Thursday, July 30, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਯੂ.ਐੱਸ.ਏ. ਵਸਦੇ ਮੈਡਮ ਰਾਜਵਿੰਦਰ ਕੌਰ ਜੀ ਨੇ ਆਪਣੇ ਪਿਤਾ ਜੀ ਮਰਹੂਮ ਸ: ਅਵਤਾਰ ਸਿੰਘ ਪ੍ਰੇਮ ਜੀ ਦੀ 1986 ਚ ਛਪੀ ਕਿਤਾਬ ਮਰਸੀਏ ਆਰਸੀ ਲਈ ਭੇਜੀ ਹੈ। ਮੈਡਮ ਰਾਜਵਿੰਦਰ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ




Thursday, July 23, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਸੁਕਾਮਿਸ਼, ਬੀ.ਸੀ. ਕੈਨੇਡਾ ਵਸਦੇ ਸ਼ਾਇਰ ਗੁਰਦੀਪ ਪੰਧੇਰ ਜੀ ਦਾ ਖ਼ੂਬਸੂਰਤ ਗੀਤ-ਸੰਗ੍ਰਹਿ ਮਿੱਟੀ ਦੇ ਘਰ ਆਰਸੀ ਲਈ ਪਹੁੰਚਿਆ ਹੈ। ਗੁਰਦੀਪ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ







Wednesday, July 22, 2009

ਹੀਰ ਆਖਦੀ ਜੋਗੀਆ ਝੂਠ ਬੋਲੇਂ – ਵਾਰਿਸ ਸ਼ਾਹ ਦੀ ‘ਹੀਰ’ ਦਾ ਸ਼ਾਹਮੁਖੀ ਅੰਕ ਤਿਆਰ

ਪੰਜਾਬ ਦੇ ਪਿੰਡਾਂ ਦੀ ਧਰਾਤਲ ਨਾਲ ਜੇਕਰ ਕਿਸੇ, ਕਿੱਸੇ ਨੇ ਪਹਿਚਾਣ ਬਣਾਈ ਹੈ ਤਾਂ ਉਹ ਹੈ, ਹੀਰ ਵਾਰਿਸ ਸ਼ਾਹਉਂਝ ਤਾਂ ਹੁਣ ਤੱਕ 110 ਕਿੱਸੇ ਹੀਰ ਰਾਂਝੇ ਦੀ ਕਹਾਣੀ ਉੱਤੇ ਲਿਖੇ ਗਏ ਹਨ ਪਰ ਵਾਰਿਸ ਦੀ ਹੀਰ ਦਾ ਕੋਈ ਸਾਨੀ ਨਹੀਂਇਸ ਕਿਸੇ ਨੂੰ ਅਧਾਰ ਬਣਾ ਕਿ ਸਮੇਂ ਸਮੇਂ ਤੇ ਅਨੇਕਾਂ ਕਵੀਆਂ ਅਤੇ ਪ੍ਰਕਾਸ਼ਕਾਂ ਨੇ ਇਸ ਵਿੱਚ ਆਪੋ ਆਪਣਾ ਕਲਾਮ ਜੋੜ ਦਿੱਤਾ, 631 ਬੰਦਾਂ ਦੀ ਰਚਨਾ ਨੂੰ ਹਜ਼ਾਰਾਂ ਸਫ਼ਿਆਂ ਤੱਕ ਫੈਲਾ ਦਿੱਤਾਇਸ ਨੂੰ ਆਪੋ ਆਪਣੀ ਖੋਟ ਨਾਲ ਜੋਗੀ ਦੇ ਝੂਠ ਵਾਂਗ ਸੱਚਾ ਬਣਾ ਦਿੱਤਾਕਈ ਸਦੀਆਂ ਵਾਰਿਸ ਦੀ ਰੂਹ ਕੁਰਲਾਂਦੀ ਰਹੀਆਖਿਰ 18 ਸਾਲ ਪਹਿਲੋਂ ਪਾਕਿਸਤਾਨ ਪੰਜਾਬ ਦੇ ਜ਼ਾਹਿਦ ਇਕਬਾਲ ਦੇ ਹੀ ਇਹ ਹਿੱਸੇ ਆਇਆ ਤੇ ਉਸਨੇ ਵਾਰਿਸ ਦੀ ਹੀਰ ਨੂੰ ਸ਼ੁੱਧ ਕਰਨ ਦਾ ਬੀੜਾ ਚੁੱਕਿਆਹੀਰ ਗਾਉਣ ਤੇ ਸੁਣਨ ਵਾਲੇ ਪ੍ਰੇਮੀਆਂ ਲਈ ਇਹ ਬਹੁਤ ਹੀ ਸੁਖਦਾਈ ਸੂਚਨਾ ਹੈ ਕਿ ਠੋਸ ਸਬੂਤਾਂ ਦੇ ਅਧਾਰ ਤੇ 890 ਸਫ਼ੇ ਦੀ ਵੱਡ ਅਕਾਰੀ ਕਿਤਾਬ ਵਿੱਚ ਇਹ ਸਭ ਕੁੱਝ ਦਰਜ ਕਰ ਦਿੱਤਾ ਗਿਆਕਿਸੇ ਵੀ ਅਦਾਰੇ ਦੀ ਮਦਦ ਤੋਂ ਇਹਨਾਂ ਏਡਾ ਵੱਡਾ ਕਾਰਜ ਸਿਰਫ਼ ਤੇ ਸਿਰਫ਼, ਸਿਰੜ ਦੇ ਸਹਾਰੇ ਹੀ ਸਿਰੇ ਚੜ੍ਹਿਆਉਸ ਤੋਂ ਵੱਡੀ ਗੱਲ ਕਿ 10-12 ਲੱਖ ਰੁਪਏ ਲਾ ਕੇ, ਪੰਜਾਬੀ ਸੱਥ ਦਾ ਯੌਰਪੀਨ ਇਕਾਈ ਨੇ ਇਸਦਾ ਸ਼ਾਹਮੁਖੀ ਅੰਕ ਛਾਪ ਦਿੱਤਾ ਅਤੇ ਗੁਰਮੁਖੀ ਅੰਕ ਛੇਤੀ ਹੀ ਪੂਰਾ ਹੋਣ ਦੀ ਉਮੀਦ ਹੈਹੀਰ ਦੀ ਅਸਲੀ ਕਹਾਣੀ ਫੇਰ ਪੰਜਾਬੀਆਂ ਨੂੰ ਮੰਤਰਮੁਗਧ ਕਰੇਗੀ, ਪੰਜਾਬੀ ਦੇ ਲੋਕ ਗਾਇਕ ਤਿਆਰ ਰਹਿਣ-ਰੱਬ ਰਾਖਾ

ਜਨਮੇਜਾ ਸਿੰਘ ਜੌਹਲ


Thursday, July 16, 2009

ਡਾ: ਭਗਵੰਤ ਸਿੰਘ ਜੀ ( ਭਾਸ਼ਾ ਵਿਭਾਗ, ਪਟਿਆਲਾ) ਨੂੰ ਕੈਨੇਡਾ ਵਿੱਚ ਖ਼ੁਸ਼ਆਮਦੀਦ

ਦੋਸਤੋ! ਅੱਜਕੱਲ੍ਹ ਭਾਸ਼ਾ ਵਿਭਾਗ ਪਟਿਆਲਾ ਤੋਂ ਡਾ: ਭਗਵੰਤ ਸਿੰਘ ਜੀ ਆਪਣੀ ਸੁਪਤਨੀ ਡਾ: ਰਮਿੰਦਰ ਕੌਰ ਜੀ ਨਾਲ਼ ਕੈਨੇਡਾ ਫੇਰੀ ਤੇ ਆਏ ਹੋਏ ਹਨ। ਆਰਸੀ ਪਾਠਕ/ਲੇਖਕ ਪਰਿਵਾਰ ਵੱਲੋਂ ਡਾ: ਸਾਹਿਬ ਨੂੰ ਕੈਨੇਡਾ ਵਿਚ ਖ਼ੁਸ਼ਆਮਦੀਦ ਆਖ ਰਹੀ ਹਾਂ।
ਅਦਬ ਸਹਿਤ
ਤਨਦੀਪ 'ਤਮੰਨਾ'




Thursday, July 9, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਸਰੀ, ਕੈਨੇਡਾ ਵਾਸੀ ਸ਼ਾਇਰ ਅੰਮ੍ਰਿਤ ਦੀਵਾਨਾ ਜੀ ਨੇ ਆਪਣੀ ਖ਼ੂਬਸੂਰਤ ਕਿਤਾਬ ਸੰਵੇਦਨਾ ਆਰਸੀ ਲਈ ਭੇਜੀ ਹੈ। ਦੀਵਾਨਾ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ




Tuesday, July 7, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਡਾ: ਅਮਰਜੀਤ ਕੌਂਕੇ ਜੀ ਨੇ ਆਪਣੀਆਂ ਤਿੰਨ ਖ਼ੂਬਸੂਰਤ ਕਿਤਾਬਾਂ ਸਿਮਰਤੀਆਂ ਦੀ ਲਾਲਟੈਨ ਸ਼ਬਦ ਰਹਿਣਗੇ ਕੋਲ਼, ਅਤੇ ਯਕੀਨ ਆਰਸੀ ਲਈ ਭੇਜੀਆਂ ਹਨ। ਕੌਂਕੇ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ













Friday, July 3, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਦਰਸ਼ਨ ਦਰਵੇਸ਼ ਜੀ ਨੇ ਹੋਰ ਕਿਤਾਬਾਂ ਦੇ ਨਾਲ਼ ਪੰਜਾਬ ਚ ਚਰਚਿਤ ਕਹਾਣੀਕਾਰ ਜਸਵੀਰ ਸਿੰਘ ਰਾਣਾ ਜੀ ਦੀ ਖ਼ੂਬਸੂਰਤ ਕਿਤਾਬ: ਖਿੱਤੀਆਂ ਘੁੰਮ ਰਹੀਆਂ ਨੇ ਆਰਸੀ ਲਈ ਭੇਜੀ ਹੈ। ਦਰਵੇਸ਼ ਜੀ ਤੇ ਰਾਣਾ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ








Wednesday, July 1, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਪਿਛਲੇ ਹਫ਼ਤੇ ਵੈਨਕੂਵਰ, ਕੈਨੇਡਾ ਫੇਰੀ ਦੌਰਾਨ, ਕੈਲੇਫੋਰਨੀਆ, ਯੂ.ਐੱਸ.ਏ. ਨਿਵਾਸੀ ਗ਼ਜ਼ਲਗੋ ਸੁਰਿੰਦਰ ਸੀਰਤ ਸਾਹਿਬ ਨੇ ਆਪਣੀਆਂ ਤਿੰਨ ਖ਼ੂਬਸੂਰਤ ਕਿਤਾਬਾਂ: ਸੂਰਤ, ਸੀਰਤ ਤੇ ਸਰਾਬ, ਕਿੱਕਰ ਕੰਡੇ ਅਤੇ ਸੇਜ ਸੂਲ਼ੀ ਤੇ ਸਲੀਬ ਆਰਸੀ ਲਈ ਦਿੱਤੀਆਂ ਹਨ। ਸੀਰਤ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ