Saturday, April 17, 2010

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਵੱਲੋਂ ਸਾਲਾਨਾ ਸਾਹਿਤਕ ਸਮਾਗਮ 8 ਮਈ 2010 ਨੂੰ ਹੋਵੇਗਾ – ਸੱਦਾ-ਪੱਤਰ

ਦੋਸਤੋ! ਇਹ ਸੂਚਨਾ ਰਾਜਿੰਦਰਜੀਤ ਜੀ (ਯੂ.ਕੇ.) ਵੱਲੋਂ ਭੇਜੀ ਗਈ ਹੈ।

ਆਪਣੀ ਬੋਲੀ ਨਾਲ ਜੁੜੇ ਰਹਿਣਾ ਉਵੇਂ ਹੀ ਜ਼ਰੂਰੀ ਹੈ, ਜਿਵੇਂ ਇੱਕ ਫੁੱਲ ਦਾ ਟਹਿਣੀ ਨਾਲ ਜੁੜੇ ਰਹਿਣਾ !

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ www.punjabisahitkalakendarsouthaal.com ਵੱਲੋਂ ਵਿਸ਼ੇਸ਼ ਸੱਦਾ-ਪੱਤਰ

ਮਾਣਯੋਗ ਜੀਓ!!

ਤੁਹਾਨੂੰ ਮਿਤੀ 8 ਮਈ 2010 ਦਿਨ ਸ਼ਨਿਚਰਵਾਰ ਨੂੰ ਹੋਣ ਵਾਲੇ ਇਸ ਸਾਹਿਤਕ ਸਮਾਗਮ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈਪੰਜਾਬੀ ਬੋਲੀ ਅਤੇ ਸਾਹਿਤ ਦੇ ਕਾਫ਼ਲੇ ਨੂੰ ਤੁਰਦਾ ਰੱਖਣ ਲਈ ਤੁਹਾਡੇ ਵਰਗੇ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦਾ ਇਸ ਸਮਾਗਮ 'ਚ ਪਹੁੰਚਣਾ ਬਹੁਤ ਜ਼ਰੂਰੀ ਹੈ

ਸਥਾਨ:- 12 FEATHERSTONE ROAD (Ambedkar Hall)

SOUTHALL MIDDEX (Near Dominian car park) UB 2 5AA

------

ਵਿਉਂਤਬੰਦੀ :-ਭਾਗ ਪਹਿਲਾ:

ਦੁਪਹਿਰ ਬਾਅਦ 02-30 ਵਜੇ, ਜੀ ਆਇਆਂ ਨੂੰ ਅਤੇ ਚਾਹ-ਪਾਣੀ

3-00 ਵਜੇ ਤੋਂ 3-30, ਹਰਜੀਤ ਅਟਵਾਲ ਦੀ ਪੁਸਤਕ ਪਚਾਸੀ ਵਰ੍ਹਿਆਂ ਦਾ ਜਸ਼ਨ ਉੱਪਰ ਸ੍ਰੀ ਅਵਤਾਰ ਉੱਪਲ ਵੱਲੋਂ ਪੇਪਰ ਪੜ੍ਹਿਆ ਜਾਵੇਗਾ

3-30 ਤੋਂ 4-30 ਵਜੇ, ਪੁਸਤਕ ਅਤੇ ਪੜ੍ਹੇ ਗਏ ਪਰਚੇ ਦੇ ਸੰਬੰਧ ਵਿੱਚ ਵਿਚਾਰ-ਵਟਾਂਦਰਾ ਹੋਵੇਗਾ

*ਇਸ ਭਾਗ ਦੀ ਪ੍ਰਧਾਨਗੀ ਭਾਰਤ ਤੋ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਪ੍ਰੋ ਰਵਿੰਦਰ ਭੱਠਲ ਕਰਨਗੇ ।*

-----

ਭਾਗ ਦੂਜਾ:

4-00 ਤੋਂ 5-00 ਪੰਜਾਬੀ ਸਾਹਿਤ ਵਿੱਚ ਚੱਲ ਰਹੇ ਮੌਜੂਦਾ ਰੁਝਾਨਾਂ ਬਾਰੇ ਪ੍ਰੋ ਰਵਿੰਦਰ ਭੱਠਲ ਦਾ ਖੋਜ ਲੇਖ

5-00 ਤੋਂ 7-30 ਤੱਕ ਕਵੀ-ਦਰਬਾਰ, ਜਿਸ ਵਿੱਚ ਸਮੁੱਚੇ ਇੰਗਲੈਂਡ ਤੋਂ ਪਹੁੰਚ ਰਹੇ ਚੋਣਵੇਂ ਕਵੀ/ ਕਵਿਤਰੀਆਂ ਆਪਣੀਆਂ ਰਚਨਾਵਾਂ ਪੇਸ਼ ਕਰਨਗੇ

7-30 ਤੋਂ 8-30 ਵਜੇ ਖਾਣਾ ਅਤੇ ਵਿਦਾਇਗੀ

-----

ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ :- info@punjabikalakendarsouthaal.com

ਜੀ ਆਇਆਂ ਨੂੰ ਕਹਿਣ ਵਾਲੇ:

ਸ੍ਰੀ ਪ੍ਰੀਤਮ ਸਿੱਧੂ ਸ੍ਰੀ ਅਵਤਾਰ ਉੱਪਲ, ਮਨਪ੍ਰੀਤ ਬੱਧਨੀਕਲਾਂ, ਰਾਜਿੰਦਰਜੀਤ,

02085743127, 07505025650, 07899798363, 07877728263,

ਅਜ਼ੀਮ ਸ਼ੇਖਰ, 07916257981

ਤੁਹਾਡੀ ਹਾਜ਼ਰੀ ਸਾਡਾ ਮਾਣ ਹੋਵੇਗੀ।

No comments: