Thursday, March 5, 2009

‘ਛਿਲਤਰਾਂ ਸਰਗ਼ੋਸ਼ੀਆਂ’ ਕਾਲਮ ਅੱਜ ਤੋਂ ਆਰਸੀ ਤੇ ਸ਼ੁਰੂ

ਦੋਸਤੋ! ਇਹ ਸੂਚਨਾ ਮੈਂ ਤੁਹਾਡੇ ਸਭ ਨਾਲ਼ ਬੇਹੱਦ ਖ਼ੁਸ਼ੀ ਨਾਲ਼ ਸਾਂਝੀ ਕਰਨ ਜਾ ਰਹੀ ਹਾਂ ਕਿ ਅੱਜ ਤੋਂ ਆਰਸੀ ਤੇ ਇੱਕ ਨਵੇਂ ਤੇ ਅਤਿਅੰਤ ਰੌਚਕ ਦਾ ਕਾਲਮ ਦਾ ਵਾਧਾ ਕਰ ਦਿੱਤਾ ਗਿਆ ਹੈ। ਛਿਲਤਰਾਂ ਸਰਗ਼ੋਸ਼ੀਆਂ ਕਾਲਮ ਵਿਚ ਹਲਕਾ ਫੁਲਕਾ ਵਿਅੰਗ ਹੈ: ਤੁੰਮੇ ਦੀ ਜਵੈਣ, ਨਿੰਮ ਦੀ ਦਾਤਣ, ਖੱਟੇ ਔਲ਼ੇ, ਕੌੜੀ ਕੁਨੀਨ, ਕਿੱਕਰਾਂ ਦੇ ਸੱਕ, ਕਰੀਰਾਂ ਦੇ ਪੇਂਝੂ, ਵਣਾਂ ਦੀਆਂ ਪੀਲਾਂ, ਬਰਾਨੀ ਚਿੱਭੜਾਂ ਖੱਟੇ ਮਿੱਠੇ ਸਵਾਦ ਦੀ ਤੁਰਸਤਾ, ਜਵ੍ਹਾਂ, ਭੱਖੜੇ, ਦੱਭ ਜਾਂ ਪੋਲ੍ਹੀ ਦੇ ਕੰਡਿਆਂ ਦੀ ਚੋਭ ਵਰਗਾਅਜਿਹੇ ਹਲਕੇ-ਫੁਲਕੇ ਮਨੋਰੰਜਕ ਤਨਜ਼ ਹਰ ਦੇਸ ਦੇ ਲੇਖਕਾਂ, ਪੱਤਰਕਾਰਾਂ, ਲੀਡਰਾਂ, ਬੁਧੀਜੀਵੀਆਂ, ਫਿਲਮੀ ਲੋਕਾਂ, ਸ਼ਾਇਰਾਂ ਤੇ ਵਿਸ਼ੇਸ ਵਿਅਕਤੀਆਂ ਬਾਰੇ ਲਿਖੇ ਮਿਲਦੇ ਹਨ ਤੇ ਪਾਠਕ ਇਸ ਵਰਗ ਦੇ ਲੋਕਾਂ ਦਾ ਇਕ ਨਵੇਕਲਾ ਰੂਪ ਪੜ੍ਹ ਕੇ ਬਹੁਤ ਮੰਤਰ ਮੁਗਧ ਹੁੰਦੇ ਹਨਨਰੇਸ਼ ਕੁਮਾਰ ਸ਼ਾਦ, ਫਿਕਰ ਤੌਂਸਵੀ, ਕਨ੍ਹੱਈਆ ਲਾਲ ਕਪੂਰ, ਬਲਵੰਤ ਗਾਰਗੀ, ਗੁਰਨਾਮ ਸਿੰਘ ਤੀਰ, ਕੇ. ਐਲ. ਗਰਗ, ਬਲਬੀਰ ਮੋਮੀ, ਤਾਰਾ ਸਿੰਘ ਕਾਮਿਲ, ਰਜਿੰਦਰ ਬਿਮਲ ਆਦਿ ਲੇਖਕਾਂ ਨੇ ਸਾਹਿਤ ਦੇ ਇਸ ਔਖੇ ਪੱਖ ਤੇ ਹੱਥ ਅਜ਼ਮਾਇਆ ਹੈ, ਕਿਓਂ ਜੋ ਇਹ ਵਿਅੰਗ ਲਿਖਣੇ ਸੱਪ ਦੀ ਸਿਰੀ ਨੂੰ ਹੱਥ ਪਾਉਂਣ ਵਾਲੀ ਗੱਲ ਹੈਲੇਖਕਾਂ ਤੇ ਪਾਠਕਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਵੀ ਇਹੋ ਜਿਹੇ ਵਿਅੰਗ ਲਿਖ ਕੇ ਭੇਜਣ ਜਿਨ੍ਹਾਂ ਵਿਚ ਕਿਸੇ ਨੂੰ ਜਾਣ-ਬੁਝ ਕੇ ਛੁਟਿਆਉਂਣ, ਨੀਵਾਂ ਵਿਖਾਉਂਣ ਜਾਂ ਬਦਨਾਮ ਕਰਨ ਦੀ ਭਾਵਨਾ ਨਾ ਹੋਵੇਸਹਿੰਦਾ-ਸਹਿੰਦਾ ਮਜ਼ਾਕ ਹੋਵੇ ਅਲਕ ਵਹਿੜਕੇ ਦੀ ਕੰਡ ਤੇ ਉਂਗਲ ਰੱਖਣ ਜਿਹਾ ਅਤੇ ਜਿਨ੍ਹਾਂ ਜੀਵਤ ਜਾਂ ਸੁਰਗਵਾਸੀ ਵਿਅਕਤੀਆਂ ਦਾ ਜ਼ਿਕਰ ਇਹਨਾਂ ਕਾਲਮਾਂ ਵਿਚ ਆਉਂਦਾ ਹੈ, ਉਹ ਜਿਗਰੇ ਨਾਲ ਪੜ੍ਹਨ ਤੇ ਮੁਫ਼ਤ ਦੀ ਮਸ਼ਹੂਰੀ ਦਾ ਅਨੰਦ ਲੈਣ ਜੇ ਫਿਰ ਵੀ ਕਿਸੇ ਦਾ ਦਿਲ ਦੁਖੇ ਤਾਂ ਖ਼ਿਮਾ ਦੀ ਜਾਚਕ ਹਾਂ

ਇਸ ਕਾਲਮ ਤੇ ਫੇਰੀ ਪਾਉਂਣ ਲਈ ਇਸ ਲਿੰਕ ਆਰਸੀ ਛਿਲਤਰਾਂ ਸਰਗ਼ੋਸ਼ੀਆਂ ਤੇ ਕਲਿਕ ਕਰੋ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ



No comments: