Wednesday, October 14, 2009

ਡਾ: ਜਤਿੰਦਰਪਾਲ ਸਿੰਘ ਜੌਲੀ ਨਹੀਂ ਰਹੇ – ਸ਼ੋਕ ਸਮਾਚਾਰ

ਸਾਹਿਤਕ ਹਲਕਿਆਂ ਚ ਇਹ ਖ਼ਬਰ ਬੜੇ ਦੁੱਖ ਨਾਲ਼ ਸੁਣੀ ਜਾਵੇਗੀ ਕਿ ਉੱਘੇ ਪੰਜਾਬੀ ਲੇਖਕ, ਸਿੱਖ ਚਿੰਤਕ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਰੀਡਰ ਡਾ: ਜਤਿੰਦਰਪਾਲ ਸਿੰਘ ਜੌਲੀ ਅੱਜ 14 ਅਕਤੂਬਰ ਨੂੰ ਸਦੀਵੀ ਵਿਛੋੜਾ ਦੇ ਗਏਉਹ ਲਗਭਗ 49 ਵਰ੍ਹਿਆਂ ਦੇ ਸਨ ਅਤੇ ਬੀਤੀ 7 ਅਕਤੂਬਰ ਨੂੰ ਸਥਾਨਕ ਅਜੀਤ ਨਗਰ ਵਿਖੇ ਹੋਏ ਇਕ ਸੜਕ ਹਾਦਸੇ ਦੌਰਾਨ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ-ਇਲਾਜ ਸਨਇਕ ਹਫ਼ਤਾ ਉਹ ਜ਼ਿੰਦਗੀ ਤੇ ਮੌਤ ਨਾਲ ਜੂਝਦੇ ਰਹੇ ਪਰ ਅਖੀਰ ਮੌਤ ਹੱਥੋਂ ਹਾਰ ਗਏਨਿਮਰ ਸੁਭਾਅ ਦੇ ਮਾਲਕ ਅਤੇ ਗੁਰਮਤਿ ਅਨੁਸਾਰ ਸਾਦਗੀ ਵਾਲਾ ਜੀਵਨ ਬਤੀਤ ਕਰਨ ਵਾਲੀ ਸ਼ਖ਼ਸੀਅਤ ਕਰਕੇ ਜਾਣੇ ਜਾਂਦੇ ਡਾ: ਜੌਲੀ ਆਪਣੇ ਪਿੱਛੇ ਪਤਨੀ ਡਾ: ਜਗਜੀਤ ਕੌਰ ਜੌਲੀ ਅਤੇ ਤਿੰਨ ਬੱਚੇ ਬੇਟੀ ਸਾਰੰਗ ਕੌਰ ਤੇ ਦੋ ਬੇਟੇ ਅੰਗਦ ਸਿੰਘ ਤੇ ਜਸਜੀਤ ਸਿੰਘ ਛੱਡ ਗਏ ਹਨਡਾ: ਜੌਲੀ ਜੋ ਕਾਫੀ ਅਰਸਾ ਨਹਿਰੂ ਯੁਵਕ ਕੇਂਦਰ ਨਾਲ ਵੀ ਜੁੜੇ ਰਹੇ, ਪੰਜਾਬੀ ਦੇ ਨਾਮਵਰ ਅਦੀਬ ਸਨ ਤੇ ਉਹ ਹਿੰਦ-ਪਾਕਿ ਪੰਜਾਬੀ ਅਦਬੀ ਸਰਗਰਮੀਆਂ ਵਿਚ ਮੋਹਰੀ ਭੂਮਿਕਾ ਨਿਭਾਅ ਰਹੇ ਸਨਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਚਾਟੀਵਿੰਡ ਚੌਕ ਨੇੜੇ ਸਥਿਤ ਸਮਸ਼ਾਨਘਾਟ ਵਿਖੇ ਕੀਤਾ ਗਿਆਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਮ੍ਰਿਤਕਦੇਹ ਤੇ ਸਿਰੋਪਾਉ ਅਤੇ ਦੁਸ਼ਾਲੇ ਭੇਟ ਕੀਤੇ ਗਏਇਸ ਮੌਕੇ ਵੱਖ-ਵੱਖ ਧਾਰਮਿਕ, ਅਦਬੀ ਅਤੇ ਸਿੱਖਿਆ ਸੰਸਥਾਵਾਂ ਨਾਲ ਸੰਬੰਧਤ ਅਨੇਕਾਂ ਸ਼ਖ਼ਸੀਅਤਾਂ ਅਤੇ ਜੌਲੀ ਪਰਿਵਾਰ ਦੇ ਸਨੇਹੀ ਅਤੇ ਰਿਸ਼ਤੇਦਾਰ ਹਾਜ਼ਰ ਸਨਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਅੰਗਦ ਸਿੰਘ ਅਤੇ ਭਰਾ ਪ੍ਰੋ: ਭੁਪਿੰਦਰ ਸਿੰਘ ਖ਼ਾਲਸਾ ਕਾਲਜ ਵੱਲੋਂ ਦਿਖਾਈ ਗਈਅੰਤਿਮ ਅਰਦਾਸ 18 ਨੂੰ ਡਾ: ਜੌਲੀ ਦੇ ਭਰਾ ਪ੍ਰੋ: ਭੁਪਿੰਦਰ ਸਿੰਘ ਖਾਲਸਾ ਕਾਲਜ ਨੇ ਦੱਸਿਆ ਕਿ ਡਾ: ਜੌਲੀ ਨਮਿੱਤ ਅੰਤਿਮ ਅਰਦਾਸ 18 ਅਕਤੂਬਰ ਨੂੰ ਦੁਪਿਹਰ 1 ਤੋਂ 2 ਵਜੇ ਦੌਰਾਨ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਵਿਖੇ ਹੋਵੇਗੀ ਜੌਲੀ ਸਾਹਿਬ ਨੂੰ Inter-religious and International Federation for World Peace (IIFWP) ਵੱਲੋਂ 2004 ਵਿੱਚ Ambassador for Peace ਐਵਾਰਡ ਨਾਲ਼ ਸਨਮਾਨਿਆ ਗਿਆ ਸੀ।

ਡੈਡੀ ਜੀ ਗੁਰਦਰਸ਼ਨ ਬਾਦਲ ਜੀ ਨੇ ਡਾ: ਜੌਲੀ ਸਾਹਿਬ ਦੇ ਅਕਾਲ ਚਲਾਣੇ ਦੀ ਖ਼ਬਰ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਦੇ ਇਸ ਸ਼ਿਅਰ ਨਾਲ਼ ਆਰਸੀ ਪਰਿਵਾਰ ਵੱਲੋਂ ਜੌਲੀ ਸਾਹਿਬ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ:

ਸਤਰੰਗੀ ਇਹ ਪੀਂਘ ਤਦੇ ਹੁਣ ਘਰ ਨਾ ਜਾਵੇ,

ਜੌਲੀ! ਤੇਰੇ ਸਦਮੇ ਵਿੱਚ ਅਚੱਲ ਹੋ ਗਈ

ਦੁੱਖ ਵਿੱਚ ਸ਼ਰੀਕ

ਆਰਸੀ ਪਰਿਵਾਰ


No comments: