ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ
ਦੋਸਤੋ! ਸਰੀ, ਕੈਨੇਡਾ ਵਸਦੇ ਲੇਖਕ ਪ੍ਰਿੰ: ਸਰਵਣ ਸਿੰਘ ਔਜਲਾ ਜੀ ਥੋੜ੍ਹੇ ਦਿਨ ਪਹਿਲਾਂ ਹੀ ਇੰਡੀਆ ਹੋ ਕੇ ਆਏ ਹਨ। ਉਹਨਾਂ ਨੇ ਮਰਹੂਮ ਲੇਖਕ ਸ: ਪ੍ਰੇਮ ਸਿੰਘ ਮਸਤਾਨਾ ਜੀ ਦੀਆਂ ਦੋ ਖ਼ੂਬਸੂਰਤ ਕਿਤਾਬਾਂ, ਨਿਬੰਧ-ਸੰਗ੍ਰਹਿ ‘ਸ਼ਬਦ ਸੈਨਤਾਂ’ ਅਤੇ ਗ਼ਜ਼ਲ ਦੇ ਵਿਧੀ-ਵਿਧਾਨ ਤੇ ਲਿਖੀ ਕਿਤਾਬ ‘ਪਿੰਗਲ ਅਤੇ ਅਰੂਜ਼ ਦੀ ਸੂਝ’ ਆਰਸੀ ਲਈ ਲਿਆਂਦੀਆਂ ਹਨ। ਮੈਂ ਇਕ ਵਾਰ ਫੇਰ ਪ੍ਰਿੰ: ਔਜਲਾ ਜੀ ਦੀ ਦਿਲੋਂ ਸ਼ੁਕਰਗੁਜ਼ਾਰ ਹਾਂ। ਅਦਬ ਸਹਿਤ
ਤਨਦੀਪ ‘ਤਮੰਨਾ’
No comments:
Post a Comment