Wednesday, April 29, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਕੈਲਗਰੀ, ਕੈਨੇਡਾ ਨਿਵਾਸੀ ਲੇਖਕ ਸ: ਕੇਸਰ ਸਿੰਘ ਨੀਰ ਜੀ ਨੇ ਆਪਣਾ ਵੱਡ-ਅਕਾਰੀ ਬੇਹੱਦ ਖ਼ੂਬਸੂਰਤ ਕਾਵਿ-ਸੰਗ੍ਰਹਿ ਨੈਣਾਂ ਦੇ ਮੋਤੀ ਆਰਸੀ ਲਈ ਭੇਜਿਆ ਹੈ। ਜਿਸ ਵਿਚ ਉਹਨਾਂ ਦੇ ਦੋ ਕਾਵਿ-ਸੰਗ੍ਰਹਿ: ਕਸਕਾਂ, ਗ਼ਮ ਨਹੀਂ ਅਤੇ ਦੋ ਗ਼ਜ਼ਲ-ਸੰਗ੍ਰਹਿ: ਕਿਰਨਾਂ ਦੇ ਬੋਲ ਅਤੇ ਅਣਵਗੇ ਅੱਥਰੂ ਸ਼ਾਮਲ ਨੇ। ਨੀਰ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ










Monday, April 27, 2009

ਆਰਸੀ ਲਈ ਰਚਨਾਵਾਂ ਭੇਜਣ ਬਾਰੇ ਜ਼ਰੂਰੀ ਸੂਚਨਾ

ਦੋਸਤੋ! ਜੇਕਰ ਤੁਸੀਂ ਆਰਸੀ ਲਈ ਪਹਿਲੀ ਵਾਰ ਰਚਨਾ ਭੇਜ ਰਹੇ ਹੋ ਤਾਂ ਕ੍ਰਿਪਾ ਕਰਕੇ ਫੋਟੋ ਸਹਿਤ ਆਪਣੀ ਸਾਹਿਤਕ ਜਾਣਕਾਰੀ, ਹੇਠ ਲਿਖੇ ਅਨੁਸਾਰ ਹੀ ਭੇਜੋ, ਧੰਨਵਾਦੀ ਹੋਵਾਂਗੀ!

ਸਾਹਿਤਕ ਨਾਮ:
ਜਨਮ ਤੇ ਮੌਜੂਦਾ ਨਿਵਾਸ :
ਪ੍ਰਕਾਸ਼ਿਤ ਪੁਸਤਕਾਂ: ਕਹਾਣੀ, ਨਾਵਲ, ਨਾਟਕ, ਕਵਿਤਾਵਾਂ, ਅਨੁਵਾਦ ਆਦਿ
(ਉਦਾਹਰਣ ਵਜੋਂ ਕਾਵਿ-ਸੰਗ੍ਰਹਿ: ਅੱਗੇ ਕਿਤਾਬਾਂ ਦੇ ਨਾਮ ਗ਼ਜ਼ਲ-ਸੰਗ੍ਰਹਿ: ਅੱਗੇ ਕਿਤਾਬਾਂ ਦੇ ਨਾਮ.....)

ਇਨਾਮ-ਸਨਮਾਨ: ਸੰਖੇਪ ਵਿੱਚ
(ਫੋਟੋ: ਰਚਨਾ 'ਚ embed ਕਰਨ ਦੀ ਬਜਾਇ, ਵੱਖਰੀ ਅਟੈਚਮੈਂਟ 'ਚ ਭੇਜੀ ਜਾਵੇ)
ਕਿਉਂਕਿ ਵਿਸਤਾਰਤ ਸਾਹਿਤਕ ਜਾਣਕਾਰੀ ਨੂੰ ਸੰਖੇਪ ਕਰਦਿਆਂ ਮੇਰਾ ਬਹੁਤ ਜ਼ਿਆਦਾ ਵਕ਼ਤ ਲੱਗਦਾ ਹੈ। ਉਹੀ ਵਕ਼ਤ ਬਚਾ ਕੇ ਸਾਨੂੰ ਚੰਗੇ ਸਾਹਿਤ ਨੂੰ ਪੜ੍ਹਨ ਲਿਖਣ 'ਚ ਅਤੇ ਆਰਸੀ ਨੂੰ ਬੇਹਤਰ ਬਣਾਉਂਣ 'ਚ ਲਗਾਉਂਣਾ ਚਾਹੀਦਾ ਹੈ। ਕਿਤਾਬਾਂ ਦੇ ਨਾਮ ਜਾਂ ਵੱਧ ਤੋਂ ਵੱਧ ਪ੍ਰਕਾਸ਼ਨ ਵਰ੍ਹਾ ਹੀ ਲਿਖਿਆ ਜਾਵੇ, ਪ੍ਰਕਾਸ਼ਨ ਹਾਊਸ ਦਾ ਨਾਮ ਅਤੇ 1, 2, 3 ਨੰਬਰ ਅਤੇ ** ਸਟਾਰ ਵਗੈਰਾ ਨਾ ਹੀ ਲਿਖਿਆ ਜਾਵੇ।
----
ਗ਼ਜ਼ਲਾਂ ਭੇਜਦੇ ਵਕ਼ਤ ਉਹਨਾਂ ਦਾ ਮੀਟਰ, ਬਹਿਰ, ਵਜ਼ਨ, ਵਿਧੀ ਵਿਧਾਨ ਜ਼ਰੂਰ ਪਰਖ ਲਿਆ ਜਾਵੇ, ਕਿਉਂਕਿ ਆਰਸੀ 'ਚ ਸਿਰਫ਼ ਉਹੀ ਗ਼ਜ਼ਲਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ, ਜੋ ਇਹਨਾਂ ਸ਼ਰਤਾਂ ਤੇ ਪੂਰੀਆਂ ਉੱਤਰਦੀਆਂ ਹਨ। ਜੇਕਰ ਤੁਸੀਂ ਗ਼ਜ਼ਲ ਲਿਖਣੀ ਸਿੱਖ ਹੀ ਰਹੇ ਓ ਤਾਂ ਕਿਰਪਾ ਕਰਕੇ ਕਿਸੇ ਸਥਾਪਿਤ ਗ਼ਜ਼ਲਗੋ ਦੀ ਇਸਲਾਹ ਜ਼ਰੂਰ ਲੈ ਲਿਆ ਕਰੋ। ਕਈ ਗ਼ਜ਼ਲਾਂ ਇਹਨਾਂ ਪੱਖਾਂ ਤੋਂ ਊਣੀਆਂ ਹੁੰਦੀਆਂ ਨੇ, ਉਹਨਾਂ ਨੂੰ ਆਰਸੀ 'ਚ ਸ਼ਾਮਲ ਕਰਨ ਤੋਂ ਅਸਮਰੱਥ ਹਾਂ। ਮੁਆਫ਼ ਕਰਨਾ ਇੱਕ ਅਰਜ਼ ਨਜ਼ਮਾਂ ਬਾਰੇ ਵੀ ਹੈ ਕਿ ਮਹਿਜ਼ ਤੁਕਬੰਦੀ ਵਾਲ਼ੀਆਂ, ਕਿਸੇ ਫ਼ਿਰਕੇ ਜਾਂ ਧਰਮ ਨੂੰ ਛੁਟਿਆਉਂਣ ਵਾਲ਼ੀਆਂ ਰਚਨਾਵਾਂ ਵੀ ਸ਼ਾਮਲ ਨਹੀਂ ਕੀਤੀਆਂ ਜਾਂਦੀਆਂ, ਖ਼ਿਆਲਾਂ ਦੀ ਗਹਿਰਾਈ ਅਤੇ ਵਿਸ਼ੇ ਦੇ ਨਿਭਾਅ 'ਚ ਪੁਖ਼ਤਗੀ ਵੀ ਦੇਖੀ ਜਾਂਦੀ ਹੈ ਤਾਂ ਕਿ ਇਸ ਬਲੌਗ ਦਾ ਸਾਹਿਤਕ ਪੱਧਰ ਬਰਕ਼ਰਾਰ ਰਹਿ ਸਕੇ।
----
ਇੱਕ ਹੋਰ ਅਰਜ਼ ਦੁਹਰਾ ਰਹੀ ਹਾਂ ਕਿ ਇੱਕ ਲਿਖਾਰੀ ਦੀ ਇੱਕ ਰਚਨਾ ਪੋਸਟ ਹੋਣ ਤੋਂ ਬਾਅਦ, ਅਗਲੀ ਰਚਨਾ ਦੇ ਵਿਚ 10-12 ਕੁ ਦਿਨਾਂ ਦਾ ਵਕ਼ਫ਼ਾ ਰੱਖਿਆ ਜਾਂਦਾ ਹੈ ਤਾਂ ਜੋ ਨਵੇਂ ਜੁੜ ਰਹੇ ਲਿਖਾਰੀ ਸਾਹਿਬਾਨ ਨੂੰ ਵੀ ਸਭ ਦੇ ਰੂ-ਬੁ-ਰੂ ਕੀਤਾ ਜਾ ਸਕੇ। ਤੁਸੀਂ ਜਿਹੜੀ ਵੀ ਰਚਨਾ ਭੇਜਦੇ ਓ, ਆਰਸੀ ਦੇ ਖ਼ਜ਼ਾਨੇ 'ਚ ਸਾਂਭ ਲਈ ਜਾਂਦੀ ਹੈ ਅਤੇ ਪਹਿਲੀ ਰਚਨਾ ਦੇ ਲਾਇਬ੍ਰੇਰੀ/ਆਰਕਾਇਵ 'ਚ ਚਲੇ ਜਾਣ ਤੋਂ ਬਾਅਦ ਹੀ ਦੂਸਰੀ ਰਚਨਾ ਲਗਾਈ ਜਾਂਦੀ ਹੈ। ਆਰਸੀ ਨੂੰ ਰੋਜ਼ਾਨਾ ਅਪਡੇਟ ਕਰਦਿਆਂ ਮੁੱਖ ਸਫ਼ੇ ਤੇ ਦੋ ਜਾਂ ਹੱਦ ਤਿੰਨ ਰਚਨਾਵਾਂ ਹੀ ਲਗਾਈਆਂ ਜਾਂਦੀਆਂ ਹਨ, ਤਾਂ ਕਿ ਹਰ ਰਚਨਾ ਹਰ ਪਾਠਕ ਦੀ ਨਜ਼ਰ 'ਚੋਂ ਗੁਜ਼ਰ ਸਕੇ। ਇੱਕ ਹੋਰ ਗੁਜ਼ਾਰਿਸ਼ ਹੈ ਕਿ ਰਚਨਾ ਪੜ੍ਹਨ ਤੋਂ ਬਾਅਦ ਆਪਣੇ ਵਿਚਾਰਾਂ ਤੋਂ ਜਾਣੂੰ ਜ਼ਰੂਰ ਕਰਵਾਇਆ ਕਰੋ...ਸ਼ੁਕਰਗੁਜ਼ਾਰ ਹੋਵਾਂਗੀ।

ਅਦਬ ਸਹਿਤ
ਤਨਦੀਪ ਤਮੰਨਾ

Thursday, April 16, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਨਿਊਯਾਰਕ, ਅਮਰੀਕਾ ਨਿਵਾਸੀ ਸ਼ਾਇਰ ਗੁਰਦੇਵ ਸਿੰਘ ਘਣਗਸ ਜੀ ਨੇ 2009 ਚ ਲੋਕਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਬੇਹੱਦ ਖ਼ੂਬਸੂਰਤ ਕਾਵਿ-ਸੰਗ੍ਰਹਿ ਧੁਖਦੇ ਅਹਿਸਾਸ ਆਰਸੀ ਲਈ ਭੇਜਿਆ ਹੈ। ਆਰਸੀ ਲੇਖਕ/ਪਾਠਕ ਪਰਿਵਾਰ ਵੱਲੋਂ ਘਣਗਸ ਸਾਹਿਬ ਨੂੰ ਇਸ ਕਿਤਾਬ ਦੇ ਪ੍ਰਕਾਸ਼ਨ ਤੇ ਦਿਲੀ ਮੁਬਾਰਕਬਾਦ ਅਤੇ ਬੇਹੱਦ ਸ਼ੁਕਰੀਆ।

ਅਦਬ ਸਹਿਤ


ਤਨਦੀਪ ਤਮੰਨਾ







Friday, April 10, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਸਰੀ, ਕੈਨੇਡਾ ਨਿਵਾਸੀ ਸ਼ਾਇਰ ਜਸਬੀਰ ਮਾਹਲ ਜੀ ਨੇ 2009 ਚ ਲੋਕਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਬੇਹੱਦ ਖ਼ੂਬਸੂਰਤ ਪਲੇਠਾ ਕਾਵਿ-ਸੰਗ੍ਰਹਿ ਆਪਣੇ ਆਪ ਕੋਲ਼ ਆਰਸੀ ਲਈ ਭੇਜਿਆ ਹੈ। ਆਰਸੀ ਲੇਖਕ/ਪਾਠਕ ਪਰਿਵਾਰ ਵੱਲੋਂ ਮਾਹਲ ਸਾਹਿਬ ਨੂੰ ਇਸ ਕਿਤਾਬ ਦੇ ਪ੍ਰਕਾਸ਼ਨ ਤੇ ਦਿਲੀ ਮੁਬਾਰਕਬਾਦ ਅਤੇ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ






Thursday, April 9, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਸ੍ਰੀ ਗੰਗਾਨਗਰ, ਰਾਜਸਥਾਨ ( ਇੰਡੀਆ) ਵਸਦੇ ਸ਼ਾਇਰ ਗੁਰਮੀਤ ਬਰਾੜ ਜੀ ਨੇ ਆਪਣੀਆਂ ਦੋ ਬੇਹੱਦ ਖ਼ੂਬਸੂਰਤ ਕਿਤਾਬਾਂ : ਕਾਵਿ-ਸੰਗ੍ਰਹਿ: 'ਪਰਛਾਵਿਆਂ ਦੇ ਮਗਰੇ ਮਗਰ' ਅਤੇ 'ਚੁੱਪ ਤੋਂ ਮਗਰੋਂ' ( ਸਾਲ 2008 ਲਈ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋਂ 'ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ' ਪ੍ਰਾਪਤ ਕਿਤਾਬ)ਆਰਸੀ ਲਈ ਭੇਜੀਆਂ ਹਨ, ਗੁਰਮੀਤ ਜੀ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'








Tuesday, April 7, 2009

ਕੈਨੇਡਾ ਵਾਸੀ ਸ: ਭੁਪਿੰਦਰ ਸਿੰਘ ਮੱਲ੍ਹੀ ਦੇ ਸੁਪਤਨੀ ਦਾ ਦੇਹਾਂਤ - ਸ਼ੋਕ ਸਮਾਚਾਰ

ਜਨਮੇਜਾ ਜੌਹਲ ਜੀ ਵੱਲੋਂ ਈਮੇਲ ਕੀਤੀ ਇਹ ਖ਼ਬਰ ਸਾਹਿਤਕ ਹਲਕਿਆਂ 'ਚ ਬੜੇ ਦੁੱਖ ਨਾਲ਼ ਸੁਣੀ ਜਾਵੇਗੀ ਕਿ ਸਰੀ, ਕੈਨੇਡਾ ਨਿਵਾਸੀ ਸ: ਭੁਪਿੰਦਰ ਸਿੰਘ ਮੱਲ੍ਹੀ ਜੀ ਦੀ ਧਰਮ-ਪਤਨੀ ਦਾ ਕੱਲ੍ਹ ਰਾਤ ਲੰਮੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫ਼ੀ ਮਹੀਨਿਆਂ ਤੋਂ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ। ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਵਿਸਤਾਰ ਲਈ ਮੱਲ੍ਹੀ ਸਾਹਿਬ ਦੇ ਯਤਨ ਸ਼ਲਾਘਾਯੋਗ ਹਨ। ਸ਼੍ਰੀਮਤੀ ਮੱਲ੍ਹੀ ਦੇ ਅਕਾਲ ਚਲਾਣੇ ਤੇ ਆਰਸੀ ਪਰਿਵਾਰ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਵਾਹਿਗੁਰੂ ਵਿਛੜੀ ਆਤਮਾ ਨੂੰ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਮੱਲ੍ਹੀ ਪਰਿਵਾਰ ਨਾਲ਼ ਦੁੱਖ ਸਾਂਝਾ ਕਰਨ ਲਈ ਇਹਨਾਂ ਫੋਨ ਨੰਬਰਾਂ ਤੇ ਸੰਪਰਕ ਪੈਦਾ ਕੀਤਾ ਜਾ ਸਕਦਾ ਹੈ:
604-765-3063 ਜਾਂ 604-951-0123

ਦੁੱਖ 'ਚ ਸ਼ਰੀਕ

ਸਮੂਹ ਆਰਸੀ ਲੇਖਕ ਅਤੇ ਪਾਠਕ ਪਰਿਵਾਰ



Monday, April 6, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਉਰਦੂ ਦੇ ਸ਼ਿਰੋਮਣੀ ਸਾਹਿਤਕਾਰ ਸਤਿਕਾਰਤ ਅੰਕਲ ਜੀ ਸਰਦਾਰ ਪੰਛੀ ਸਾਹਿਬ ਨੇ ਆਪਣੀਆਂ ਪੰਜ ਬੇਹੱਦ ਖ਼ੂਬਸੂਰਤ ਕਿਤਾਬਾਂ: ਉਰਦੂ ਗ਼ਜ਼ਲ - ਸੰਗ੍ਰਹਿ (ਪੰਜਾਬੀ ਲਿਪੀਅੰਤਰ ਚ) : ਅਧੂਰੇ ਬੁੱਤ, ਦਰਦ ਕਾ ਤਰਜੁਮਾ, ਟੁਕੜੇ-ਟੁਕੜੇ ਆਇਨਾ, ਗੀਤ-ਸੰਗ੍ਰਹਿ (ਪੰਜਾਬੀ): ਵੰਝਲੀ ਦੇ ਸੁਰ, , ਗੀਤ-ਸੰਗ੍ਰਹਿ (ਹਿੰਦੀ): ਸ਼ਿਵਰੰਜਨੀ ਆਰਸੀ ਲਈ ਅੰਕਲ ਜੀ ਕ੍ਰਿਸ਼ਨ ਭਨੋਟ ਸਾਹਿਬ ਹੱਥ ਭੇਜੀਆਂ ਹਨ। ਪੰਛੀ ਸਾਹਿਬ ਅਤੇ ਭਨੋਟ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ






























Saturday, April 4, 2009

ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਦੀ ਅੱਜ ਦੀ ਅਪਡੇਟ

ਦੋਸਤੋ! ਕਿਸੇ ਕਾਰਣ ਕਰਕੇ ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਦੀ ਅੱਜ ਦੀ ਅਪਡੇਟ ਵੀ ਆਰਸੀ ਮੁੱਖ ਪੇਜ ਤੇ ਨਜ਼ਰ ਨਹੀਂ ਆ ਰਹੀ। ਕਾਂਡ ਦੀਆਂ ਪੋਸਟਾਂ ਵੱਡੀਆਂ ਹੋਣ ਕਰਕੇ ਸ਼ਾਇਦ ਇਹ ਮੁਸ਼ਕਿਲ ਪੇਸ਼ ਆ ਰਹੀ ਹੋਵੇ ਜਾਂ ਕਾਰਣ ਕੋਈ ਹੋਰ ਵੀ ਹੋ ਸਕਦਾ ਹੈ, ਸਮਝ 'ਚ ਨਹੀਂ ਆ ਰਿਹਾ। ਨਾਵਲ ਦਾ ਦਸਵਾਂ ਕਾਂਡ ਪੜ੍ਹਨ ਲਈ ਇਸ ਲਿੰਕ ਆਰਸੀ ਨਾਵਲ ( ਹਾਜੀ ਲੋਕ..) ਤੇ ਕਲਿਕ ਕਰੋ। ਸ਼ੁਕਰੀਆ।

ਅਦਬ ਸਹਿਤ
ਤਨਦੀਪ 'ਤਮੰਨਾ'

Friday, April 3, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਯੂ.ਐੱਸ.ਏ. ਵਸਦੇ ਲੇਖਕ ਸੁਰਿੰਦਰ ਸੋਹਲ ਜੀ ਨੇ ਆਪਣੀਆਂ ਚਾਰ ਬੇਹੱਦ ਖ਼ੂਬਸੂਰਤ ਕਿਤਾਬਾਂ ਆਰਸੀ ਲਈ ਭੇਜੀਆਂ ਹਨ, ਜਿਨ੍ਹਾਂ 'ਚ ਗ਼ਜ਼ਲ-ਸੰਗ੍ਰਹਿ: ਖੰਡਰ, ਖ਼ਾਮੋਸ਼ੀ ਤੇ ਰਾਤ, ਕਾਵਿ-ਸੰਗ੍ਰਹਿ: ਚਿਹਰੇ ਦੀ ਤਲਾਸ਼, ਟੁਕੜਾ ਟੁਕੜਾ ਵਰਤਮਾਨ ( ਹਿੰਦੀ ) ਅਤੇ ਇਫ਼ਤਿਖ਼ਾਰ ਨਸੀਮ ਜੀ ਦੀਆਂ ਉਰਦੂ ਗ਼ਜ਼ਲਾਂ ਦਾ ਪੰਜਾਬੀ ਲਿਪੀਅੰਤਰ ਕਰਕੇ ਸੰਪਾਦਤ ਕੀਤੀ ਕਿਤਾਬ: ਰੇਤ ਕਾ ਆਦਮੀ ਸ਼ਾਮਲ ਨੇ। ਸੋਹਲ ਸਾਹਿਬ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'


















Thursday, April 2, 2009

ਵਿਸ਼ਵ ਪੰਜਾਬੀ ਕਾਨਫਰੰਸ - ਜੁਲਾਈ 2009 - ਜ਼ਰੂਰੀ ਸੂਚਨਾ

ਦੋਸਤੋ! ਜੁਲਾਈ 2009 'ਚ ਕੈਨੇਡਾ ਦੇ ਸ਼ਹਿਰ ਟਰਾਂਟੋ 'ਚ ਹੋਣ ਵਾਲ਼ੀ ਵਿਸ਼ਵ ਪੰਜਾਬੀ ਕਾਨਫਰੰਸ ਹੁਣ 24, 25, ਅਤੇ 26 ਜੁਲਾਈ ਨੂੰ ਹੋਵੇਗੀ। ਇਹ ਤਬਦੀਲੀ ਪਹਿਲਾਂ ਮਿਥੇ ਦਿਨਾਂ ਤੇ ਸਮਾਗਮਾਂ ਲਈ ਹਾਲ ਨਾ ਮਿਲ਼ਣ ਕਰਕੇ ਕੀਤੀ ਗਈ ਹੈ।

ਬਹੁਤੀ ਜਾਣਕਾਰੀ ਲਈ ਬ੍ਰਿਟਿਸ਼ ਕੋਲੰਬੀਆ ਦੇ ਸੂਬੇ 'ਚ ਕਾਨਫਰੰਸ ਬਾਰੇ ਜਾਣਕਾਰੀ ਲਈ:
ਫੋਨ ਨੰਬਰ: 778-847-6510
(
ਹਰਭਜਨ ਮਾਂਗਟ )
ਈਮੇਲ ਲਈ ਕੋ-ਆਰਡੀਨੇਟਰ ਦੇ ਦਫ਼ਤਰ ਦਾ ਈਮੇਲ ਐਡਰੈਸ ਹੈ:
punjabiaarsi@gmail.com
or
tamannatandeep@gmail.com
----

ਕੈਨੇਡਾ ਤੋਂ ਬਾਹਰਲੇ ਦੇਸ਼ਾ ਤੋਂ ਇਸ ਕਾਨਫਰੰਸ ' ਹਿੱਸਾ ਲੈਣ ਦੇ ਚਾਹਵਾਨ ਸਾਰੇ ਲੇਖਕ ਸਾਹਿਬਾਨ ਡਾ: ਦਰਸ਼ਨ ਸਿੰਘ ਜੀ ਨੂੰ ਹੇਠ ਲਿਖੇ ਪਤੇ ਅਤੇ ਫੋਨ ਨੰਬਰ ਤੇ ਸੰਪਰਕ ਪੈਦਾ ਕਰ ਸਕਦੇ ਹਨ
ਡਾ: ਦਰਸ਼ਨ ਸਿੰਘ
ਮੁੱਖ-ਕੋ-ਆਰਡੀਨੇਟਰ
ਵਿਸ਼ਵ ਪੰਜਾਬੀ ਕਾਨਫਰੰਸ 2009
ਈਮੇਲ : info@ajitweekly.com
ਫੋਨ: 905-671-4761
ਟੌਲ ਫਰੀ ਫੋਨ: 1-888-371-AJIT (2548)
ਫੈਕਸ: 905-671-4766

ਅਦਬ ਸਹਿਤ
ਤਨਦੀਪ 'ਤਮੰਨਾ'