਸ਼ਾਇਰ ਰਣਧੀਰ ਸਿੰਘ ਨਿਊਯਾਰਕ ਨਹੀਂ ਰਹੇ – ਸ਼ੋਕ ਸਮਾਚਾਰ

ਇਹ ਸੂਚਨਾ ਨਿਊਯਾਰਕ ਤੋਂ ਸੁਰਿੰਦਰ ਸੋਹਲ ਸਾਹਿਬ ਵੱਲੋਂ ਘੱਲੀ ਗਈ ਹੈ।
ਨਿਊਯਾਰਕ (ਸੁਰਿੰਦਰ ਸੋਹਲ) ਪੰਜਾਬੀ ਸ਼ਾਇਰ ਅਤੇ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਰਣਧੀਰ ਸਿੰਘ ਨਿਊਯਾਰਕ ਦਾ ਬੀਤੇ ਐਤਵਾਰ (21 ਅਗਸਤ) ਨੂੰ ਸਵੇਰੇ ਦਸ ਵਜੇ ਘਰੋਂ ਪਾਰਕ ਵਿਚ ਸੈਰ ਕਰਨ ਗਏ ਅਤੇ ਉਥੇ ਹੀ ਦਿਲ ਦੀ ਧੜਕਣ ਬੰਦ ਹੋਣ ਨਾਲ ਪੂਰੇ ਹੋ ਗਏਉਹ 73 ਸਾਲਾਂ ਦੇ ਸਨਉਹਨਾਂ ਪ੍ਰਮੁੱਖ ਰੂਪ ਵਿਚ ਗ਼ਜ਼ਲ ਹੀ ਲਿਖੀਉਂਝ ਉਹਨਾਂ ਨੇ ਲੰਬੀਆਂ ਨਜ਼ਮਾਂ ਵੀ ਲਿਖੀਆਂ ਪਰ ਉਹਨਾਂ ਦਾ ਅਕਸ ਛੋਟੀ ਬਹਿਰ ਦੇ ਗ਼ਜ਼ਲਗੋਅ ਵਜੋਂ ਸਥਾਪਤ ਹੋਇਆਉਰਦੂ ਸ਼ਾਇਰ ਜੌਹਰ ਮੀਰ ਹੋਰਾਂ ਉਹਨਾਂ ਨੂੰ 'ਛੋਟੀ ਬਹਿਰ ਦਾ ਵੱਡਾ ਕਵੀ' ਕਹਿ ਕੇ ਨਿਵਾਜਿਆਰਣਧੀਰ ਸਿੰਘ ਹੋਰਾਂ ਦਾ ਜਨਮ 9 ਅਪ੍ਰੈਲ 1938 ਨੂੰ ਪਿੰਡ ਸਿਵੀਆਂ (ਬਠਿੰਡਾ) ਵਿਚ ਹੋਇਆਉਹਨਾਂ ਨੇ 'ਤ੍ਰੇਲ ਨੂੰ ਤ੍ਰੇਲੀਆਂ' 'ਕਿਣਮਿਣੀਆਂ ਕਿੰਨ ਮਿਣੀਆਂ', 'ਚਾਨਣ ਸਿਆਹੀ ਦਾ', 'ਸੋਚੋ ਬੁੱਝੋ ਸਿਰਜੋ ਕਵਿਤਾ', 'ਮਾਂ ਮੁਹੱਬਤ', 'ਸੌ ਕਵਿਤਾਵਾਂ ਪੰਜ ਸਫ਼ਿਆਂ 'ਤੇ' ਕਾਵਿ-ਸੰਗ੍ਰਹਿ ਪੰਜਾਬੀ ਜਗਤ ਨੂੰ ਦਿੱਤੇਰਣਧੀਰ ਸਿੰਘ ਨਿਊਯਾਰਕ ਅਕਾਦਮਿਕ ਖੇਤਰ ਵਿਚ ਵੀ ਪਰਵਾਨਿਆ ਗਿਆ ਹੈਡਾ. ਬਲਜੀਤ ਕੌਰ ਦੀ ਨਿਗਰਾਨੀ ਹੇਠ ਉਸਦੇ ਸਮੁੱਚੇ ਕਾਰਜ 'ਤੇ ਐਮ ਫਿਲ ਹੋ ਚੁੱਕੀ ਹੈ ਉਹਨਾਂ ਦਾ ਇਕ ਕਾਵਿ-ਸੰਗ੍ਰਹਿ 'ਗਾਗਰ ਤੋਂ ਸਾਗਰਾਂ' ਸ਼ਾਹਮੁਖੀ ਵਿਚ ਪਾਕਿਸਤਾਨ ਵਿਚ ਪ੍ਰਕਾਸ਼ਿਤ ਹੋਇਆਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੇਟੇ ਛੱਡ ਗਏ ਹਨ
----

ਦੋਸਤੋ! ਆਰਸੀ ਪਰਿਵਾਰ ਵੱਲੋਂ ਸ: ਰਣਧੀਰ ਸਿੰਘ ਨਿਊਯਾਰਕ ਹੁਰਾਂ ਦੇ ਅਕਾਲ ਚਲਾਣੇ
ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰ ਰਹੇ ਹਾਂ ਜੀ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ।
ਦੁਖੀ ਹਿਰਦੇ ਨਾਲ਼
ਸਮੂਹ ਆਰਸੀ ਪਰਿਵਾਰ





ਮਾਣਯੋਗ ਜੱਜ ਸ: ਅਜੀਤ ਸਿੰਘ ਨਾਹਲ ਦਾ ਦਿਹਾਂਤ – ਸ਼ੋਕ ਸਮਾਚਾਰ

ਇਹ ਸੂਚਨਾ ਨਿਊਯਾਰਕ ਤੋਂ ਸੁਰਿੰਦਰ ਸੋਹਲ ਸਾਹਿਬ ਵੱਲੋਂ ਘੱਲੀ ਗਈ ਹੈ।

ਨਿਊਯਾਰਕ (ਸੁਰਿੰਦਰ ਸੋਹਲ) ਨਿਊਯਾਰਕ ਦੇ ਡਿਪਾਰਟਮੈਂਟ ਆਫ਼ ਇਨਵਾਇਮੈਂਟਲ ਪ੍ਰੋਟੈਕਟਸ਼ਨ ਵਿਚ ਜੱਜ ਦੀਆਂ ਸੇਵਾਵਾਂ ਨਿਭਾਅ ਚੁੱਕੇ ਪੰਜਾਬੀ ਮੂਲ ਦੇ ਜੱਜ ਅਜੀਤ ਸਿੰਘ ਨਾਹਲ ਦਾ ਇੰਗਲੈਂਡ ਵਿਚ ਦਿਹਾਂਤ ਹੋ ਗਿਆਸਾਊਥ ਅਫ਼ਰੀਕਾ ਵਿਚ ਜਨਮੇ ਅਜੀਤ ਸਿੰਘ ਨਾਹਲ ਦੇ ਪਿਤਾ ਜਲੰਧਰ ਲਾਗਲੇ ਪਿੰਡ ਨਾਹਲ (ਬਾਬਾ ਝੰਡਾ) ਤੋਂ ਸਾਊਥ ਅਫ਼ਰੀਕਾ ਗਏ ਸਨਅਜੀਤ ਸਿੰਘ ਨਾਹਲ ਨੇ ਮੁਢਲੀ ਵਿਦਿਆ ਜ਼ਾਂਬੀਆ (ਸਾਊਥ ਅਫ਼ਰੀਕਾ) ਤੋਂ ਹਾਸਿਲ ਕੀਤੀਉਸ ਤੋਂ ਬਾਦ ਉਹ ਲੰਡਨ ਵਿਚ ਪੜ੍ਹ ਕੇ ਬ੍ਰੈਸਟਰ ਬਣੇਯੂ ਕੇ ਸਰਕਾਰ ਨੇ ਉਹਨਾਂ ਨੂੰ ਸਾਊਥ ਅਫਰੀਕਾ ਦੇ ਸ਼ਹਿਰ ਬਲੀਸ ਵਿਚ ਹਾਈ ਕਮਿਸ਼ਨਰ ਦੇ ਬਰਾਬਰ ਦਾ ਅਹੁੱਦਾ ਦੇ ਕੇ ਆਪਣਾ ਪ੍ਰਤੀਨਿਧ ਬਣਾ ਕੇ ਭੇਜਿਆ ਸੀਉਥੋਂ ਅਮਰੀਕਾ ਦੇ ਐਮਬੈਡਰ ਨੇ ਉਹਨਾਂ ਨੂੰ ਗਰੀਨ ਕਾਰਡ ਦੇ ਕੇ ਅਮਰੀਕਾ ਲੈ ਆਂਦਾਅਮਰੀਕਾ ਵਿਚ ਉਹਨਾਂ ਨੇ ਬਾਰ ਦਾ ਟੈਸਟ ਪਾਸ ਕੀਤਾ ਅਤੇ ਡਿਪਾਰਟਮੈਂਟ ਆਫ਼ ਇਨਵਾਇਰਮੈਂਟਲ ਪ੍ਰੋਟੈਕਸ਼ਨ ਵਿਚ ਜੱਜ ਰਹੇ, ਜਿਥੋਂ ਉਹ 83 ਸਾਲ ਦੀ ਉਮਰ ਵਿਚ ਰਿਟਾਇਰ ਹੋਏਉਹਨਾਂ ਦੀ ਸਰਵਿਸ ਦੌਰਾਨ ਉਹਨਾਂ ਦੇ ਕੀਤੇ ਗਏ ਕਿਸੇ ਫ਼ੈਸਲੇ ਨੂੰ ਵੀ ਚੈਲੰਜ ਨਹੀਂ ਸੀ ਕੀਤਾ ਗਿਆਉਹ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ ਜ਼ਬਾਨਾਂ ਤੋਂ ਇਲਾਵਾ ਜਰਮਨੀ, ਫਰੈਂਚ ਵੀ ਲਿਖ, ੜ੍ਹ, ਬੋਲ ਸਕਦੇ ਸਨਉਹਨਾਂ ਨੇ ਪੂਰੀ ਦੁਨੀਆ ਦੇ ਮੁਲਕਾਂ ਦੀ ਯਾਤਰਾ ਕੀਤੀ ਹੋਈ ਸੀਪਰ ਮਾਰਕਸਵਾਦੀ ਫ਼ਲਸਫ਼ੇ ਦੇ ਵਿਰੋਧੀ ਹੋਣ ਕਰਕੇ ਉਹ ਜਾਣ-ਬੁੱਝ ਕੇ ਰੂਸ ਨਹੀਂ ਸਨ ਗਏਉਹ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੇ ਮੁਢਲੇ ਮੈਂਬਰਾਂ ਵਿਚੋਂ ਇਕ ਸਨਸਾਹਿਤ ੜ੍ਹਨ ਦੇ ਸ਼ੌਕੀਨ ਜੱਜ ਸਾਹਿਬ ਨੇ ਸਵੈ-ਜੀਵਨੀ ਵੀ ਲਿਖੀ, ਜੋ ਅਣਪ੍ਰਕਾਸ਼ਿਤ ਹੈਜਵਾਨੀ ਵੇਲੇ ਉਹਨਾਂ ਨੂੰ ਸ਼ਿਕਾਰ ਖੇਡਣ ਦਾ ਵੀ ਸ਼ੌਕ ਰਿਹਾਉਹਨਾਂ ਨੇ ਆਪਣੇ ਹੱਥੀਂ ਜ਼ੀਬਰਾ ਵੀ ਮਾਰਿਆ, ਜਿਸ ਦੀ ਖੱਲ ਉਹਨਾਂ ਦੇ ਫਲੱਸ਼ਿੰਗ, ਨਿਊਯਾਰਕ ਵਾਲੇ ਅਪਾਰਟਮੈਂਟ ਵਿਚ ਦੀਵਾਰ 'ਤੇ ਟੰਗੀ ਹੋਈ ਹੈਇਹਨੀਂ ਦਿਨੀਂ ਉਹ ਇੰਗਲੈਂਡ ਗਏ ਹੋਏ ਸਨ, ਜਿਥੇ ਉਹਨਾਂ ਦਾ ਦਿਹਾਂਤ ਹੋ ਗਿਆਇਤਫ਼ਾਕ ਦੀ ਗੱਲ ਇਹ ਹੈ ਕਿ ਬੀਤੇ ਜਿਸ ਦਿਨ ਉਹਨਾਂ ਦਾ ਸੰਸਕਾਰ ਕੀਤਾ ਗਿਆ, ਉਸ ਦਿਨ ਉਹਨਾਂ ਦਾ 91ਵਾਂ ਜਨਮ ਦਿਨ ਸੀ
ਫੋਟੋ: ਕੈਪਸ਼ਨ
ਮਾਨਯੋਗ ਜੱਜ ਅਜੀਤ ਸਿੰਘ ਨਾਹਲ ਦੇ ਦੋ ਅੰਦਾਜ਼। (ਖੱਬੇ) ਇੰਗਲੈਂਡ ਵਿਚ ਬਰੈਸਟਰ ਸਮੇਂ ਅਤੇ (ਸੱਜੇ) ਅਮਰੀਕਾ ਵਿਚ ਜੱਜ ਹੁੰਦੇ ਹੋਏ

-----
ਦੋਸਤੋ! ਆਰਸੀ ਪਰਿਵਾਰ ਵੱਲੋਂ
ਮਾਯੋਗ ਜੱਜ ਸ: ਅਜੀਤ ਸਿੰਘ ਨਾਹਲ ਹੁਰਾਂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰ ਰਹੇ ਹਾਂ ਜੀ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।
ਦੁਖੀ ਹਿਰਦੇ ਨਾਲ਼
ਸਮੂਹ ਆਰਸੀ ਪਰਿਵਾਰ





Monday, July 25, 2011

ਉਰਦੂ ਦੇ ਸੰਸਾਰ-ਪ੍ਰਸਿੱਧ ਸ਼ਾਇਰ ਜਨਾਬ ਇਫ਼ਤਿਖ਼ਾਰ ਨਸੀਮ ਸਾਹਿਬ ਅਲਵਿਦਾ ਆਖ ਗਏ – ਸ਼ੋਕ ਸਮਾਚਾਰ

ਦੋਸਤੋ! ਇਹ ਖ਼ਬਰ ਮੈਂ ਬਹੁਤ ਹੀ ਦੁਖੀ ਹਿਰਦੇ ਨਾਲ਼ ਸਾਂਝੀ ਕਰ ਰਹੀ ਹਾਂ ਕਿ ਉਰਦੂ ਦੇ ਸੰਸਾਰ-ਪ੍ਰਸਿੱਧ ਸ਼ਾਇਰ ਜਨਾਬ ਇਫ਼ਤਿਖ਼ਾਰ ਨਸੀਮ ਸਾਹਿਬ ( ਪਿਆਰ ਨਾਲ਼ ਉਹਨਾਂ ਨੂੰ ਸਾਰੇ ਇਫ਼ਟੀ ਨਸੀਮ ਆਖਦੇ ਸਾਂ) ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਣ, ਸ਼ਿਕਾਗੋ ਅਮਰੀਕਾ ਵਿਖੇ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਇਸ ਖ਼ਬਰ ਦੀ ਪੁਸ਼ਟੀ ਉਹਨਾਂ ਦੀ ਭੈਣ ਏਜਾਜ਼ ਨਸਰੀਨ ਨੇ ਕੀਤੀ ਹੈ। ਮੈਨੂੰ ਨਿਊ ਯੌਰਕ ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਸਾਹਿਬ ਦੀ ਈਮੇਲ ਆਈ ਹੈ। ਨਸੀਮ ਸਾਹਿਬ ਦੇ ਗੁਜ਼ਰ ਜਾਣ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ....ਅਜੇ ਮਹੀਨਾ ਕੁ ਪਹਿਲਾਂ ਹੀ ਮੈਨੂੰ ਫੇਸਬੁੱਕ 'ਤੇ ਸ਼ਿਕਾਗੋ ਆਉਣ ਦਾ ਹੱਸ-ਹੱਸ ਸੱਦਾ ਦਿੰਦੇ ਸਨ....ਉਫ਼! ...ਮੈਨੂੰ ਕਦੇ ਵੀ ਨਹੀਂ ਭੁੱਲੇਗਾ। ਸਾਹਿਤ ਜਗਤ ਨੂੰ ਨਸੀਮ ਸਾਹਿਬ ਦੇ ਇਹ ਬਹੁਤ ਵੱਡਾ ਘਾਟਾ ਪਿਆ ਹੈ। ਵਿਸਤਾਰਤ ਜਾਣਕਾਰੀ ਮੈਂ ਕੱਲ੍ਹ ਤੱਕ ਪੋਸਟ ਕਰ ਦੇਵਾਂਗੀ। ਆਰਸੀ ਪਰਿਵਾਰ ਵੱਲੋਂ ਨਸੀਮ ਸਾਹਿਬ ਨੂੰ ਯਾਦ ਕਰਦਿਆਂ, ਨਿੱਘੀ ਸ਼ਰਧਾਂਜਲੀ ਦਿੰਦਿਆਂ, ਮੇਰੀਆਂ ਅੱਖਾਂ ਭਰੀਆਂ ਹੋਈਆਂ ਹਨ।

ਇਫ਼ਟੀ ਸਾਹਿਬ ਦੇ ਪਰਿਵਾਰ ਦੇ ਗ਼ਮ ਚ ਸ਼ਰੀਕ


ਸਮੂਹ ਆਰਸੀ ਪਰਿਵਾਰ



Friday, July 1, 2011

ਡਾ.ਕੇਸਰ ਸਿੰਘ ਬਰਵਾਲੀ ਅਕਾਲ ਚਲਾਣਾ ਕਰ ਗਏ - ਸ਼ੋਕ ਸਮਾਚਾਰ

ਮੋਤਾ ਸਿੰਘ ਸਰਾਏ ਯੂ.ਕੇ. ਅੱਜ ਮੰਜਕੀ ਪੰਜਾਬੀ ਸੱਥ ਭੰਗਾਲਾ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਪੰਜਾਬੀ ਸੱਥ ਲਾਂਬੜਾ ਦੇ ਕਰਤਾ-ਧਰਤਾ ਡਾ. ਨਿਰਮਲ ਸਿੰਘ ਹੋਰਾਂ ਦੇ ਛੋਟੇ ਵੀਰ ਡਾ. ਕੇਸਰ ਸਿੰਘ ਬਰਵਾਲੀ ਦੀ ਬੇਵਕਤ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆਡਾ. ਕੇਸਰ ਸਿੰਘ ਬਰਵਾਲੀ ਢਾਹਾ ਪੰਜਾਬੀ ਸੱਥ ਬਰਵਾਲੀ (ਫਤਿਹਗੜ ਸਾਹਿਬ) ਦੇ ਥੰਮ ਸਨ ਉਨ੍ਹਾਂ ਦਾ ਸਾਹਿਤਕ , ਵਿੱਦਿਅਕ, ਸਮਾਜਿਕ , ਇਤਿਹਾਸਕ ਅਤੇ ਸਭਿਆਚਾਰਕ ਖੇਤਰ ਵਿਚ ਮਹਾਨ ਯੋਗਦਾਨ ਸੀ ਉਨ੍ਹਾਂ ਦੇ ਤੁਰ ਜਾਣ ਨਾਲ ਮਾਂ ਬੋਲੀ ਪੰਜਾਬੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈਮੰਜਕੀ ਪੰਜਾਬੀ ਸੱਥ ਭੰਗਾਲਾ ਦੇ ਸੰਚਾਲਕ ਪ੍ਰਿੰ: ਕੁਲਵਿੰਦਰ ਸਿੰਘ ਸਰਾਏ ਨੇ ਦੱਸਿਆ ਕਿ ਡਾ. ਕੇਸਰ ਸਿੰਘ ਮਿੱਠ ਬੋਲੜੇ , ਕਿਸਾਨ ਹਿਤੈਸ਼ੀ ਅਤੇ ਦਾਰਸ਼ਨਿਕ ਬਿਰਤੀ ਦੇ ਮਾਲਕ ਸਨਉਨ੍ਹਾਂ ਦੀਆਂ ਕੀਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ

----


ਦੋਸਤੋ! ਯੂਰਪੀ ਪੰਜਾਬੀ ਸੱਥ ਦੇ ਕਰਤਾ-ਧਰਤਾ ਸ: ਮੋਤਾ ਸਿੰਘ ਸਰਾਏ ਸਾਹਿਬ ਵੱਲੋਂ ਪ੍ਰਾਪਤ ਇਸ ਸੂਚਨਾ ਅਨੁਸਾਰ ਡਾ: ਕੇਸਰ ਸਿੰਘ ਬਰਵਾਲੀ ਸਾਹਿਬ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਚਰਨਾਂ 'ਚ ਜਾ ਬਿਰਾਜੇ ਹਨਬਰਵਾਲੀ ਸਾਹਿਬ ਦੇ ਅਕਾਲ ਚਲਾਣੇ ਤੇ ਸਮੂਹ ਆਰਸੀ ਪਰਿਵਾਰ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਦੇ ਗ਼ਮ ਵਿਚ ਸ਼ਰੀਕ ਹੈ



Thursday, June 30, 2011

ਸੁਪ੍ਰਸਿੱਧ ਕਹਾਣੀਕਾਰ ਜਸਵੰਤ ਸਿੰਘ ਵਿਰਦੀ ਸਾਹਿਬ ਅਕਾਲ ਚਲਾਣਾ ਕਰ ਗਏ - ਸ਼ੋਕ ਸ਼ਮਾਚਾਰ

ਕੇਹਰ ਸ਼ਰੀਫ਼ ਜੀ ਦੀ ਫੇਸਬੁੱਕ ਵਾੱਲ ਤੋਂ ਧੰਨਵਾਦ ਸਹਿਤ- ਪੰਜਾਬੀ ਕਹਾਣੀਕਾਰ ਜਸਵੰਤ ਸਿੰਘ ਵਿਰਦੀ ਅਕਾਲ ਚਲਾਣਾ ਕਰ ਗਏਵਿਰਦੀ ਜਿੱਥੇ ਉੱਘਾ ਸਾਹਿਤਕਾਰ ਸੀ ਨਾਲ ਹੀ ਬਹੁਤ ਭਲਾ ਇਨਸਾਨ ਸੀਵਿਰਦੀ ਨੇ ਪੰਜ ਸੌ ਤੋਂ ਵੱਧ ਕਹਾਣੀਆਂ ਲਿਖੀਆਂਉਸ ਦੀਆਂ ਕਾਫ਼ੀ ਸਾਰੀਆਂ ਕਹਾਣੀਆਂ ਹਿੰਦੀ ਤੇ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂਵਿਰਦੀ ਨੇ ਨਾਵਲ ਵੀ ਲਿਖੇਦਰਿਆਵਾਂ ਅਤੇ ਪੁਲ਼ਾਂ ਬਾਰੇ ਬਹੁਤ ਹੀ ਜਾਣਕਾਰੀ ਤੇ ਖੋਜ ਭਰਪੂਰ ਲੇਖ ਅਖ਼ਬਾਰਾਂ ਵਿੱਚ ਲਿਖੇਵੀਰਾਂਗਣਾਂ ਬਾਰੇ ਅਖ਼ਬਾਰਾਂ ਵਿੱਚ ਲਿਖੇ ਕਾਲਮਾਂ ਕਰਕੇ ਵਿਰਦੀ ਨੂੰ ਬਹੁਤ ਪ੍ਰਸਿੱਧੀ ਤੇ ਪ੍ਰਸ਼ੰਸਾ ਮਿਲੀਅਜਿਹੇ ਪ੍ਰਤਿਭਾਵਾਨ ਪੰਜਾਬੀ ਸਾਹਿਤਕਾਰ ਦੇ ਚਲੇ ਜਾਣ ਮੌਕੇ ਮਨ ਉਦਾਸ ਹੈਇਸ ਉਦਾਸੀ ਦੇ ਸਮੇਂ ਅਸੀਂ ਵਿਰਦੀ ਜੀ ਦੇ ਪਰਿਵਾਰ ਦੇ ਗ਼ਮ ਵਿੱਚ ਸ਼ਾਮਿਲ ਹਾਂ, ਪਰ ਨਾਲ ਹੀ ਕਹਿਣਾ ਚਾਹੁੰਦੇ ਹਾਂ ਕਿ ਵਿਰਦੀ ਆਪਣੇ ਰਚੇ ਸ਼ਬਦਾਂ ਕਰਕੇ ਸਦਾ ਜੀਊਂਦਾ ਰਹੇਗਾ

----


ਦੋਸਤੋ! ਕੇਹਰ ਸ਼ਰੀਫ਼ ਸਾਹਿਬ ਦੀ ਫੇਸਬੁੱਕ ਵਾੱਲ ਤੋਂ ਪ੍ਰਾਪਤ ਇਸ ਸੂਚਨਾ ਅਨੁਸਾਰ ਪ੍ਰਸਿੱਧ ਕਹਾਣੀਕਾਰ ਜਸਵੰਤ ਸਿੰਘ ਵਿਰਦੀ ਸਾਹਿਬ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਚਰਨਾਂ 'ਚ ਜਾ ਬਿਰਾਜੇ ਹਨਵਿਰਦੀ ਸਾਹਿਬ ਪੰਜਾਬੀ ਕਹਾਣੀ ਦੇ ਖੇਤਰ 'ਚ ਪਾਏ ਵਡਮੁੱਲੇ ਯੋਗਦਾਨ ਲਈ ਹਮੇਸ਼ਾ ਯਾਦ ਕੀਤੇ ਜਾਣਗੇ, ਸਮੂਹ ਆਰਸੀ ਪਰਿਵਾਰ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਦੇ ਗ਼ਮ ਵਿਚ ਸ਼ਰੀਕ ਹੈ

Wednesday, June 15, 2011

ਪ੍ਰਸਿੱਧ ਸ਼ਾਇਰ ਡਾ: ਸੁਰਿੰਦਰ ਗਿੱਲ ਸਾਹਿਬ ਨੂੰ ਕੈਨੇਡਾ ਪਹੁੰਚਣ ‘ਤੇ ਖ਼ੁਸ਼ਆਮਦੀਦ - ਸੂਚਨਾ

ਦੋਸਤੋ! ਮੈਂ ਇਹ ਸੂਚਨਾ ਆਰਸੀ ਪਰਿਵਾਰ ਨਾਲ਼ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਦਾ ਅਨੁਭਵ ਕਰ ਰਹੀ ਹਾਂ ਕਿ ...ਛੱਟਾ ਚਾਨਣਾਂ ਦਾ ਦੇਈ ਜਾਣਾ ਹੋ... ਵਾਲ਼ੇ ਮਕਬੂਲ ਗੀਤ ਦੇ ਲੇਖਕ, ਪ੍ਰਸਿੱਧ ਸ਼ਾਇਰ ਡਾ: ਸੁਰਿੰਦਰ ਗਿੱਲ ਸਾਹਿਬ ਅੱਜ ਕੱਲ੍ਹ ਆਪਣੀ ਕੈਨੇਡਾ ਫੇਰੀ ਦੌਰਾਨ, ਸਰੀ/ਡੈਲਟਾ ਪਧਾਰੇ ਹੋਏ ਹਨ। ਉਹ 22 ਜੂਨ ਤੱਕ ਸਰੀ/ਡੈਲਟਾ ਵਿਚ ਹੀ ਹਨ। ਉਹਨਾਂ ਨਾਲ਼ ਇਸ ਫ਼ੋਨ ਨੰਬਰ 604-591-1850 ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੈਂ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਕੈਨੇਡਾ ਦੀ ਖ਼ੂਬਸੂਰਤ ਧਰਤੀ ਤੇ ਖ਼ੁਸ਼ਆਮਦੀਦ ਆਖ ਰਹੀ ਹਾਂ।
ਅਦਬ ਸਹਿਤ
ਤਨਦੀਪ